PUNJAB BOARD CLASS 12 POLITICAL SCIENCE GUESS PAPER 2025
I. ਸਾਰੇ ਪ੍ਰਸ਼ਨ ਕਰਨੇ ਜਰੂਰੀ ਹਨ :- (20*1=20)
- ਸੰਸਦ ਦਾ ਗੈਰ-ਮੈਂਬਰ ਵੱਧ ਤੋਂ ਵੱਧ _______ ਮਹੀਨਿਆਂ ਲਈ ਮੰਤਰੀ ਨਿਯੁਕਤ ਕੀਤਾ ਜਾ ਸਕਦਾ ਹੈ?।
- (ੳ) 6
- (ਅ) 12
- (ੲ) 2
- (ਸ)3
- ਮਾਰਕਸਵਾਦ ਦਾ ਜਨਮ ਦਾਤਾ ਕੋਣ ਹੈ?
- (ੳ) ਹੀਗਲ
- (ਅ) ਜਾਨ ਲੱਕ
- (ੲ) ਕਾਰਲ ਮਾਰਕਸ
- (ਸ) ਉਪਰੋਕਤ ਕੋਈ ਨਹੀ।
- ਸ਼ਾਸਨ ਉੱਤੇ ਦੋ ਨਿਬੰਧ (Two Treatise on Government) । ਪੁਸਤਕ ਦਾ ਲੇਖਕ ਕੋਣ ਸੀ?
- (ੳ) ਲੀਕਾਕ
- (ਅ) ਮਹਾਤਮਾ ਗਾਂਧੀ ਜੀ
- (ੲ) ਕਾਰਲ ਮਾਰਕਸ
- (ਸ) ਜਾਨ ਲੱਕ
- ਹੇਠ ਲਿਖਿਆਂ ਵਿੱਚੋਂ ਕਿਹੜਾ ਭਾਰਤ ਦਾ ਚੋਣ ਕਮਿਸ਼ਨ ਨਹੀਂ ਕਰਵਾਉਂਦਾ?
- ਰਾਸ਼ਟਰਪਤੀ
- ਲੋਕ ਸਭਾ
- ਪੰਚਾਇਤ ਚੋਣਾਂ
- ਮਹਾਤਮਾ ਗਾਂਧੀ ਜੀ ਦੇ ਜੀਵਨ ਤੇ ਪ੍ਰਭਾਵ ਪਾਉਣ ਵਾਲੇ ਇੱਕ ਧਾਰਮਿਕ ਗ੍ਰੰਥਾਂ ਦਾ ਨਾਮ ਲਿਖੋ ?
- (ੳ) ਗੀਤਾ
- (ਅ) ਬਾਇਬਲ
- (ੲ) ਰਮਾਇਣ
- (ਸ) ਉਪਰੋਕਤ ਸਾਰੇ
- ਭਾਰਤ ਵਿੱਚ ਨਾ-ਮਾਤਰ ਕਾਰਜਪਾਲਿਕਾ ਕੋਣ ਹੈ?
- (ੳ) ਪ੍ਰਧਾਨ ਮੰਤਰੀ
- (ਅ) ਰਾਸ਼ਟਰਪਤੀ
- (ੲ) ਮੁੱਖ ਮੰਤਰੀ
- (ਸ) ਉਪਰੋਕਤ ਕੋਈ ਨਹੀ।
- ਭਾਰਤ ਵਿੱਚ ਹੁਣ ਤੱਕ ਲੋਕ ਸਭਾ ਦੀਆਂ ਕਿੰਨੀਆ ਚੋਣ ਹੋ ਚੱਕੀਆ ਹਨ।
- (ੳ) 16
- (ਅ) 17
- (ੲ) 18
- (ਸ) 15
- ਗ੍ਰਾਮ ਪੰਚਾਇਤ ਦੀ ਚੋਣ ਲੜਨ ਲਈ ਘੱਟ-ਘੱਟ ਉਮਰ ਕਿੰਨੀ ਨਿਸ਼ਚਿਤ ਕੀਤੀ ਗਈ ਹੈ?
- (ੳ) 35 ਸਾਲ
- (ਅ) 25 ਸਾਲ
- (ੲ) 18 ਸਾਲ
- (ਸ) 21 ਸਾਲ
- ਭਾਰਤੀ ਵਿੱਚ ਕਿਸ ਪ੍ਰਕਾਰ ਦੀ ਦਲ ਪ੍ਰਣਾਲੀ ਹੈ?
- (ੳ) ਇੱਕ ਦਲ ਪ੍ਰਣਾਲੀ
- (ਅ) ਦੋ ਦਲ ਪ੍ਰਣਾਲੀ.
- (ੲ) ਬਹੁ-ਦਲ ਪ੍ਰਣਾਲੀ
- (ਸ) ਉਪਰੋਕਤ ਕੋਈ ਨਹੀ
- ਭਾਰਤ ਵਿੱਚ ਚੋਣਾ ਦਾ ਪ੍ਰਬੰਧ ਕੋਣ ਕਰਦਾ ਹੈ?
- (ੳ) ਚੋਣ ਆਯੋਗ
- (ਅ) ਪ੍ਰਧਾਨ ਮੰਤਰੀ.
- (ੲ) ਰਾਸ਼ਟਰਪਤੀ
- (ਸ) ਪੰਚਾਇਤ।
- ਉਦਾਰਵਾਦ ਵਿਅਕਤੀਗਤ ਆਜ਼ਾਦੀ, ਸਮਾਨਤਾ ਅਤੇ ਭਾਈਚਾਰੇ ਨਾਲ ਸਬੰਧਤ ਹੈ। (ਸਹੀ/ਗਲਤ)
- ਸਾਰੀਆਂ ਰਾਜਨੀਤਿਕ ਪਾਰਟੀਆਂ ਇੱਕੋ ਜਿਹੀਆਂ ਹਨ। (ਸਹੀ/ਗਲਤ)
- "ਹਿਜਰਤ" ਸੱਤਿਆਗ੍ਰਹਿ ਦਾ ਇੱਕ ਤਰੀਕਾ ਹੈ (ਸਹੀ/ਗਲਤ)
- ਦਾਸ ਕੈਪੀਟਲ ਪੁਸਤਕ ਦਾ ਲੇਖਕ ਡੇਵਿਡ ਈਸਟਨ ਹੈ। (ਸਹੀ/ਗਲਤ)
- ਸੰਸਦੀ ਸ਼ਾਸਨ ਪ੍ਰਣਾਲੀ ਤੋ ਕੀ ਭਾਵ ਹੈ?
- ਹਿੱਤ ਸਮੂਹ ਤੋ ਕੀ ਭਾਵ ਹੈ?
- ਪੰਚਸ਼ੀਲ ਸਮਝੋਤਾ ਕਿਹੜੇ-ਕਿਹੜੇ ਦੇਸ਼ਾ ਵਿਚ ਹੋਇਆ ਸੀ?
- C.T.B.T. ਦਾ ਕੀ ਅਰਥ ਹੈ?
- ਚੋਣ ਆਯੋਗ ਦੇ ਮੈਂਬਰਾਂ ਦੀ ਨਿਯੁਕਤੀ ਕੋਣ ਕਰਦਾ ਹੈ?
- ਭਾਰਤ ਸੰਯੁਕਤ ਰਾਸ਼ਟਰ ਦਾ ਮੈਂਬਰ ਕਦੋ ਬਣਿਆ?
II. ਕੋਈ ਛੇ ਪ੍ਰਸ਼ਨ ਕਰੋ। ਉੱਤਰ 60 ਤੋ 75 ਸ਼ਬਦਾ ਵਿੱਚ ਦਿੳ) (4*6=24)
- ਰਾਜਨੀਤਿਕ ਸੱਭਿਆਚਾਰ ਤੋਂ ਕੀ ਭਾਵ ਹੈ?
- ਨੌਕਰਸ਼ਾਹੀ ਦੇ ਤਿੰਨ ਕਾਰਜ ਲਿਖੋ?
- ਚੋਣ ਕਮਿਸ਼ਨ ਦੇ ਕਾਰਜ ਲਿਖੋ?
- ਗ੍ਰਾਮ ਪੰਚਾਇਤ ਦੀ ਬਣਤਰ ਲਿਖੋ?
- ਮਾਰਕਸਵਾਦ ਦੇ ਧਰਮ ਸਬੰਧੀ ਕੀ ਵਿਚਾਰ ਹਨ?
- ਰਾਜਨੀਤਿਕ ਕਾਰਜਪਾਲਿਕਾ ਅਤੇ ਸਥਾਈ ਕਾਰਜਪਾਲਿਕਾ ਵਿੱਚ ਚਾਰ ਅੰਤਰ ਦੱਸੋ?
- ਸਮਕਾਲੀ ਉਦਾਰਵਾਦ ਤੋਂ ਕੀ ਭਾਵ ਹੈ। ਇਸ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਲਿਖੋ ?
- ਲੋਕਮੱਤ ਦੇ ਨਿਰਮਾਣ ਲਈ ਲੋੜੀਦੀਆ ਚਾਰ ਸ਼ਰਤਾ ਲਿਖੋ।
- ਨਗਰ ਨਿਗਮ ਦੇ ਚਾਰ ਕੰਮ ਲਿਖੋ?
III. ਹੇਠ ਲਿਖੇ ਪ੍ਰਸ਼ਨਾ ਦੇ ਉੱਤਰ 150-200 ਸ਼ਬਦਾਂ ਵਿੱਚ ਦਿਓ :- (3*8=24)
- ਰਾਜਨੀਤਿਕ ਪ੍ਰਣਾਲੀ ਦੀ ਪਰਿਭਾਸ਼ਾ ਦਿਓ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਲਿਖੋ।
ਜਾਂ
ਭਾਰਤੀ ਚੋਣ ਪ੍ਰਾਕਿਰਿਆ ਦਾ ਵਰਣਨ ਕਰੋ । - ਮਹਾਤਮਾ ਗਾਂਧੀ ਜੀ ਦੇ ਰਾਜਨੀਤਿਕ ਵਿਚਾਰਾਂ 'ਤੇ ਚਰਚਾ ਕਰੋ।
ਜਾਂ
ਮਾਰਕਸਵਾਦ ਦੇ ਮੁੱਖ ਸਿਧਾਂਤਾ ਦਾ ਵਰਣਨ ਕਰੋ। - ਭਾਰਤ ਦੀ ਵਿਦੇਸ਼ ਨੀਤੀ ਦੇ ਮੁੱਖ ਸਿਧਾਂਤਾਂ ਦਾ ਵਰਣਨ ਕਰੋ
ਜਾਂ
ਵਿਦੇਸ਼ ਨੀਤੀ ਤੋ ਕੀ ਭਾਵ ਹੈ? ਭਾਰਤ ਦੀ ਵਿਦੇਸ਼ ਨੀਤੀ ਦੇ ਪ੍ਰਮੁੱਖ ਸਿਧਾਂਤਾ ਦਾ ਵਰਣਨ ਕਰੋ?
IV. ਹੇਠ ਲਿਖੇ ਪਰ੍ਹੇ ਨੂੰ ਪੜੋ ਅਤੇ ਪ੍ਰਸ਼ਨਾ ਦੇ ਉੱਤਰ ਦਿਓ:- (6*2=12)
ਭਾਰਤ ਦੇ ਸੰਵਿਧਾਨ ਦਾ ਨਿਰਮਾਣ ਕਾਰਜ ਕੈਬੀਨਟ ਮਿਸ਼ਨ ਯੋਜਨਾ (Cabinet Mission Plan) ਦੀਆਂ ਸਿਫਾਰਸ਼ਾਂ ਅਨੁਸਾਰ ਕਾਇਮ ਕੀਤੀ ਸੰਵਿਧਾਨ ਸਭਾ ਦੁਆਰਾ 9 ਦਸੰਬਰ, 1946 ਨੂੰ ਆਰੰਭ ਹੋਇਆ ਸੀ ਅਤੇ ਇਹ ਕਾਰਜ 26 ਨਵੰਬਰ, 1949 ਨੂੰ ਸੰਪਨ ਹੋ ਪਾਇਆ ਸੀ ਅਤੇ ਭਾਰਤ ਦੇ ਲੋਕਾਂ ਦੇ ਪ੍ਰਤੀਨਿਧਾਂ ਦੁਆਰਾ ਬਣਾਇਆ ਗਿਆ ਇਹ ਸੰਵਿਧਾਨ 26 ਜਨਵਰੀ, 1950 ਨੂੰ ਲਾਗੂ ਕੀਤਾ ਗਿਆ ਸੀ। ਇਸ ਤਰ੍ਹਾਂ ਭਾਰਤ ਦੇ ਸੰਵਿਧਾਨ ਦੇ ਨਿਰਮਾਣ ਵਿੱਚ 2 ਸਾਲ, 11 ਮਹੀਨੇ ਅਤੇ 18 ਦਿਨ ਲੱਗੇ ਸਨ। ਡਾ. ਰਾਜਿੰਦਰ ਪ੍ਰਸ਼ਾਦ ਭਾਰਤ ਦੀ ਸੰਵਿਧਾਨ ਸਭਾ ਦੇ ਪ੍ਰਧਾਨ ਸਨ ਅਤੇ 24 ਜਨਵਰੀ, 1950 ਨੂੰ ਹੋਈ ਸੰਵਿਧਾਨ ਸਭਾ ਦੀ ਮੀਟਿੰਗ ਵਿੱਚ ਉਹਨਾਂ ਨੂੰ ਸਰਵਸੰਮਤੀ ਨਾਲ ਭਾਰਤ ਦੇ ਪਹਿਲੇ ਰਾਸ਼ਟਰਪਤੀ ਦੇ ਅਹੁਦੇ ਲਈ ਚੁਣਿਆ ਗਿਆ ਸੀ। ਸੰਵਿਧਾਨ ਨੂੰ ਸੰਹਿਤ ਕਰਨ ਅਤੇ ਵੱਖ-ਵੱਖ ਧਾਰਾਵਾਂ ਨੂੰ ਤਰਤੀਬ ਦੇਣ ਲਈ ਇੱਕ ਖਰੜਾ ਕਮੇਟੀ (Drafting Committee) ਦਾ ਗਠਨ ਕੀਤਾ ਗਿਆ ਸੀ ਜਿਸ ਦੇ ਸਭਾਪਤੀ ਡਾ. ਬੀ. ਆਰ. ਅੰਬੇਦਕਰ ਨੂੰ ਬਣਾਇਆ ਗਿਆ ਸੀ। ਡਾ. ਬੀ.ਆਰ. ਅੰਬੇਦਕਰ ਨੂੰ ਸੰਵਿਧਾਨ ਦੇ ਨਿਰਮਾਤਾ (Architect of the Constitution) ਵੀ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਦੁਆਰਾ ਸੰਵਿਧਾਨ ਦੇ ਨਿਰਮਾਣ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ਗਈ ਸੀ। ਭਾਰਤ ਦਾ ਸੰਵਿਧਾਨ ਲਿਖਤੀ ਹੈ ਜਿਸ ਦੀਆਂ 395 ਧਾਰਾਵਾਂ ਅਤੇ 12 ਅਨੁਸੂਚੀਆਂ ਹਨ ਅਤੇ ਸੰਵਿਧਾਨ ਨੂੰ ਅੱਜ 25 ਭਾਗਾਂ ਵਿੱਚ ਵੰਡਿਆ ਗਿਆ ਹੈ। ਭਾਰਤ ਦੇ ਸੰਵਿਧਾਨ ਨੂੰ ਵਿਸ਼ਵ ਦਾ ਸਭ ਤੋਂ ਵਿਸਤ੍ਰਿਤ ਸੰਵਿਧਾਨ ਹੋਣ ਦਾ ਵੀ ਮਾਣ ਪ੍ਰਾਪਤ ਹੈ। ਹਰ ਵਿਵਸਥਾ ਨੂੰ ਸੰਵਿਧਾਨ ਵਿੱਚ ਵਿਸਥਾਰਪੂਰਵਕ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਭਾਰਤ ਦੇ ਲੋਕਾਂ ਨੂੰ ਸੰਵਿਧਾਨ ਨੂੰ ਸਮਝਣ ਵਿੱਚ ਕੋਈ ਮੁਸ਼ਕਲ ਨਾ ਆਏ। ਸੰਵਿਧਾਨ ਦੇ ਆਰੰਭ ਵਿੱਚ ਪ੍ਰਸਤਾਵਨਾ ਸ਼ਾਮਲ ਕੀਤੀ ਗਈ ਹੈ। ਸੰਵਿਧਾਨ ਰਾਹੀਂ ਕੇਂਦਰ ਅਤੇ ਰਾਜਾਂ ਵਿੱਚ ਸੰਸਦੀ ਪ੍ਰਣਾਲੀ ਦੀ ਸਰਕਾਰ ਦੀ ਵਿਵਸਥਾ ਕੀਤੀ ਗਈ ਹੈ ਅਤੇ ਭਾਰਤ ਵਿੱਚ ਸਰਵਜਨਕ ਬਾਲਗ ਮੱਤ ਅਧਿਕਾਰ ਦੀ ਵਿਵਸਥਾ ਕੀਤੀ ਗਈ ਹੈ। ਸੰਵਿਧਾਨ ਦੇ ਤੀਜੇ ਅਧਿਆਏ ਵਿੱਚ ਨਾਗਰਿਕਾਂ ਦੇ ਮੌਲਿਕ ਅਧਿਕਾਰ ਸ਼ਾਮਲ ਕੀਤੇ ਗਏ ਹਨ ਜੋ ਕਿ ਨਿਆਂਸੰਗਤ ਹਨ ਭਾਵ ਲੋਕ ਅਧਿਕਾਰਾਂ ਦੀ ਰਾਖੀ ਲਈ ਅਦਾਲਤਾਂ ਵਿੱਚ ਜਾ ਸਕਦੇ ਹਨ ਆਦਿ।
- ਭਾਰਤ ਦੇ ਸੰਵਿਧਾਨ ਦੇ ਨਿਰਮਾਣ ਵਿਚ ਕਿੰਨਾ ਸਮਾਂ ਲੱਗਾ?
- ਭਾਰਤ ਦੇ ਸੰਵਿਧਾਨ ਦੀਆਂ ਦੋ ਵਿਸ਼ੇਸ਼ਤਾਈਆਂ ਲਿਖੋ।
- ਭਾਰਤ ਦੇ ਸੰਵਿਧਾਨ ਦਾ ਨਿਰਮਾਣ ਕਾਰਜ ...................ਦੀਆਂ ਸਿਫਾਰਸ਼ਾਂ ਅਨੁਸਾਰ ਕਾਇਮ ਕੀਤੀ ................... ਦੁਆਰਾ ...................ਨੂੰ ਆਰੰਭ ਹੋਇਆ ਸੀ ਅਤੇ ਇਹ ਕਾਰਜ ...................ਨੂੰ ਸੰਪਨ ਹੋ ਪਾਇਆ ਸੀ।
- ਭਾਰਤੀ ਸਵਿਧਾਨ ਦੀਆਂ ਕਿੰਨੀਆਂ ਧਰਾਵਾਂ ਅਤੇ ਕਿੰਨੀਆਂ ਅਨੁਸੂਚੀਆਂ ਹਨ?
- ਭਾਰਤੀ ਸਵਿੰਧਾਨ ਨੂੰ ਬਣਾਉਣ ਨੂੰ ਕਿੰਨਾ ਸਮਾਂ ਲੱਗਾ ?
- ਮੋਲਿਕ ਅਧਿਕਾਰਾ ਦੀ ਨਿਆਸੰਗਤਾ ਤੋ ਕੀ ਭਾਵ ਹੈ?