ਬਦਲੀ ਉਪਰੰਤ ਨਵੇਂ ਸਕੂਲ ਵਿੱਚ ਹਾਜ਼ਰ ਹੋਣ ਸਮੇਂ ਆਪਣੇ ਨਾਲ ਹੋਰ ਅਧਿਆਪਕਾਂ ਨੂੰ ਲੈਕੇ ਜਾਣ ਤੇ ਪਾਬੰਦੀ

ਬਦਲੀ ਉਪਰੰਤ ਨਵੇਂ ਸਕੂਲ ਵਿੱਚ ਹਾਜ਼ਰ ਹੋਣ ਸਮੇਂ ਆਪਣੇ ਨਾਲ ਹੋਰ ਅਧਿਆਪਕਾਂ ਨੂੰ ਲੈਕੇ ਜਾਣ ਤੇ ਪਾਬੰਦੀ 


ਚੰਡੀਗੜ੍ਹ, 17 ਮਈ 2023

ਸਿੱਖਿਆ ਵਿਭਾਗ ਵੱਲੋਂ ਪੱਤਰ ਜਾਰੀ ਕਰ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਲਿਖਿਆ ਗਿਆ ਹੈ ਕਿ " ਜਦੋਂ ਅਧਿਕਾਰੀਆਂ/ ਕਰਮਚਾਰੀਆਂ ਦੀ ਬਦਲੀ ਇੱਕ ਥਾਂ ਤੋਂ ਦੂਜੀ ਥਾਂ ਤੇ ਹੁੰਦੀ ਹੈ ਤਾਂ ਬਹੁਤ ਸਾਰੇ ਅਧਿਕਾਰੀ/ ਕਰਮਚਾਰੀ ਨਵੇਂ ਤਾਇਨਾਤੀ ਸਥਾਨ ਤੇ ਹਾਜ਼ਰ ਹੋਣ ਸਮੇਂ ਸਾਥੀ ਅਧਿਕਾਰੀਆਂ/ ਕਰਮਚਾਰੀਆਂ ਨੂੰ ਆਪਣੇ ਨਾਲ ਲੈ ਕੇ ਜਾਂਦੇ ਹਨ ਅਤੇ ਸਾਥੀ ਅਧਿਕਾਰੀ/ ਕਰਮਚਾਰੀ ਨਾਲ ਜਾ ਕੇ ਉਸ ਅਧਿਕਾਰੀ/ ਕਰਮਚਾਰੀ ਨੂੰ ਨਵੇਂ ਤਾਇਨਾਤੀ ਸਥਾਨ ਤੇ ਹਾਜ਼ਰ ਕਰਵਾ ਕੇ ਆਉਂਦੇ ਹਨ। ਅਜਿਹਾ ਹੋਣ ਨਾਲ ਜਿੱਥੇ ਸਕੂਲਾਂ ਵਿੱਚ ਵਿੱਦਿਅਕ ਮਾਹੌਲ ਖਰਾਬ ਹੁੰਦਾ ਹੈ, ਉੱਥੇ ਹੀ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੀ ਹਰਜਾ ਹੁੰਦਾ ਹੈ। ਇਸ ਲਈ ਇਸ ਗਲਤ ਪ੍ਰਥਾ ਨੂੰ ਬੰਦ ਕੀਤੇ ਜਾਣ ਦੀ ਲੋੜ ਹੈ।" ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਲਿਖਿਆ ਗਿਆ ਹੈ ਕਿ ਆਪਣੇ ਜਿਲ੍ਹੇ ਵਿੱਚ ਤਾਇਨਾਤ ਸਮੂਹ ਅਧਿਕਾਰੀਆਂ/ ਕਰਮਚਾਰੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਬਦਲੀ ਹੋਣ ਉਪਰੰਤ ਨਵੇਂ ਤਾਇਨਾਤੀ ਸਥਾਨ ਤੇ ਹਾਜ਼ਰ ਹੋਣ ਸਮੇਂ ਕੇਵਲ ਸਬੰਧਤ ਅਧਿਕਾਰੀ/ ਕਰਮਚਾਰੀ ਹੀ ਆਪਣੀ ਹਾਜ਼ਰੀ ਪੇਸ਼ ਕਰੇ ਅਤੇ ਆਪਣੇ ਨਾਲ ਸਾਥੀ ਅਧਿਕਾਰੀਆਂ/ ਕਰਮਚਾਰੀਆਂ ਜਾਂ ਪ੍ਰਾਈਵੇਟ ਵਿਅਕਤੀਆਂ ਨੂੰ ਨਾ ਲੈ ਕੇ ਜਾਇਆ ਜਾਵੇ। RECENT UPDATES