ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾਵਾਂ ਦੇ ਪ੍ਰਿੰਸੀਪਲਾਂ ਦੀ ਇੱਕ ਦਿਨਾਂ ਵਰਕਸ਼ਾਪ ਆਯੋਜਿਤ
ਡਾਇਟ ਪ੍ਰਿੰਸੀਪਲਾਂ ਨੇ ਸਮਾਰਟ ਡਾਇਟਾਂ ਦੀ ਝਲਕ ਪਾਵਰ ਪੁਆਇੰਟ ਪੇਸ਼ਕਾਰੀਆਂ ਰਾਹੀਂ ਦਿਖਾਈ
ਐੱਸ.ਏ.ਐੱਸ. ਨਗਰ 16 ਮਾਰਚ (ਪ੍ਰਮੋਦ ਭਾਰਤੀ )
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ 'ਚ ਸਿੱਖਿਆ ਸੁਧਾਰਾਂ ਲਈ ਬਹੁਤ ਸਾਰੀਆਂ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਅਧੀਨ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਪੰਜਾਬ ਅੰਦਰ ਚਲ ਰਹੀਆਂ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾਵਾਂ (ਡਾਇਟ) ਦੇ ਪ੍ਰਿੰਸੀਪਲਾਂ ਦੀ ਇੱਕ ਦਿਨਾਂ ਵਰਕਸ਼ਾਪ ਦਾ ਆਯੋਜਨ ਮੁੱਖ ਦਫ਼ਤਰ ਦੇ ਕਾਨਫਰੰਸ ਹਾਲ ਵਿਖੇ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਜਗਤਾਰ ਸਿੰਘ ਕੁਲੜੀਆਂ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ।
ਵਰਕਸ਼ਾਪ ਦੌਰਾਨ ਭਾਗ ਲੈਣ ਵਾਲੇ ਸਮੂਹ ਡਾਇਟ ਪ੍ਰਿੰਸੀਪਲਾਂ ਨੇ ਡਾਇਟਾਂ ਵਿੱਚ ਦਿੱਤੀ ਜਾ ਰਹੀ ਗੁਣਾਤਮਿਕ ਸਿੱਖਿਆ, ਸਮਾਰਟ ਤਕਨਾਲੋਜੀ, ਬਾਲਾ ਵਰਕ, ਆਕਰਸ਼ਕ ਫਰਨੀਚਰ, ਤਿਆਰ ਕੀਤੀ ਜਾ ਰਹੀ ਆਕਰਸ਼ਕ ਅਤੇ ਪ੍ਰਭਾਵੀ ਸਿੱਖਣ ਸਹਾਇਕ ਸਮੱਗਰੀ, ਡਾਇਟ ਪ੍ਰਬੰਧਨ ਅਤੇ ਡਾਇਟ ਸਿਖਿਆਰਥੀਆਂ ਵੱਲੋਂ ਕੀਤੀਆਂ ਜਾ ਰਹੀਆਂ ਕਿਰਿਆਵਾਂ ਦੀ ਜਾਣਕਾਰੀ ਪਾਵਰ ਪੁਆਇੰਟ ਰਾਹੀਂ ਪੇਸ਼ਕਾਰੀ ਕਰਕੇ ਕੀਤੀ। ਇਸ ਮੌਕੇ ਸਮੂਹ ਡਾਇਟ ਪ੍ਰਿੰਸੀਪਲਾਂ ਨੂੰ ਸਿੱਖਿਆ ਵਿਭਾਗ ਦੇ ਖੇਡ ਵਿੰਗ ਵੱਲੋਂ ਡਾਇਟਾਂ ਅਤੇ ਸਕੂਲਾਂ ਵਿੱਚ ਪ੍ਰਭਾਵੀ ਅਤੇ ਸੋਹਣੇ ਖੇਡ ਮੈਦਾਨ ਤਿਆਰ ਕਰਨ ਲਈ ਵੀ ਜਾਣਕਾਰੀ ਦਿੱਤੀ ਗਈ।
ਇਸ ਵਰਕਸ਼ਾਪ ਵਿੱਚ ਸੁਰੇਖਾ ਠਾਕੁਰ ਏ.ਐੱਸ.ਪੀ.ਡੀ., ਸੁਨੀਲ ਕੁਮਾਰ ਸਹਾਇਕ ਡਾਇਰੈਕਟਰ, ਸੁਸ਼ੀਲ ਭਾਰਦਵਾਜ, ਕੰਵਰ ਪ੍ਰਤਾਪ ਸਿੰਘ ਕਾਹਲੋਂ ਡਾਇਟ ਅੰਮ੍ਰਿਤਸਰ, ਅਮਰਜੀਤ ਸਿੰਘ ਚਹਿਲ, ਪ੍ਰਿੰਸੀਪਲ ਮੰਜੂ ਭਾਰਦਵਾਜ, ਡਾ. ਬੂਟਾ ਸਿੰਘ ਸੇਖੋ, ਡਾ. ਅਰਚਨਾ ਮਹਾਜਨ ਪ੍ਰਿੰਸੀਪਲ ਡਾਇਟ ਨਾਭਾ, ਤਨਜੀਤ ਕੌਰ ਪ੍ਰਿੰਸੀਪਲ ਡਾਇਟ ਰੂਪਨਗਰ, ਡਾ. ਬਲਵੰਤ ਸਿੰਘ, ਬੁੱਧ ਰਾਮ ਆਦਿ ਹਾਜ਼ਰ ਸਨ।