Saturday, 26 March 2022

ਪੰਜਵੀਂ/ਅਠਵੀਂ ਪ੍ਰੀਖਿਆ ਦੇ ਸਰਟੀਫਿਕੇਟਾਂ ਵਿੱਚ ਸੋਧ /‌‌ਵੈਰੀਫਿਕੇਸ਼ਨ ਸਬੰਧੀ ਹਦਾਇਤਾਂ

ਅਪੀਲ: ਵਿਧਾਇਕਾਂ ਦਾ ਇੰਨਕਮ ਟੈਕਸ ਸਰਕਾਰ ਵੱਲੋਂ ਨਹੀਂ, ਵਿਧਾਇਕ ਆਪਣੇ ਆਪ ਭਰਨ

 

ਪੰਜਾਬ ਸਰਕਾਰ ਵੱਲੋਂ ਫੀਸਾਂ ਦੇ ਵੇਰਵੇ ਰਜਿਸਟਰਾਰ/ ਸਬ-ਰਜਿਸਟਰਾਰ ਦੇ ਦਫ਼ਤਰਾਂ ਵਿੱਚ ਲਗਵਾਉਣ ਦੇ ਹੁਕਮ

 

ਪੰਜਾਬ ਸਰਕਾਰ  ਵਲੋਂ  ਸਮੂਹ ਡਿਪਟੀ ਕਮਿਸ਼ਨਰਾਂ ਰਾਹੀਂ   ਹਦਾਇਤ ਕੀਤੀ ਜਾਂਦੀ ਹੈ ਕਿ Punjab Document Writer's Licensing Amendment) Rules, 2018 dated 24.07.2018 ਵਿੱਚ ਦਰਸਾਏ ਅਨੁਸਾਰ ਪੰਜਾਬ ਰਾਜ ਵਿੱਚ ਵੱਖ-ਵੱਖ ਦਸਤਾਵੇਜਾਂ ਨੂੰ ਲਿਖਣ ਲਈ ਨਿਰਧਾਰਿਤ ਫੀਸਾਂ ਦੇ ਵੇਰਵੇ ਸਬੰਧੀ ਸਬ-ਰਜਿਸਟਰਾਰ/ ਸੰਯੁਕਤ ਸਬ-ਰਜਿਸਟਰਾਰ ਦਫ਼ਤਰਾਂ ਵਿੱਚ ਦਿਖਾਈ ਦੇਣ ਵਾਲੀ ਥਾਂ ਤੇ ਬੋਰਡ ਲਗਵਾਏ ਜਾਣ। 


ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਹ  ਯਕੀਨੀ ਬਣਾਇਆ ਜਾਵੇ ਕਿ ਵਸੀਕਾ ਨਵੀਸ ਨਿਰਧਾਰਿਤ ਫੀਸ ਤੋਂ ਉਪਰ ਕੋਈ ਹੋਰ ਫੀਸ ਨਾ ਲੈਣ ।


ਸਮਾਰਟ ਸਕੂਲ ਡਕਾਲਾ ਵਲੋਂ ਸਕੂਲ ਦੀਆਂ ਗਤੀਵਿਧੀਆਂ 'ਤੇ ਡਾਕੂਮੈਂਟਰੀ ਫਿਲਮ ਤਿਆਰ ਕਰਕੇ ਵੱਡੀ ਸਕਰੀਨ 'ਤੇ ਪਿੰਡ ਦੀ ਸੱਥ ਵਿਚ ਦਿਖਾਈ

 ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡਕਾਲਾ ਵਲੋਂ ਸਕੂਲ ਦੀਆਂ ਗਤੀਵਿਧੀਆਂ 'ਤੇ ਡਾਕੂਮੈਂਟਰੀ ਫਿਲਮ  ਤਿਆਰ ਕਰਕੇ ਵੱਡੀ ਸਕਰੀਨ 'ਤੇ ਪਿੰਡ ਦੀ ਸੱਥ ਵਿਚ  ਦਿਖਾਈ ਗਈ 


ਪੇਸ਼ਕਾਰੀ ਸ਼ੋ "ਦਾਖਲਾ ਮੁਹਿੰਮ" ਲੋਕਾਂ ਦੀ ਖਿੱਚ ਦਾ ਕੇਂਦਰ ਰਿਹਾ 


ਪਟਿਆਲਾ 26 ਮਾਰਚ(        ) ਸਰਕਾਰੀ  ਸੀਨੀਅਰ ਸੈਕੰਡਰੀ ਸਕੂਲ ਡਕਾਲਾ ਵੱਲੋਂ ਮਿਤੀ 25 ਮਾਰਚ 2022 ਨੂੰ ਸ਼ਾਮ 6:30 ਵਜੇ ਪਿੰਡ ਅਤੇ ਸੱਥ ਨੱਥਿਆਣਾ ਪੱਤੀ ਵਿਖੇ  ਵਿਖੇ  ਸੈਸ਼ਨ 2022-2023 ਦੇ ਦਾਖਲਿਆਂ ਲਈ ਸਕੂਲ ਦੀਆਂ ਸਲਾਨਾ ਗਤੀ ਵਿਧੀਆਂ, ਸੰਬਧੀ ਇਕ ਡਾਕੂਮੈਂਟਰੀ ਫਿਲਮ ਪ੍ਰਦਰਸ਼ਿਤ ਕੀਤੀ ਗਈ । ਇਸ ਮੌਕੇ 'ਤੇ ਇੰਜੀ: ਅਮਰਜੀਤ ਸਿੰਘ  ਜਿਲ੍ਹਾਂ ਸਿੱਖਿਆ ਅਫ਼ਸਰ (ਐ.ਸਿ.), ਸੁਖਵਿੰਦਰ ਕੁਮਾਰ ਖੋਸਲਾ   ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਐਨ.ਪੀ.ਐਚ.ਸੀ ਪਟਿਆਲਾ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਲ  ਹੋਏ । ਡਾ ਨਰਿੰਦਰ ਸਿੰਘ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਪੜੋ ਪੰਜਾਬ ਪੜ੍ਹਾਓ ਪੰਜਾਬ,  ਮੇਜਰ ਸਿੰਘ, ਅਨੂਪ ਸ਼ਰਮਾ ਅਤੇ ਪਰਮਿੰਦਰ ਸਿੰਘ ਮੀਡੀਆ ਟੀਮ ਪਟਿਆਲਾ ਵੀ ਇਸ ਮੌਕੇ 'ਤੇ ਹਾਜ਼ਰ ਸਨ। ਡਕਾਲਾ  ਸਕੂਲ ਦੀ ਡਾਕੂਮੈਂਟਰੀ ਫਿਲਮ ਵਿੱਚ ਵਿਗਿਆਨ , ਗਣਿਤ, ਇੰਗਲਿਸ਼ ਅਤੇ ਸਮਾਜਿਕ ਸਿੱਖਿਆ ਦੇ ਮੇਲੇ , ਵਰਸ਼ਾਪ, EBC ( ਇੰਗਲਿਸ਼ ਬੂਸਟਰ ਕਲਬ )ਦੀਆਂ ਗਤੀਵਿਧੀਆਂ, ਸਾਲਾਨਾ ਫੰਕਸ਼ਨ, ਐਥਲੈਟਿਕ ਮੀਟ ਅਤੇ ਸਕੂਲ ਵਿਚ ਹੋਰ ਧਾਰਮਿਕ ਪ੍ਰੋਗਰਾਮਾਂ ਦੇ ਕਲਿਪ ਦਿਖਾਏ ਗਏ। ਕੋਵਿਡ ਦੌਰਾਨ ਆਨ ਲਾਈਨ ਸਿੱਖਿਆ ਲਈ ਅਧਿਆਪਕਾਂ ਦੁਆਰਾ ਤਿਆਰ ਕੀਤੇ ਗਏ ਲੈਕਚਰਜ ਦੀਆਂ ਕਲਿਪਾਂ ਵੀ ਦਿਖਾਈਆਂ ਗਈਆਂ ।                   ਵਿਦਿਆਰਥੀਆਂ ਦੇ ਮਾਪੇ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ  ਵੱਡੀ ਸਕਰੀਨ 'ਤੇ ਦੇਖ ਕੇ ਬਹੁਤ ਖੁਸ਼ ਅਤੇ ਪ੍ਰਭਾਵਿਤ ਹੋਏ। ਡਕਾਲਾ  ਸਕੂਲ ਵਲੋਂ ਕੀਤੇ ਗਏ ਦਾਖ਼ਲਾ ਮੁਹਿੰਮ ਦੇ ਇਸ ਨਵੇਕਲੇ ਉਪਰਾਲੇ ਦਾ ਪਿੰਡ ਵਾਸੀਆਂ ਤੇ ਸਕਾਰਾਤਮਕ ਪ੍ਰਭਾਵ ਪਿਆ। ਕਈ ਮਾਪਿਆਂ ਨੇ ਆਪਣੇ ਬੱਚਿਆਂ ਦੇ ਨਵੇਂ ਦਾਖ਼ਲੇ ਲਈ ਰਜਿਸਟ੍ਰੇਸ਼ਨ ਕਰਵਾਈ । ਸਕੂਲ ਦੇ ਪ੍ਰਿੰਸੀਪਲ  ਸੁਦੇਸ਼ ਕੁਮਾਰੀ  ਨੇ ਸਕੂਲ ਦੀਆਂ ਸਹੂਲਤਾਂ ਬਾਰੇ ਦੱਸਿਆ , ਮਾਪਿਆਂ ਨੂੰ ਆਪਣੇ ਬੱਚੇ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ । ਸਰਕਾਰੀ ਐਲੀਮੈਂਟਰੀ ਸਕੂਲ ਡਕਾਲਾ ਦੇ ਇੰਚਾਰਜ ਰਿੰਪਲ  ਨੇ ਵੀ ਮਾਪਿਆਂ ਨੂੰ ਪ੍ਰਾਇਮਰੀ ਸਕੂਲ ਵਿੱਚ ਬੱਚਿਆਂ ਨੂੰ ਦਾਖਲ ਕਰਵਾਉਣ ਲਈ ਕਿਹਾ। ਇਸ ਮੌਕੇ ਸ.ਸ.ਸ.ਸ. ਡਕਾਲਾ ਸਕੂਲ ਦੇ ਅਧਿਆਪਕ ਅਨੂ ਗਰਗ,  ਹਰਜੀਤ ਕੌਰ, ਨਵਨੀਤ ਕੌਰ,  ਰਵਨੀਤ ਕੌਰ,  ਪੂਨਮ ਰਾਣੀ ,  ਕੁਲਦੀਪ ਕੌਰ, ਰਜਿੰਦਰ ਕੌਰ , ਰਮਨਦੀਪ ਕੌਰ ਅਤੇ  ਦਲਬੀਰ ਸਿੰਘ, ਮਾਨਵਜੀਤ ਸਿੰਘ, ਤਲਵਿੰਦਰ ਸਿੰਘ,  ਜਸਕਰਨ ਸਿੰਘ, ਸੁਖਦੇਵ ਸਿੰਘ ਅਤੇ  ਤਰਸੇਮ ਸਿੰਘ ਵੀ ਹਾਜ਼ਰ ਸਨ ।

ਮੁੱਖ ਮੰਤਰੀ ਹੈਲਪ ਲਾਈਨ ਤੋਂ ਬਾਅਦ ਸਿੱਖਿਆ ਮੰਤਰੀ ਨੇ ਜਾਰੀ ਕੀਤਾ ਸ਼ਿਕਾਇਤ ਦਰਜ ਕਰਨ ਲਈ ਨੰਬਰ ਜਾਅਲੀ

 ਮੁੱਖ ਮੰਤਰੀ ਹੈਲਪ ਲਾਈਨ ਤੋਂ ਬਾਅਦ ਸਿੱਖਿਆ ਮੰਤਰੀ ਨੇ ਜਾਰੀ ਕੀਤਾ ਸ਼ਿਕਾਇਤ ਦਰਜ ਕਰਨ ਲਈ ਨੰਬਰ।

ਸਿੱਖਿਆ ਮੰਤਰੀ ਮੀਤ ਹੇਅਰ ਨੇ ਜਾਰੀ ਕੀਤਾ ਨੰਬਰ , ਇਸ ਨੰਬਰ ਰਾਹੀਂ ਪ੍ਰਾਈਵੇਟ ਸਕੂਲਾਂ ਨਾਲ ਸੰਬੰਧਤ ਮਾਪੇ ਆਪਣੀਆਂ ਸ਼ਿਕਾਇਤਾਂ ਦਰਜ ਕਰ ਸਕਦੇ ਹਨ।


 9554000001(ਸਿੱਖਿਆ ਮੰਤਰੀ ਪੰਜਾਬ),

9814406050, 9872223401 (ਪੀ.ਏ) ਨੰਬਰ ਤੇ ਦਰਜ਼ ਕਰਵਾਈ ਜਾ ਸਕਦੀ ਹੈ.

ਅਪਡੇਟ : ਇਹ ਨੰਬਰ ਸ਼ਰਾਰਤੀ ਅਨਸਰਾਂ ਨੇ ਸ਼ੇਅਰ ਕੀਤੇ ਹਨ, ਇਸ ਸਬੰਧੀ  ਆਮ ਆਦਮੀ ਪਾਰਟੀ ਵਲੋਂ ਸਪਸ਼ਟੀਕਰਨ ਦਿੱਤਾ ਗਿਆ ਹੈ।
ਅਹਿਮ ਖਬਰ: ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਲਈ ਅਹਿਮ ਅਪਡੇਟ

 PSEB IMPORTANT UPDATE 

ਪੰਜਾਬ ਸਕੂਲ ਸਿੱਖਿਆ ਬੋਰਡ ਅਧਿਸੂਚਨਾ ਲਈ ਜਨਤਕ ਨੋਟਿਸ ਜਾਰੀ ਕਰ   ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਐਕਟ, 1969, ਸੋਧ ਕੀਤੀ ਗਈ ਹੈ , ਜਿਸ  ਤਹਿਤ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮਿਤੀ: 25.11.2021 ਨੂੰ ਹੋਈ ਮੀਟਿੰਗ ਵਿਚ ਮੱਦ   ਨੰਬਰ-14(1) ਰਾਹੀਂ ਲਏ ਗਏ ਫੈਸਲੇ  ਅਨੁਸਾਰ “  12ਵੀਂ ਸ਼੍ਰੇਣੀ ਵਿਚ ਜੇਕਰ ਵਿਦਿਆਰਥੀ ਹਿਊਮੈਂਟੀਜ਼/ਸਾਇੰਸ/ਕਾਮਰਸ/ਵੋਕੇਸ਼ਨਲ ਸਟਰੀਮ ਵਿਚੋਂ ਕਿਸੇ ਇਕ ਸਟਰੀਮ ਵਿਚ ਪੂਰੇ ਵਿਸ਼ੇ ਦੀ ਪ੍ਰੀਖਿਆ ਪਾਸ ਕਰ ਲੈਂਦਾ ਹੈ ਤਾਂ ਉਹ ਪ੍ਰੀਖਿਆਰਥੀ ਮੁੜ ਤੋਂ ਉਸੇ ਸਟਰੀਮ ਵਿਚ ਪੂਰੇ ਵਿਸ਼ਿਆਂ ਦੀ ਪ੍ਰੀਖਿਆ ਨਹੀਂ ਦੇ ਸਕੇਗਾ।ਇਹ ਜਾਣਕਾਰੀ   ਜੇ.ਆਰ. ਮਹਿਰੋਕ, ਕੰਟਰੋਲਰ ਪ੍ਰੀਖਿਆਵਾਂ ਵਲੋਂ ਦਿੱਤੀ ਗਈ ਹੈ।

ਸਰਕਾਰੀ ਸਕੂਲ ਵਿਕਾਉ, ਨਵੀਂ ਸਰਕਾਰ ਬਣਦਿਆਂ ਹੀ ਨਿਲਾਮੀ ਦੇ ਇਸ਼ਤਿਹਾਰ !

 ਪੰਜਾਬ 'ਚ ਸਰਕਾਰੀ ਸਕੂਲ ਵਿਕਾਉ: 'ਆਪ' ਦੀ ਸਰਕਾਰ ਬਣਦਿਆਂ ਹੀ ਪਾਵਰਕੌਮ ਨੇ ਨਿਲਾਮੀ ਦੇ ਇਸ਼ਤਿਹਾਰ ਲਾਏ; ਅਕਾਲੀ ਦਲ ਨੇ ਕਿਹਾ- ਇਹ ਹੈ ਦਿੱਲੀ ਦਾ ਸਿੱਖਿਆ ਮਾਡਲਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਨਵੀਂ ਸਰਕਾਰ ਬਣਦਿਆਂ ਹੀ ਸਰਕਾਰੀ ਸਕੂਲ ਦੀ ਨਿਲਾਮੀ ਲਈ ਬੋਲੀ ਕੀਤੀ ਜਾ ਰਹੀ ਹੈ। ਇਹ ਸਕੂਲ ਰੋਪੜ ਦੀ ਥਰਮਲ ਕਲੋਨੀ ਵਿੱਚ ਬਣਿਆ ਹੈ। ਪਾਵਰਕੌਮ ਨੇ ਸਕੂਲ ਦੀ ਨਿਲਾਮੀ ਲਈ ਇਸ਼ਤਿਹਾਰ ਜਾਰੀ ਕਰ ਦਿੱਤਾ ਹੈ। ਇਹ ਪਤਾ ਲੱਗਦਿਆਂ ਹੀ ਅਕਾਲੀ ਦਲ ਭੜਕ ਉੱਠਿਆ। ਉਨ੍ਹਾਂ ਕਿਹਾ ਕਿ ਦਿੱਲੀ ਦਾ ਸਿੱਖਿਆ ਮਾਡਲ ਹੁਣ ਪੰਜਾਬ ਵਿੱਚ ਵੀ ਸ਼ੁਰੂ ਹੋ ਗਿਆ ਹੈ। ਥਰਮਲ ਕਲੋਨੀ ਰੋਪੜ ਵਿੱਚ ਇੱਕ ਵਧੀਆ ਹਾਈ ਸਕੂਲ ਦੀ ਇਮਾਰਤ ਦੀ ਨਿਲਾਮੀ ਕੀਤੀ ਜਾ ਰਹੀ ਹੈ।


ਪਾਵਰਕੌਮ ਵੱਲੋਂ ਜਾਰੀ ਕੀਤਾ ਗਿਆ ਇਸ਼ਤਿਹਾਰ


ਪੰਜਾਬੀਆਂ ਨਾਲ ਧੋਖਾ ਨਾ ਕਰੋ, ਅਕਾਲੀ ਦਲ 

ਅਕਾਲੀ ਦਲ ਦੇ ਆਗੂ ਡਾਕਟਰ ਦਲਜੀਤ ਚੀਮਾ ਨੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਟਵੀਟ ਕਰਕੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨਾਲ ਧੋਖਾ ਨਾ ਕਰੋ। ਉਨ੍ਹਾਂ ਕਿਹਾ ਕਿ ਸਕੂਲ ਦੀ ਨਿਲਾਮੀ ਤੁਰੰਤ ਬੰਦ ਕਰਕੇ ਇਸ ਨੂੰ ਮੁੜ ਖੋਲ੍ਹਿਆ ਜਾਵੇ।


ਪਿਛਲੀ ਸਰਕਾਰ ਦੀ ਨਾਕਾਮਯਾਬੀ, ਫਾਈਲ ਮੰਗਵਾਈ ਗਈ : ਮੰਤਰੀ ਹਰਜੋਤ ਬੈਂਸ

ਇਸ ਸਬੰਧੀ ਪੰਜਾਬ ਸਰਕਾਰ ਦੇ ਕਾਨੂੰਨ ਤੇ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਇਹ ਨਿਲਾਮੀ ਪਿਛਲੀ ਸਰਕਾਰ ਦੀ ਅਣਗਹਿਲੀ ਕਾਰਨ ਕੀਤੀ ਜਾ ਰਹੀ ਹੈ। ਇਸ ਦੀ ਪ੍ਰਕਿਰਿਆ ਪਹਿਲਾਂ ਹੀ ਚੱਲ ਰਹੀ ਸੀ। ਡੀਸੀ ਨੇ ਦੱਸਿਆ ਕਿ ਪਾਵਰਕੌਮ ਦੀ ਕਲੋਨੀ ਪੁੱਡਾ ਨੂੰ ਸੌਂਪ ਦਿੱਤੀ ਗਈ ਹੈ। ਉਥੇ ਚੱਲ ਰਹੇ ਸਕੂਲ ਨੂੰ 6 ਮਹੀਨੇ ਪਹਿਲਾਂ ਹੀ ਸ਼ਿਫਟ ਕੀਤਾ ਗਿਆ ਹੈ। ਇਸ ਦੀ ਫਾਈਲ ਵਿਧਾਇਕ ਦਿਨੇਸ਼ ਚੱਢਾ ਨੇ ਮੰਗਵਾਈ ਹੈ। ਇਸ ਦਾ ਅਧਿਐਨ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।DIKSHA ALL COURSES LINK

 DIKSHA ALL COURSES LINK *Punjab Secondary Courses D*


Course 1

https://diksha.gov.in/search/Courses/1?key=do_3133500695101112321391&selectedTab=all


Course 2

https://diksha.gov.in/search/Library/1?key=3133512576873103361547&selectedTab=all


Course 3

https://diksha.gov.in/search/Library/1?key=do_3133512599836999681550&selectedTab=all


Course 4

https://diksha.gov.in/search/Library/1?key=31337615440755916814191&selectedTab=all


Course 5

https://diksha.gov.in/search/Library/1?key=do_31337612150403072013955&selectedTab=all


Course 6

https://diksha.gov.in/search/Library/1?key=do_31337613821268787213988&selectedTab=all


Course 7

https://diksha.gov.in/search/Library/1?key=3133971373807206401799&selectedTab=all


Course 8

https://diksha.gov.in/search/Library/1?key=do_31339716379463680013880&selectedTab=all


Course 9

https://diksha.gov.in/search/Library/1?key=do_3133971742597038081880&selectedTab=all


Course 10

https://diksha.gov.in/search/Library/1?key=do_313450982829252608153&selectedTab=all


Course 11

https://diksha.gov.in/search/Library/1?key=do_3134523505516298241781&selectedTab=all


Course 12

https://diksha.gov.in/search/Library/1?key=o_3134523594366894081595&selectedTab=all

VERKA MILKFED RECRUITMENT: ਲਿਖਤੀ ਪ੍ਰੀਖਿਆ ਦਾ ਸ਼ਡਿਊਲ ਜਾਰੀ

 

VERKA MILKFED RECRUITMENT NOTICE Refer to Milkfed Recruitment Notice for the posts of Assistant Managers and Senior Executives as Trainees in different disciplines published on dated 27.11.2021.  The dates of written tests for the same are fixed for 23rd April (Saturday) and 24th April, 2022 (Sunday). Details are available under "Happenings/Career" Section of website: http//www.verka.coop/carrier

Information was given by Managing Director, Milkfed Punjab THE PUNJAB STATE COOPERATIVE MILK PRODUCERS' FEDERATION LTD.

RECENT UPDATES

Today's Highlight