ਸਾਈਬਰ ਧੋਖਾਧੜੀ ਤੋਂ ਬਚਣ ਲਈ ਧਿਆਨ ਦੇਣ ਯੋਗ ਗੱਲਾ

ਥਾਣਾ ਸਾਈਬਰ ਕਰਾਈਮ, ਰੂਪਨਗਰ ਜਿਲਾ ਰੂਪਨਗਰ ਸਾਈਬਰ ਧੋਖਾਧੜੀ ਤੋਂ ਬਚਣ ਲਈ ਧਿਆਨ ਦੇਣ ਯੋਗ ਗੱਲਾ ਦੱਸੀਆਂ ਗਈਆਂ ਹਨ। 

1. ਕੋਈ ਵੀ OTP ਜਾਂ ਆਪਣੇ ਬੈਂਕ ਅਕਾਊਟ/ ਆਪਣੇ ATM Card ਬਾਰੇ ਕੋਈ ਵੀ ਨਿੱਜੀ ਜਾਣਕਾਰੀ ਕਿਸੇ ਅਣਜਾਣ ਵਿਅਕਤੀ ਨੂੰ ਸ਼ੇਅਰ ਕਰਨ ਤੋਂ ਬੱਚੋਂ। ਅਜਿਹਾ ਜਾਣਕਾਰੀ ਸ਼ੇਅਰ ਕਰਨ ਨਾਲ ਤੁਸੀਂ ਸਾਈਬਰ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ। ਕੋਈ ਵੀ ਬੈਂਕ ਕਰਮਚਾਰੀ ਆਪਣੇ ਖਾਤਾ ਧਾਰਕ ਨੂੰ OTP ਜਾਂ ATM ਕਾਰਡ ਦੀ ਜਾਣਕਾਰੀ ਸਾਂਝਾ ਕਰਨ ਲਈ ਨਹੀਂ ਕਹਿੰਦਾ ਹੈ।

2. ਜੇਕਰ ਤੁਹਾਨੂੰ ਕਰੈਡਿਟ ਕਾਰਡ ਕਾਰਡ ਦੀ ਲਿਮਿਟ ਵਧਾਉਣ ਜਾ ਕੋਈ ਹੋਰ ਸਕੀਮ ਦੇਣ ਬਾਰੇ ਕਾਲ ਆਉਦੀ ਹੈ ਤਾ ਤੁਸੀ ਅਜਿਹੇ ਵਿਅਕਤੀ ਨਾਲ ਆਪਣਾ OTP ਜਾ ਕਰੈਡਿਟ ਕਾਰਡ ਸਬੰਧੀ ਕੋਈ ਵੀ ਜਾਣਕਾਰੀ ਸ਼ੇਅਰ ਨਾ ਕਰੋ। ਅਜਿਹਾ ਕਰਨ ਨਾਲ ਤੁਹਾਡੇ ਕਰੈਡਿਟ ਕਾਰਡ ਤੋਂ ਵਿੱਤੀ ਧੋਖਾਧੜੀ ਹੋ ਸਕਦੀ ਹੈ।



3. ਜੇਕਰ ਤੁਹਾਨੂੰ ਕਿਸੇ ਵੀ ਸ਼ੋਸਲ ਮੀਡੀਆ ਜਿਵੇ ਕਿ ਵਟਸਐਪ, ਟੈਲੀਗਾਮ, ਫੇਸਬੁੱਕ, ਇੰਸਟਾਗਰਾਮ ਵਗੈਰਾ गवी रेष्टी ही लिर Investment/trading/Share Market ਕਰਨ ਸਬੰਧੀ ਕਿਸੇ ਲਿੰਕ ਤੇ ਵਿਸ਼ਵਾਸ ਨਾ ਕਰੋ । ਤੁਸੀਂ ਆਨਲਾਈ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ।

4 ਜੇਕਰ ਤੁਸੀ OLX ਜਾਂ ਕੋਈ ਹੋਰ ਆਨਲਾਈਨ ਸਾਈਟ ਤੋ ਕੋਈ ਵੀ ਸਮਾਨ ਖਰੀਦ ਕਰਦੇ ਹੋ ਤਾਂ ਸਬੰਧਤ ਵਿਅਕਤੀ ਨੂੰ ਚੰਗੀ ਤਰਾਂ ਵੇਰੀਫਾਈ ਕੀਤੇ ਬਿਨਾਂ ਕਦੇ ਵੀ ਆਨਲਾਈਨ ਪੈਸੇ ਟਰਾਸਫਰ ਨਾਂ ਕਰੋ ।


5. ਜੇਕਰ ਤੁਹਾਨੂੰ ਕੋਈ ਵਟਸਐਪ ਕਾਲ ਆਉਦੀ ਹੈ ਤੇ ਤੁਹਾਨੂੰ ਕਿਹਾ ਜਾਂਦਾ ਹੈ ਕਿ ਉਹ ਵਿਦੇਸ ਤੋਂ ਤੁਹਾਡਾ ਕੋਈ ਨਜਦੀਕੀ ਰਿਸਤੇਦਾਰ ਬੋਲਦਾ ਤੇ ਤੁਹਾਨੂੰ ਪੈਸੇ ਭੇਜਣ ਦੀ ਗੱਲ ਕਰਦਾ ਹੈ ਤਾਂ ਉਸਦੇ ਭਰੋਸੇ ਵਿੱਚ ਆ ਕੇ ਆਪਣੇ ਪੇਸੇ ਉਸਨੂੰ ਟ੍ਰਾਂਸਫਰ ਨਾ ਕਰੋ। ਇਹ ਇੱਕ ਸਾਈਬਰ ਠੱਗੀ ਦਾ ਤਰੀਕਾ ਹੈ।


6. ਤੁਹਾਨੂੰ ਕੋਈ ਵਟਸਐਪ ਤੇ ਕਿਸੇ ਪੁਲਿਸ ਅਫਸਰ ਦੀ ਫੋਟੋ ਲੱਗਾ ਕੇ ਉਹ ਤੁਹਾਡੇ ਲੜਕਾ ਜਾਂ ਲੜਕੀ ਕਿਸੇ ਡਰੱਗ ਕੇਸ, ਰੋਪ ਕੇਸ, ਅਸਲੇ ਦੇ ਐਕਟ ਦੇ ਕੇਸ ਵਿੱਚ ਫੜਨ ਤੇ ਉਸਦਾ ਨਾਮ ਉਸ ਕੇਸ ਵਿੱਚੋਂ ਕਢਣ ਲਈ ਪੈਸਿਆਂ ਦੀ ਮੰਗ ਕਰ ਸਕਦਾ ਹੈ। ਅਜਿਹੀਆਂ ਕਾਲਾਂ ਤੋਂ ਸਾਵਧਾਨ ਰਹੋ। ਇਹ ਆਨਲਾਈਨ ਠੱਗੀ ਦਾ ਤਰੀਕਾ ਹੈ।


7: ਧੋਖੇਬਾਜ ਤੁਹਾਨੂੰ ਏਅਰਪੋਰਟ ਤੋ ਕਸਟਮ ਅਧਿਕਾਰੀ ਬਣ ਕੇ ਕਾਲ ਕਰ ਸਕਦੇ ਹਨ ਕਿ ਤੁਹਾਡੇ ਨਾਮ ਦਾ ਇੱਕ ਪਾਰਸਲ ਫੜਿਆ ਹੋਣ ਤੇ ਤੁਹਾਡੇ ਖਿਲਾਫ ਦਰਜ ਕੇਸ ਤੋਂ ਤੁਹਾਡਾ ਨਾਮ ਕਢਣ ਲਈ ਪੈਸਿਆਂ ਦੀ ਮੰਗ ਕਰ ਸਕਦੇ ਹਨ ਅਜਿਹੀਆਂ ਕਾਂਲਾ ਤੋਂ ਸਾਵਧਾਨ ਰਹੋ।


8. ਜੇਕਰ ਤੁਹਾਨੂੰ ਆਪਣੇ ਵਟਸਐਪ, ਫੇਸਬੁੱਕ, ਇੰਸਟਾਗ੍ਰਾਮ ਅਤੇ ਹਰ ਕਿਸੇ ਸ਼ੋਸ਼ਲ ਮੀਡੀਆ ਸਾਈਟ ਪਰ ਕਿਸੇ ਅਣਜਾਣ ਵਿਅਕਤੀ ਦੀ ਵੀਡਿਓ ਕਾਲ ਆਉਂਦੀ ਹੈ ਅਜਿਹੀ ਵੀਡਿਓ ਕਾਲ ਸਿੱਧੇ ਤੋਰ ਤੇ ਅਟੈਂਡ ਨਾ ਕਰੋ। ਜੇ ਅਜਿਹੀਆਂ ਕਾਲਾਂ ਅਸ਼ਲੀਲ ਕਾਲਾਂ ਹੁੰਦੀਆਂ ਹਨ। ਉਹ ਅਣਜਾਣ ਵਿਅਕਤੀ ਤੁਹਾਡੀ ਅਸ਼ਲੀਲ ਵੀਡਿਓ ਕਾਲ ਦੀ ਸਕਰੀਨ ਰਿਕਾਰਡਿੰਗ ਕਰਕੇ ਬਆਦ ਵਿੱਚ ਤੁਹਾਨੂੰ ਬਲੈਕਮੇਲ ਕਰਕੇ ਪੈਸਿਆਂ ਦੀ ਮੰਗ ਕਰ ਸਕਦਾ ਹੈ। ਅਜਿਹੀਆਂ ਕਾਲਾਂ ਤੋਂ ਸਾਵਧਾਨ ਰਹੇ। ਨਜਦੀਕੀ ਸਾਈਬਰ ਥਾਣੇ ਵਿੱਚ ਆਪਣੀ ਰੱਪਟ ਦਰਜ ਕਰਾਓ ਜੀ।


9. ਗੂਗਲ ਤੇ ਕਿਸੇ ਵੀ ਹਸਪਤਾਲ ਜਾਂ ਡਾਕਟਰ ਦੀ Appointment, ਕਿਸੇ ਕਸਟਮਰ ਕੇਅਰ, ਕਿਸੇ ਹੋਟਲ ਬੁਕਿੰਗ ਜਾਂ ਹੋਰ ਕਿਸੇ ਤਰਾਂ ਦੀਆਂ ਸੁਵੀਧਾਂਵਾ ਲਈ ਚੰਗੀ ਤਰਾਂ ਵੈਰੀਫਾਈ ਕੀਤੇ ਬਿਨਾਂ ਪੈਸੇ ਟ੍ਰਾਂਸਫਰ ਨਾ ਕਰੋ। ਤੁਸੀਂ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹੋ।

10. ਕੋਈ ਵੀ ਅਸ਼ਲੀਲ ਫੋਟੋ ਜਾਂ ਵੀਡਿਓ ਜੇਕਰ ਕੋਈ ਤੁਹਾਡੇ ਫੋਨ ਤੇ ਕੋਈ ਭੇਜਦਾ ਹੈ ਤਾਂ ਇਸ ਸਬੰਧੀ ਨਜਦੀਕੀ ਸਾਈਬਰ ਥਾਣੇ ਵਿੱਚ ਰਿਪੋਰਟ ਦਰਜ ਕਰਾਓ। ਅਜਿਹੀ ਕੋਈ ਸਮੱਗਰੀ ਆਪਣੇ ਫੋਨ ਵਿੱਚ ਰੱਖਣਾ ਜਾਂ ਅੱਗੇ ਕਿਸੇ ਨੂੰ ਭੇਜਣਾ ਕਾਨੰਨੀ ਜੁਰਮ ਹੈ ਇਸ ਨਾਲ ਤੁਹਾਡੇ ਖਿਲਾਫ IT Act ਤਹਿਤ ਮੁਕੱਦਮਾ ਦਰਜ ਹੋ ਸਕਦਾ ਹੈ। ਸਾਈਬਰ ਆਨਲਾਈਨ ਠੱਗੀ ਹੋਣ ਤੇ ਤੁਰੰਤ ਹੈਲਪਲਾਈਨ ਨੰਬਰ 1930 ਜਾਂ 155260 ਤੇ ਕਾਲ ਕਰੋ।

ਆਨਲਾਇਨ ਸ਼ਿਕਾਈਤ ਦਰਜ ਕਰਾਉਣ ਲਈ https://cybercrime.gov.in ਤੇ ਸ਼ਿਕਾਇਤ ਦਰਜ ਕਰੋ।ਜਾਂ ਆਪਣੇ ਨਜਦੀਕੀ ਸਾਈਬਰ ਥਾਣੇ ਵਿੱਚ ਆਪਣੀ ਰਿਪੋਰਟ ਦਰਜ ਕਰਾਓ

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends