*8736 ਟੀਚਿੰਗ/ਨਾਨ ਟੀਚਿੰਗ ਯੂਨੀਅਨ ਪੰਜਾਬ*
*13 ਜੂਨ ਨੂੰ ਸੰਗਰੂਰ ਵਿੱਚ ਹੱਲਾ ਬੋਲ ਰੈਲੀ*
*ਮੁੱਖ ਮੰਤਰੀ ਦਾ ਕਰਾਂਗੇ ਘਰਿਾਓ - ਤਰਲੋਕ ਸਿੰਘ*
*ਮੁੱਖ ਮੰਗ:- ਰੈਗੂਲਰ ਪੇ-ਸਕੇਲਾਂ ਤੇ ਵਿੱਤੀ ਲਾਭਾ ਦੇ ਨਾਲ ਮਹਿਕਮੇ ਵਿੱਚ ਪੱਕਾ ਕੀਤਾ ਜਾਵੇ*
09 ਜੂਨ 2023( Pbjobsoftoday)
8736 ਟੀਚਿੰਗ/ਨਾਨ ਟੀਚਿੰਗ ੁਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਪਿਛਲੇ ਸਾਲ 5 ਸਤੰਬਰ 2022 ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੌ 8736 ਕੱਚੇ ਟੀਚਿੰਗ/ਨਾਨ ਟੀਚਿੰਗ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਕੀਤਾ ਸੀ।ਇਹ ਐਲਾਨ ਸਿਰਫ ਹਵਾਈ ਫਾਇਰ ਬਣ ਕੇ ਰਹਿ ਗਿਆ।10 ਮਹੀਨਿਆ ਤੋ ਨਿਯੁਕਤੀ ਪੱਤਰ ਲੈਣ ਦੀ ਉਡੀਕ ਕਰ ਰਹੇ 8736 ਕੱਚੇ ਟੀਚਿੰਗ/ਨਾਨ ਟੀਚਿੰਗ ਦੇ ਆਗੂਆਂ ਨੇ 13 ਜੂਨ ਦਿਨ ਮੰਗਲਵਾਰ ਨੂੰ ਸੰਗਰੂਰ ਵਿੱਚ ਵਿਸ਼ਾਲ ਇੱਕਠ ਕਰਕੇ ਹੱਲਾ ਬੋਲ ਰੈਲੀ ਦਾ ਪ੍ਰੌਗਰਾਮ ਕਰਨ ਦਾ ਫ਼ੈਸਲਾ ਕੀਤਾ ਹੈ।
ਪੈ੍ਰਸ ਬਿਆਨ ਜਾਰੀ ਕਰਦੇ ਹੋਏ ਆਗੂ ਤਰਲੋਕ ਸਿੰਘ,ਸੁਖਰਾਜ ਖਾਤੁਨ,ਸ਼ੋਭਿਤ ਭਗਤ ਨੇ ਸਾਂਝੇ ਤੌਰ ਤੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਬਿਜਲੀ ਦੇ ਖੰਭਿਆ,ਕੰਧਾ,ਦਰਖਤਾਂ ਅਤੇ ਸਾਂਝਿਆ ਥਾਵਾਂ ਤੇ 8736 ਕੱਚੇ ਅਧਿਆਪਕ ਪੱਕੇ ਕਰਨ ਦੇ ਹੋਰਡਿੰਗ ਬੋਰਡ ਤਾ ਲਗਾ ਦਿੱਤੇ ਗਏ ਪਰ ਹਕੀਕਤ ਵਿੱਚ ਇਕ ਵੀ ਅਧਿਆਪਕ/ਕਰਮਚਾਰੀ ਪੱਕਾ ਨਹੀ ਹੋਇਆ।ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਾਰੇ ਲੱਪੇ ਲਗਾ ਕੇ ਜਿਮਨੀ ਚੌਣਾਂ ਦਾ ਸਮਾਂ ਲੰਘ ਗਿਆ ਹੈ।ਮੁਖਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵਲੋ ਕਿਹਾ ਗਿਆ ਸੀ ਕਿ ਜਿਮਣੀ ਚੋਣਾਂ ਤੋ ਬਾਅਦ ਨਿਯੁਕਤੀ ਪੱਤਰ ਦੇ ਦਿੱਤੇ ਜਾਣਗੇ ਪਰ ਸਰਕਾਰ ਦੀ ਮੰਸ਼ਾਂ ਵਿੱਚ ਖੋਟ ਹੈ ਸਰਕਾਰ ਲਾਰਾ ਲਾਊ ਡੰਗ ਟਪਾੳੇ ਨੀਤੀ ਅਪਣਾ ਰਹੀ ਹੈ ਇਹਨਾਂ ਲਾਰਿਆਂ ਤੋ ਤੰਗ ਆ ਕੇ 8736 ਟੀਚਿੰਗ/ਨਾਨ ਟੀਚਿੰਗ ੁਯੂਨੀਅਨ ਅਤੇ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ 13 ਜੂਨ ਦਿਨ ਮੰਗਲਵਾਰ ਨੂੰ ਸੰਗਰੂਰ ਵਿੱਚ ਵਿਸ਼ਾਲ ਇੱਕਠ ਕਰਕੇ ਹੱਲਾ ਬੋਲ ਰੈਲੀ ਕੀਤੀ ਜਾਵੇਗੀ ਅਤੇ ਨਾਲ ਹੀ ਗੁਪਤ ਐਕਸ਼ਨ ਵੀ ਕੀਤੇ ਜਾਣਗੇ ਤਾਂ ਜੋ ਸੁੱਤੀ ਸਰਕਾਰ ਨੂੰ ਨੀਂਦ ਤੋ ਜਗਾਇਆ ਜਾ ਸਕੇ।
ਇਸ ਮੌਕੇ ਅਮਨ ਵਰਮਾ,ਨਿਰਮਲ ਸਿੰਘ,ਮਨੋਜ ਕੁਮਾਰ,ਵਿਨੂੰ ਭੰਡਾਰੀ,ਜਸਪ੍ਰੀਤ ਬਾਜਵਾ,ਨੇਹਾ ਅਗਰਵਾਲ,ਕਮਲਪ੍ਰੀਤ ਕੌਰ,ਸੀਮਾ ਮਸੀਹ,ਕਿਰਨ,ਸੁਖਰਾਜ ਖਾਤੁਨ ਅਤੇ ਰੀਨਾ ਰਾਣੀ ਹਾਜਰ ਸਨ।