ਘਰ ਘਰ ਰੋਜ਼ਗਾਰ: ਮੱਛੀ ਪਾਲਣ ਵਿਭਾਗ ਵਲੋਂ ਭਰਤੀ ਲਈ ਨੋਟੀਫਿਕੇਸ਼ਨ ਜਾਰੀ

ਪੰਜਾਬ ਸਰਕਾਰ ਦੇ ਡਾਇਰੈਕਟਰ, ਮੱਛੀ ਪਾਲਣ ਵਿਭਾਗ ਤੋਂ ਪ੍ਰਾਪਤ ਹੋਏ ਗਰੁੱਪ-ਸੀ ਦੇ ਮੰਗ ਪੱਤਰ, ਅਸਾਮੀਆਂ ਦਾ ਵਰਗੀਕਰਨ ਅਤੇ ਵਿਭਾਗੀ ਨਿਯਮਾਂ ਅਨੁਸਾਰ ਮੱਛੀ ਪਾਲਣ ਅਫਸਰ ਦੀਆਂ 27 ਅਸਾਮੀਆਂ ਦੀ ਭਰਤੀ ਸਬੰਧੀ ਬੋਰਡ ਦੀ ਵੈਬਸਾਈਟ https://sssb.punjab.gov.in ਤੇ ਯੋਗ ਉਮੀਦਵਾਰਾਂ ਵੱਲੋਂ ਮਿਤੀ 19/04/2021 ਤੋਂ 10/05/2021 ਸ਼ਾਮ 05-00 ਵਜੇ ਤੱਕ ਆਨਲਾਈਨ ਅਰਜ਼ੀਆਂ/ਬਿਨੈ-ਪੱਤਰਾਂ ਦੀ ਮੰਗ ਕੀਤੀ ਗਈ ਹੈ। 



ਅਸਾਮੀਆਂਂ ਲਈ ਅਪਲਾਈ ਕਰਨ ਸਬੰਧੀ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ (Educational Qualification) ਹੇਠ ਲਿਖੇ ਅਨੁਸਾਰ ਹੋਣੀ ਲਾਜ਼ਮੀ ਹੈ। . 
ਵਿੱਦਿਅਕ ਯੋਗਤਾ (Educational Qualitication) Should posses Bachelor's degree in Fisheries Science from a recognized University/Institution OR 
 Should posses Bachelor's degree in Scinece with Zoology from a recognized university or institution as one of the subject, having diploma in Inland fisheries from a recognized Institution. ਉ



ਉਮਰ ਸੀਮਾਂ:- ਉਪਰੋਕਤ ਅਸਾਮੀਆਂ ਲਈ ਉਮੀਦਵਾਰਾਂ ਦੀ ਉਮਰ ਸੀਮਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਿਤੀ 01.01.2021 ਨੂੰ ਹੇਠ ਅਨੁਸਾਰ ਹੋਣੀ ਚਾਹੀਦੀ ਹੈ:-
 (i) ਜਨਰਲ ਸ਼੍ਰੇਣੀ ਦੇ ਉਮੀਦਵਾਰ ਦੀ ਉਮਰ 18 ਸਾਲ ਤੋਂ ਘੱਟ ਅਤੇ 37 ਸਾਲ ਤੋਂ ਵੱਧ ਨਹੀਂ ਹੋਈ ਚਾਹੀਦੀ। 
 (ii) ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੇ ਵਸਨੀਕ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ ਦੀ ਉਪਰਲੀ ਸੀਮਾਂ 12 ਸਾਲ ਹੋਵੇਗੀ। ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਨੂੰ ਉਮਰ ਦੀ ਉਪਰਲੀ ਸੀਮਾਂ ਵਿੱਚ ਛੋਟ ਲੈਣ ਲਈ ਆਪਣੇ ਵਿਭਾਗ ਤੋਂ NOc ਲੈ ਕੇ ਕਾਉਂਸਲਿੰਗ ਸਮੇਂ ਪੇਸ਼ ਕਰਨਾ ਪਵੇਗਾ। 


ਫੀਸ ਦਾ ਵੇਰਵਾ: ਆਮ ਵਰਗ (General Category)/ਸੁਤੰਤਰਤਾ ਸੰਗਰਾਮੀ/ਖਿਡਾਰੀ 1000/- ਰੁਪਏ  
ਐਸ.ਸੀ.(s.c)/ਬੀ.ਸੀ.(BC)/ਆਰਥਿਕ ਤੌਰ ਤੇ ਕਮਜ਼ੋਰ ਵਰਗ (EWS) 250/- ਰੁਪਏ
  ਸਾਬਕਾ ਫੌਜੀ ਅਤੇ ਆਸ਼ਰਿਤ (Ex-Servicemen & Dependent) 200/- ਰੁਪਏ 
 (Physical Handicapped) 500/- ਰੁਪਏ - ਉਮੀਦਵਾਰਾਂ ਦੁਆਰਾ ਅਦਾ ਕੀਤੀ ਫੀਸ ਕਿਸੇ ਵੀ ਸਥਿਤੀ ਵਿੱਚ ਵਾਪਸ ਨਹੀਂ ਕੀਤੀ ਜਾਏਗੀ।

 ਚੋਣ ਵਿਧੀ: ਪ੍ਰਕਾਸ਼ਿਤ ਕੀਤੀਆਂ ਅਸਾਮੀਆਂ ਲਈ ਸਫਲਤਾਪੂਰਵ ਬਿਨੈ ਕਰਨ ਵਾਲੇ ਉਮੀਦਵਾਰਾਂ ਦੀ Objective type {Multiple Choice Question(MCQ)} ਲਿਖਤੀ ਪ੍ਰੀਖਿਆ ਲਈ ਜਾਵੇਗੀ। 
 (ii) ਯੋਗ ਉਮੀਦਵਾਰਾਂ ਦੀ ਚੋਣ ਕਰਨ ਲਈ ਲਿਖਤੀ ਪ੍ਰੀਖਿਆ ਵਿੱਚੋਂ ਪ੍ਰਾਪਤ ਅੰਕਾਂ ਦੇ ਆਧਾਰ ਤੇ ਹੀ ਸਾਂਝੀ ਮੈਰਿਟ ਸੂਚੀ (Common Marit List) ਤਿਆਰ ਕੀਤੀ ਜਾਵੇਗੀ। ਉਪਰੋਕਤ ਦਰਸਾਈਆਂ ਅਸਾਮੀਆਂ ਵਾਸਤੇ ਵਿਚਾਰੇ ਜਾਣ ਲਈ ਹਰ ਸ਼੍ਰੇਣੀ ਦੇ ਉਮੀਦਵਾਰ ਲਈ Objective type (MCQ) ਲਿਖਤੀ ਪ੍ਰੀਖਿਆ ਵਿੱਚੋਂ ਘੱਟ ਤੋਂ ਘੱਟ 40% (40 ਪ੍ਰਤੀਸ਼ਤ) ਅੰਕ ਪ੍ਰਾਪਤ ਕਰਨੇ ਜ਼ਰੂਰੀ ਹਨ। Objective type ਲਿਖਤੀ ਪ੍ਰੀਖਿਆ ਵਿੱਚ 40% (40 ਪ੍ਰਤੀਸ਼ਤ) ਅੰਕਾਂ ਤੋਂ ਘੱਟ ਅੰਕ ਪ੍ਰਾਪਤ ਕਰਨ ਵਾਲੇ ਉਮੀਦਵਾਰ ਨੂੰ ਅਯੋਗ/ਫੇਲ ਕਰਾਰ ਦਿੰਦੇ ਹੋਏ ਉਪਰੋਕਤ ਅਸਾਮੀਆਂ ਲਈ ਚੋਣ ਵਾਸਤੇ ਕਿਸੇ ਵੀ ਸਥਿਤੀ ਵਿੱਚ ਵਿਚਾਰਿਆ ਨਹੀਂ ਜਾਵੇਗਾ।

