Labels
ਪੰਜਾਬ ਸਰਕਾਰ ਵੱਲੋਂ ਫੀਸਾਂ ਦੇ ਵੇਰਵੇ ਰਜਿਸਟਰਾਰ/ ਸਬ-ਰਜਿਸਟਰਾਰ ਦੇ ਦਫ਼ਤਰਾਂ ਵਿੱਚ ਲਗਵਾਉਣ ਦੇ ਹੁਕਮ
ਸਮਾਰਟ ਸਕੂਲ ਡਕਾਲਾ ਵਲੋਂ ਸਕੂਲ ਦੀਆਂ ਗਤੀਵਿਧੀਆਂ 'ਤੇ ਡਾਕੂਮੈਂਟਰੀ ਫਿਲਮ ਤਿਆਰ ਕਰਕੇ ਵੱਡੀ ਸਕਰੀਨ 'ਤੇ ਪਿੰਡ ਦੀ ਸੱਥ ਵਿਚ ਦਿਖਾਈ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡਕਾਲਾ ਵਲੋਂ ਸਕੂਲ ਦੀਆਂ ਗਤੀਵਿਧੀਆਂ 'ਤੇ ਡਾਕੂਮੈਂਟਰੀ ਫਿਲਮ ਤਿਆਰ ਕਰਕੇ ਵੱਡੀ ਸਕਰੀਨ 'ਤੇ ਪਿੰਡ ਦੀ ਸੱਥ ਵਿਚ ਦਿਖਾਈ ਗਈ
ਪੇਸ਼ਕਾਰੀ ਸ਼ੋ "ਦਾਖਲਾ ਮੁਹਿੰਮ" ਲੋਕਾਂ ਦੀ ਖਿੱਚ ਦਾ ਕੇਂਦਰ ਰਿਹਾ
ਪਟਿਆਲਾ 26 ਮਾਰਚ( ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਕਾਲਾ ਵੱਲੋਂ ਮਿਤੀ 25 ਮਾਰਚ 2022 ਨੂੰ ਸ਼ਾਮ 6:30 ਵਜੇ ਪਿੰਡ ਅਤੇ ਸੱਥ ਨੱਥਿਆਣਾ ਪੱਤੀ ਵਿਖੇ ਵਿਖੇ ਸੈਸ਼ਨ 2022-2023 ਦੇ ਦਾਖਲਿਆਂ ਲਈ ਸਕੂਲ ਦੀਆਂ ਸਲਾਨਾ ਗਤੀ ਵਿਧੀਆਂ, ਸੰਬਧੀ ਇਕ ਡਾਕੂਮੈਂਟਰੀ ਫਿਲਮ ਪ੍ਰਦਰਸ਼ਿਤ ਕੀਤੀ ਗਈ । ਇਸ ਮੌਕੇ 'ਤੇ ਇੰਜੀ: ਅਮਰਜੀਤ ਸਿੰਘ ਜਿਲ੍ਹਾਂ ਸਿੱਖਿਆ ਅਫ਼ਸਰ (ਐ.ਸਿ.), ਸੁਖਵਿੰਦਰ ਕੁਮਾਰ ਖੋਸਲਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਐਨ.ਪੀ.ਐਚ.