PSEB CORRECTION IN STUDENT/PARENTS PARTICULAR: ਸਿੱਖਿਆ ਬੋਰਡ ਵੱਲੋਂ ਜਾਰੀ ਸਰਟੀਫਿਕੇਟ ਵਿੱਚ ਦੇ ਵੇਰਵਿਆਂ ਇੰਜ ਕਰਵਾਓ ਸ਼ੋਧ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਸਰਟੀਫਿਕੇਟ ਵਿੱਚ ਜੇਕਰ ਸਰਟੀਫਿਕੇਟ ਵਿੱਚ ਵੇਰਵਿਆਂ ਦੀ ਤਰੁੱਟੀ (ਭਾਵ ਨਾਮ, ਪਿਤਾ ਦਾ ਨਾਮ,ਮਾਤਾ ਦਾ ਨਾਮ ਅਤੇ ਰਜ਼ਿ.ਨੰਬਰ) ਹੋਵੇ  ਤਾਂ ਹੇਠਾਂ ਦਿੱਤੇ ਸਟੈਪ ਅਪਲਾਈ ਕਰੋ।



ਸਕੂਲ ਮੁੱਖੀ/ਬਿਨੈਕਾਰ ਵੱਲੋਂ ਨਾਮ, ਪਿਤਾ ਦਾ ਨਾਮ,ਮਾਤਾ ਦਾ ਨਾਮ ਅਤੇ ਰਜ਼ਿ.ਨੰਬਰ ਦੀ ਸੋਧ ਸਬੰਧੀ ਬੋਰਡ ਵੱਲੋਂ ਜਾਰੀ ਅਸਲ ਸਰਟੀਫਿਕੇਟ/ਮਾਈਗ੍ਰੇਸ਼ਨ ਸਰਟੀਫਿਕੇਟ,ਸਕੂਲ ਦੇ ਦਾਖਲਾ ਖਾਰਜ ਰਜ਼ਿਸਟਰ ਦੀ ਤਸਦੀਕ ਸ਼ੁਦਾ ਕਾਪੀ ਅਤੇ ਸੋਧ ਸਬੰਧੀ ਨਿਰਧਾਰਿਤ ਫੀਸ ਸਮੇਤ ਕੇਸ ਬੋਰਡ ਵਿਖੇ ਜਮ੍ਹਾਂ ਕਰਵਾਇਆ ਜਾਵੇ। ਇਹ ਕੇਸ ਕੰਮ ਕਾਜੀ ਵਾਲੇ ਦਿਨਾਂ ਵਿੱਚ (ਲਗਭਗ 4-5) ਮੁਕੰਮਲ ਹੋ ਸਕੇਗਾ।

ਫਾਰਮ ਤਸਦੀਕ/ਵੀਸ/ਮੱਧ ਕਰਵਾਉਣ ਸਬੰਧੀ ਹਦਾਇਤਾਂ


ਬੋਰਡ ਦੇ ਸਰਟੀਫਿਕੇਟਾਂ ਵਿੱਚ 5ਵੀਂ, 8ਵੀਂ, 10ਵੀਂ ਅਤੇ 12ਵੀਂ ਅਧੀਨ ਪ੍ਰੀਖਿਆਰਥੀ ਦੇ ਵੇਰਵਿਆਂ ਵਿੱਚ ਸੋਧ ਕਰਵਾਉਣ ਲਈ ਵਿਧੀ ਹੇਠ ਲਿਖੇ ਅਨੁਸਾਰ ਹੈ :-

ਜੇਕਰ ਪ੍ਰੀਖਿਆਰਥੀ ਵੱਲੋਂ ਸ਼੍ਰੇਣੀ ਵਿੱਚ ਵੇਰਵਿਆਂ ਦੀ ਸੋਧ ਕਰਵਾਈ ਜਾਣੀ ਹੈ, ਉਸ ਸ਼੍ਰੇਣੀ ਦੇ ਨਤੀਜਾ ਘੋਸ਼ਿਤ ਹੋਏ ਨੂੰ 2 ਸਾਲ ਪੂਰੇ ਨਹੀਂ ਹੋਏ ਅਤੇ ਸਕੂਲ ਦੇ ਦਾਖਲਾ ਰਜਿਸਟਰ ਵਿੱਚ ਵੇਰਵੇ ਸਹੀ ਦਰਜ ਹਨ ਤਾਂ ਇਸ ਦੀ ਸਧ ਸਬੰਧਤ ਪ੍ਰੀਖਿਆ ਸ਼ਾਖਾ ਵੱਲੋਂ ਦਾਖਲਾ ਖਾਰਜ ਰਜਿਸਟਰ ਦੇ ਅਧਾਰ ਤੇ ਕੀਤੀ ਜਾਵੇਗੀ।


ਫਾਰਮ ਅਤੇ ਫੋਟੋ ਤਸਦੀਕ ਕਰਨ ਵਾਲੇ ਸਮਰੱਥ ਅਧਿਕਾਰੀ :-

ਜਿਸ ਸਕੂਲ/ਕਾਲਜ਼ ਤੋਂ ਸਬੰਧਤ ਸ਼੍ਰੇਣੀ ਦੀ ਪ੍ਰੀਖਿਆ ਪਾਸ ਕੀਤੀ ਹੋਵੇ, ਉਮੀਦਵਾਰ ਉਸੇ ਸਕੂਲ/ਕਾਲਜ਼ ਦੇ ਮੁੱਖੀਆਂ ਤੋਂ ਫਾਰਮ ਤਸਦੀਕ ਕਰਵਾਉਣਗੇ। ਜੇਕਰ ਤਿੰਨ ਸਾਲ ਤੋਂ ਪਹਿਲਾਂ ਪ੍ਰੀਖਿਆ ਦਿੱਤੀ ਹੈ ਤਾਂ ਆਪਣੇ ਰਿਹਾਇਸ਼ੀ ਜਿਲ੍ਹੇ ਤੋਂ ਫਾਰਮ ਤਸਦੀਕ ਕਰਵਾ ਸਕਦਾ ਹੈ।

(ਅ) ਪ੍ਰਾਈਵੇਟ ਜਾਂ ਬਾਹਰਲੇ ਰਾਜਾਂ ਦੇ ਬਿਨੈਕਾਰ ਜਾਂ ਜਿੰਨ੍ਹਾਂ ਬਿਨੈਕਾਰਾਂ ਦੇ ਸਕੂਲ ਬੰਦ ਹੋ ਗਏ ਹਨ, ਉਹ ਆਪਣੇ ਫਾਰਮ ਪਹਿਲਾ ਦਰਜਾ ਮੈਜਿਸਟ੍ਰੇਟ/ ਪਹਿਲਾ ਦਰਜਾ ਗਜਟਿਡ ਅਫਸਰ ਤੋਂ ਤਸਦੀਕ ਕਰਵਾਉਣਗੇ (ਹਾਈ ਸਕੂਲ ਦਾ ਸਕੂਲ ਮੁੱਖੀ ਸਿਰਫ ਦਸਵੀਂ ਪੱਧਰ ਤੱਕ ਹੀ ਫਾਰਮ ਤਸਦੀਕ ਕਰ ਸਕਦਾ ਹੈ)। ਫੀਸ : ਬਣਦੀ ਫੀਸ ਬੋਰਡ ਦੇ ਜਿਲ੍ਹਾ ਖੇਤਰੀ ਦਫਤਰ ਵਿੱਚ ਕੈਸ਼ੀਅਰ ਪਾਸ ਜਮ੍ਹਾਂ ਕਰਵਾ ਕੇ ਫਾਰਮ (ਕੰਪਲੀਟ ਫਾਰਮ ਹੋਣ ਦੀ ਸੂਰਤ  ਵਿੱਚ ਹੀ) ਨਾਲ ਅਸਲ ਰਸੀਦ ਲਗਾਈ ਜਾਵੇ।


ਪ੍ਰੀਖਿਆਰਥੀ ਦੇ ਨਾਮ ਦੀ ਸੋਧ :- ਸਰਟੀਫਿਕੇਟ ਵਿੱਚ ਪ੍ਰੀਖਿਆਰਥੀ ਦੇ ਨਾਮ ਦੀ ਸੋਧ ਹੇਠ ਲਿਖੇ ਅਨੁਸਾਰ ਕੀਤੀ ਜਾਵੇਗੀ

1.1 ਜਿਸ ਸ਼੍ਰੇਣੀ ਵਿੱਚ ਪ੍ਰੀਖਿਆਰਥੀ ਦੇ ਨਾਮ ਦੀ ਸੋਧ ਕਰਵਾਈ ਜਾਣੀ ਹੈ, ਉਸ ਸ਼੍ਰੇਣੀ ਤੋਂ ਹੇਠਲੀ ਜਾਂ ਉੱਪਰਲੀ ਸ਼੍ਰੇਣੀ ਵਿੱਚ ਨਾਮ (ਦੋਵੇਂ ਭਾਸ਼ਾਵਾਂ) ਠੀਕ ਹੈ।

ਦਸਤਾਵੇਜ :-


ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਜਿੰਨ੍ਹਾਂ ਸ਼੍ਰੇਣੀਆਂ ਦੇ ਸਰਟੀਫਿਕੇਟਾਂ ਵਿੱਚ ਸੋਧ ਕਰਵਾਉਣੀ ਹੈ, ਉਹਨਾਂ ਦੇ ਅਸਲ ਸਰਟੀਫਿਕੇਟ।


ਹੇਠਲੀ ਜਾਂ ਉਪਰਲੀ ਸ਼੍ਰੇਣੀ ਦੇ ਸਰਟੀਫਿਕੇਟ ਦੀ ਤਸਦੀਕਸ਼ੁਦਾ ਕਾਪੀ, ਜਿਸ ਵਿੱਚ ਵੇਰਵੇ ਠੀਕ ਹੋਣ; ਆਧਾਰ ਕਾਰਡ ਜਾਂ ਵੋਟ ਕਾਰਡ ਦੀ ਤਸਦੀਕਸ਼ੁਦਾ ਕਾਪੀ, ਜਿਸ ਵਿੱਚ ਵੇਰਵੇ ਠੀਕ ਹੋਣ; ਲੋੜ ਅਨੁਸਾਰ ਸਹੀ ਵੇਰਵਿਆਂ ਵਾਲੇ ਦਾਖਲਾ ਖਾਰਜ ਰਜਿਸਟਰ ਦੀ ਤਸਦੀਕਸ਼ੁਦਾ ਕਾਪੀ ਮੰਗੀ ਜਾ ਸਕਦੀ ਹੈ।


ਫੀਸ : 1200/- ਰੁਪਏ ਪ੍ਰਤੀ ਗਲਤੀ ਸੋਧ ਫੀਸ + 800/- ਰੁਪਏ ਪ੍ਰਤੀ ਦੁਪਰਤੀ ਸਰਟੀਫਿਕੇਟ ਫੀਸ

 ਬੋਰਡ ਦੀਆਂ ਸਾਰੀਆਂ ਸ਼੍ਰੇਣੀਆਂ ਵਿੱਚ ਨਾਮ ਦੀ ਸੋਧ ਪੰਜਾਬੀ ਭਾਸ਼ਾ ਵਿੱਚ ਹੈ, ਅੰਗਰੇਜ਼ੀ ਵਿੱਚ ਵੇਰਵੇ ਠੀਕ ਹਨ। 

ਦਸਤਾਵੇਜ :

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਜਿੰਨ੍ਹਾਂ ਸ਼੍ਰੇਣੀਆਂ ਦੇ ਸਰਟੀਫਿਕੇਟਾਂ ਵਿੱਚ ਸੋਧ ਕਰਵਾਉਣੀ ਹੈ, ਉਹਨਾਂ ਦੇ ਅਸਲ ਸਰਟੀਫਿਕੇਟ

► ਸਹੀ ਸੇਧ ਹੋਏ ਵੇਰਵਿਆਂ ਵਾਲੇ ਪ੍ਰਤੀ ਹਸਤਾਖਰ ਦਾਖਲਾ ਖਾਰਜ ਰਜਿਸਟਰ ਦੀ ਤਸਦੀਕਸ਼ੁਦਾ ਕਾਪੀ ਨੱਥੀ ਕੀਤੀ ਜਾਵੇ।

ਆਧਾਰ ਕਾਰਡ ਸ਼ਨਾਖਤੀ ਕਾਰਡ/ਵੋਟਰ ਕਾਰਡ/ਡਰਾਈਵਿੰਗ ਲਾਇਸੰਸ ਦੀ ਤਸਦੀਕਸ਼ੁਦਾ ਕਾਪੀ ਜਿੰਨ੍ਹਾਂ ਵਿੱਚ ਦੋਵੇਂ ਭਾਸ਼ਾਵਾਂ ਵਿੱਚ ਨਾਮ ਸਮੇਤ ਬਾਕੀ ਵੇਰਵੇ ਠੀਕ ਹੋਣ;

ਫੀਸ : 1200/- ਰੁਪਏ ਪ੍ਰਤੀ ਗਲਤੀ ਸੋਧ ਫੀਸ + 800/- ਰੁਪਏ ਪ੍ਰਤੀ ਦੁਪਰਤੀ ਸਰਟੀਫਿਕੇਟ ਫੀਸ 


ਬੋਰਡ ਦੀਆਂ ਸਾਰੀਆਂ ਸ਼੍ਰੇਣੀਆਂ ਵਿੱਚ ਨਾਮ ਦੀ ਸੋਧ ਅੰਗਰੇਜ਼ੀ ਭਾਸ਼ਾ ਵਿੱਚ ਹੈ, ਪੰਜਾਬੀ ਵਿੱਚ ਵੇਰਵੇ ਠੀਕ ਹਨ। ਦਸਤਾਵੇਜ :- 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਜਿੰਨ੍ਹਾਂ ਸ਼੍ਰੇਣੀਆਂ ਦੇ ਸਰਟੀਫਿਕੇਟਾਂ ਵਿੱਚ ਸੋਧ ਕਰਵਾਉਣੀ ਹੈ, ਉਹਨਾਂ ਦੇ ਅਸਲ ਸਰਟੀਫਿਕੇਟ

ਆਧਾਰ ਕਾਰਡ/ ਸ਼ਨਾਖਤੀ ਕਾਰਡ/ਵੋਟਰ ਕਾਰਡ/ਡਰਾਈਵਿੰਗ ਲਾਇਸੰਸ ਦੀ ਤਸਦੀਕਸ਼ੁਦਾ ਕਾਪੀ ਜਿੰਨ੍ਹਾਂ ਵਿੱਚ ਦੋਵੇਂ ਭਾਸ਼ਾਵਾਂ ਵਿੱਚ ਨਾਮ ਸਮੇਤ ਬਾਕੀ ਵੇਰਵੇ ਠੀਕ ਹੋਣ,ਲੋੜ ਅਨੁਸਾਰ ਸਕੂਲ ਦਾ ਰਿਕਾਰਡ ਵੀ ਮੰਗਵਾਇਆ ਜਾ ਸਕਦਾ ਹੈ, ਜਿਸ ਵਿੱਚ ਵੇਰਵੇ ਸਹੀ ਹੋਣ।

ਫੀਸ : 1200/- ਰੁਪਏ ਪ੍ਰਤੀ ਗਲਤੀ ਸੋਧ ਫੀਸ + 800/- ਰੁਪਏ ਪ੍ਰਤੀ ਦੁਪਰਤੀ ਸਰਟੀਫਿਕੇਟ ਫੀਸ ।

ਸਾਰੀਆਂ ਸ਼੍ਰੇਣੀਆਂ ਵਿੱਚ ਪ੍ਰੀਖਿਆਰਥੀ ਦੇ ਨਾਮ ਵਿੱਚ ਨਾਮ ਬਦਲੀ/ ਸਰਨਾਮ ਦੀ ਸੋਧ :

ਉਪ ਨਾਮ ਜਾਂ ਜਾਤ ਗੋਤ ਬਦਲਣ/ਲਗਾਉਣ/ਹਟਾਉਣ ਦਾ ਬਿਨੈ ਪੱਤਰ ਪ੍ਰਾਪਤ ਹੋਣ ਤੇ ਨਾਮ ਬਦਲੀ ਕਰਨ ਉਪਰੰਤ ਪਹਿਲਾਂ ਜਾਰੀ ਅਸਲ ਸਰਟੀਫਿਕੇਟ ਰੱਦ ਕਰਨ ਉਪਰੰਤ ਨਵਾਂ ਸਰਟੀਫਿਕੇਟ ਉਰਫ ਨਾਲ ਜਾਰੀ ਹੋਵੇਗਾ।

ਦਸਤਾਵੇਜ :- ► ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਜਿੰਨ੍ਹਾਂ ਸ਼੍ਰੇਣੀਆਂ ਦੇ ਸਰਟੀਫਿਕੇਟਾਂ ਵਿੱਚ ਨਾਮ ਬਦਲੀ ਕਰਵਾਉਣਾ ਹੈ, ਉਹਨਾਂ ਦੇ ਅਸਲ ਸਰਟੀਫਿਕੇਟ

