ਮੁਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੀ ਇਕ ਅਹਿਮ ਮੀਟਿੰਗ ਜ਼ੂਮ ਤੇ ਹੋਈ।
ਵਿੱਤੀ ਮਸਲਿਆਂ ਅਤੇ ਵਿਭਾਗੀ ਮਸਲਿਆਂ ਨੂੰ ਲੈ ਕੇ ਬਲਾਕ ਸਿੱਖਿਆ ਅਫ਼ਸਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਰਾਹੀਂ ਭੇਜੇ ਜਾਣਗੇ ਮੰਗ ਪੱਤਰ-ਅਮਨਦੀਪ ਸ਼ਰਮਾ।
ਦਫ਼ਤਰੀ ਕਰਮਚਾਰੀਆਂ ਅਤੇ ਕੱਚੇ ਅਧਿਆਪਕਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ -ਰਾਕੇਸ ਗੋਇਲ ਬਰੇਟਾ।
ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੀ ਇਕ ਅਹਿਮ ਮੀਟਿੰਗ ਜ਼ੂਮ ਤੇ ਹੋਈ ਜਿਸ ਵਿਚ ਵੱਖ-ਵੱਖ ਮਸਲਿਆਂ ਲੈ ਕੇ ਮੰਗ ਪੱਤਰ ਬਲਾਕ ਸਿੱਖਿਆ ਅਫਸਰ ਅਤੇ ਜ਼ਿਲਾ ਸਿੱਖਿਆ ਅਫਸਰਾਂ ਰਾਹੀਂ ਮੰਗ ਪੱਤਰ ਵਿੱਤ ਵਿਭਾਗ ਅਤੇ ਵਿਭਾਗ ਨੂੰ ਭੇਜਣ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਦੀ ਸ਼ੁਰੂਆਤ ਕਰਦਿਆਂ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਲੰਮੇ ਸਮੇਂ ਤੋਂ ਦਫ਼ਤਰਾਂ ਵਿਚ ਕੰਮ ਕਰ ਰਹੇ ਦਫ਼ਤਰੀ ਕਰਮਚਾਰੀਆਂ ਅਤੇ ਕੱਚੇ ਅਧਿਆਪਕਾਂ ਦੀਆਂ ਸੇਵਾਵਾਂ ਤੁਰੰਤ ਰੈਗੂਲਰ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸੰਗਰੂਰ ਵਿਖੇ ਟੈਂਕੀ ਦੇ ਸੰਘਰਸ਼ ਕਰ ਰਹੀ ਸਿੱਖਿਆ ਪ੍ਰੋਵਾਈਡਰ ਅਧਿਆਪਕ ਸਾਥੀਆਂ ਦੀਆਂ ਮੰਗਾਂ ਮੰਨੀਆਂ ਜਾਣ।
ਜਥੇਬੰਦੀ ਪੰਜਾਬ ਦੇ ਜੁਆਇੰਟ ਸਕੱਤਰ ਰਾਕੇਸ਼ ਗੋਇਲ ਬਰੇਟਾ ਨੇ ਪ੍ਰਾਇਮਰੀ ਤੋਂ ਮਾਸਟਰ ਦੀਆਂ ਪ੍ਰਮੋਸ਼ਨਾਂ, ਪੇਂਡੂ ਭੱਤਾ ਲਾਗੂ ਕਰਵਾਉਣਾ, ਬਦਲੀਆਂ ਦੀ ਪਾਲਿਸੀ ਵਿੱਚ ਸੋਧ ਕਰਨ, 5994 ਅਧਿਆਪਕਾਂ ਦੀ ਭਰਤੀ, 4-9-14 ਏ ਸੀ ਪੀ ਕੇਸ, ਡੀ ਏ ਦੀਆਂ ਕਿਸ਼ਤਾਂ ਲਾਗੂ ਕਰਨ ਸਬੰਧੀ ਵਿੱਤ ਵਿਭਾਗ ਨੂੰ ਮੰਗ ਪੱਤਰ ਭੇਜੇ ਜਾਣਗੇ।
ਇਸ ਸਮੇਂ ਦੀਪਕ ਮਿੱਤਲ ਮੁਹਾਲੀ, ਦਵਿੰਦਰ ਸਿੰਘ ਜਲੰਧਰ, ਬਲਜਿੰਦਰ ਸਿੰਘ ਅਤਲਾ ਕਲਾਂ, ਗੁਰਜੰਟ ਸਿੰਘ ਬੱਛੋਆਣਾ, ਰਗਵਿੰਦਰ ਧੂਲਕਾ, ਸੁਖਵਿੰਦਰ ਸਿੰਗਲਾ, ਪ੍ਰਮੋਦ ਕੁਮਾਰ, ਗੁਰਭੇਜ ਸਿੰਘ ਸੰਗਰੂਰ, ਇੱਕਬਾਲ ਸਿੰਘ ਸੰਗਰੂਰ, ਕ੍ਰਿਸ਼ਨ ਸੰਗਰੂਰ, ਭੋਲਾ ਸਿੰਘ ਮੋਗਾ, ਵਰਿੰਦਰਪਾਲ ਲੁਧਿਆਣਾ, ਮੈਡਮ ਨੀਸੂ ਮੋਹਾਲੀਂ ਆਦਿ ਸਾਥੀਆਂ ਨੇ ਵੀ ਆਪਣੀ ਗੱਲਬਾਤ ਰੱਖੀ ।