ਸੀ ਪਟਿਆਲਾ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ । ਡਾ ਨਰਿੰਦਰ ਸਿੰਘ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਪੜੋ ਪੰਜਾਬ ਪੜ੍ਹਾਓ ਪੰਜਾਬ, ਮੇਜਰ ਸਿੰਘ, ਅਨੂਪ ਸ਼ਰਮਾ ਅਤੇ ਪਰਮਿੰਦਰ ਸਿੰਘ ਮੀਡੀਆ ਟੀਮ ਪਟਿਆਲਾ ਵੀ ਇਸ ਮੌਕੇ 'ਤੇ ਹਾਜ਼ਰ ਸਨ। ਡਕਾਲਾ ਸਕੂਲ ਦੀ ਡਾਕੂਮੈਂਟਰੀ ਫਿਲਮ ਵਿੱਚ ਵਿਗਿਆਨ , ਗਣਿਤ, ਇੰਗਲਿਸ਼ ਅਤੇ ਸਮਾਜਿਕ ਸਿੱਖਿਆ ਦੇ ਮੇਲੇ , ਵਰਸ਼ਾਪ, EBC ( ਇੰਗਲਿਸ਼ ਬੂਸਟਰ ਕਲਬ )ਦੀਆਂ ਗਤੀਵਿਧੀਆਂ, ਸਾਲਾਨਾ ਫੰਕਸ਼ਨ, ਐਥਲੈਟਿਕ ਮੀਟ ਅਤੇ ਸਕੂਲ ਵਿਚ ਹੋਰ ਧਾਰਮਿਕ ਪ੍ਰੋਗਰਾਮਾਂ ਦੇ ਕਲਿਪ ਦਿਖਾਏ ਗਏ। ਕੋਵਿਡ ਦੌਰਾਨ ਆਨ ਲਾਈਨ ਸਿੱਖਿਆ ਲਈ ਅਧਿਆਪਕਾਂ ਦੁਆਰਾ ਤਿਆਰ ਕੀਤੇ ਗਏ ਲੈਕਚਰਜ ਦੀਆਂ ਕਲਿਪਾਂ ਵੀ ਦਿਖਾਈਆਂ ਗਈਆਂ ।
ਵਿਦਿਆਰਥੀਆਂ ਦੇ ਮਾਪੇ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਵੱਡੀ ਸਕਰੀਨ 'ਤੇ ਦੇਖ ਕੇ ਬਹੁਤ ਖੁਸ਼ ਅਤੇ ਪ੍ਰਭਾਵਿਤ ਹੋਏ। ਡਕਾਲਾ ਸਕੂਲ ਵਲੋਂ ਕੀਤੇ ਗਏ ਦਾਖ਼ਲਾ ਮੁਹਿੰਮ ਦੇ ਇਸ ਨਵੇਕਲੇ ਉਪਰਾਲੇ ਦਾ ਪਿੰਡ ਵਾਸੀਆਂ ਤੇ ਸਕਾਰਾਤਮਕ ਪ੍ਰਭਾਵ ਪਿਆ। ਕਈ ਮਾਪਿਆਂ ਨੇ ਆਪਣੇ ਬੱਚਿਆਂ ਦੇ ਨਵੇਂ ਦਾਖ਼ਲੇ ਲਈ ਰਜਿਸਟ੍ਰੇਸ਼ਨ ਕਰਵਾਈ । ਸਕੂਲ ਦੇ ਪ੍ਰਿੰਸੀਪਲ ਸੁਦੇਸ਼ ਕੁਮਾਰੀ ਨੇ ਸਕੂਲ ਦੀਆਂ ਸਹੂਲਤਾਂ ਬਾਰੇ ਦੱਸਿਆ , ਮਾਪਿਆਂ ਨੂੰ ਆਪਣੇ ਬੱਚੇ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ । ਸਰਕਾਰੀ ਐਲੀਮੈਂਟਰੀ ਸਕੂਲ ਡਕਾਲਾ ਦੇ ਇੰਚਾਰਜ ਰਿੰਪਲ ਨੇ ਵੀ ਮਾਪਿਆਂ ਨੂੰ ਪ੍ਰਾਇਮਰੀ ਸਕੂਲ ਵਿੱਚ ਬੱਚਿਆਂ ਨੂੰ ਦਾਖਲ ਕਰਵਾਉਣ ਲਈ ਕਿਹਾ। ਇਸ ਮੌਕੇ ਸ.ਸ.ਸ.ਸ. ਡਕਾਲਾ ਸਕੂਲ ਦੇ ਅਧਿਆਪਕ ਅਨੂ ਗਰਗ, ਹਰਜੀਤ ਕੌਰ, ਨਵਨੀਤ ਕੌਰ, ਰਵਨੀਤ ਕੌਰ, ਪੂਨਮ ਰਾਣੀ , ਕੁਲਦੀਪ ਕੌਰ, ਰਜਿੰਦਰ ਕੌਰ , ਰਮਨਦੀਪ ਕੌਰ ਅਤੇ ਦਲਬੀਰ ਸਿੰਘ, ਮਾਨਵਜੀਤ ਸਿੰਘ, ਤਲਵਿੰਦਰ ਸਿੰਘ, ਜਸਕਰਨ ਸਿੰਘ, ਸੁਖਦੇਵ ਸਿੰਘ ਅਤੇ ਤਰਸੇਮ ਸਿੰਘ ਵੀ ਹਾਜ਼ਰ ਸਨ ।
ਮੁੱਖ ਮੰਤਰੀ ਹੈਲਪ ਲਾਈਨ ਤੋਂ ਬਾਅਦ ਸਿੱਖਿਆ ਮੰਤਰੀ ਨੇ ਜਾਰੀ ਕੀਤਾ ਸ਼ਿਕਾਇਤ ਦਰਜ ਕਰਨ ਲਈ ਨੰਬਰ ਜਾਅਲੀ
ਮੁੱਖ ਮੰਤਰੀ ਹੈਲਪ ਲਾਈਨ ਤੋਂ ਬਾਅਦ ਸਿੱਖਿਆ ਮੰਤਰੀ ਨੇ ਜਾਰੀ ਕੀਤਾ ਸ਼ਿਕਾਇਤ ਦਰਜ ਕਰਨ ਲਈ ਨੰਬਰ।
ਸਿੱਖਿਆ ਮੰਤਰੀ ਮੀਤ ਹੇਅਰ ਨੇ ਜਾਰੀ ਕੀਤਾ ਨੰਬਰ , ਇਸ ਨੰਬਰ ਰਾਹੀਂ ਪ੍ਰਾਈਵੇਟ ਸਕੂਲਾਂ ਨਾਲ ਸੰਬੰਧਤ ਮਾਪੇ ਆਪਣੀਆਂ ਸ਼ਿਕਾਇਤਾਂ ਦਰਜ ਕਰ ਸਕਦੇ ਹਨ।
9554000001(ਸਿੱਖਿਆ ਮੰਤਰੀ ਪੰਜਾਬ),
9814406050, 9872223401 (ਪੀ.ਏ) ਨੰਬਰ ਤੇ ਦਰਜ਼ ਕਰਵਾਈ ਜਾ ਸਕਦੀ ਹੈ.
ਅਪਡੇਟ : ਇਹ ਨੰਬਰ ਸ਼ਰਾਰਤੀ ਅਨਸਰਾਂ ਨੇ ਸ਼ੇਅਰ ਕੀਤੇ ਹਨ, ਇਸ ਸਬੰਧੀ ਆਮ ਆਦਮੀ ਪਾਰਟੀ ਵਲੋਂ ਸਪਸ਼ਟੀਕਰਨ ਦਿੱਤਾ ਗਿਆ ਹੈ।
- DIKSHA ANSWER KEY IN PUNJABI , DIKSHA ALL COURSES ANSWER KEY
ਅਹਿਮ ਖਬਰ: ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਲਈ ਅਹਿਮ ਅਪਡੇਟ
PSEB IMPORTANT UPDATE
ਸਰਕਾਰੀ ਸਕੂਲ ਵਿਕਾਉ, ਨਵੀਂ ਸਰਕਾਰ ਬਣਦਿਆਂ ਹੀ ਨਿਲਾਮੀ ਦੇ ਇਸ਼ਤਿਹਾਰ !