 ਅਪਲਾਈ ਕਰਨ ਦੀ ਵਿਧੀ: (i) ਉਮੀਦਵਾਰ ਬੋਰਡ ਦੀ ਵੈੱਬਸਾਈਟ https://sssb.punjab.gov.in ਤੇ ਮੁਹੱਈਆ ਲਿੰਕ ਤੇ ਕਲਿਕ ਕਰਕੇ ਮਿਤੀ 19/042021 ਤੋਂ 10/05/2021 ਸ਼ਾਮ 5.00 ਵਜੇ ਤੱਕ ਕੇਵਲ ਆਨਲਾਈਨ ਹੀ ਅਪਲਾਈ ਕਰ ਸਕਦੇ ਹਨ। ਹੋਰ ਕਿਸੇ ਵੀ ਵਿਧੀ ਰਾਹੀਂ ਭੇਜੀ ਗਈ ਅਰਜ਼ੀ ਰੱਦ ਸਮਝੀ ਜਾਵੇਗੀ। ਉਮੀਦਵਾਰ ਆਨਲਾਈਨ ਅਪਲਾਈ ਕਰਦੇ ਸਮੇਂ ਸਭ ਤੋਂ ਪਹਿਲਾਂ ਅਪਲਾਈ ਕਰਨ ਦੀਆਂ ਹਦਾਇਤਾਂ ਧਿਆਨਪੂਰਵਕ ਪਦੇ ਹੋਏ ਬੋਰਡ ਦੀ ਵੈੱਬਸਾਈਟ ਤੇ ਮੌਜ਼ੂਦ ਭਰਤੀ ਦੇ ਲਿੰਕ ਤੇ ਕਲਿਕ ਕਰਕੇ ਆਪਣੀ ਨਿੱਜੀ ਡਿਟੇਲ ਭਰਕੇ Save ਕਰਨਗੇ, ਜਿਸ ਨਾਲ ਰਜਿਸਟ੍ਰੇਸ਼ਨ ਨੰਬਰ ਜਨਰੇਟ ਹੋ ਜਾਵੇਗਾ। ਇਸ ਉਪਰੰਤ ਉਮੀਦਵਾਰ ਆਪਣੀ ਪਾਸਪੋਰਟ ਸਾਈਜ਼ ਫੋਟੋਗ੍ਰਾਫ, ਹਸਤਾਖ਼ਰ ਅਤੇ ਲੋੜੀਂਦੀ ਵਿੱਦਿਅਕ ਯੋਗਤਾ ਜਿਵੇਂ ਕਿ ਮੈਟਰਿਕ/ਦਸਵੀਂ ਦਾ ਜਨਮ ਮਿਤੀ ਵਾਲਾ ਸਰਟੀਫਿਕੇਟ ਅਤੇ ਉਪਰੋਕਤ ਅਸਾਮੀਆਂ ਲਈ ਨਿਰਧਾਰਿਤ ਵਿੱਦਿਅਕ ਯੋਗਤਾ-ਗਰੈਜੂਏਸ਼ਨ (Education Qualification i.e. Graduation) ਦਾ ਵਿੱਦਿਅਕ ਯੋਗਤਾ ਸਰਟੀਫਿਕੇਟ ਸਕੈਨ ਕਰਕੇ ਅਪਲੋਡ ਕਰਨਗੇ। ਇਨ੍ਹਾਂ ਦਸਤਾਵੇਜਾਂ ਦੇ ਅਪਲੋਡ ਹੋਣ ਉਪਰੰਤ ਆਨਲਾਈਨ ਫਾਰਮ ਸਬਮਿਟ ਕਰਨ ਤੋਂ ਪਹਿਲਾਂ ਉਮੀਦਵਾਰ ਕਿਸੇ ਵੀ ਤਰ੍ਹਾਂ ਦੀ ਸੋਧ (ਨਾਮ, ਪਿਤਾ ਦਾ ਨਾਮ, ਜਨਮ ਮਿਤੀ ਅਤੇ ਕੈਟਾਗਰੀ ਨੂੰ ਛੱਡ ਕੇ) ਕਰ ਸਕਦੇ ਹਨ। ਇੱਕ ਵਾਰ ਆਨਲਾਈਨ ਫਾਰਮ ਸਬਮਿਟ ਹੋ ਜਾਣ ਉਪਰੰਤ ਉਮੀਦਵਾਰ ਉਸ ਵਿੱਚ ਕਿਸੇ ਵੀ ਤਰ੍ਹਾਂ ਦੀ ਸੋਧ/ਤਬਦੀਲੀ ਨਹੀਂ ਕਰ ਸਕੇਗਾ ਅਤੇ ਮੁਕੰਮਲ Online Application form submit ਹੋਣ ਉਪਰੰਤ ਹੀ ਫੀਸ ਜਮਾ/ਅਦਾ ਕੀਤੀ ਜਾ ਸਕੇਗੀ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends