Latest updates

Friday, March 5, 2021

ਬੋਰਡ ਪਰੀਖਿਆਵਾਂ ਦੇ ਪ੍ਰਯੋਗੀ ਵਿਸ਼ੇ ਦੇ ਅੰਕ ਦੋ ਹਫ਼ਤੇ ਵਿੱਚ ਆਨਲਾਈਨ ਭਰਨ ਲਈ ਸਕੂਲਾਂ ਨੂੰ ਹਦਾਇਤਾਂ

1. ਪਰੀਖਿਆ ਲਈ ਪ੍ਰਯੋਗੀ ਵਿਸ਼ੇ ਦੇ ਅੰਕ ਆਨਲਾਈਨ ਭਰਨ ਲਈ ਸਕੂਲਾਂ ਨੂੰ ਮਿਤੀ: 04.03.2021 ਤੋਂ 18.03.2021 ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਸ ਤੋਂ ਬਾਅਦ ਆਨਲਾਈਨ ਪੈਨਲ ਬੰਦ ਕਰ ਦਿੱਤਾ ਜਾਵੇਗਾ। 

 2. ਜੇਕਰ ਪਰੀਖਿਆਰਥੀ ਗੈਰਹਾਜਰ ਹੈ ਤਾਂ ਦਿੱਤੇ ਗਏ ਕਾਲਮ ਵਿੱਚ ਅੰਕਾਂ ਦੀ ਥਾਂ A ਲਿਖਿਆ ਜਾਵੇ। 

 3. ਜੇਕਰ ਪਰੀਖਿਆਰਥੀ ਦੀ ਯੋਗਤਾ ਰੱਦ ਹੈ ਤਾਂ ਦਿੱਤੇ ਗਏ ਕਾਲਮ ਵਿੱਚ ਅੰਕਾਂ ਦੀ ਥਾਂ c ਲਿਖਿਆ ਜਾਵੇ।

 4. ਫਾਈਨਲ ਸਬਮਿਸ਼ਨ ਕਰਨ ਤੋਂ ਪਹਿਲਾਂ ਰਫ ਪ੍ਰਿੰਟ ਲੈ ਕੇ ਪਰੀਖਿਆਰਥੀਆਂ ਦੇ ਵਿਸ਼ੇ ਦੋਂ ਭਰੇ ਅੰਕ ਚੈਕ ਕਰ ਲਏ ਜਾਣ, ਜੇਕਰ ਕੋਈ ਤਰੁੱਟੀ ਹੈ ਤਾਂ ਆਨਲਾਈਨ ਸੋਧ ਕਰ ਲਈ ਜਾਵੇ। 

 5. ਫਾਈਨਲ ਸਬਮਿਸ਼ਨ ਕਰਨ ਉਪਰੰਤ ਆਨਲਾਈਨ ਡਾਟਾ ਲੀਕ ਹੋ ਜਾਵੇਗਾ ਅਤੇ ਕਿਸੇ ਵੀ ਪ੍ਰਕਾਰ ਦੀ ਸੋਧ ਨਹੀਂ ਕੀਤੀ ਜਾ ਸਕੇਗੀ। 

 6. ਪ੍ਰਯੋਗੀ ਪਰੀਖਿਆ ਦੇ ਅੰਕ ਭਰਨ ਦੀ ਸਹੀ ਵਿਧੀ ਹੈ ਕਿ ਜੇਕਰ ਪਰੀਖਿਆਰਥੀ ਦੇ ਅੰਕ 10 ਹਨ ਤਾਂ ਨੰਬਰਾਂ ਵਾਲੇ ਕਾਲਮ ਵਿੱਚ 010 ਦਰਜ ਕੀਤਾ ਜਾਵੇ ਅਤੇ ਜੇਕਰ 1 ਅੰਕ ਹੈ ਤਾਂ 001 ਦਰਜ ਕੀਤਾ ਜਾਵੇ। ਇਸ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।

 7. ਸਬੰਧਤ ਸਕੂਲ ਪ੍ਰਯੋਗੀ ਵਿਸ਼ੇ ਦੇ ਫਾਈਨਲ ਸਬਮਿਸ਼ਨ ਦਾ ਪ੍ਰਿੰਟ ਆਪਣੇ ਰਿਕਾਰਡ ਵਿੱਚ ਰੱਖਣਗੇ, ਇਸ ਪ੍ਰਿੰਟ ਨੂੰ ਮੁੱਖ ਦਫਤਰ ਜਾਂ ਖੇਤਰੀ ਦਫਤਰ ਜਮਾਂ ਨਾ ਕਰਵਾਇਆ ਜਾਵੇ।

 8. ਪ੍ਰਯੋਗੀ ਵਿਸ਼ੇ ਦੇ ਹਸਤਾਖਰ ਚਾਰਟ ਮਿਤੀ: 22.03.2021 ਤੱਕ ਖੇਤਰੀ ਦਫਤਰ ਜਾਂ ਮੁੱਖ ਦਫਤਰ, ਪਰੀਖਿਆ ਸ਼ਾਖਾ ਦਸਵੀਂ/ਬਾਰਵੀਂ ਦੇ ਸਬੰਧਤ ਸੈਟਾਂ ਵਿੱਚ ਜਮਾਂ ਕਰਵਾਏ ਜਾਣ।

Ads