MASTER CADRE SENIORITY 2023: ਸਿੱਖਿਆ ਵਿਭਾਗ ਵੱਲੋਂ ਮਾਸਟਰ ਕੇਡਰ ਦੀ ਨਵੀਂ ਸੀਨੀਆਰਤਾ ਸੂਚੀ ਜਾਰੀ, 31 ਜੁਲਾਈ ਤੱਕ ਮੰਗੇ ਇਤਰਾਜ਼

MASTER CADRE SENIORITY 2023

ਦਫਤਰ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ, ਐਸ. ਏ. ਐਸ. ਨਗਰ  ਵੱਲੋਂ ਮਾਸਟਰ ਕਾਡਰ ਦੀ TENTATIVE ਸੀਨੀਆਰਤਾ ਸੂਚੀ ਜਾਰੀ ਕੀਤੀ ਗਈ ਹੈ।

ਮਾਸਟਰ ਕਾਡਰ ਦੀ ਸੀਨੀਆਰਤਾ ਮਿਤੀ 19.06.2019 ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਸਿਰਿ.ਪ. 28434 ਆਫ 2019 ਹਰਭਜਨ ਸਿੰਘ ਅਤੇ ਹੋਰ ਬਨਾਮ ਪੰਜਾਬ ਸਰਕਾਰ ਅਤੇ ਹੋਰ ਕਨੈਕਟਡ ਕੇਸਾਂ ਵਿੱਚ ਦਿੱਤੇ ਗਏ ਫੈਸਲੇ ਮਿਤੀ 15.02.2023 ਅਨੁਸਾਰ ਖਾਰਜ ਕਰ ਦਿੱਤੀ ਗਈ ਹੈ। 

ਵਿਭਾਗ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਦੀ ਪਾਲਣਾ ਕਰਦੇ ਹੋਏ ਮਾਸਟਰ ਕਾਡਰ ਦੀ ਸੀਨੀਆਰਤਾ ਮਿਤੀ 19.06.2019 ਨੂੰ ਮੁੜ ਆਰਜੀ ਘੋਸ਼ਿਤ ਕਰਦੇ ਹੋਏ  ਮਿਤੀ 07.07.2023 ਨੂੰ ਅਪਲੋਡ ਕੀਤੀ ਗਈ ਹੈ। 

ਇਸ ਸੀਨੀਆਰਤਾ ਸੂਚੀ ਵਿੱਚ ਦਸੰਬਰ 1990 ਤੱਕ ਦੇ ਨਿਯੁਕਤ ਹੋਏ ਕਿਸੇ ਅਧਿਆਪਕ ਨੂੰ ਕਿਸੇ ਕਿਸਮ ਦਾ ਕੋਈ ਵੀ ਇਤਰਾਜ ਹੋਵੇ, ਉਹ ਇਸ ਸਬੰਧੀ ਹੇਠ ਲਿਖੇ ਸ਼ਡਿਊਲ ਅਨੁਸਾਰ, ਯੋਗ ਪ੍ਰਣਾਲੀ ਰਾਹੀ ਸੀਨੀਆਰਤਾ ਸੂਚੀ ਬਾਰੇ ਆਪਣਾ ਇਤਰਾਜ ਨਾਲ ਨੱਥੀ ਪ੍ਰੋਫਾਰਮੇ ਵਿੱਚ ਇਤਰਾਜ ਵਾਲੇ ਕਾਲਮ ਵਿੱਚ ਸਪੱਸ਼ਟ ਤੌਰ ਤੇ ਦਰਜ ਕਰੇਗਾ ਕਿ ਉਸਨੂੰ ਸੀਨੀਆਰਤਾ ਸੂਚੀ ਬਾਰੇ ਕੀ ਇਤਰਾਜ ਹੈ। ਅਗਰ ਅਧਿਆਪਕ ਦਾ ਨਾਮ ਆਰਜੀ ਸੀਨੀਆਰਤਾ ਸੂਚੀ ਵਿੱਚ ਸ਼ਾਮਿਲ ਨਹੀਂ ਤਾਂ ਉਹ ਉਹ ਇਤਰਾਜ ਵੇਰਵੇ ਦਰਜ ਕਰਦੇ ਹੋਏ ਸਮੇਤ ਦਸਤਾਵੇਜਾਂ ਭੇਜਣਗੇ। 

ਇਸ ਸੀਨੀਆਰਤਾ ਸੂਚੀ ਵਿੱਚ ਸਾਰੇ ਰੈਗੂਲਰ ਭਰਤੀ ਅਧਿਆਪਕਾਂ ਦੇ ਨਾਮ ਸ਼ਾਮਿਲ ਕੀਤੇ ਗਏ ਹਨ। ਮਿਤੀ 31.07.2023 ਤੋਂ ਬਾਅਦ ਕਿਸੇ ਵੀ ਇਤਰਾਜ ਤੇ ਵਿਚਾਰ ਨਹੀਂ ਕੀਤਾ ਜਾਵੇਗਾ ਅਤੇ ਸਬੰਧਤ ਕਰਮਚਾਰੀ ਨੂੰ ਸੀਨੀਆਰਤਾ ਸੂਚੀ ਵਿੱਚ ਅੰਤਿਮ ਰੂਪ ਵਿੱਚ ਦਰਜ ਕਰ ਦਿੱਤਾ ਜਾਵੇਗਾ। 
 ਸ਼ਡਿਊਲ 1) ਸਮੂਹ ਕਰਮਚਾਰੀ/ ਰਿਟਾਇਰੀ ਮਿਤੀ 21.07.2023 ਤੱਕ ਆਪਣੇ ਇਤਰਾਜ ਸਮੇਤ ਦਸਤਾਵੇਜ ਸਕੂਲ ਮੁੱਖੀ ਨੂੰ ਜਮ੍ਹਾ ਕਰਵਉਣਗੇ। 2) ਸਮੂਹ ਸਕੂਲ ਮੁੱਖੀ ਮਿਤੀ 25.07.2023 ਤੱਕ ਸਬੰਧਤ ਇਤਰਾਜਾਂ ਦੀ ਮਿਸਲਾਂ ਸਬੰਧਤ ਜਿਲ੍ਹਾ ਸਿੱਖਿਆ ਅਫਸਰ ਨੂੰ ਨਿੱਜੀ ਤੌਰ ਤੇ ਵੈਰੀਫਾਈ ਕਰਨ ਉਪਰੰਤ ਜਮ੍ਹਾ ਕਰਵਾਉਣਗੇ। 3) ਸਬੰਧਤ ਜਿਲ੍ਹਾ ਸਿੱਖਿਆ ਅਫ਼ਸਰ ਮਿਤੀ 31.07.2023 ਤੱਕ ਇਹ ਕੇਸ ਡਾਇਰੈਕਟੋਰੇਟ ਵਿਖੇ ਨਿੱਜੀ ਤੌਰ ਤੇ ਵਿਸ਼ੇਸ਼ ਦੂਤ ਰਾਹੀਂ ਭੇਜਣਾ ਯਕੀਨੀ ਬਣਾਉਣਗੇ।
PROFORMA FOR OBJECTION DOWNLOAD HERE 


MASTER CADRE SENIORITY 7 JULY 2023 DOWNLOAD HERE  



PUNJAB GOVT CSR RULES 1978(SCHOOL CADRE) : PUNJAB GOVERNMENT EDUCATION DEPARTMENT NOTIFICATION 1978


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends