SCHOOL MANAGEMENT COMMITTEE 2022-24: ਸਕੂਲ ਮੈਨੇਜਮੈਂਟ ਕਮੇਟੀ ਦੇ ਗਠਨ ਸਬੰਧੀ ਸਪਸ਼ਟੀਕਰਨ ਅਤੇ ਸਮਾਂ ਸੀਮਾ 'ਚ ਵਾਧਾ

  



Also read 


ਸਿੱਖਿਆ ਵਿਭਾਗ ਵੱਲੋਂ ਸਾਲ 2022-24 ਲਈ ਨਵੀਆਂ ਐਸ.ਐਮ.ਸੀ. ਕਮੇਟੀਆਂ ਦੇ ਗਠਨ ਸਬੰਧੀ ਈ- 84946 ਮਿਤੀ 30/06/2022 ਰਾਹੀਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਵਿਭਾਗ ਦੇ ਇਸ ਪੱਤਰ ਮਿਤੀ 30/06/2022 ਦੀ ਲਗਾਤਾਰਤਾ ਵਿੱਚ ਪੱਤਰ ਮਿਤੀ 22/07/2022 ਨੂੰ ਜਾਰੀ ਕਰਦੇ ਹੋਏ ਕੁੱਝ ਵਿਭਾਗੀ ਕਾਰਨਾਂ ਕਰਕੇ ਐਸ.ਐਮ.ਸੀ. ਕਮੇਟੀ ਦੇ ਗਠਨ ਤੇ ਰੋਕ ਲਗ੍ਹਾ ਦਿੱਤੀ ਗਈ ਸੀ ਅਤੇ ਇਹ ਵੀ ਹਦਾਇਤ ਕੀਤੀ ਗਈ ਸੀ ਕਿ ਜਦੋਂ ਤੱਕ ਨਵੀਆਂ ਕਮੇਟੀਆਂ ਦਾ ਗਠਨ ਨਹੀਂ ਹੁੰਦਾ ਉਦੋਂ ਤੱਕ ਪਹਿਲਾਂ ਬਣਾਈ ਗਈ ਕਮੇਟੀ/ਪੁਰਾਣੀ ਐਸ.ਐਮ.ਸੀ. ਕਮੇਟੀ ਕੰਮ ਕਰਦੀ ਰਹੇਗੀ।



ਹੁਣ ਸਿਖਿਆ ਵਿਭਾਗ ਵੱਲੋਂ  ਕਮੇਟੀਆਂ ਦਾ ਮਿਤੀ 15/05/2023 ਨੂੰ ਮੁੜ ਗਠਨ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹੈ। ਸਕੂਲ ਮੈਨੈਜਮੈਂਟ ਕਮੇਟੀਆਂ ਦਾ ਕਾਰਜਕਾਲ ਸਮ੍ਹਾਂ ਮਿਤੀ 31/03/2025 ਤੱਕ ਹੋਵੇਗਾ। ਹਰੇਕ ਪ੍ਰਾਇਮਰੀ/ਮਿਡਲ/ਹਾਈ/ਸੀਨੀਅਰ ਸੈਕੰਡਰੀ ਸਕੂਲ ਲਈ ਇੱਕ ਹੀ ਮੈਨੇਜਮੈਂਟ ਕਮੇਟੀ ਹੋਵੇਗੀ। ਸਾਰੇ ਸਕੂਲਾਂ ਵਿੱਚ ਗਠਿਤ ਕੀਤੀਆਂ ਜਾਣ ਵਾਲੀਆਂ ਸਕੂਲ ਮੈਨੇਜਮੈਂਟ ਕਮੇਟੀਆਂ ਵਿੱਚ ਇੱਕਸਾਰਤਾ ਰੱਖਣ ਦੇ ਲਈ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਕਮੇਟੀਆਂ ਦਾ ਗਠਨ ਹੇਠ ਲਿਖੇ ਅਨੁਸਾਰ ਕੀਤਾ ਜਾਵੇਗਾ - 


 ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਦੀ ਕੁੱਲ ਗਿਣਤੀ (12+2) ਹੋਵੇਗੀ, ਪਰੰਤੂ ਇੰਨ੍ਹਾਂ 12 ਮੈਂਬਰਾਂ ਵਿੱਚੋਂ 75% ਮੈਂਬਰ ਭਾਵ 09 ਮੈਂਬਰ ਸਕੂਲ ਦੇ ਬੱਚਿਆਂ ਦੇ ਮਾਪਿਆਂ ਜਾਂ ਸਰਪ੍ਰਸਤਾਂ ਵਿੱਚੋਂ ਲਏ ਜਾਣਗੇ ਜਿੰਨ੍ਹਾਂ ਵਿੱਚੋਂ ਘੱਟੋ- ਘੱਟ 05 ਇਸਤਰੀਆਂ ਹੋਣਗੀਆਂ (ਇਸਤਰੀਆਂ ਦੀ ਨੁਮਾਇੰਦਗੀ 50% ਤੋਂ ਘੱਟ ਨਾ ਹੋਵੇ)। ਇਹ ਮਾਪੇ ਜਾਂ ਸਰਪ੍ਰਸਤ ਮੈਂਬਰ ਉਨ੍ਹਾਂ ਵਿਦਿਆਰਥੀਆਂ ਦੇ ਹੋਣਗੇ, ਜਿੰਨ੍ਹਾਂ ਦੇ ਬੱਚਿਆਂ ਦਾ ਸਕੂਲ ਵਿੱਚ ਪੜ੍ਹਨ ਦਾ ਸਮ੍ਹਾਂ 03 ਸਾਲ ਜਾਂ ਉਸ ਤੋਂ ਵੱਧ ਦਾ ਬਾਕੀ ਰਹਿੰਦਾ ਹੋਵੇਗਾ। ਇਹ ਵੀ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਸੁਵਿਧਾਰਹਿਤ ਗਰੁੱਪ (Disadvantage) ਅਤੇ ਕਮਜ਼ੋਰ ਵਰਗ (Weaker Section) ਦੇ ਬੱਚਿਆਂ ਦੇ ਮਾਪਿਆਂ ਨੂੰ ਉਕਤ ਅਨੁਸਾਰ ਅਨੁਪਾਤਿਕ 75% ਵਿੱਚ ਨੁਮਾਇੰਦਗੀ ਦਿੱਤੀ ਜਾਵੇਗੀ।


ਇੱਕ ਮੈਂਬਰ ਸਥਾਨਕ ਅਥਾਰਟੀ (ਪੀ.ਆਰ.ਆਈ., ਐਮ.ਸੀ.) ਦੇ ਚੁਣੇ ਹੋਏ ਮੈਂਬਰਾਂ ਵਿੱਚੋਂ ਲਿਆ ਜਾਵੇਗਾ। ਜਿਸ ਬਾਰੇ ਫੈਸਲਾ ਸਥਾਨਕ ਅਥਾਰਟੀ ਵੱਲੋਂ ਕੀਤਾ ਜਾਵੇਗਾ। ਸਕੂਲ ਮੈਨੇਜਮੈਂਟ ਕਮੇਟੀਆਂ ਦੇ ਗਠਨ ਸਮੇਂ ਉਹ ਪੰਚਾਇਤ ਮੈਂਬਰ ਹੀ ਸ਼ਾਮਿਲ ਕੀਤੇ ਜਾਣਗੇ, ਜਿੰਨ੍ਹਾਂ ਪੰਚਾਇਤ ਮੈਂਬਰਾਂ ਦੇ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਹੋਣਗੇ, ਭਾਵ ਸਿੱਖਿਆ ਪ੍ਰਾਪਤ ਕਰ ਰਹੇ ਹੋਣਗੇ।

 ਇੱਕ ਮੈਂਬਰ ਅਧਿਆਪਕਾਂ ਵਿੱਚੋਂ ਲਿਆ ਜਾਵੇਗਾ, ਜਿਸ ਬਾਰੇ ਫੈਸਲਾ ਅਧਿਆਪਕਾਂ ਵੱਲੋਂ ਕੀਤਾ ਜਾਵੇਗਾ। ਇੱਕ ਮੈਂਬਰ ਸਕੂਲ ਦੇ ਵਿਦਿਆਰਥੀਆਂ ਵਿੱਚੋਂ ਹੋਵੇਗਾ, ਜਿਸ ਦਾ ਫ਼ੈਸਲਾ ਸਕੂਲ ਦੇ ਵਿਦਿਆਰਥੀਆਂ ਵੱਲੋਂ ਖੁੱਦ ਕੀਤਾ ਜਾਵੇਗਾ।


ਸਕੂਲ ਮੈਨੇਜਮੈਂਟ ਕਮੇਟੀਆਂ ਆਪਣਾ ਕਾਰਵਿਹਾਰ ਚਲਾਉਣ ਦੇ ਲਈ ਗੈਰ-ਸਰਕਾਰੀ ਮੈਂਬਰਾਂ ਵਿੱਚੋਂ ਇੱਕ ਚੇਅਰਪਰਸਨ ਅਤੇ ਵਾਇਸ-ਚੇਅਰਪਰਸਨ ਦੀ ਚੋਣ ਕਰੇਗੀ। ਸਕੂਲ ਮੁਖੀ ਜਾਂ ਜਿੱਥੇ ਸਕੂਲ ਦਾ ਮੁਖੀ ਨਹੀਂ ਹੈ, ਉੱਥੇ ਸਕੂਲ ਦਾ ਸਭ ਤੋਂ ਸੀਨੀਅਰ ਅਧਿਆਪਕ ਸਕੂਲ ਮੈਨੇਜਮੈਂਟ ਕਮੇਟੀ ਦਾ ਐਕਸ-ਆਫਿਸਓ ਮੈਂਬਰ ਸਕੱਤਰ ਅਤੇ ਕਨਵੀਨਰ ਹੋਵੇਗਾ, ਪ੍ਰੰਤੂ ਉਸ ਨੂੰ ਵੋਟ ਦੇਣ ਦਾ ਕੋਈ ਅਧਿਕਾਰ ਨਹੀਂ ਹੋਵੇਗਾ। ਪੰਜਾਬ ਸਰਕਾਰ, ਸਕੂਲ ਸਿੱਖਿਆ ਵਿਭਾਗ ਦੇ ਮੀਮੋ ਨੰ; 244795/501/ਸੇਪ(1) ਮਿਤੀ 29/09/2021 ਰਾਹੀਂ ਅਜਿਹੇ ਸਕੂਲਾਂ ਦੇ ਮੈਂਬਰ ਸਕੱਤਰ ਨੂੰ ਸਮੱਗਰਾ/ਨਾਬਾਰਡ ਦੀਆਂ ਗ੍ਰਾਂਟਾਂ ਨੂੰ ਖਰਚ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ ਤਾਂ ਜੋ ਉਸਾਰੀ ਦੇ ਕੰਮ ਵਿੱਚ ਵਿਘਨਤਾ ਨਾ ਪਵੇ।

 ਉਕਤ ਸਕੂਲ ਮੈਨੇਜਮੈਂਟ ਕਮੇਟੀਆਂ ਦੇ 12 ਮੈਂਬਰਾਂ ਤੋਂ ਇਲਾਵਾ ਪੰਜਾਬ ਸਰਕਾਰ, ਗਜਟ ਨੋਟੀਫਿਕੇਸ਼ਨ ਨੰ; G.S.R.9/C.A.35/2009/S.38/Amd.(4)/2023 dated:07/02/2023 ਜਾਰੀ ਕਰਦੇ ਹੋਏ ਆਰ.ਟੀ.ਈ. ਐਕਟ-2011 ਦੇ ਨਿਯਮ 13 ਵਿੱਚ 02 ਸਪੈਸ਼ਲ ਇੰਨਵਾਈਟੀਜ਼ ਨੂੰ ਬਤੌਰ ਐਸ.ਐਮ.ਸੀ. ਮੈਂਬਰ ਸ਼ਾਮਲ ਕਰਨ ਦਾ ਪ੍ਰਾਵਧਾਨ ਕੀਤਾ ਗਿਆ ਹੈ। ਜਿਸ ਵਿੱਚੋਂ 01 ਮੈਂਬਰ ਸਮਾਜ ਸੇਵੀ (Social Worker) ਅਤੇ 01 ਮੈਂਬਰ ਸਿੱਖਿਆ ਸ਼ਾਸਤਰੀ (Educationist) ਹੋਵੇਗਾ।

DOWNLOAD SMC COMMITTEE PROFORMA, PUNJAB GOVERNMENT NOTIFICATION AND LETTER FOR SMC COMMITTEE MEMBERS 


Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends