ਐੱਸ.ਏ.ਐੱਸ. ਨਗਰ ( ਪ੍ਰਮੋਦ ਭਾਰਤੀ ) ਸਿੱਖਿਆ ਵਿਭਾਗ ਪੰਜਾਬ ਵਲੋਂ ਏ.ਸੀ.ਪੀ. ਸਬੰਧੀ ਪੱਤਰ ਜਾਰੀ
ਪੰਜਾਬ ਟੀਚਰ ਐਂਡ ਐਜੂਕੇਸ਼ਨ ਵੈੱਲਫੇਅਰ ਐਸੋਸੀਏਸ਼ਨ ਤੋਂ ਸੁਬਾਈ ਆਗੂ ਗੁਰਪ੍ਰੀਤ ਸਿੰਘ ਰੂਪਰਾ ਵਲੋਂ ਬਿਆਨ ਜਾਰੀ ਕਰਦਿਆਂ ਦੱਸਿਆ ਗਿਆ ਕਿ ਅਧਿਆਪਕਾ ਦੀ ਆਸ਼ਾਂ ਨੂੰ ਉਸ ਵੇਲੇ ਬੂਰ ਪਿਆ ਜਦੋਂ ਅੱਜ ਐਸੋਸੀਏਸ਼ਨ ਦੇ ਸੁਬਾਈ ਆਗੂ ਸ਼੍ਰੀ ਸੁਨੀਲ ਮੋਹਾਲੀ ਦੀ ਅਗਵਾਈ ਵਿੱਚ ਪੰਜਾਬ ਟੀਚਰ ਐਂਡ ਐਜੂਕੇਸ਼ਨ ਵੈੱਲਫੇਅਰ ਐਸੋਸੀਏਸ਼ਨ ਦਾ ਵਫ਼ਦ ਮਾਣਯੋਗ ਸਿੱਖਿਆ ਸਕੱਤਰ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਜੀ ਨੂੰ ਅਧਿਆਪਕ ਮੰਗਾਂ ਦੇ ਸੰਬੰਧ ਵਿੱਚ ਉਹਨਾਂ ਦੇ ਮੋਹਾਲੀ ਦਫ਼ਤਰ ਵਿਖੇ ਮਿਲਿਆ।
ਵਫ਼ਦ ਵੱਲੋਂ ਮੰਗ ਰੱਖੀ ਗਈ ਕਿ ਪਿਛਲੇ ਦਿਨੀਂ ਵਿੱਤ ਵਿਭਾਗ ਵੱਲੋਂ ਪਰਖਕਾਲ ਦਾ ਸਮਾਂ ਏਸੀਪੀ ਦੇ ਸਮੇਂ ਵਿੱਚ ਗਿਣਨ ਦਾ ਪੱਤਰ ਜਾਰੀ ਕੀਤਾ ਗਿਆ ਸੀ ਜੋ ਕਿ ਹੁਣ ਤੱਕ ਸਿੱਖਿਆ ਵਿਭਾਗ ਵੱਲੋਂ ਜਾਰੀ ਨਹੀਂ ਕੀਤਾ ਗਿਆ। ਜਿਸ ਕਰਕੇ ਏ.ਸੀ.ਪੀ ਦੀ ਉਡੀਕ ਵਿੱਚ ਬੈਠੇ ਅਧਿਆਪਕਾਂ ਵਿੱਚ ਬੇਚੈਨੀ ਦਾ ਮਾਹੌਲ ਹੈ, ਕਿਉਂਕਿ ਪੱਤਰ ਜਾਰੀ ਹੋਏ ਬਿਨਾਂ ਸਕੂਲ ਮੁਖੀ ਸਿੱਖਿਆ ਵਿਭਾਗ ਵਿੱਚ ਚਾਰ ਸਾਲ ਦਾ ਸਮਾਂ ਪੂਰਾ ਕਰਨ ਦੇ ਬਾਵਜੂਦ ਵੀ ਕਈਂ ਅਧਿਆਪਕਾਂ ਦਾ ਏ.ਸੀ.ਪੀ ਨਹੀਂ ਲਗਾ ਰਹੇ। ਜਿਸ ਕਾਰਨ ਸਬੰਧਤ ਅਧਿਆਪਕ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿੱਖਿਆ ਸਕੱਤਰ ਵੱਲੋਂ ਮੌਕੇ 'ਤੇ ਹੀ ਪਰਖਕਾਲ ਦੇ ਸਮੇਂ ਨੂੰ ਏ.ਸੀ.ਪੀ ਦੇ ਸਮੇਂ ਵਿੱਚ ਗਿਣਨ ਦਾ ਪੱਤਰ ਜਾਰੀ ਕਰਨ ਦੇ ਹੁਕਮ ਦਿੱਤੇ।
ਸੂਬਾਈ ਆਗੂ ਦੀਪਕ ਦਹੀਆ ਵਲੋਂ ਦੱਸਿਆ ਗਿਆ ਕਿ ਰਹਿੰਦੀਆਂ ਮੰਗਾਂ ਜਿਵੇਂ ਕਿ ਸੀਨੀਆਰਤਾ ਅਤੇ ਪੁਰਾਣੀ ਸਰਵੀਸ ਦਾ ਲਾਭ ਲਈ ਵਿਭਾਗ ਨਾਲ ਚਰਚਾ ਜਾਰੀ ਹੈ ਅਤੇ ਜੱਲਦ ਹੀ ਜਿਲ੍ਹਿਆਂ ਨਾਲ ਮੀਟਿੰਗਾਂ ਕਰਕੇ ਅਗਲੀ ਰਣਨੀਤੀ ਉਲੀਕੀ ਜਾਵੇਗੀ।
ਇਸ ਮੋਕੇ ਅਮਰਦੀਪ ਕੌਰ, ਸੁਨੀਲ ਕੁਮਾਰ ਧਨਾਸ, ਕਮਲਜੀਤ ਸਿੰਘ ਡੇਰਾਬੱਸੀ ਅਤੇ ਸ਼ੁਸ਼ੀਲ ਕੁਮਾਰ ਬਨੂੜ ਮੌਜੂਦ ਸਨ।