ਡੀ ਜੀ ਐੱਸ ਸੀ ਵੱਲੋਂ ਵਿਸ਼ਾਲ ਮਿੱਤਲ ਨੂੰ ਲਗਾਇਆ ਜੋਨਲ ਐੱਮਆਈਐੱਸ ਕੁਆਰਡੀਨੇਟਰ
ਚੰਡੀਗੜ੍ਹ, 10 ਫਰਵਰੀ ( ਅੰਜੂ ਸੂਦ)
ਸਿੱਖਿਆ ਵਿਭਾਗ ਵੱਲੋਂ ਆਧੁਨਿਕ ਤਕਨੀਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ।ਇਸ ਮੰਤਵ ਲਈ ਸਕੂਲਾਂ ਅਤੇ ਵਿਦਿਆਰਥੀਆਂ ਦੇ ਸਮੁੱਚੇ ਡਾਟੇ ਨੂੰ ਵਿਭਾਗ ਵੱਲੋਂ ਈ ਪੰਜਾਬ ਪੋਰਟਲ ਤੇ ਆਨਲਾਈਨ ਕੀਤਾ ਗਿਆ ਹੈ।ਜਿਸ ਵਿੱਚ ਸਮੇਂ ਸਮੇਂ ਤੇ ਅਪਡੇਟ ਕੀਤੇ ਜਾਂਦੇ ਹਨ।ਇਸ ਕਾਰਜ ਲਈ ਵਿਭਾਗ ਦਾ ਐਮ ਐੱਸ ਆਈ ਵਿੰਗ ਕਾਰਜਸ਼ੀਲ ਹੈ।
ਵਿਭਾਗ ਵੱਲੋਂ ਐਮ ਐਸ ਆਈ ਵਿੰਗ ਦੇ ਕੰਮਾਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵੱਲੋਂ ਵਿਸ਼ਾਲ ਮਿੱਤਲ ਨੂੰ ਜ਼ੋਨਲ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।ਜੋ ਬਰਨਾਲਾ, ਬਠਿੰਡਾ, ਲੁਧਿਆਣਾ, ਮਲੇਰਕੋਟਲਾ,ਮਾਨਸਾ, ਪਟਿਆਲਾ, ਸੰਗਰੂਰ ਅਤੇ ਸਹਿਬਜਾਦਾ ਅਜੀਤ ਸਿੰਘ ਨਗਰ ਜ਼ਿਲ੍ਹਿਆਂ ਦਾ ਕੰਮਕਾਜ ਦੇਖਣਗੇ। ਆਪਣੀ ਨਿਯੁਕਤੀ ਤੇ ਵਿਸ਼ਾਲ ਮਿੱਤਲ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਵਿਭਾਗ ਵੱਲੋਂ ਸੌਂਪੀ ਗਈ ਇਸ ਜੁੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।ਉਹ ਐਮ ਆਈ ਐਸ ਵਿੰਗ ਦੇ ਕੰਮਕਾਜ ਨੂੰ ਪੂਰੀ ਤੇਜੀ ਨਾਲ ਨਿਪਟਾਉਣ ਲਈ ਯਤਨਸ਼ੀਲ ਰਹਿਣਗੇ।