ਪੰਜਾਬ 'ਚ ਠੰਡ ਵਧੀ, 14 ਦਸੰਬਰ ਤੱਕ ਯੈਲੋ ਅਲਰਟ
Chandigarh, 11 December
ਪੰਜਾਬ ਅਤੇ ਚੰਡੀਗੜ੍ਹ 'ਚ ਸਰਦੀ ਦਾ ਕਹਿਰ ਵਧਦਾ ਜਾ ਰਿਹਾ ਹੈ। ਪਹਾੜਾਂ 'ਤੇ ਭਾਰੀ ਬਰਫਬਾਰੀ ਹੋਣ ਕਾਰਨ ਪੰਜਾਬ ਅਤੇ ਚੰਡੀਗੜ੍ਹ 'ਚ ਵੀ ਤਾਪਮਾਨ 'ਚ ਕਮੀ ਆਈ ਹੈ। ਮੌਸਮ ਵਿਭਾਗ ਨੇ 14 ਦਸੰਬਰ ਤੱਕ ਠੰਡ ਦਾ ਯੈਲੋ ਅਲਰਟ ਜਾਰੀ ਕੀਤਾ ਹੈ।
ਪਿਛਲੇ 24 ਘੰਟਿਆਂ 'ਚ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ 'ਚ 0.4 ਡਿਗਰੀ ਅਤੇ ਚੰਡੀਗੜ੍ਹ 'ਚ 0.3 ਡਿਗਰੀ ਦਾ ਵਾਧਾ ਹੋਇਆ ਹੈ। ਹਾਲਾਂਕਿ, ਰਾਜ ਦਾ ਤਾਪਮਾਨ ਅਜੇ ਵੀ ਆਮ ਨਾਲੋਂ 3 ਡਿਗਰੀ ਘੱਟ ਹੈ। ਪੰਜਾਬ 'ਚ ਸਭ ਤੋਂ ਵੱਧ ਤਾਪਮਾਨ ਆਨੰਦਪੁਰ ਸਾਹਿਬ 'ਚ 22.2 ਡਿਗਰੀ ਦਰਜ ਕੀਤਾ ਗਿਆ ਹੈ। ਬਾਕੀ ਸਾਰੇ ਜ਼ਿਲਿਆਂ ਦਾ ਤਾਪਮਾਨ ਇਸ ਤੋਂ ਘੱਟ ਹੈ। ਸਭ ਤੋਂ ਘੱਟ ਤਾਪਮਾਨ ਗੁਰਦਾਸਪੁਰ ਅਤੇ ਪਠਾਨਕੋਟ 'ਚ ਦਰਜ ਕੀਤਾ ਗਿਆ ਹੈ। ਸਵੇਰੇ ਅਤੇ ਸ਼ਾਮ ਨੂੰ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਨ੍ਹਾਂ ਜ਼ਿਲਿਆਂ ਲਈ ਯੈਲੋ ਅਲਰਟ
ਆਜ ਹਿਮਾਚਲ ਨਾਲ ਲੱਗਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੋਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਬਠਿੰਡਾ, ਮਾਨਸਾ, ਸੰਗਰੂਰ, ਰੂਪਨਗਰ ਅਤੇ ਮੁਹਾਲੀ 'ਚ ਠੰਡ ਦਾ ਯੈਲੋ ਅਲਰਟ ਹੈ। ਫਿਲਹਾਲ ਬਾਰਿਸ਼ ਸਬੰਧੀ ਕੋਈ ਅਲਰਟ ਨਹੀਂ ਹੈ। ਇਸ ਲਈ ਮੌਸਮ ਸੁੱਕਾ ਰਹੇਗਾ।