ਸਿੱਖਿਆ ਸਕੱਤਰ ਨੇ ਕੀਤਾ ਡਾ. ਅਰਮਨਪ੍ਰੀਤ ਦਾ ਵਿੱਦਿਅਕ ਗੀਤ 'ਮੈਰਿਟ ਵਿੱਚ ਆਉਣਾ' ਰਿਲੀਜ਼
ਹੁਸ਼ਿਆਰਪੁਰ, 4 ਮਾਰਚ:(ਪ੍ਰਮੋਦ ਭਾਰਤੀ)
ਸਟੇਟ ਅਵਾਰਡੀ ਡਾ. ਅਰਮਨਪ੍ਰੀਤ ਦੇ ਲਿਖੇ ਅਤੇ ਗਾਏ ਵਿੱਦਿਅਕ ਗੀਤ 'ਮੈਰਿਟ ਵਿੱਚ ਆਉਣਾ' ਨੂੰ ਸਿੱਖਿਆ ਸਕੱਤਰ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਡਾ. ਅਰਮਨਪ੍ਰੀਤ ਵੱਲੋਂ ਆਪਣੀ ਬਾਲ ਕਵਿਤਾਵਾਂ ਦੀ ਪੁਸਤਕ ਚਿੜੀ ਪ੍ਰਾਹੁਣੀ ਵੀ ਸਿੱਖਿਆ ਸਕੱਤਰ ਨੂੰ ਭੇਟ ਕੀਤੀ ਗਈ। ਸਿੱਖਿਆ ਸਕੱਤਰ ਵੱਲੋਂ ਗੀਤ ਦੀ ਭਰਪੂਰ ਸ਼ਲਾਘਾ ਕਰਦਿਆਂ ਅਜਿਹੇ ਉਪਰਾਲਿਆਂ ਨੂੰ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਡਾ. ਅਰਮਨਪ੍ਰੀਤ ਨੇ ਦੱਸਿਆ ਕਿ ਇਹ ਗੀਤ ਮੁੱਖ ਤੌਰ ਤੇ ਇਮਤਿਹਾਨਾਂ ਦੀ ਤਿਆਰੀ ਵਿੱਚ ਰੁੱਝੇ ਵਿਦਿਆਰਥੀਆਂ ਨੂੰ ਹੋਰ ਵਧੀਆ ਕਾਰਗੁਜ਼ਾਰੀ ਲਈ ਪ੍ਰੇਰਿਤ ਕਰਨ ਦੇ ਮੰਤਵ ਨਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਗੀਤ ਨੂੰ ਸੰਗੀਤ ਕੁਮਾਰ ਪ੍ਰਭ ਨੇ ਦਿੱਤਾ। ਗੀਤ ਦਾ ਵੀਡੀਉ ਮਨਪ੍ਰੀਤ ਸਿੰਘ ਕ੍ਰਿਸ਼ਨਾ ਫੋਟੋਗ੍ਰਾਫ਼ੀ ਵੱਲੋਂ ਅਤੇ ਸੰਪਾਦਨ ਦਾ ਕੰਮ ਸਿੱਖਿਆ ਵਿਭਾਗ ਦੀ ਮੀਡੀਆ ਟੀਮ ਸਮਰਜੀਤ ਸਿੰਘ ਅਤੇ ਯੋਗੇਸ਼ਵਰ ਸਲਾਰੀਆ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੀਤ ਲਈ ਬੀਰਮਪੁਰ, ਢੱਡਾ ਫ਼ਤਿਹ ਸਿੰਘ ਅਤੇ ਘੋੜਾਬਾਹਾ ਦੇ ਸਕੂਲਾਂ ਵਿੱਚ ਕੀਤੀ ਸ਼ੂਟਿੰਗ ਕੀਤੀ ਗਈ, ਜਿਸ ਲਈ ਸਬੰਧਤ ਸਕੂਲ ਮੁਖੀਆਂ, ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕੋਵਿਡ ਮਹਾਂਮਾਰੀ ਲਾਕਡਾਉਨ ਦੌਰਾਨ ਵੀ ਉਨ੍ਹਾਂ ਵੱਲੋਂ ਦੋਆਬਾ ਰੇਡੀਉ, ਦੂਰਦਰਸ਼ਨ, ਅਕਾਸ਼ਵਾਣੀ ਅਤੇ ਹੋਰ ਚੈਨਲਾਂ ਰਾਹੀਂ ਲਗਾਤਾਰ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦੀ ਤਿਆਰੀ ਅਤੇ ਸਫ਼ਲਤਾ ਲਈ ਪ੍ਰਿੰ. ਸਲਿੰਦਰ ਸਿੰਘ ਸਹਾਇਕ ਡਾਇਰੈਕਟਰ, ਐਸ. ਸੀ. ਈ. ਆਰ. ਟੀ (ਟਰੇਨਿੰਗਾਂ), ਡਾ. ਹਰਪਾਲ ਸਿੰਘ ਬਾਜਕ ਸਟੇਟ ਕੁਆਡੀਨੇਟਰ ਹਿੰਦੀ-ਪੰਜਾਬੀ, ਡਾ. ਚਰਨਪੁਸ਼ਪਿੰਦਰ ਸਿੰਘ ਮੀਡੀਆ ਸਲਾਹਕਾਰ, ਪ੍ਰਿੰ. ਸਤਵੰਤ ਕਲੋਟੀ, ਪ੍ਰਸਿੱਧ ਗੀਤਕਾਰ ਸੁਖਜੀਤ ਝਾਂਸਾਂਵਾਲਾ ਅਤੇ ਸਿੱਖਿਆ ਵਿਭਾਗ ਦੇ ਹੋਰ ਅਧਿਕਾਰੀਆਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।
ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਡਾ. ਅਰਮਨਪ੍ਰੀਤ ਸਿੰਘ ਦਾ ਵਿੱਦਿਅਕ ਗੀਤ ਮੈਰਿਟ ਵਿੱਚ ਆਉਣਾ ਰਿਲੀਜ਼ ਕਰਦੇ ਹੋਏ। |