PSEB BOARD EXAM POSTPONED: ਮਿਤੀ10/7/23 ਨੂੰ 5ਵੀ ਅਤੇ 8ਵੀ ਸ਼੍ਰੇਣੀ ਲਈ ਹੋਣ ਵਾਲੀਆਂ ਬੋਰਡ ਦੀਆ ਪਰੀਖਿਆਵਾਂ ਮੁਲਤਵੀ

 ਮਿਤੀ10/7/23 ਨੂੰ 5ਵੀ ਅਤੇ 8ਵੀ ਸ਼੍ਰੇਣੀ ਲਈ ਹੋਣ ਵਾਲੀਆਂ ਬੋਰਡ ਦੀਆ ਪਰੀਖਿਆਵਾਂ ਮੁਲਤਵੀ :-

ਪੰਜਾਬ ਰਾਜ ਵਿਚ ਹੋਈ ਵਰਖਾ ਅਤੇ ਪਾਣੀ ਆਦਿ ਦੇ ਕਾਰਨ ਰਾਜ ਦੇ ਕੁਝ ਜਿਲਾ ਪ੍ਰਸ਼ਾਸਨ ਵਲੋ ਸਕੂਲਾਂ ਵਿਚ ਮਿਤੀ 10. 07. 2023 (ਸੋਮਵਾਰ) ਦੀ ਛੁੱਟੀ ਘੋਸ਼ਿਤ ਕੀਤੀ ਗਈ ਹੈ। ਇਸ ਦੇ ਮੱਦੇਨਜ਼ਰ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਮਿਤੀ 10/07/23(ਸੋਮਵਾਰ) ਨੂੰ ਪੂਰੇ ਰਾਜ ਵਿਚ ਸਥਾਪਿਤ ਪ੍ਰੀਖਿਆ ਕੇਂਦਰਾਂ ਤੇ ਹੋਣ ਵਾਲੀ ਰੀ-ਪੀਅਰ ਪਰੀਖਿਆ (ਪੰਜਵੀਂ ਸ਼੍ਰੇਣੀ ਦੀ ਵਾਤਾਵਰਨ ਸਿੱਖਿਆ ਅਤੇ ਅੱਠਵੀਂ ਸ਼੍ਰੇਣੀ ਦੀ ਸਾਇੰਸ ਵਿਸ਼ੇ ਦੀਆਂ ਪਰੀਖਿਆਵਾਂ) ਅਗਲੇ ਨਿਰਣੇ ਤਕ ਮੁਲਤਵੀ ਕੀਤੀ ਜਾਂਦੀ ਹੈ। ਇਹਨਾਂ ਮੁਲਤਵੀ ਪਰੀਖਿਆਵਾਂ ਲਈ ਨਵੀਆਂ ਮਿਤੀਆਂ ਬਾਅਦ ਵਿੱਚ ਘੋਸ਼ਿਤ ਕੀਤੀਆਂ ਜਾਣਗੀਆਂ। ਇਸ ਸਬੰਧੀ ਸੂਚਨਾਂ ਬੋਰਡ ਦੀ ਵੈਬਸਾਈਟ www.pseb.ac.in ਅਤੇ ਸਕੂਲ login in ਤੇ ਬਾਅਦ ਵਿੱਚ ਸੂਚਿਤ ਕੀਤੀ ਜਾਵੇਗੀ।  



(ਜੇ ਆਰ ਮਹਿਰੋਕ)। ਕੰਟਰੋਲਰ ਪਰੀਖਿਆਵਾਂ

ਪੰਜਾਬ ਸਕੂਲ ਸਿੱਖਿਆ ਬੋਰਡ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends