ਨੰਗਲ ਨਹਿਰ ਵਿੱਚ ਡਿੱਗੀ ਗੱਡੀ, 3 ਮੈਂਬਰਾਂ ਦੀ ਮੌਤ, ਸਿੱਖਿਆ ਮੰਤਰੀ ਵੱਲੋਂ ਦੁੱਖ ਦਾ ਕੀਤਾ ਪ੍ਰਗਟਾਵਾ ।
ਨੰਗਲ ਡੈਮ, ਰੂਪਨਗਰ 10 ਫਰਵਰੀ
ਨੰਗਲ ਨਹਿਰ ਵਿੱਚ ਡਿੱਗੀ ਗੱਡੀ, 3 ਮੈਂਬਰਾਂ ਦੀ ਮੌਤ ਹੋਣ ਤੇ ਸਿੱਖਿਆ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਉਨ੍ਹਾਂ ਕਿਹਾ," ਨੰਗਲ ਵਿਖੇ i20 ਕਾਰ ਦੇ ਨਹਿਰ ਵਿੱਚ ਡਿੱਗਣ ਦੇ ਹਾਦਸੇ ਬਾਰੇ ਸੁਣ ਕੇ ਮਨ ਨੂੰ ਬਹੁਤ ਦੁੱਖ ਲੱਗਾ। ਗੱਡੀ ਵਿੱਚ ਮੌਜੂਦ ਚਾਰ ਮੈਂਬਰਾਂ ਵਿੱਚੋਂ ਤਿੰਨ ਦੀ ਡੁੱਬ ਜਾਣ ਨਾਲ ਮੌਤ ਹੋ ਗਈ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ, ਜਖ਼ਮੀ ਦੀ ਜਲਦ ਸਿਹਤਯਾਬੀ ਦੀ ਪਰਮਾਤਮਾ ਅੱਗੇ ਕਾਮਨਾ ਕਰਦਾ ਹਾਂ।
ਅਜਿਹੀਆਂ ਘਟਨਾਵਾਂ ਦਿਲ ਝੰਜੋੜਨ ਦਿੰਦੀਆਂ ਨੇ!"