► ਵਿਆਹ ਕਰਵਾਉਣ ਉਪਰੰਤ ਨਾਂ ਬਦਲਵਾਉਣ ਵਾਲੀਆਂ ਇਸਤਰੀਆਂ ਆਪਣੇ ਬਿਨੈ-ਪੱਤਰ ਨਾਲ ਹਲਫੀਆ ਬਿਆਨ ਅਤੇ ਦੋ ਵੱਖ-ਵੱਖ ਅਖਬਾਰਾਂ ਵਿੱਚ ਦਿੱਤੇ ਇਸ਼ਤਿਹਾਰਾਂ ਦੀ ਅਸਲ ਕਾਪੀ ਜਾਂ ਮੈਰਿਜ ਸਰਟੀਫਿਕੇਟ ਨੱਥੀ ਕਰਨ, ਜਦ ਕਿ ਫਾਰਮ ਵਿੱਚ ਦਰਜ ਬਾਕੀ ਸ਼ਰਤਾਂ ਉਨ੍ਹਾਂ ਤੇ ਵੀ ਲਾਗੂ ਹਨ। ਵਿਆਹ ਕਰਵਾਉਣ ਉਪਰੰਤ ਔਰਤਾਂ ਨੂੰ ਆਪਣੇ ਨਾਂ ਪਿੱਛੇ ਜਾਤ / ਗੋਤ ਉੱਪ ਨਾਮ ਲਗਾਉਣ ਦੀ ਇਜਾਜਤ ਹੈ ।


ਬਿਨੈਕਾਰ ਵੱਲੋਂ ਆਪਣਾ ਨਾਂ ਬਦਲਣ ਸਬੰਧੀ ਦੋ ਵੱਖ-ਵੱਖ ਅਖਬਾਰਾਂ ਵਿੱਚ ਇਸ਼ਤਿਹਾਰ ਵੀ ਦਿੱਤਾ ਜਾਵੇ ਅਤੇ ਇਥੇ ਇਹ ਵੀ ਧਿਆਨ ਦਿੱਤਾ ਜਾਵੇ ਕਿ ਪੁਰਾਣੇ ਨਾਮ ਨੂੰ ਵੀ ਨਵੇਂ ਨਾਮ ਨਾਲ ਅਖਬਾਰਾਂ ਵਿਚ ਨਿਕਲਵਾਇਆ ਜਾਵੇ। ਵੱਖ-ਵੱਖ ਦੋ ਅਖਬਾਰਾਂ ਦੀਆਂ ਅਸਲ ਕਾਪੀਆਂ ਅਤੇ ਪਹਿਲਾਂ ਜਾਰੀ ਅਸਲ ਸਰਟੀਫਿਕੇਟ ਦਫਤਰ ਨੂੰ ਭੇਜੇ ਜਾਣ।

ਨਾਮ ਬਦਲੀ ਬਾਰੇ ਹਲਫੀਆ ਬਿਆਨ ਪਹਿਲਾ ਦਰਜਾ ਮੈਜਿਸਟ੍ਰੇਟ ਤੋਂ ਤਸਦੀਕ ਕਰਵਾ ਕੇ ਭੇਜਿਆ ਜਾਵੇ।

ਫੀਸ : 1200/- ਰੁਪਏ ਪ੍ਰਤੀ ਗਲਤੀ ਸੋਧ ਫੀਸ - 500/- ਪ੍ਰਤੀ ਸਾਲ ਦੇਰੀ ਫੀਸ ( ਬੋਰਡ ਦੀ ਪਾਸ ਕੀਤੀ ਮੁੱਢਲੀ ਪ੍ਰੀਖਿਆ ਤੋਂ ਲੈ ਕੇ ) + 800/- ਰੁਪਏ ਪ੍ਰਤੀ ਦੁਪਰਤੀ ਸਰਟੀਫਿਕੇਟ ਫੀਸ ।


ਪ੍ਰੀਖਿਆਰਥੀ ਦੇ ਮਾਤਾ ਜਾਂ ਪਿਤਾ ਦੇ ਨਾਮ ਦੀ ਸੋਧ : ਸਰਟੀਫਿਕੇਟ ਵਿੱਚ ਪ੍ਰੀਖਿਆਰਥੀ ਦੇ ਮਾਤਾ ਜਾਂ ਪਿਤਾ ਦੇ ਨਾਮ ਦੀ ਸੁਧ ਹੇਠ ਲਿਖੇ ਅਨੁਸਾਰ ਕੀਤੀ ਜਾਵੇਗੀ।

ਜਿਸ ਸ਼੍ਰੇਣੀ ਵਿੱਚ ਪ੍ਰੀਖਿਆਰਥੀ ਦੇ ਮਾਤਾ ਜਾਂ ਪਿਤਾ ਦੀ ਸੋਧ ਕਰਵਾਈ ਜਾਣੀ ਹੈ, ਉਸ ਸ਼੍ਰੇਣੀ ਤੋਂ ਹੇਠਲੀ ਜਾਂ ਉੱਪਰਲੀ ਸ਼੍ਰੇਣੀ ਵਿੱਚ ਮਾਤਾ ਜਾਂ ਪਿਤਾ ਦਾ ਨਾਮ (ਦੋਵੇਂ ਭਾਸ਼ਾਵਾਂ) ਠੀਕ ਹੈ।ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਜਿੰਨ੍ਹਾਂ ਸ਼੍ਰੇਣੀਆਂ ਦੇ ਸਰਟੀਫਿਕੇਟਾਂ ਵਿੱਚ ਸੋਧ ਕਰਵਾਉਣੀ ਹੈ, ਉਹਨਾਂ ਦੇ ਅਸਲ ਸਰਟੀਫਿਕੇਟ  ਹੇਠਲੀ ਜਾਂ ਉੱਪਰਲੀ ਸ਼੍ਰੇਣੀ ਜਿੰਨ੍ਹਾਂ ਵਿੱਚ ਵੇਰਵੇ ਸਹੀ ਹੋਣ, ਦੀਆਂ ਸਮਰੱਥ ਅਧਿਕਾਰੀ ਤੋਂ ਤਸਦੀਕਸ਼ੁਦਾ ਫੋਟੋ ਕਾਪੀਆਂ;

