CODE: 01/B
601/B
_
Roll No.: _______________
Total No. of Questions: 10 | | Total No. of Printed Pages: 4
X
2325
ਸਲਾਨਾ ਪਰੀਖਿਆ ਪ੍ਰਣਾਲੀ
PUNJABI
Paper: A
(Morning Session)
Time Allowed: 3 Hours Maximum Marks: 65
ਨੋਟ :
- (i) ਆਪਣੀ ਉੱਤਰ-ਪੱਤਰੀ ਦੇ ਟਾਈਟਲ ਪੰਨੇ 'ਤੇ ਵਿਸ਼ਾ-ਕੋਡ/ਪੇਪਰ-ਕੋਡ ਵਾਲ਼ੇ ਖ਼ਾਨੇ ਵਿੱਚ ਵਿਸ਼ਾ- ਕੋਡ/ਪੇਪਰ-ਕੋਡ 01/B ਜ਼ਰੂਰ ਦਰਜ ਕਰੋ।
- (ii) ਉੱਤਰ-ਪੱਤਰੀ ਲੈਂਦੇ ਹੀ ਇਸ ਦੇ ਪੰਨੇ ਗਿਣ ਕੇ ਦੇਖ ਲਓ ਕਿ ਇਸ ਵਿੱਚ ਟਾਈਟਲ ਸਹਿਤ 24 ਪੰਨੇ ਹਨ ਅਤੇ ਠੀਕ ਕ੍ਰਮਵਾਰ ਹਨ।
- (iii) ਉੱਤਰ-ਪੱਤਰੀ ਵਿੱਚ ਖ਼ਾਲੀ ਪੰਨਾ/ਪੰਨੇ ਛੱਡਣ ਤੋਂ ਬਾਅਦ ਹੱਲ ਕੀਤੇ ਗਏ ਪ੍ਰਸ਼ਨ/ਪ੍ਰਸ਼ਨਾਂ ਦਾ ਮੁਲਾਂਕਣ ਨਹੀਂ ਕੀਤਾ ਜਾਵੇਗਾ।
- (iv) ਕੋਈ ਵਾਧੂ ਸ਼ੀਟ ਨਹੀਂ ਮਿਲੇਗੀ। ਇਸ਼ ਲਈ ਉੱਤਰ ਢੁਕਵੇਂ ਹੀ ਲਿਖੋ ਅਤੇ ਲਿਖਿਆ ਉੱਤਰ ਨਾ ਕੱਟੋ।
- (v) ਸਾਰੇ ਪ੍ਰਸ਼ਨ ਜ਼ਰੂਰੀ ਹਨ।
- (vi) ਪ੍ਰਸ਼ਨ-ਪੱਤਰ ਵਿੱਚ ਕੁੱਲ 10 ਪ੍ਰਸ਼ਨ ਹਨ।
ਪ੍ਰਸ਼ਨ ਅਤੇ ਉੱਤਰ
1. ਵਸਤੁਨਿਸ਼ਠ ਪ੍ਰਸ਼ਨ:
ਭਾਗ - ੳ
(ੳ) 'ਘਰ ਦਾ ਪਿਆਰ' ਲੇਖ ਕਿਸ ਲੇਖਕ ਦੀ ਰਚਨਾ ਹੈ?
ਉੱਤਰ: 'ਘਰ ਦਾ ਪਿਆਰ' ਲੇਖ ਪ੍ਰਿੰਸੀਪਲ ਤੇਜਾ ਸਿੰਘ ਜੀ ਦੀ ਰਚਨਾ ਹੈ।
(ਅ) ਮਨੁੱਖ ਦੀ ਆਤਮਾ ਦਾ ਵਧੀਆ-ਘਟੀਆ ਹੋਣਾ ਕਿੱਥੋਂ ਦਿਸ ਪੈਂਦਾ ਹੈ ?
ਉੱਤਰ: ਮਨੁੱਖ ਦੀ ਆਤਮਾ ਦਾ ਵਧੀਆ-ਘਟੀਆ ਹੋਣਾ ਉਸਦੀ ਬੋਲੀ ਅਤੇ ਵਿਹਾਰ ਤੋਂ ਦਿਸ ਪੈਂਦਾ ਹੈ।
(ੲ) ਕਿਸ ਕਵੀ ਦੀ ਰਚਨਾ ਨੂੰ 'ਗੁਰਬਾਣੀ ਦੀ ਕੁੰਜੀ' ਕਿਹਾ ਜਾਂਦਾ ਹੈ ?
ਉੱਤਰ: ਭਾਈ ਗੁਰਦਾਸ ਜੀ ਦੀ ਰਚਨਾ ਨੂੰ 'ਗੁਰਬਾਣੀ ਦੀ ਕੁੰਜੀ' ਕਿਹਾ ਜਾਂਦਾ ਹੈ।
(ਸ) ਰਾਂਝੇ ਦੇ ਭਰਾਵਾਂ ਨੇ ਰਾਂਝੇ ਨੂੰ ਕਿਹੋ-ਜਿਹੀ ਜ਼ਮੀਨ ਦਿੱਤੀ ?
ਉੱਤਰ: ਰਾਂਝੇ ਦੇ ਭਰਾਵਾਂ ਨੇ ਰਾਂਝੇ ਨੂੰ ਬੰਜਰ ਜ਼ਮੀਨ ਦਿੱਤੀ।
ਭਾਗ - ਅ
(ਹ) ਹੁਸ਼ਨਾਕ ਸਿੰਘ ਲਾਜ ਦਾ ਕੀ ਲੱਗਦਾ ਸੀ ?
ਉੱਤਰ: ਹੁਸ਼ਨਾਕ ਸਿੰਘ ਲਾਜ ਦਾ ਫੁਫੜ ਲੱਗਦਾ ਸੀ
(ਕ) 'ਸਮੁੰਦਰੋਂ ਪਾਰ' ਇਕਾਂਗੀ ਦੇ ਇਕਾਂਗੀਕਾਰ ਦਾ ਨਾਂ ਲਿਖੋ।
ਉੱਤਰ: ਇਕਾਂਗੀ ਦੇ ਇਕਾਂਗੀਕਾਰ ਦਾ ਨਾਂ ਕਪੂਰ ਸਿੰਘ ਘੁੰਮਣ
(ਖ) ਕੀ ਪੜ੍ਹ ਕੇ ਔਰੰਗਜ਼ੇਬ ਪਛਤਾਵੇ ਨਾਲ ਭਰ ਗਿਆ?
ਉੱਤਰ: ਜ਼ਫ਼ਰਨਾਮਾ।
(ਗ) ਬਲਵੰਤ ਰਾਏ ਨੂੰ ਵਲਾਇਤ ਰਹਿੰਦਿਆਂ ਕਿੰਨੇ ਸਾਲ ਹੋ ਗਏ ਸਨ?
ਉੱਤਰ: 25 ਸਾਲ
ਭਾਗ - ੲ
(ਘ) ਬਚਪਨ ਵਿੱਚ ਬੰਤਾ ਕਿਸ ਕੋਲੋਂ ਬਾਤਾਂ ਸੁਣਨ ਦਾ ਅਨੰਦ ਲੈਂਦਾ ਸੀ ?
ਉੱਤਰ: ਬਚਪਨ ਵਿੱਚ ਬੰਤਾ ਆਪਣੀ ਦਾਦੀ/ਨਾਨੀ ਜਾਂ ਘਰ ਦੇ ਬੇਬੇ ਕੋਲੋਂ ਬਾਤਾਂ ਸੁਣਨ ਦਾ ਅਨੰਦ ਲੈਂਦਾ ਸੀ।
(ਙ) 'ਇੱਕ ਹੋਰ ਨਵਾਂ ਸਾਲ' ਨਾਵਲ ਕਿਸ ਨਾਵਲਕਾਰ ਦੀ ਰਚਨਾ ਹੈ ?
ਉੱਤਰ: 'ਇੱਕ ਹੋਰ ਨਵਾਂ ਸਾਲ' ਨਾਵਲ ਪ੍ਰੋਫੈਸਰ ਨਿਰੰਜਣ ਤਸਨੀਮ ਦੀ ਰਚਨਾ ਹੈ।
Punjab Board Class 10th, and 12th Guess Paper 2025: Your Key to Exam Success!
2. ਹੇਠ ਲਿਖੇ ਕਾਵਿ-ਬੰਦਾਂ ਵਿੱਚੋਂ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਲਗ-ਪਗ 150 ਸ਼ਬਦਾਂ ਵਿੱਚ ਲਿਖੋ :
(ੳ) ਲੱਖ ਨਗਾਰੇ ਵਜਨ ਆਮੋ ਸਾਮ੍ਹਣੇ ॥ ਰਾਕਸ ਰਣੋ ਨ ਭੱਜਣ ਰੋਹੇ ਰੋਹਲੇ ॥ ਸੀਹਾਂ ਵਾਂਗੂ ਗੱਜਣ ਸੱਭੇ ਸੂਰਮੇ ॥ ਤਣਿ ਤਣਿ ਕੈਬਰ ਛੱਡਨ ਦੁਰਗਾ ਸਾਮ੍ਹਣੇ ॥
(ਅ) ਸਾਢੇ ਤਿੰਨ ਹੱਥ ਮਿਲਖ ਤੁਸਾਡਾ, ਏਡੀ ਤੂੰ ਤਾਣ ਨਾ ਤਾਣੁ। ਸੁਇਨਾ ਰੁਪਾ ਤੇ ਮਾਲ ਖ਼ਜ਼ੀਨਾ, ਹੋਇ ਰਹਿਆ ਮਿਹਮਾਨੁ ।
3. ਹੇਠ ਲਿਖੀਆਂ ਕਵਿਤਾਵਾਂ ਵਿੱਚੋਂ ਕਿਸੇ ਇੱਕ ਕਵਿਤਾ ਦਾ ਕੇਂਦਰੀ ਭਾਵ ਲਗ-ਪਗ 40 ਸ਼ਬਦਾਂ ਵਿੱਚ ਲਿਖੋ :
- (ੳ) ਮਾਂ-ਪੁੱਤ ਦਾ ਮੇਲ (ਕਾਦਰਯਾਰ)
- (ਅ) ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ (ਗੁਰੂ ਅਰਜਨ ਦੇਵ ਜੀ)
4. ਹੇਠ ਲਿਖੇ ਵਾਰਤਕ ਲੇਖਾਂ ਵਿਚੋਂ ਕਿਸੇ ਇੱਕ ਲੇਖ ਦਾ ਸਾਰ ਲਗ-ਪਗ 150 ਸ਼ਬਦਾਂ ਵਿੱਚ ਲਿਖੋ :
- (ੳ) ਤੁਰਨ ਦਾ ਹੁਨਰ (ਡਾ. ਨਰਿੰਦਰ ਸਿੰਘ ਕਪੂਰ)
- (ਅ) ਰਬਾਬ ਮੰਗਾਉਨ ਦਾ ਵਿਰਤਾਂਤ (ਗਿਆਨੀ ਦਿੱਤ ਸਿੰਘ)
5. ਵਾਰਤਕ ਲੇਖਾਂ ਦੇ ਹੇਠ ਲਿਖੇ ਅਭਿਆਸੀ ਪ੍ਰਸ਼ਨਾਂ ਵਿੱਚੋਂ ਕੋਈ ਦੋ ਪ੍ਰਸ਼ਨਾਂ ਦੇ ਉੱਤਰ ਆਪਣੀ ਪਾਠ-ਪੁਸਤਕ ਦੇ ਆਧਾਰ 'ਤੇ ਲਿਖੋ :
- (ੳ) ਪ੍ਰਾਰਥਨਾ ਕਰਨ ਨਾਲ ਕੈਦੀ ਦੇ ਵਿਹਾਰ ਵਿੱਚ ਕਿਹੋ-ਜਿਹੀ ਤਬਦੀਲੀ ਆਈ ?
- (ਅ) ਕਾਲੀਦਾਸ ਨੂੰ ਹਰ ਪ੍ਰਾਂਤ ਤੇ ਜਾਤੀ ਦੇ ਲੋਕ ਆਪਣਾ ਕਿਉਂ ਦੱਸਦੇ ਹਨ ?
- (ੲ) ਪੁਰਾਣੇ ਸਮੇਂ ਵਿੱਚ ਭਲਵਾਨ ਕਿਵੇਂ ਪਿੰਡਾਂ 'ਤੇ ਫ਼ਤਿਹ ਪ੍ਰਾਪਤ ਕਰਦੇ ਸਨ?
- (ਸ) ਘਰ ਮਨੁੱਖ ਦੇ ਨਿੱਜੀ ਵਲਵਲਿਆਂ ਤੇ ਸ਼ਖ਼ਸੀ ਰਹਿਣੀ ਦਾ ਕੇਂਦਰ ਕਿਵੇਂ ਹੁੰਦਾ ਹੈ ?
6. ਹੇਠ ਲਿਖੀਆਂ ਕਹਾਣੀਆਂ ਵਿੱਚੋਂ ਕਿਸੇ ਇੱਕ ਕਹਾਣੀ ਦਾ ਸਾਰ ਲਗ-ਪਗ 150 ਸ਼ਬਦਾਂ ਵਿੱਚ ਲਿਖੋ :
- (ੳ) ਧਰਤੀ ਹੇਠਲਾ ਬਲਦ (ਕੁਲਵੰਤ ਸਿੰਘ ਵਿਰਕ)
- (ਅ) ਅੰਗ-ਸੰਗ (ਵਰਿਆਮ ਸੰਧੂ)
7. ਕਹਾਣੀਆਂ ਦੇ ਹੇਠ ਲਿਖੇ ਅਭਿਆਸੀ ਪ੍ਰਸ਼ਨਾਂ ਵਿੱਚੋਂ ਕੋਈ ਦੋ ਪ੍ਰਸ਼ਨਾਂ ਦੇ ਉੱਤਰ ਆਪਣੀ ਪਾਠ-ਪੁਸਤਕ ਦੇ ਆਧਾਰ 'ਤੇ ਲਿਖੋ :
- (ੳ) ਬੰਮ ਬਹਾਦਰ ਨੇ ਪੈਰਾਂ ਦੇ ਸੰਗਲ ਤੋੜ ਕੇ ਕੀ ਤਬਾਹੀ ਕੀਤੀ ?
- (ਅ) ਪਿਤਾ ਦੇ ਜੇਲ੍ਹ ਜਾਣ 'ਤੇ ਲਾਜ ਨੇ ਆਪਣੀ ਭੂਆ ਵੀਰਾਂ ਵਾਲੀ ਨੂੰ ਕੀ ਕਿਹਾ ?
- (ੲ) ਰਸ਼ੀਦ ਗੁਆਂਢੀ ਮੁੰਡੇ ਨਾਲ ਪਤੰਗ ਉਡਾਉਣ ਦੀ ਰੀਝ ਕਿਵੇਂ ਪੂਰੀ ਕਰਦਾ ਹੈ ?
- (ਸ) ਲੇਖਕ, ਮਾਲਕ ਤੋਂ ਤਨਖ਼ਾਹ ਵਧਾਉਣ ਦੀ ਮੰਗ ਤੋਂ ਸੰਕੋਚ ਕਿਉਂ ਕਰ ਰਿਹਾ ਸੀ ?
8. ਹੇਠ ਲਿਖੇ ਪਾਤਰਾਂ ਵਿੱਚੋਂ ਕਿਸੇ ਇੱਕ ਪਾਤਰ ਦਾ ਪਾਤਰ ਚਿਤਰਨ ਲਗ-ਪਗ 125 ਸ਼ਬਦਾਂ ਵਿੱਚ ਲਿਖੋ:
5
- (ੳ) ਔਰੰਗਜ਼ੇਬ (ਇਕਾਂਗੀ: ਜ਼ਫ਼ਰਨਾਮਾ)
- (ਅ) ਵੀਰਾਂ ਵਾਲੀ (ਇਕਾਂਗੀ: ਬੰਬ-ਕੇਸ)
9. ਹੇਠ ਲਿਖੀਆਂ ਵਾਰਤਾਲਾਪਾਂ ਵਿੱਚੋਂ ਕਿਸੇ ਇੱਕ ਵਾਰਤਾਲਾਪ ਦੇ ਪ੍ਰਸ਼ਨਾਂ ਦੇ ਉੱਤਰ ਲਿਖੋ:
3x2=6
(ੳ) "ਦੁਖੀ ਤਾਂ ਹੈ, ਪਰ ਗੱਲ ਕੀ ਐ? ਦੁਖੀ ਦਾ ਤਾਂ ਮੈਨੂੰ ਪਤਾ ਈ ਐ। ਜਗੀਰਦਾਰਾਂ ਦੇ ਘਰ ਧੀ ਵਿਆਹ ਕੇ ਤੂੰ ਸੁੱਖ ਦੀ ਆਸ ਰੱਖੀ ਹੋਣੀ ਐ?"
ਪ੍ਰਸ਼ਨ:
- (i) ਗੁਰਦਿੱਤ ਸਿੰਘ ਨੂੰ ਕਿਸ ਗੱਲ ਦਾ ਪਤਾ ਹੈ?
ਉਤਰ : ਗੁਰਦਿੱਤ ਸਿੰਘ ਨੂੰ ਕਿਸ ਗੱਲ ਦਾ ਪਤਾ ਸੀ ਕਿ ਉਸਦੀ ਧੀ ਸਹੁਰੇ ਘਰ ਸੁਖੀ ਨਹੀਂ ਹੈ ।
- (ii) ਗੁਰਦਿੱਤ ਸਿੰਘ ਅਨੁਸਾਰ ਉਸ ਦੀ ਧੀ ਦੇ ਦੁਖੀ ਹੋਣ ਦਾ ਕੀ ਕਾਰਨ ਹੈ?
ਉਤਰ : ਗੁਰਦਿੱਤ ਸਿੰਘ ਅਨੁਸਾਰ ਜਗੀਰਦਾਰਾਂ ਦੇ ਘਰ ਵਿਆਹ ਕਰਨਾ ਹੀ ਦੁੱਖ ਦਾ ਕਾਰਨ ਹੈ।
- (iii) ਇਹ ਸ਼ਬਦ ਕੌਣ, ਕਿਸ ਨੂੰ ਕਹਿੰਦਾ ਹੈ?
ਉਤਰ : ਇਹ ਸ਼ਬਦ ਗੁਰਦਿੱਤ ਸਿੰਘ ਨੇ ਨਿਹਾਲ ਕੌਰ ਨੂੰ ਕਿਸੇ
(ਅ) "ਮੈਂ ਤੇਰੇ ਜਜ਼ਬਿਆਂ ਦੀ ਕਦਰ ਕਰਨਾ ਹਾਂ, ਨੌਜਵਾਨਾਂ ਵਿੱਚ ਇਹੋ-ਜਿਹਾ ਹੀ ਵਿਸ਼ਵਾਸ ਹੋਣਾ ਚਾਹੀਦਾ ਹੈ।"
ਪ੍ਰਸ਼ਨ:
- (i) ਇਸ ਇਕਾਂਗੀ ਦੇ ਇਕਾਂਗੀਕਾਰ ਦਾ ਕੀ ਨਾਂ ਹੈ?
ਉਤਰ : ਗੁਰਸ਼ਰਨ ਸਿੰਘ
- (ii) ਇਹ ਸ਼ਬਦ ਕੌਣ, ਕਿਸ ਨੂੰ ਕਹਿੰਦਾ ਹੈ?
ਉਤਰ : ਪਿਤਾ, ਪੁੱਤਰ ਨੂੰ
- (iii) ਇਹ ਵਾਰਤਾਲਾਪ ਕਿਸ ਇਕਾਂਗੀ ਵਿੱਚੋਂ ਲਈ ਹੈ?
ਉਤਰ : ਨਾਈਕ
10. ਨਾਵਲ 'ਇੱਕ ਹੋਰ ਨਵਾਂ ਸਾਲ' ਦੇ ਆਧਾਰ 'ਤੇ ਹੇਠ ਲਿਖੇ ਪਾਤਰਾਂ ਵਿੱਚੋਂ ਕਿਸੇ ਇੱਕ ਪਾਤਰ ਦਾ ਪਾਤਰ-ਚਿਤਰਨ ਲਗ-ਪਗ 150 ਸ਼ਬਦਾਂ ਵਿੱਚ ਲਿਖੋ:
5
- (ੳ) ਇਨਸਪੈੱਕਟਰ
- (ਅ) ਬੰਤਾ