*ਅਮਿੱਟ ਯਾਦਾਂ ਛੱਡਦਾ ਹੋਇਆ ਬਲਾਕ ਸਿੱਧਵਾਂ ਬੇਟ ਦਾ ਖੇਡ ਤਿੰਨ ਰੋਜ਼ਾ ਖੇਡ ਮੇਲਾ ਸਮਾਪਤ*
*(ਡਿਪਟੀ ਡੀ ਈ ਓ ਅਤੇ ਡੀ ਐੱਸ ਪੀ ਸੰਧੂ ਬੱਚਿਆਂ ਦੀ ਹੌਸਲਾ ਅਫਜ਼ਾਈ ਲਈ ਵਿਸ਼ੇਸ਼ ਤੌਰ ਤੇ ਪਹੁੰਚੇ )*
*- ਸਿੱਧਵਾਂ ਬੇਟ (20-10-2023)* *ਸਥਾਨਕ ਕਸਬੇ ਦੇ ਸ਼ਹੀਦ ਗੁਰਮੇਲ ਸਿੰਘ ਯਾਦਗਾਰੀ ਖੇਡ ਪਾਰਕ ਵਿਖੇ ਬਲਾਕ ਸਿੱਧਵਾਂ ਬੇਟ-1 ਦੇ ਪ੍ਰਾਇਮਰੀ ਸਕੂਲਾਂ ਦਾ ਤਿੰਨ ਰੋਜ਼ਾ ਖੇਡ ਮੇਲਾ ਅਮਿੱਟ ਯਾਦਾਂ ਬਿਖੇਰਦਾ ਹੋਇਆ ਸਮਾਪਤ ਹੋ ਗਿਆ ! ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਗਦੀਪ ਸਿੰਘ ਜੌਹਲ ਦੀ ਅਗਵਾਈ ਹੇਠ ਹੋਏ ਇਸ ਖੇਡ ਮੇਲੇ ਵਿੱਚ 53 ਸਕੂਲਾਂ ਦੇ ਸੈਂਕੜੇ ਵਿਦਿਆਰਥੀਆਂ ਨੇ ਬਲਾਕ ਦੇ ਪੰਜ ਸੈਂਟਰਾਂ ਸ਼ੇਰਪੁਰ ਕਲਾਂ, ਗਾਲਿਬ ਕਲਾਂ, ਤਿਹਾੜਾ, ਸਦਰਪੁਰਾ ਅਤੇ ਸਿੱਧਵਾਂਬੇਟ ਵੱਲੋਂ ਖੇਡਦੇ ਹੋਏ ਆਪੋ-ਆਪਣੇ ਸੈਂਟਰ ਮੁੱਖ ਅਧਿਆਪਕਾਂ ਸੁਖਮੰਦਰ ਸਿੰਘ, ਮੋਹਣ ਸਿੰਘ, ਦਵਿੰਦਰ ਸਿੰਘ, ਬਰਿੰਦਰ ਕੌਰ ਅਤੇ ਰਜਨੀ ਬਾਲਾ ਦੀ ਯੋਗ ਅਗਵਾਈ ਹੇਠ ਭਾਗ ਲਿਆ ! ਮੇਜ਼ਬਾਨ ਸੈਂਟਰ ਵੱਲੋਂ ਇਸ ਖੇਡ ਮੇਲੇ ਦੇ ਮੁੱਖ ਪ੍ਰਬੰਧਕ ਮਾਸਟਰ ਬਲਵਿੰਦਰ ਸਿੰਘ ਰਾਹੀਂ ਇਸ ਮੌਕੇ ਤੇ ਕਬੱਡੀ ਸਰਕਲ ਅਤੇ ਨੈਸ਼ਨਲ ਸਟਾਈਲ, ਫੁੱਟਬਾਲ, ਖੋ-ਖੋ, ਬੈਡਮਿੰਟਨ, ਸ਼ਤਰੰਜ, ਰੱਸਾਕੱਸ਼ੀ, ਕੁਸ਼ਤੀਆਂ, ਗੋਲਾ-ਸੁੱਟਣਾ, ਲੰਬੀ ਛਾਲ ਅਤੇ ਦੌੜਾਂ ਦੇ ਮੁਕਾਬਲੇ ਕਰਵਾਏ ਗਏ।