► ਸਹੀ/ਸੋਧੇ ਹੋਏ ਵੇਰਵਿਆਂ ਵਾਲੇ ਪ੍ਰਤੀ ਹਸਤਾਖਰ ਦਾਖਲਾ ਖਾਰਜ ਰਜਿਸਟਰ ਦੀ ਤਸਦੀਕਸ਼ੁਦਾ ਕਾਪੀ ਨੱਥੀ ਕੀਤੀ ਜਾਵੇ।


ਫੀਸ : 1200/- ਰੁਪਏ ਪ੍ਰਤੀ ਗਲਤੀ ਸੋਧ ਫੀਸ + 800/- ਰੁਪਏ ਪ੍ਰਤੀ ਦੁਪਰਤੀ ਸਰਟੀਫਿਕੇਟ ਫੀਸ

ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਪਾਸ ਕੀਤੀਆਂ ਸਾਰੀਆਂ ਸ਼੍ਰੇਣੀਆਂ ਦੇ ਸਰਟੀਫਿਕੇਟਾਂ ਵਿੱਚ ਪ੍ਰੀਖਿਆਰਥੀ ਦੇ ਮਾਤਾ ਜਾਂ ਪਿਤਾ ਦਾ ਨਾਮ ਅਡਾਪਸ਼ਨ ਡੀਡ ਦੇ ਆਧਾਰ ਤੇ ਕੁਦਰਤੀ ਮਾਤਾ ਜਾਂ ਪਿਤਾ ਦੇ ਨਾਵਾਂ ਦੇ ਨਾਲ ਅਡਾਪਟਰ ਮਾਤਾ ਜਾਂ ਪਿਤਾ ਦਾ ਨਾਮ ਦਰਜ ਕਰਨ ਬਾਰੇ (ਗੋਦ ਲੈਣ ਕਾਰਨ) :-

ਦਸਤਾਵੇਜ :

► ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਸਾਰੀਆਂ ਸ਼੍ਰੇਣੀਆਂ ਦੇ ਅਸਲ ਸਰਟੀਫਿਕੇਟ; ਹਿੰਦੂ ਅਡਾਪਸ਼ਨ ਐਂਡ ਮੈਨਟੀਨੈਂਸ ਐਕਟ 1956 ਦੇ ਅਨੁਸਾਰ ਅਡਾਪਸ਼ਨ ਡੀਡ ► ਰਜਿਸਟਰਡ ਹੋਣੀ ਚਾਹੀਦੀ ਹੈ। ਅਸਲ ਅਡਾਪਸ਼ਨ ਡੀਡ ਫਾਰਮ ਦੇ ਨਾਲ ਨੱਥੀ ਕੀਤੀ ਜਾਵੇ;

► ਜਨਮ ਮਿਤੀ ਦਾ ਅਸਲ ਸਰਟੀਫਿਕੇਟ ਨੱਥੀ ਕੀਤਾ ਜਾਵੇ ( ਸੋਧ ਉਪਰੰਤ ਅਸਲ ਸਰਟੀਫਿਕੇਟ ਵਾਪਸ ਨਹੀਂ ਕੀਤਾ ਜਾਵੇਗਾ।

► ਪਿਤਾ ਜਾਂ ਮਾਤਾ ਵੱਲੋਂ ਪਹਿਲਾ ਦਰਜਾ ਮੈਜਿਸਟ੍ਰੇਟ ਵੱਲੋਂ ਤਸਦੀਕ ਹਲਫੀਆ ਬਿਆਨ ਰਾਸ਼ਨ ਕਾਰਡ (ਤਸਦੀਕ ਕਾਪੀ), - ਵੋਟਰ ਕਾਰਡ ( ਤਸਦੀਕ ਕਾਪੀ);


ਫੀਸ : 1200/- ਰੁਪਏ ਪ੍ਰਤੀ ਗਲਤੀ ਸੋਧ ਫੀਸ +500/- ਪ੍ਰਤੀ ਸਾਲ ਦੇਰੀ ਫੀਸ ( ਬੋਰਡ ਦੀ ਪਾਸ ਕੀਤੀ ਮੁੱਢਲੀ ਪ੍ਰੀਖਿਆ ਤੋਂ ਲੈ ਕੇ) - 800/- ਰੁਪਏ ਪ੍ਰਤੀ ਦੁਪਰਤੀ ਸਰਟੀਫਿਕੇਟ ਫੀਸ

 ਸਾਰੀਆਂ ਸ਼੍ਰੇਣੀਆਂ ਵਿੱਚ ਪ੍ਰੀਖਿਆਰਥੀ ਦੇ ਮਾਤਾ ਜਾਂ ਪਿਤਾ ਦਾ ਨਾਮ ਬਦਲਿਆਂ ਜਾਣਾ ਹੈ (ਜਨਮ ਸਰਟੀਫਿਕੇਟ ਦੇ ਆਧਾਰ ਤੇ) :- ਦਸਤਾਵੇਜ਼ :-

ਪੰਜਾਬ 'ਸਿੱਖਿਆ ਬੋਰਡ ਵੱਲੋਂ ਜਾਰੀ ਸਾਰੀਆਂ ਸ਼੍ਰੇਣੀਆਂ ਦੇ ਅਸਲ ਸਰਟੀਫਿਕੇਟ; ਜਨਮ ਮਿਤੀ ਸਕੂਲ ' ਦਾ ਅਸਲ ਸਰਟੀਫਿਕੇਟ ਨੱਥੀ ਕੀਤਾ ਜਾਵੇ (ਸੋਧ ਉਪਰੰਤ ਅਸਲ ਸਰਟੀਫਿਕੇਟ ਵਾਪਸ ਨਹੀਂ ਕੀਤਾ ਜਾਵੇਗਾ);

► ਸਹੀ ਸੋਧੇ ਹੋਏ ਵੇਰਵਿਆਂ ਵਾਲੇ ਪ੍ਰਤੀ ਹਸਤਾਖਰ ਦਾਖਲਾ ਖਾਰਜ ਰਜਿਸਟਰ ਦੀ ਤਸਦੀਕਸ਼ੁਦਾ ਕਾਪੀ ਨੱਥੀ ਕੀਤੀ ਜਾਵੇ।

► ਜੇਕਰ ਬਿਨੈਕਾਰ ਨੌਕਰੀ ਕਰਦਾ ਹੈ ਤਾਂ ਆਪਣਾ ਬਿਨੈ-ਪੱਤਰ ਆਪਣੇ ਨਿਯੁਕਤੀਕਾਰ ਤੋਂ ਤਸਦੀਕ ਕਰਵਾਏਗਾ ਅਤੇ ਨਾਲ ਹੀ ਨਿਯੁਕਤੀਕਾਰ ਵਲੋਂ ਇਤਰਾਜਹੀਣਤਾ (ਐਨ.ਓ ਸੀ ) ਸਰਟੀਫਿਕੇਟ ਨੱਥੀ ਕੀਤਾ ਜਾਵੇ।

ਹਲਫੀਆ ਬਿਆਨ ਪਹਿਲਾ ਦਰਜਾ ਮੈਜਿਸਟ੍ਰੇਟ ਵੱਲ ਪਿਤਾ ਜਾਂ ਮਾਤਾ ਵੱਲੋਂ ਬਾਕੀ ਬੱਚਿਆਂ ਦੇ ਨਾਮ ਅਤੇ ਜਨਮ ਮਿਤੀਆਂ ਸਹਿਤ

► ਰਾਸ਼ਨ ਕਾਰਡ ( ਤਸਦੀਕ ਕਾਪੀ);- ਵੋਟਰ ਕਾਰਡ ( ਤਸਦੀਕ ਕਾਪੀ)

 ਗਲਤੀ ਹੋਣ ਸੰਬੰਧੀ ਬਿਨੈਕਾਰ ਦਾ ਸਪੱਸਟੀਕਰਣ,

- ਭੈਣ ਭਰਾਵਾਂ ਦੇ ਜਨਮ ਸਰਟੀਫਿਕੇਟਾਂ ਦੀਆਂ ਫੋਟੋ ਕਾਪੀਆਂ

► ਪ੍ਰੀਖਿਆਰਥੀ ਨੂੰ ਸੋਧ ਹੋਣ ਉਪਰੰਤ ਸੋਧ ਸਲਿੱਪ ਰਜਿਸਟਰਡ ਡਾਕ ਰਾਹੀਂ ਭੇਜ ਦਿੱਤੀ ਜਾਵੇਗੀ। ਪ੍ਰੀਖਿਆਰਥੀ ਸਬੰਧਤ ਸਕੂਲ ਵਿਚ ਸੋਧ ਸਲਿੱਪ ਦੇ ਕੇ ਦਾਖਲਾ ਖਾਰਜ ਰਜਿਸਟਰ ਵਿਚ ਸੋਧ ਕਰਵਾਉਣ ਦੀ ਜਿੰਮੇਵਾਰੀ ਨਿਭਾਵੇਗਾ। ਜੇਕਰ ਪਹਿਲਾਂ ਸੰਭਵ ਹੋ ਸਕੇ ਤਾਂ ਸਹੀ ਸਧੇ ਹੋਏ ਵੇਰਵਿਆ ਵਾਲੇ ਤੀਹਸਤਾਖਰ ਦਾਖਲਾ ਖਾਰਜ ਰਜਿਸਟਰ ਦੀ ਤਸਦੀਕਸ਼ੁਦਾ ਕਾਪੀ ਨੱਥੀ ਕੀਤੀ ਜਾਵੇ।

ਮਾਤਾ ਪਿਤਾ ਨਾਵਾਂ ਦੇ ਸੋਧ ਦੇ ਕੇਸ ਵਿਚ ਅਸਲ ਜਨਮ ਸਰਟੀਫਿਕੇਟ ਦੇ ਆਧਾਰ ਤੇ ਉਸ ਪ੍ਰੀਖਿਆਰਥੀ ਦੇ ਨਾਮ ਦੀ ਸੋਧ ਕੀਤੀ ਜਾ ਸਕਦੀ ਹੈ, ਜਿਹੜੇ ਪ੍ਰੀਖਿਆਰਥੀ ਦਾ ਪੂਰਾ ਨਾਮ ਨਾ ਬਦਲਦਾ ਹੋਵੇ। 

ਫੀਸ : 1200/- ਰੁਪਏ ਪ੍ਰਤੀ ਗਲਤੀ ਸੋਧ ਫੀਸ +500/- ਪ੍ਰਤੀ ਸਾਲ ਦੇਰੀ ਫੀਸ ( ਬੋਰਡ ਦੀ ਪਾਸ ਕੀਤੀ ਮੁੱਢਲੀ ਪ੍ਰੀਖਿਆ ਤੋਂ ਲੈ ਕੇ ) + 800/- ਰੁਪਏ ਪ੍ਰਤੀ ਦੁਪਰਤੀ ਸਰਟੀਫਿਕੇਟ ਫੀਸ

ਪ੍ਰੀਖਿਆਰਥੀ ਦੀ ਜਨਮ ਮਿਤੀ ਦੀ ਸੋਧ :

ਉੱਪਰਲੀ ਸ਼੍ਰੇਣੀ ਵਿੱਚ ਜਨਮ ਮਿਤੀ ਗਲਤ ਹੈ ਅਤੇ ਹੇਠਲੀ ਸ਼੍ਰੇਣੀ ਵਿੱਚ ਠੀਕ ਹੈ।

ਦਸਤਾਵੇਜ :-

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਜਿਸ ਸ਼੍ਰੇਣੀ ਦੇ ਸਰਟੀਫਿਕੇਟ ਵਿੱਚ ਸੋਧ ਕਰਵਾਉਣੀ ਹੈ,ਉਸ ਦਾ ਅਸਲ ਸਰਟੀਫਿਕੇਟ

ਹੇਠਲੀ ਸ਼੍ਰੇਣੀ ਭਾਵ ਮਿਡਲ ਜਿਸ ਵਿੱਚ ਜਨਮ ਮਿਤੀ ਸਹਿਤ ਸਾਰੇ ਵੇਰਵੇ ਸਹੀ ਹੋਣ, ਦੀ ਸਮਰੱਥ ਅਧਿਕਾਰੀ ਤੋਂ ਤਸਦੀਕਸ਼ੁਦਾ ਫੋਟੋ ਕਾਪੀ;

ਜੇਕਰ ਬਿਨੈਕਾਰ ਨੌਕਰੀ ਕਰਦਾ ਹੈ ਤਾਂ ਆਪਣਾ ਬਿਨੈ-ਪੱਤਰ ਆਪਣੇ ਨਿਯੁਕਤੀਕਾਰ ਤੋਂ ਤਸਦੀਕ ਕਰਵਾਏਗਾ ਅਤੇ ਨਾਲ ਹੀ ਨਿਯੁਕਤੀਕਾਰ ਵਲੋਂ ਇਤਰਾਜਹੀਣਤਾ (ਐਨ.ਓ ਸੀ ) ਸਰਟੀਫਿਕੇਟ ਨੱਥੀ ਕੀਤਾ ਜਾਵੇ।

ਸਹੀ/ਸੋਧੇ ਹੋਏ ਵੇਰਵਿਆਂ ਵਾਲੇ ਪ੍ਰਤੀ ਹਸਤਾਖਰ ਦਾਖਲਾ ਖਾਰਜ ਰਜਿਸਟਰ ਦੀ ਤਸਦੀਕਸ਼ੁਦਾ ਕਾਪੀ ਨੱਥੀ ਕੀਤੀ ਜਾਵੇ।

ਫੀਸ : 1200/- ਰੁਪਏ ਪ੍ਰਤੀ ਗਲਤੀ ਸੋਧ ਫੀਸ + 800/- ਰੁਪਏ ਪ੍ਰਤੀ ਦੁਪਰਤੀ ਸਰਟੀਫਿਕੇਟ ਫੀਸ 

ਸਾਰੀਆਂ ਸ਼੍ਰੇਣੀਆਂ ਵਿੱਚ ਜਨਮ ਮਿਤੀ ਗਲਤ ਹੈ।

ਦਸਤਾਵੇਜ :

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਸਾਰੀਆਂ ਸ਼੍ਰੇਣੀਆਂ ਦੇ ਅਸਲ ਸਰਟੀਫਿਕੇਟ, ਜਿੰਨ੍ਹਾਂ ਵਿੱਚ ਜਨਮ ਮਿਤੀ ਦਰਜ ਹੈ

ਜਨਮ ਮਿਤੀ ਦਾ ਅਸਲ ਸਰਟੀਫਿਕੇਟ ਨੱਥੀ ਕੀਤਾ ਜਾਵੇ (ਸੋਧ ਉਪਰੰਤ ਅਸਲ ਸਰਟੀਫਿਕੇਟ ਵਾਪਸ ਨਹੀਂ ਕੀਤਾ ਜਾਵੇਗਾ);

ਹਲਫੀਆ ਬਿਆਨ ਪਹਿਲਾ ਦਰਜਾ ਮੈਜਿਸਟ੍ਰੇਟ ਵੱਲ ਪਿਤਾ ਜਾਂ ਮਾਤਾ ਵੱਲੋਂ ਬਾਕੀ ਬੱਚਿਆਂ ਦੇ ਨਾਮ ਅਤੇ ਜਨਮ ਮਿਤੀਆਂ ਸਹਿਤ

► ਭੈਣ ਭਰਾਵਾਂ ਦੇ ਸਾਰੇ ਸਰਟੀਫਿਕੇਟਾਂ ਦੀਆਂ ਤਸਦੀਕਸ਼ੁਦਾ ਕਾਪੀਆਂ। ਰਾਸ਼ਨ ਕਾਰਡ ( ਤਸਦੀਕ ਕਾਪੀ);

► ਵੋਟਰ ਕਾਰਡ ( ਤਸਦੀਕ ਕਾਪੀ ),

► ਗਲਤੀ ਹੋਣ ਸੰਬੰਧੀ ਬਿਨੈਕਾਰ ਦਾ ਸਪੱਸ਼ਟੀਕਰਣ: 

► ਪ੍ਰੀਖਿਆਰਥੀ ਨੂੰ ਸੋਧ ਹੋਣ ਉਪਰੰਤ ਸਧ ਸਲਿੱਪ ਰਜਿਸਟਰਡ ਡਾਕ ਰਾਹੀਂ ਭੇਜ ਦਿੱਤੀ ਜਾਵੇਗੀ। ਪ੍ਰੀਖਿਆਰਥੀ ਸਬੰਧਤ ਸਕੂਲ ਵਿਚ ਸੋਧ ਸਲਿੱਪ ਦੇ ਕੇ ਦਾਖਲਾ ਖਾਰਜ ਰਜਿਸਟਰ ਵਿਚ ਸੋਧ ਕਰਵਾਉਣ ਦੀ ਜਿੰਮੇਵਾਰੀ ਨਿਭਾਵੇਗਾ। ਜੇਕਰ ਪਹਿਲਾਂ ਸੰਭਵ ਹੋ ਸਕੇ ਤਾਂ ਸਹੀ ਸੋਧੇ ਹੋਏ ਵੇਰਵਿਆ ਵਾਲੇ ਪ੍ਰਤੀਹਸਤਾਖਰ ਦਾਖਲਾ ਖਾਰਜ ਰਜਿਸਟਰ ਦੀ ਤਸਦੀਕਸ਼ੁਦਾ ਕਾਪੀ ਨੱਥੀ ਕੀਤੀ ਜਾਵੇ।

