ਵੱਡੀ ਖੱਬਰ: ਬੋਰਡ ਪ੍ਰੀਖਿਆਵਾਂ ਵਿੱਚ ਬੈਠਣ ਦੀ ਇਜਾਜਤ ਨਾ ਦੇਣ ਵਾਲੇ ਸਕੂਲਾਂ/ ਅਧਿਆਪਕਾਂ ਵਿਰੁੱਧ ਸਿਖਿਆ ਮੰਤਰੀ ਵੱਲੋਂ ਕਾਰਵਾਈ ਕਰਨ ਦੇ ਹੁਕਮ
ਚੰਡੀਗੜ੍ਹ , 23 ਫ਼ਰਵਰੀ 2023
ਬੋਰਡ ਪ੍ਰੀਖਿਆਵਾਂ ਵਿੱਚ ਬੈਠਣ ਦੀ ਇਜਾਜਤ ਨਾ ਦੇਣ ਵਾਲੇ ਸਕੂਲਾਂ/ ਅਧਿਆਪਕਾਂ ਵਿਰੁੱਧ ਸਿਖਿਆ ਮੰਤਰੀ ਵੱਲੋਂ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ, ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਇਸ ਸਬੰਧੀ ਪੱਤਰ ਜਾਰੀ ਕੀਤੇ ਹਨ। ਅਤੇ ਹਦਾਇਤ ਕੀਤੀ ਗਈ ਹੈ ਕਿ
"ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਦੀਆਂ ਪ੍ਰੀਖਿਆ ਦੇ ਰਹੇ ਕੁੱਝ ਪ੍ਰੀਖਿਆਰਥੀਆਂ ਨੂੰ ਫੀਸ ਜਾਂ ਫੀਸ ਦੀਆਂ ਤਰੁੱਟੀਆਂ ਕਰਕੇ ਬੋਰਡ ਪ੍ਰੀਖਿਆਵਾਂ ਵਿੱਚ ਬੈਠਣ ਦੀ ਇਜਾਜਤ ਨਹੀਂ ਦਿੱਤੀ ਜਾ ਰਹੀ, ਜੋ ਕਿ ਇੱਕ ਬਹੁਤ ਗੰਭੀਰ ਮਸਲਾ ਹੈ।
ਵਿਦਿਆਰਥੀਆਂ ਦੇ ਭਵਿੱਖ ਦੇ ਮੱਦੇਨਜਰ ਇਹ ਹਦਾਇਤ ਕੀਤਾ ਗਈ ਹੈ ਕਿ ਕਿਸੇ ਵੀ ਪ੍ਰੀਖਿਆਰਥੀ ਨੂੰ ਅਜਿਹੇ ਕੇਸਾਂ ਵਿੱਚ ਬੋਰਡ ਪ੍ਰੀਖਿਆ ਵਿੱਚ ਬੈਠਣ ਤੋਂ ਨਾ ਰੋਕਿਆ ਜਾਵੇ ਅਤੇ ਜਿਸ ਵੀ ਪੱਧਰ ਤੇ ਇਹ ਕੁਤਾਹੀ ਹੋਈ ਹੋਵੇ, ਸਬੰਧਤ ਸਕੂਲਾਂ ਜਾਂ ਅਧਿਆਪਕਾਂ ਖਿਲਾਫ ਤੁਰੰਤ ਵਿਭਾਗੀ ਕਾਰਵਾਈ ਕਰਕੇ ਨਿਮਨਹਸਤਾਖਰ ਨੂੰ ਸੂਚਿਤ ਕੀਤਾ ਜਾਵੇ।" READ OFFICIAL LETTER HERE