NEW PENSION SCHEME: ਨਵੀਂ ਪੈਨਸ਼ਨ ਸਕੀਮ ਸਬੰਧੀ ਪੰਜਾਬ ਸਰਕਾਰ ਨੇ ਜਾਰੀ ਕੀਤਾ ਨਵਾਂ ਪੱਤਰ
ਚੰਡੀਗੜ੍ਹ, 13 ਅਕਤੂਬਰ 2023
ਪੰਜਾਬ ਸਰਕਾਰ ਵਿੱਤ ਵਿਭਾਗ ਵੱਲੋਂ ਸਮੂਹ ਖਜ਼ਾਨਾ ਅਫਸਰਾਂ ਨੂੰ ਪੱਤਰ ਜਾਰੀ ਕੀਤਾ ਹੈ ਅਤੇ ਲਿਖਿਆ ਹੈ ਕਿ ਪੀ.ਐਫ.ਆਰ.ਡੀ.ਏ. ਵਲੋਂ ਅੰਸ਼ਦਾਤਿਆਂ ਦੀ KYC ਕਰਵਾਉਣ, ਪਰਾਨ ਖਾਤਿਆਂ ਵਿਚ ਨਾਮ, ਰਿਟਾਇਰਮੈਂਟ ਦੀ ਮਿਤੀ, ਫੋਟੋਗ੍ਰਾਫ, ਬੈਂਕ ਖਾਤਾ, ਕਰੰਟ ਐਡਰੈੱਸ, ਮੋਬਾਈਲ ਨੰਬਰ, ਨੋਮੀਨੇਸ਼ਨ ਅਤੇ ਈਮੇਲ ਆਈ.ਡੀ. ਆਦਿ ਅਪਡੇਟ ਕੀਤੇ ਜਾਣ। ਇਸ ਲਈ ਸਮੂਹ ਡੀ.ਡੀ.ਓਜ਼ ਰਾਹੀਂ ਸਮੂਹ ਅੰਸਦਾਤਿਆਂ ਦੇ ਪਰਾਨ ਖਾਤੇ ਵਿੱਚ ਉਕਤ ਦਰਸਾਈ ਕੋਈ ਵੀ ਦਰੁਸਤੀ ਹੋਣ ਵਾਲੀ ਹੈ ਤਾਂ ਉਹ ਤੁਰੰਤ ਕਰਵਾਈ ਜਾਵੇ। ਸਮੇਂ ਸਿਰ ਅੰਤਿਮ ਅਦਾਇਗੀ ਦੇ ਕੇਸਾਂ ਦਾ ਨਿਪਟਾਰਾ ਕਰਨ ਲਈ ਸਾਰੇ ਅੰਸ਼ਦਾਤਿਆਂ ਦੀ ਰਿਟਾਇਰਮੈਂਟ ਦੀ ਮਿਤੀ ਤੋਂ ਪਹਿਲਾਂ ਡੀ.ਡੀ.ਓ. ਰਾਹੀਂ KYC ਅਤੇ ਸਬੰਧਤ ਦਸਤਾਵੇਜ਼ ਮੁਕੰਮਲ ਕਰਵਾਉਣਾ ਯਕੀਨੀ ਬਣਾਇਆ ਜਾਵੇ।
ਉਪਰੋਕਤ ਤੋਂ ਇਲਾਵਾ ਅੰਸ਼ਦਾਤਿਆਂ ਦੀ KYC ਡਿਟੇਲ, ਫੋਟੋਗ੍ਰਾਫ, ਕਰੰਟ ਐਡਰੈਸ ਆਦਿ ਅਪਡੇਟ ਅੰਸ਼ਦਾਤਿਆਂ ਦੀ ਜਨਰੇਟ ਹੋਈ ਕਲੇਮ ਆਈ.ਡੀ ਨੂੰ ਨੋਡਲ ਦਫਤਰ ਵਲੋਂ ਸਮੇਂ ਸਿਰ ਸੈਟਲ ਕਰਵਾਉਣ ਅਤੇ ਦੇਰੀ ਹੋਣ ਦੀ ਸੂਰਤ ਵਿਚ ਸਬੰਧਤ ਡੀ.ਡੀ.ਓ/ਡੀ.ਟੀ.ਓ ਜ਼ਿੰਮੇਵਾਰੀ ਫਿਕਸ ਕੀਤੀ ਗਈ ਹੈ।