► ਜਨਮ ਮਿਤੀ ਦੇ ਸੋਧ ਦੇ ਕੇਸ ਵਿਚ ਅਸਲ ਜਨਮ ਸਰਟੀਫਿਕੇਟ ਦੇ ਆਧਾਰ ਤੇ ਉਸ ਪ੍ਰੀਖਿਆਰਥੀ ਦੇ ਨਾਮ ਦੀ ਸੋਧ ਕੀਤੀ ਜਾ ਸਕਦੀ ਹੈ, ਜਿਹੜੇ ਪ੍ਰੀਖਿਆਰਥੀ ਦਾ ਪੂਰਾ ਨਾਮ ਨਾ ਬਦਲਦਾ ਹੋਵੇ।

► ਜੇਕਰ ਬਿਨੈਕਾਰ ਨੌਕਰੀ ਕਰਦਾ ਹੈ ਤਾਂ ਆਪਣਾ ਬਿਨੈ-ਪੱਤਰ ਆਪਣੇ ਨਿਯੁਕਤੀਕਾਰ ਤੋਂ ਤਸਦੀਕ ਕਰਵਾਏਗਾ ਅਤੇ ਨਾਲ ਹੀ ਨਿਯੁਕਤੀਕਾਰ ਵਲੋਂ ਇਤਰਾਜਹੀਣਤਾ ( ਐਨ ਓ ਸੀ ) ਸਰਟੀਫਿਕੇਟ ਨੱਥੀ ਕੀਤਾ ਜਾਵੇ।

ਫੀਸ : 1200/- ਰੁਪਏ ਪ੍ਰਤੀ ਗਲਤੀ ਸੋਧ ਫੀਸ +500/- ਪ੍ਰਤੀ ਸਾਲ ਦੇਰੀ ਫ਼ੀਸ ( ਬੋਰਡ ਦੀ ਪਾਸ ਕੀਤੀ ਮੁੱਢਲੀ ਪ੍ਰੀਖਿਆ ਤੋਂ ਲੈ ਕੇ ) + 800/- ਰੁਪਏ ਪ੍ਰਤੀ ਦੁਪਰਤੀ ਸਰਟੀਫਿਕੇਟ ਫੀਸ

 ਰਜਿਸਟ੍ਰੇਸ਼ਨ ਨੰਬਰ ਦੀ ਸੋਧ :

ਉੱਪਰਲੀ ਸ਼੍ਰੇਣੀ ਵਿੱਚ ਰਜਿਸਟ੍ਰੇਸ਼ਨ ਨੰਬਰ ਗਲਤ ਹੈ ਅਤੇ ਹੇਠਲੀ ਸ਼੍ਰੇਣੀ ਵਿੱਚ ਗਲਤ ਹੈ।

ਦਸਤਾਵੇਜ :-

► ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਜਿਸ ਸ਼੍ਰੇਣੀ ਦੇ ਸਰਟੀਫਿਕੇਟ ਵਿੱਚ ਸੋਧ ਕਰਵਾਉਣੀ ਹੈ, ਉਸ ਦਾ ਅਸਲ ਸਰਟੀਫਿਕੇਟ

► ਹੇਠਲੀ ਸ਼੍ਰੇਣੀ ਜਿਸ ਵਿੱਚ ਰਜਿਸਟ੍ਰੇਸ਼ਨ ਨੰਬਰ ਸਹਿਤ ਸਾਰੇ ਵੇਰਵੇ ਸਹੀ ਹੋਣ, ਦੀ ਸਮਰੱਥ ਅਧਿਕਾਰੀ ਤੋਂ ਤਸਦੀਕਸ਼ੁਦਾ ਫੋਟੋ ਕਾਪੀ

ਫੀਸ : 1200/- ਰੁਪਏ ਪ੍ਰਤੀ ਗਲਤੀ ਸੋਧ ਫੀਸ + 800/- ਰੁਪਏ ਪ੍ਰਤੀ ਦੁਪਰਤੀ ਸਰਟੀਫਿਕੇਟ ਫੀਸ

ਕੇਵਲ ਵਾਧੂ ਵਿਸ਼ੇ ਦੇ ਸਰਟੀਫਿਕੇਟ ਦੇ ਵੇਰਵਿਆਂ ਵਿੱਚ ਸੋਧ:-

ਕੇਵਲ ਵਾਧੂ ਵਿਸ਼ੇ ਦੇ ਸਰਟੀਫਿਕੇਟ ਵਿੱਚ ਪ੍ਰੀਖਿਆਰਥੀ ਦੇ ਨਾਮ, ਮਾਤਾ ਅਤੇ ਪਿਤਾ ਦੇ ਨਾਮ ਦੀ ਸੋਧ ਸੀ.ਬੀ.ਐੱਸ.ਈ. ਅਤੇ ਆਈ.ਸੀ. ਐੱਸ. ਸੀ. ਬੋਰਡ ਵੱਲੋਂ ਜਾਰੀ ਸਰਟੀਫਿਕੇਟ ਨੂੰ ਅਧਾਰ ਬਣਾਕੇ ਸੋਧ ਕੀਤੀ ਜਾ ਸਕਦੀ ਹੈ।

IMPORTANT PROFORMA FOR CORRECTION IN STUDENTS' CERTIFICATE:

AFFIDAVIT DOWNLOAD HERE  


PROFORMA FOR APPLYING CORECTION  IN PARTICULAR OF STUDENT AND GUIDELINES 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends