LUDHIANA: ਡਿਪਟੀ ਕਮਿਸ਼ਨਰ ਵਲੋਂ ਪ੍ਰਭਾਵਿਤ ਲੋਕਾਂ ਨੂੰ 500 ਸੁੱਕੇ ਰਾਸ਼ਨ ਦੀਆਂ ਕਿੱਟਾਂ, ਸੈਨੇਟਰੀ ਪੈਡ ਤੇ ਤਰਪਾਲਾਂ ਵੰਡੀਆਂ

 Flood-hit villages- DC distributes 500 dry ration kits, sanitary pads and tarpaulins 


Takes stock of flood situations in four villages 


Administration is standing rock solid with people at this distress time 


Ludhiana, July 14:

To take stock of the relief and rescue measures going on at the grass root level, Deputy Commissioner Surabhi Malik on Friday carried out a whirlwind tour of flood affected villages falling in Ludhiana west sub-division and distributed dry ration kits, sanitary pads and tarpaulins. 


Malik, who visited Khaira Bet, New Khaira Bet, Allowal, Bholewal and adjoining areas, took stock of the condition at the ground level and said that district administration was making every effort to minimise the loss of people. She interacted with the people and said that a survey will be carried out to ascertain the loss of crops, houses, animals and others due to heavy rainfall in the state. She said that the State Government was committed to safeguarding the interests of people against nature’s fury. 


Malik said that people should not panic as the administration is here to serve them by keeping a regular tab on the situation. She also appealed to the people to not worry about anything as the administration is already making concerted efforts to normalise the situation.


The Deputy Commissioner distributed 500 dry ration kits comprising wheat flour, sugar, tea, rice, pulses, soap, paste, toothbrush and etc besides handing over 200 sanitary pads among women and tarpaulins. 


SDM West Dr Harjinder Singh, District Planning Board Chairman Sharanpal Singh Makkar and others were also present on the occasion.


------


*- ਹੜ੍ਹ ਪ੍ਰਭਾਵਿਤ ਪਿੰਡ -*

*ਡਿਪਟੀ ਕਮਿਸ਼ਨਰ ਵਲੋਂ ਪ੍ਰਭਾਵਿਤ ਲੋਕਾਂ ਨੂੰ 500 ਸੁੱਕੇ ਰਾਸ਼ਨ ਦੀਆਂ ਕਿੱਟਾਂ, ਸੈਨੇਟਰੀ ਪੈਡ ਤੇ ਤਰਪਾਲਾਂ ਵੰਡੀਆਂ*

*- ਚਾਰ ਪਿੰਡਾਂ 'ਚ ਹੜ੍ਹਾਂ ਦੀ ਸਥਿਤੀ ਦਾ ਲਿਆ ਜਾਇਜ਼ਾ*

*- ਕਿਹਾ! ਇਸ ਦੁੱਖ ਦੀ ਘੜੀ 'ਚ ਪ੍ਰਸ਼ਾਸਨ ਲੋਕਾਂ ਨਾਲ ਡਟ ਕੇ ਖੜ੍ਹਾ ਹੈ*

ਲੁਧਿਆਣਾ, 14 ਜੁਲਾਈ (000) - ਜ਼ਮੀਨੀ ਪੱਧਰ 'ਤੇ ਚੱਲ ਰਹੇ ਰਾਹਤ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਸਬ-ਡਵੀਜ਼ਨ ਲੁਧਿਆਣਾ ਪੱਛਮੀ ਵਿੱਚ ਪੈਂਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਸੁੱਕੇ ਰਾਸ਼ਨ ਦੀਆਂ ਕਿੱਟਾਂ, ਸੈਨੇਟਰੀ ਪੈਡ ਅਤੇ ਤਰਪਾਲਾਂ ਵੰਡੀਆਂ।



ਡਿਪਟੀ ਕਮਿਸ਼ਨਰ ਮਲਿਕ ਨੇ ਖਹਿਰਾ ਬੇਟ, ਨਿਊ ਖਹਿਰਾ ਬੇਟ, ਆਲੋਵਾਲ, ਭੋਲੇਵਾਲ ਅਤੇ ਆਸ-ਪਾਸ ਦੇ ਇਲਾਕਿਆਂ ਦਾ ਦੌਰਾ ਕਰਕੇ ਜ਼ਮੀਨੀ ਪੱਧਰ 'ਤੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਲੋਕਾਂ ਦੇ ਨੁਕਸਾਨ ਦੀ ਭਰਪਾਈ ਕਰਨ ਲਈ ਹਰ ਸੰਭਵ ਯਤਨ ਕਰ ਰਿਹਾ ਹੈ। ਉਨ੍ਹਾਂ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਵਿੱਚ ਭਾਰੀ ਬਰਸਾਤ ਕਾਰਨ ਫਸਲਾਂ, ਘਰਾਂ, ਪਸ਼ੂਆਂ ਅਤੇ ਹੋਰਾਂ ਦੇ ਹੋਏ ਨੁਕਸਾਨ ਦਾ ਪਤਾ ਲਗਾਉਣ ਲਈ ਸਰਵੇਖਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੁਦਰਤ ਦੇ ਕਹਿਰ ਤੋਂ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ।


ਮਲਿਕ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਪ੍ਰਸ਼ਾਸਨ ਸਥਿਤੀ 'ਤੇ ਨਿਯਮਤ ਨਜ਼ਰ ਰੱਖ ਕੇ ਉਨ੍ਹਾਂ ਦੀ ਸੇਵਾ ਲਈ ਹਮੇਸ਼ਾ ਤੱਤਪਰ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਚਿੰਤਾ ਨਾ ਕਰਨ ਕਿਉਂਕਿ ਪ੍ਰਸ਼ਾਸਨ ਪਹਿਲਾਂ ਹੀ ਸੁਖਾਵਾਂ ਮਾਹੌਲ ਸਿਰਜਣ ਲਈ ਠੋਸ ਯਤਨ ਕਰ ਰਿਹਾ ਹੈ।


ਡਿਪਟੀ ਕਮਿਸ਼ਨਰ ਵਲੋਂ ਵੰਡੀਆਂ ਗਈਆਂ 500 ਸੁੱਕੇ ਰਾਸ਼ਨ ਦੀਆਂ ਕਿੱਟਾਂ ਵਿੱਚ ਕਣਕ ਦਾ ਆਟਾ, ਖੰਡ, ਚਾਹਪੱਤੀ, ਚੌਲ, ਦਾਲਾਂ, ਸਾਬਣ, ਪੇਸਟ, ਟੂਥਬਰੱਸ਼ ਆਦਿ ਸ਼ਾਮਲ ਸਨ ਅਤੇ ਔਰਤਾਂ ਨੂੰ 200 ਸੈਨੇਟਰੀ ਪੈਡ ਅਤੇ ਤਰਪਾਲਾਂ ਵੀ ਮੁਹੱਈਆ ਕਰਵਾਈਆਂ ਗਈਆਂ।


ਇਸ ਮੌਕੇ ਐਸ.ਡੀ.ਐਮ. ਵੈਸਟ ਡਾ. ਹਰਜਿੰਦਰ ਸਿੰਘ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ ਵੀ ਹਾਜ਼ਰ ਸਨ।


-----

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends