6th Class Mathematics Question Paper – September Exam 2025
Time: 3 Hours Total Marks: 80
ਭਾਗ - A (ਹਰੇਕ ਪ੍ਰਸ਼ਨ ਦਾ 1 ਅੰਕ ਹੈ)
1. ਸਹੀ ਵਿਕਲਪ ਦੀ ਚੋਣ ਕਰੋ :
(i) 4123 ਵਿੱਚ ਅੰਕ 2 ਦਾ ਸਥਾਨਕ ਮੁੱਲ ਕੀ ਹੋਵੇਗਾ?
(a) 200 (b) 2 (c) 20 (d) 23
(ii) 1 ਮੀਟਰ ਵਿੱਚ ਕਿੰਨੇ ਸੈਂਟੀਮੀਟਰ ਹੁੰਦੇ ਹਨ?
(a) 500 (b) 1000 (c) 100 (d) 10
(iii) 1, 5, 2, 9 ਨੂੰ ਇੱਕ ਵਾਰ ਵਰਤ ਕੇ ਬਣੀ 4 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਹੈ –
(a) 9512 (b) 9251 (c) 9521 (d) 5912
(iv) ਸਭ ਤੋਂ ਛੋਟੀ ਪ੍ਰਾਕ੍ਰਿਤਕ ਸੰਖਿਆ ਕਿਹੜੀ ਹੈ?
(a) 0 (b) 3 (c) 1 (d) 2
(v) 38899 ਦਾ ਅਗੇਤਰ ਕੀ ਹੈ?
(a) 38900 (b) 39900 (c) 39000 (d) 38800
(vi) ਹੇਠ ਲਿਖਿਆਂ ਵਿੱਚੋਂ ਕਿਹੜਾ ਜੋੜਾਤਮਕ ਤੱਤਸਮਕ ਹੈ?
(a) 2 (b) 0 (c) 3 (d) 1
(vii) ਕਿਹੜੀ ਸੰਖਿਆ ਹਰ ਸੰਖਿਆ ਦਾ ਗੁਣਨਖੰਡ ਹੈ?
(a) 3 (b) 0 (c) 1 (d) 2
(viii) -1 ਦੀ ਪਿਛੇਤਰ ਸੰਖਿਆ ਕਿਹੜੀ ਹੈ?
(a) 0 (b) 2 (c) 1 (d) -2
(ix) -2 ਤੋਂ 3 ਘਟਾਓ:
(a) 6 (b) -6 (c) -5 (d) 5
(x) ਦਿੱਤੀ ਗਈ ਸੰਖਿਆ ਰੇਖਾ ਕੀ ਦਰਸਾਉਂਦੀ ਹੈ?
(a) 5+5+5+5+5 (b) 5+1 (c) 1+5 (d) 1+1+1+1+1
(xi) ਦਿੱਤੇ ਚਿੱਤਰ ਵਿੱਚ ਛਾਇਆ ਅੰਕਿਤ ਭਾਗ ਲਈ ਭਿੰਨ ਲਿਖੋ:
(a) 5/2 (b) 2/5 (c) 2/6 (d) 3/6
(xii) ਹੇਠਾਂ ਦਿੱਤੀਆਂ ਵਿੱਚੋਂ ਕਿਹੜੀ ਉਚਿਤ ਭਿੰਨ ਹੈ?
(a) 7/9 (b) 7/1 (c) 12/11 (d) 5/5
(xiii) ₹20 ਦਾ 2/5 ਪਤਾ ਕਰੋ:
(a) ₹8 (b) ₹40 (c) ₹10 (d) ₹12
(xiv) ਹੇਠ ਲਿਖਿਆਂ ਵਿੱਚੋਂ ਕਿਹੜਾ ਦਸ਼ਮਲਵ ਸਭ ਤੋਂ ਵੱਡਾ ਹੈ?
(a) 0.005 (b) 0.51 (c) 0.5 (d) 0.05
(xv) 75 ਗ੍ਰਾਮ = ......... ਕਿਲੋ ਗ੍ਰਾਮ।
(a) 75 (b) 0.75 (c) 0.075 (d) 7.5
(xvi) 1 ਮਿਲੀਲੀਟਰ ਕਿਸ ਦੇ ਬਰਾਬਰ ਹੁੰਦਾ ਹੈ?
(a) 0.001 ਲੀਟਰ (b) 0.0001 ਲੀਟਰ (c) 0.01 ਲੀਟਰ (d) 0.1 ਲੀਟਰ
2. ਸਹੀ ਜਾਂ ਗਲਤ ਉੱਤਰ ਚੁਣੋ :
(i) ਅੰਕਾਂ ਦੀ ਗਿਣਤੀ 10 ਹੈ। (ਸਹੀ / ਗਲਤ)
(ii) ਸਿਫ਼ਰ ਸਭ ਤੋਂ ਛੋਟੀ ਪ੍ਰਾਕ੍ਰਿਤਕ ਸੰਖਿਆ ਹੈ। (ਸਹੀ / ਗਲਤ)
(iii) ਹਰੇਕ ਪੂਰਨ ਸੰਖਿਆ ਇੱਕ ਪ੍ਰਾਕ੍ਰਿਤਕ ਸੰਖਿਆ ਹੈ। (ਸਹੀ / ਗਲਤ)
(iv) 499 ਦਾ ਅਗੇਤਰ 500 ਹੈ। (ਸਹੀ / ਗਲਤ)
(v) 0 ਨਾ ਧਨਾਤਮਕ ਹੈ ਅਤੇ ਨਾ ਹੀ ਰਿਨਾਤਮਕ ਸੰਖਿਆ ਹੈ। (ਸਹੀ / ਗਲਤ)
(vi) ਸੰਪੂਰਨ ਸੰਖਿਆ ਦੀ ਇੱਕ ਅਗੇਤਰ ਤੇ ਪਿਛੇਤਰ ਸੰਖਿਆ ਹੁੰਦੀ ਹੈ। (ਸਹੀ / ਗਲਤ)
(vii) ਭਿੰਨਾਂ ਜਿਨ੍ਹਾਂ ਦੇ ਹਰ ਸਮਾਨ ਹੁੰਦੇ ਹਨ, ਇਕਾਈ ਭਿੰਨਾਂ ਅਖਵਾਉਂਦੀਆਂ ਹਨ। (ਸਹੀ / ਗਲਤ)
3. ਖਾਲੀ ਥਾਂ ਭਰੋ :
(i) ਇੱਕ ਕਰੋੜ = ............ ਮਿਲੀਅਨ
(ii) 5 ਕਿਲੋਮੀਟਰ = ........... ਮੀਟਰ
(iii) ਸਭ ਤੋਂ ਛੋਟੀ ਭਾਜ ਸੰਖਿਆ ........... ਹੈ।
(iv) (-2) + 8 = .................
(v) ਖਾਲੀ ਸਥਾਨ ਭਰੋ ( > , = , < ) 4/7 ....... 6/7
(vi) 235 ਪੈਸੇ = ₹ ..........
(vii) 24.25 - 13.12 = .................
ਭਾਗ - B (ਹਰੇਕ ਪ੍ਰਸ਼ਨ ਦੇ 2 ਅੰਕ ਹਨ)
-
ਹੇਠ ਲਿਖੀਆਂ ਸੰਖਿਆਵਾਂ ਨੂੰ ਘਟਦੇ ਕ੍ਰਮ ਵਿੱਚ ਲਿਖੋ:
75003, 20051, 7600, 60632 -
ਚੋਣਾਂ ਵਿੱਚ ਸਫਲ ਉਮੀਦਵਾਰ ਨੂੰ 6317 ਵੋਟਾਂ ਮਿਲੀਆਂ, ਜਦੋਂ ਕਿ ਨੇੜਲੇ ਵਿਰੋਧੀ ਉਮੀਦਵਾਰ ਨੂੰ 3761 ਵੋਟਾਂ ਮਿਲੀਆਂ।
ਸਫਲ ਉਮੀਦਵਾਰ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ ਕਿੰਨੇ ਫਰਕ ਨਾਲ ਹਰਾਇਆ? -
ਮੁੱਲ ਪਤਾ ਕਰੋ: 493 × 8 + 493 × 2
-
6 + 2 ਨੂੰ ਸੰਖਿਆ ਰੇਖਾ 'ਤੇ ਦਰਸਾਓ।
ਭਾਗ - C (ਹਰੇਕ ਪ੍ਰਸ਼ਨ ਦੇ 4 ਅੰਕ ਹਨ)
-
ਸਰਲ ਕਰੋ : 30 + (-27) + 21 + (-19) + (-3) + 11 + (-9)
-
ਸੰਖਿਆ ਰੇਖਾ ਦੀ ਸਹਾਇਤਾ ਨਾਲ ਜੋੜ ਪਤਾ ਕਰੋ : (-2) + 4 + (-5)
-
5/11 ਦੀਆਂ ਚਾਰ ਤੁੱਲ ਭਿੰਨਾਂ ਪਤਾ ਕਰੋ।
ਜਾਂ
27/5 ਨੂੰ ਮਿਸ਼੍ਰਤ ਭਿੰਨ ਵਿੱਚ ਦਰਸਾਓ। -
ਸਰਲ ਕਰੋ : 6 1/2 + 2 2/3
ਜਾਂ
ਲੋਹੇ ਦਾ 6 2/3 ਮੀਟਰ ਲੰਬਾ ਇੱਕ ਪਾਈਪ ਦੋ ਹਿੱਸਿਆਂ ਵਿੱਚ ਕੱਟਿਆ ਗਿਆ। ਇੱਕ ਟੁਕੜਾ 4 3/7 ਮੀਟਰ ਲੰਬਾ ਹੈ। ਦੂਜੇ ਟੁਕੜੇ ਦੀ ਲੰਬਾਈ ਪਤਾ ਕਰੋ। -
ਖਾਨ ਨੇ ₹63.25 ਗਣਿਤ ਦੀ ਕਿਤਾਬ ਲਈ ਅਤੇ ₹48.99 ਅੰਗਰੇਜ਼ੀ ਦੀ ਕਿਤਾਬ ਲਈ ਖਰਚ ਕੀਤੇ।
ਖਾਨ ਦੁਆਰਾ ਕੀਤਾ ਗਿਆ ਕੁੱਲ ਖਰਚ ਪਤਾ ਕਰੋ। -
ਸਰਲ ਕਰੋ : 45.4 + 13.25 + 28.68
ਜਾਂ
42 - 27.563
ਭਾਗ - D (ਹਰੇਕ ਪ੍ਰਸ਼ਨ ਦੇ 6 ਅੰਕ ਹਨ)
-
ਅਭਾਜ ਗੁਣਨਖੰਡ ਪਤਾ ਕਰੋ :
(i) 420 (ii) 225
ਜਾਂ
ਹੇਠਾਂ ਲਿਖੀਆਂ ਸੰਖਿਆਵਾਂ ਦੀ 11 ਨਾਲ ਭਾਜਯੋਗਤਾ ਦੀ ਪੜਤਾਲ ਕਰੋ :
(i) 4281970 (ii) 5648346 -
ਮ.ਸ.ਵ (H.C.F) ਪਤਾ ਕਰੋ : 120, 156, 192
ਜਾਂ
ਉਹ ਵੱਡੀ ਤੋਂ ਵੱਡੀ ਸੰਖਿਆ ਪਤਾ ਕਰੋ ਜਿਸ ਨਾਲ 645 ਅਤੇ 792 ਨੂੰ ਭਾਗ ਦੇਣ 'ਤੇ ਕ੍ਰਮਵਾਰ 7 ਅਤੇ 9 ਬਾਕੀ ਬਚੇ। -
ਲ.ਸ.ਵ (L.C.M) ਪਤਾ ਕਰੋ : 36, 96, 180
ਜਾਂ
ਦੋ ਸੰਖਿਆਵਾਂ ਦਾ ਮ.ਸ.ਵ (H.C.F) ਅਤੇ ਲ.ਸ.ਵ (L.C.M) ਕ੍ਰਮਵਾਰ 13 ਅਤੇ 182 ਹੈ। ਜੇਕਰ ਇੱਕ ਸੰਖਿਆ 26 ਹੈ ਤਾਂ ਦੂਜੀ ਸੰਖਿਆ ਪਤਾ ਕਰੋ।