ਬਲਾਕ ਖੇਡ ਅਫ਼ਸਰ ਸ੍ਰੀ ਲਵਪ੍ਰੀਤ ਸਿੰਘ ਅਤੇ ਬਲਾਕ ਪੱਧਰੀ ਖੇਡ ਕਮੇਟੀ ਮੈਬਰਾਂ ਸ੍ਰੀ ਸੁਖਮੰਦਰ ਸਿੰਘ , ਹਰਵਿੰਦਰਪਾਲ ਸਿੰਘ ਭੁੱਲਰ, ਮੈਡਮ ਅਮਨਦੀਪ ਕੌਰ ਐੱਚ ਟੀ ਅਤੇ ਮਨਵੀਰ ਕੌਰ ਨੇ ਪਲ-ਪਲ ਇਹਨਾਂ ਖੇਡਾਂ ਦੇ ਅਨੁਸਾਸ਼ਨ, ਪ੍ਰਬੰਧਾਂ ਅਤੇ ਈਮਾਨਦਾਰੀ ਤੇ ਨਜ਼ਰ ਬਣਾਈ ਰੱਖੀ ! ਕਬੱਡੀ, ਬੈਡਮਿੰਟਨ ਅਤੇ ਕੁਸ਼ਤੀ ਮੁਕਾਬਲਿਆਂ ਵਿੱਚ ਸਿੱਧਵਾਂਬੇਟ, ਖੋ-ਖੋ, ਰੱਸਾਕੱਸ਼ੀ ਅਤੇ ਐਥਲੈਟਿਕਸ ਵਿੱਚ ਸਦਰਪੁਰਾ, ਫੁੱਟਬਾਲ ਅਤੇ ਗੋਲਾ ਸੁੱਟਣ ਵਿੱਚ ਗਾਲਿਬ ਕਲਾਂ ਅਤੇ ਸ਼ਤਰੰਜ ਮੁਕਾਬਲਿਆਂ ਵਿੱਚ ਸੈਂਟਰ ਤਿਹਾੜਾ ਦੇ ਬੱਚੇ ਛਾਏ ਰਹੇ ! ਓਵਰਆਲ ਟਰਾਫੀ ਜਿੱਤਣ ਲਈ ਹੋਈ ਫਸਵੀਂ ਟੱਕਰ ਵਿੱਚੋਂ ਸੈਂਟਰ ਸਦਰਪੁਰਾ ਨੇ ਮਾਮੂਲੀ ਅੰਤਰ ਨਾਲ਼ ਸਿੱਧਵਾਂਬੇਟ ਤੋਂ ਬਾਜ਼ੀ ਮਾਰੀ! ਜੇਤੂ ਖਿਡਾਰੀ ਅੱਗੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ ਅਤੇ ਬਲਾਕ ਸਿੱਧਵਾਂਬੇਟ-1 ਦੀ ਨੁਮਾਇੰਦਗੀ ਕਰਨਗੇ ! ਇਸ ਸਮੇਂ ਅਧਿਆਪਕਾਂ ਦੀ ਪੈਦਲ ਚਾਲ ਦੇ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿੱਚ ਮੈਡਮ ਰਣਵਿੰਦਰ ਕੌਰ, ਭਿੰਦਰ ਕੌਰ ਅਤੇ ਖੁਸ਼ਦੀਪ ਕੌਰ ਜੇਤੂ ਰਹੀਆਂ! ਇਸ ਮੌਕੇ ਤੇ ਬੱਚਿਆਂ ਦੀ ਹੌਸਲਾ ਅਫਜਾਈ ਕਰਨ ਲਈ ਪਹੁੰਚੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮਨੋਜ ਕੁਮਾਰ ਮਾਰਕਨ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਅਨੁਸਾਸ਼ਨ ਵਿੱਚ ਰਹਿ ਕੇ ਜ਼ਿੰਦਗੀ ਦੀਆਂ ਬੁਲੰਦੀਆਂ ਛੂਹ ਲੈਣ ਦੀ ਭਾਵਪੂਰਨ ਪ੍ਰੇਰਨਾ ਦਿੱਤੀ ।
ਮੌਕੇ ਤੇ ਪਹੁੰਚੇ ਪੰਜਾਬ ਪੁਲਿਸ ਦੇ ਡੀ ਐੱਸ ਪੀ ਅਤੇ ਉੱਘੇ ਖਿਡਾਰੀ ਸ. ਪਰਮਜੀਤ ਸਿੰਘ ਸੰਧੂ ਨੇ ਬਚਪਨ ਰੁੱਤੇ ਬੱਚਿਆਂ ਨੂੰ ਟਰੇਂਡ ਕਰਨ ਵਾਲੇ ਕਿੱਤੇ ਨੂੰ ਅਧਿਆਪਕਾਂ ਲਈ ਸਭ ਤੋਂ ਔਖਾ ਕਾਰਜ ਦੱਸਦਿਆਂ, ਇਸਨੂੰ ਬਾਖੂਬੀ ਨਿਭਾਉਣ ਲਈ ਜਿੱਥੇ ਅਧਿਆਪਕ ਵਰਗ ਦੀ ਤਾਰੀਫ ਕੀਤੀ, ਓਥੇ ਬੱਚਿਆਂ ਨੂੰ ਵੀ ਸਿਦਕ, ਲਗਾਤਾਰ ਮਿਹਨਤ ਅਤੇ ਆਪਣੇ ਅਧਿਆਪਕਾਂ ਦੇ ਅਸ਼ੀਰਵਾਦ ਨਾਲ਼ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ ।
ਬੱਚਿਆਂ ਨੂੰ ਇਨਾਮਾਂ ਦੀ ਵੰਡ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮਨੋਜ ਕੁਮਾਰ ਮਾਰਕਨ, ਡੀ ਐੱਸ ਪੀ ਸ. ਪਰਮਜੀਤ ਸਿੰਘ ਸੰਧੂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਜਗਦੀਪ ਸਿੰਘ ਜੌਹਲ ਅਤੇ ਸਰਪੰਚ ਸ ਪਰਮਜੀਤ ਸਿੰਘ ਪੱਪੀ ਨੇ ਸਾਂਝੇ ਤੌਰ ਤੇ ਕੀਤੀ! ਸੈਂਟਰ ਗਾਲਿਬ ਕਲਾਂ ਦੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ! ਖੇਡਾਂ ਵਿੱਚ ਵਿਸ਼ੇਸ਼ ਸਹਿਯੋਗ ਦੇਣ ਬਦਲੇ ਮਾਸਟਰ ਨਛੱਤਰ ਸਿੰਘ, ਮਹਿੰਦਰ ਪਾਲ ਸਿੰਘ, ਕੁਲਦੀਪ ਸਿੰਘ, ਗੁਰਦੀਪ ਸਿੰਘ ਗੋਲਡੀ, ਗੁਰਪ੍ਰੀਤ ਸਿੰਘ, ਸ੍ਰੀ ਵਿਸ਼ਾਲ ਕੁਮਾਰ ਐੱਮ ਆਈ ਐੱਸ ਜ਼ਿਲ੍ਹਾ ਕੁਆਰਡੀਨੇਟਰ, ਮੈਡਮ ਰਾਜਵੀਰ ਕੌਰ ਗਾਲਿਬ, ਮੁਢਲੀ ਸਹਾਇਤਾ ਟੀਮ, ਸਟੇਜ ਸੰਚਾਲਕਾਂ ਸ੍ਰੀ ਮਨਪ੍ਰੀਤ ਸਿੰਘ ਅਤੇ ਸਤੀਸ਼ ਕੁਮਾਰ, DPE ਸ੍ਰੀ ਸੁਖਵੀਰ ਸਿੰਘ, ਗੁਰਮੀਤ ਸਿੰਘ, ਜਗਪਾਲ ਸਿੰਘ, ਮੈਡਮ ਹਰਿੰਦਰ ਕੌਰ, ਲੈਕਚਰਾਰ ਕਮਲਜੀਤ ਕੌਰ ਤੋਂ ਇਲਾਵਾ ਇਲਾਕੇ ਦੇ ਨਾਮੀ ਪੱਤਰਕਾਰਾਂ ਜਸਵੰਤ ਸਿੰਘ ਸਲੇਮਪੁਰੀ ਅਤੇ ਮੇਜਰ ਸਿੰਘ ਸ਼ੇਰੇਵਾਲ ਨੂੰ ਵੀ ਸਨਮਾਨਿਤ ਕੀਤਾ ਗਿਆ, ਜਦੋਂ ਕਿ ਅਜੀਤ ਉੱਪ ਦਫ਼ਤਰ ਇੰਚਾਰਜ ਸ਼ਮਸ਼ੇਰ ਸਿੰਘ ਗਾਲਿਬ, ਸੀਨੀਅਰ ਪੱਤਰਕਾਰ ਜਸਬੀਰ ਸ਼ੇਤਰਾ ਅਤੇ ਮੈਡਮ ਮਨਜੀਤ ਕੌਰ ਐੱਸ ਡੀ ਐੱਮ ਜਗਰਾਓਂ ਜੋ ਕਿ ਆਪੋ-ਆਪਣੇ ਜ਼ਰੂਰੀ ਰੁਝੇਵਿਆਂ ਕਾਰਨ ਨਹੀਂ ਪਹੁੰਚ ਸਕੇ, ਵੱਲੋਂ ਸ਼ੁੱਭ ਕਾਮਨਾਵਾਂ ਭੇਜੀਆਂ ਗਈਆਂ! ਇਸ ਵੇਲ਼ੇ ਦਫ਼ਤਰੀ ਸਟਾਫ ਵੱਲੋਂ ਸ੍ਰੀ ਦਰਪਣ ਕੁਮਾਰ ਕਲਰਕ, ਸ੍ਰੀ ਬਲਜੀਤ ਸਿੰਘ ਅਤੇ ਸ੍ਰੀ ਨਵਦੀਪ ਕੁਮਾਰ ਵੀ ਤੋਂ ਇਲਾਵਾ ਸ੍ਰੀ ਬਿਕਰਮਜੀਤ ਸਿੰਘ, ਹਰਬੰਸ ਸਿੰਘ, ਅਸ਼ਵਨੀ ਕੁਮਾਰ, ਅਮਨਪ੍ਰੀਤ ਸਿੰਘ, ਪ੍ਰਵਿੰਦਰ ਸਿੰਘ, ਜਸਪ੍ਰੀਤ ਸਿੰਘ, ਬਲਜਿੰਦਰ ਸਿੰਘ , ਦਵਿੰਦਰ ਸਿੰਘ ਸਹੋਤਾ, ਅਮਰਵੀਰ ਸਿੰਘ, ਮੱਖਣ ਸਿੰਘ, ਹਰਦੀਪ ਸਿੰਘ, ਇੰਦਰਜੀਤ ਸਿੰਘ, ਓਂਕਾਰ ਸਿੰਘ, ਮੰਗਤ ਸਿੰਘ, ਹਰਿੰਦਰ ਸਿੰਘ, ਬੂਟਾ ਸਿੰਘ, ਜਗਜੀਤ ਸਿੰਘ, ਸੁਖਦਰਸ਼ਨ ਸਿੰਘ, ਮੈਡਮ ਅਮਨਿੰਦਰ ਕੌਰ, ਰਣਜੀਤ ਕੌਰ, ਜਸਵਿੰਦਰ ਕੌਰ, ਦਿਲਜੀਤ ਕੌਰ, ਸ਼ਮੀਲਾ ਬੀਬੀ, ਮਨਜੋਤ ਕੌਰ, ਸੰਦੀਪ ਕੌਰ, ਇਕਬਾਲ ਕੌਰ, ਕਮਲਜੀਤ ਕੌਰ, ਮੀਨਾਕਸ਼ੀ, ਗੁਰਸ਼ਰਨ, ਪਵਨਦੀਪ ਕੌਰ, ਬਰਿੰਦਰਜੀਤ ਕੌਰ, ਕੁਲਦੀਪ ਕੌਰ ਜੱਸੀ, ਦਲਜੀਤ ਕੌਰ, ਰੁਪਿੰਦਰ ਕੌਰ ਅਤੇ ਰਿਤੂ ਦਾਸ ਆਦਿ ਹਾਜ਼ਰ ਸਨ।*