ਪੰਜਾਬ 'ਚ ਸਰਕਾਰੀ ਸਕੂਲ ਵਿਕਾਉ: 'ਆਪ' ਦੀ ਸਰਕਾਰ ਬਣਦਿਆਂ ਹੀ ਪਾਵਰਕੌਮ ਨੇ ਨਿਲਾਮੀ ਦੇ ਇਸ਼ਤਿਹਾਰ ਲਾਏ; ਅਕਾਲੀ ਦਲ ਨੇ ਕਿਹਾ- ਇਹ ਹੈ ਦਿੱਲੀ ਦਾ ਸਿੱਖਿਆ ਮਾਡਲ
ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਨਵੀਂ ਸਰਕਾਰ ਬਣਦਿਆਂ ਹੀ ਸਰਕਾਰੀ ਸਕੂਲ ਦੀ ਨਿਲਾਮੀ ਲਈ ਬੋਲੀ ਕੀਤੀ ਜਾ ਰਹੀ ਹੈ। ਇਹ ਸਕੂਲ ਰੋਪੜ ਦੀ ਥਰਮਲ ਕਲੋਨੀ ਵਿੱਚ ਬਣਿਆ ਹੈ। ਪਾਵਰਕੌਮ ਨੇ ਸਕੂਲ ਦੀ ਨਿਲਾਮੀ ਲਈ ਇਸ਼ਤਿਹਾਰ ਜਾਰੀ ਕਰ ਦਿੱਤਾ ਹੈ। ਇਹ ਪਤਾ ਲੱਗਦਿਆਂ ਹੀ ਅਕਾਲੀ ਦਲ ਭੜਕ ਉੱਠਿਆ। ਉਨ੍ਹਾਂ ਕਿਹਾ ਕਿ ਦਿੱਲੀ ਦਾ ਸਿੱਖਿਆ ਮਾਡਲ ਹੁਣ ਪੰਜਾਬ ਵਿੱਚ ਵੀ ਸ਼ੁਰੂ ਹੋ ਗਿਆ ਹੈ। ਥਰਮਲ ਕਲੋਨੀ ਰੋਪੜ ਵਿੱਚ ਇੱਕ ਵਧੀਆ ਹਾਈ ਸਕੂਲ ਦੀ ਇਮਾਰਤ ਦੀ ਨਿਲਾਮੀ ਕੀਤੀ ਜਾ ਰਹੀ ਹੈ।
ਪਾਵਰਕੌਮ ਵੱਲੋਂ ਜਾਰੀ ਕੀਤਾ ਗਿਆ ਇਸ਼ਤਿਹਾਰ
ਪੰਜਾਬੀਆਂ ਨਾਲ ਧੋਖਾ ਨਾ ਕਰੋ, ਅਕਾਲੀ ਦਲ
ਅਕਾਲੀ ਦਲ ਦੇ ਆਗੂ ਡਾਕਟਰ ਦਲਜੀਤ ਚੀਮਾ ਨੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਟਵੀਟ ਕਰਕੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨਾਲ ਧੋਖਾ ਨਾ ਕਰੋ। ਉਨ੍ਹਾਂ ਕਿਹਾ ਕਿ ਸਕੂਲ ਦੀ ਨਿਲਾਮੀ ਤੁਰੰਤ ਬੰਦ ਕਰਕੇ ਇਸ ਨੂੰ ਮੁੜ ਖੋਲ੍ਹਿਆ ਜਾਵੇ।
ਪਿਛਲੀ ਸਰਕਾਰ ਦੀ ਨਾਕਾਮਯਾਬੀ, ਫਾਈਲ ਮੰਗਵਾਈ ਗਈ : ਮੰਤਰੀ ਹਰਜੋਤ ਬੈਂਸ
ਇਸ ਸਬੰਧੀ ਪੰਜਾਬ ਸਰਕਾਰ ਦੇ ਕਾਨੂੰਨ ਤੇ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਇਹ ਨਿਲਾਮੀ ਪਿਛਲੀ ਸਰਕਾਰ ਦੀ ਅਣਗਹਿਲੀ ਕਾਰਨ ਕੀਤੀ ਜਾ ਰਹੀ ਹੈ। ਇਸ ਦੀ ਪ੍ਰਕਿਰਿਆ ਪਹਿਲਾਂ ਹੀ ਚੱਲ ਰਹੀ ਸੀ। ਡੀਸੀ ਨੇ ਦੱਸਿਆ ਕਿ ਪਾਵਰਕੌਮ ਦੀ ਕਲੋਨੀ ਪੁੱਡਾ ਨੂੰ ਸੌਂਪ ਦਿੱਤੀ ਗਈ ਹੈ। ਉਥੇ ਚੱਲ ਰਹੇ ਸਕੂਲ ਨੂੰ 6 ਮਹੀਨੇ ਪਹਿਲਾਂ ਹੀ ਸ਼ਿਫਟ ਕੀਤਾ ਗਿਆ ਹੈ। ਇਸ ਦੀ ਫਾਈਲ ਵਿਧਾਇਕ ਦਿਨੇਸ਼ ਚੱਢਾ ਨੇ ਮੰਗਵਾਈ ਹੈ। ਇਸ ਦਾ ਅਧਿਐਨ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
DIKSHA ALL COURSES LINK
DIKSHA ALL COURSES LINK
*Punjab Secondary Courses D*
Course 1
https://diksha.gov.in/search/Courses/1?key=do_3133500695101112321391&selectedTab=all
Course 2
https://diksha.gov.in/search/Library/1?key=3133512576873103361547&selectedTab=all
Course 3
https://diksha.gov.in/search/Library/1?key=do_3133512599836999681550&selectedTab=all
Course 4
https://diksha.gov.in/search/Library/1?key=31337615440755916814191&selectedTab=all
Course 5
https://diksha.gov.in/search/Library/1?key=do_31337612150403072013955&selectedTab=all
Course 6
https://diksha.gov.in/search/Library/1?key=do_31337613821268787213988&selectedTab=all
Course 7
https://diksha.gov.in/search/Library/1?key=3133971373807206401799&selectedTab=all
Course 8
https://diksha.gov.in/search/Library/1?key=do_31339716379463680013880&selectedTab=all
Course 9
https://diksha.gov.in/search/Library/1?key=do_3133971742597038081880&selectedTab=all
Course 10
https://diksha.gov.in/search/Library/1?key=do_313450982829252608153&selectedTab=all
Course 11
https://diksha.gov.in/search/Library/1?key=do_3134523505516298241781&selectedTab=all
Course 12
https://diksha.gov.in/search/Library/1?key=o_3134523594366894081595&selectedTab=all
VERKA MILKFED RECRUITMENT: ਲਿਖਤੀ ਪ੍ਰੀਖਿਆ ਦਾ ਸ਼ਡਿਊਲ ਜਾਰੀ
VERKA MILKFED RECRUITMENT NOTICE Refer to Milkfed Recruitment Notice for the posts of Assistant Managers and Senior Executives as Trainees in different disciplines published on dated 27.11.2021.
ਪਟਵਾਰੀ ਅਤੇ ਕਲਰਕ ਦੀਆਂ 1152 ਅਸਾਮੀਆਂ ਤੇ ਭਰਤੀ : ਕਾਉਂਸਲਿੰਗ ਸ਼ਡਿਊਲ ਜਾਰੀ
- PSEB SCHOOL ADMISSION PROFORMA: ਸਕੂਲਾਂ ਵਿੱਚ ਦਾਖਲੇ ਲਈ Proforma download ਕਰੋ ਇਥੇ
ਸਕੂਲਾਂ/ਵਿਦਿਆਰਥੀਆਂ ਲਈ ਅਹਿਮ ਖ਼ਬਰ, ਅਕਾਦਮਿਕ ਸਾਲ 2022-23 ਲਈ ਦਾਖਲਾ ਸ਼ਡਿਊਲ ਜਾਰੀ
ਮੋਹਾਲੀ, 25 ਮਾਰਚ
PSEB ADMISSION 2022-23
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਅਕੈਡਮਿਕ ਸਾਲ 2022-23 ਦੌਰਾਨ 5ਵੀਂ, 8ਵੀਂ, 10ਵੀਂ,11ਵੀਂ ਅਤੇ 12ਵੀਂ ਲਈ ਐਡਮਿਸ਼ਨ ਸ਼ਡਿਊਲ ਜਾਰੀ ਕੀਤਾ ਗਿਆ ਹੈ।
ਸਿੱਖਿਆ ਬੋਰਡ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਰਾਜ ਦੇ ਸਰਕਾਰੀ, ਏਡਿਡ, ਐਫ਼ੀਲੀਏਟਿਡ ਅਤੇ ਐਸੋਸੀਏਟਿਡ ਸਕੂਲਾਂ ਵਿੱਚ ਅਕੈਡਮਿਕ ਸਾਲ 2022-23 ਦੌਰਾਨ 5ਵੀਂ, 8ਵੀਂ, 10ਵੀਂ,11ਵੀਂ ਅਤੇ 12ਵੀਂ ਜਮਾਤਾਂ ਵਿੱਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਦਾਖਲਾ ਲੈ ਸਕਦੇ ਹਨ।
- PSEB SCHOOL ADMISSION PROFORMA: ਸਕੂਲਾਂ ਵਿੱਚ ਦਾਖਲੇ ਲਈ Proforma download ਕਰੋ ਇਥੇ
ਦਾਖਲੇ ਲਈ ਕੀ ਹੋਵੇਗੀ, ਅੰਤਿਮ ਮਿਤੀ?
ਸਿੱਖਿਆ ਬੋਰਡ ਵਲੋਂ ਅਕਾਦਮਿਕ ਸਾਲ 2022-23 ਦੋਰਾਨ ਦਾਖਲਿਆਂ ਲਈ , 15 ਮਈ 2022 ਤਕ ਅੰਤਿਮ ਮਿਤੀ ਰੱਖੀ ਗਈ ਹੈ, ਵਿਦਿਆਰਥੀ ਇਨ੍ਹਾਂ ਜਮਾਤਾਂ ਵਿੱਚ 15 ਮਈ 2022 ਤੱਕ ਦਾਖਲਾ ਲੈ ਸਕਦੇ ਹਨ।
MEDICAL LEAVE PROFORMA: ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ ਮੈਡੀਕਲ ਛੁੱਟੀ ਅਪਲਾਈ ਕਰਨ ਲਈ ਪ੍ਰੋਫਾਰਮਾ
MEDICAL LEAVE PROFORMA: ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ ਮੈਡੀਕਲ ਛੁੱਟੀ ਅਪਲਾਈ ਕਰਨ ਲਈ ਪ੍ਰੋਫਾਰਮਾ
ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ ਮੈਡੀਕਲ ਛੁੱਟੀ ਅਪਲਾਈ ਕਰਨ ਲਈ ਪ੍ਰੋਫਾਰਮਾ: ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ
ਮੈਨੂੰ ਕੁਰਪਸ਼ਨ ਰੋਕੂ ਹੈਲਪ ਲਾਈਨ ਤੇ ਸ਼ਿਕਾਇਤ ਮਿਲੀ , ਅਧਿਕਾਰੀਆਂ ਨੂੰ ਜਾਂਚ ਦੇ ਹੁਕਮ- ਮੁੱਖ ਮੰਤਰੀ
I received a complaint on our anti-corruption action helpline. Directed the authorities for immediate investigation, those caught asking for bribes will face severe consequences.
— Bhagwant Mann (@BhagwantMann) March 25, 2022
Corruption won't be tolerated in Punjab now.
ਈ.ਟੀ.ਟੀ ਟੈੱਟ ਪਾਸ ਅਧਿਆਪਕ ਯੂਨੀਅਨ ਜੈ ਸਿੰਘ ਵਾਲਾ ਵੱਲੋਂ ਕੀਤੀ ਗਈ ਸਿੱਖਿਆ ਮੰਤਰੀ ਅਤੇ MLA ਲਾਭ ਸਿੰਘ ਉਗੋਕੇ ਨਾਲ ਅਹਿਮ ਮੁਲਾਕਾਤ
ਈ.ਟੀ.ਟੀ ਟੈੱਟ ਪਾਸ ਅਧਿਆਪਕ ਯੂਨੀਅਨ ਜੈ ਸਿੰਘ ਵਾਲਾ ਵੱਲੋਂ ਕੀਤੀ ਗਈ ਸਿੱਖਿਆ ਮੰਤਰੀ ਅਤੇ MLA ਲਾਭ ਸਿੰਘ ਉਗੋਕੇ ਨਾਲ ਅਹਿਮ ਮੁਲਾਕਾਤ
ਅੱਜ ਸੂਬਾ ਪ੍ਰਧਾਨ ਕਮਲ ਠਾਕੁਰ ਦੀ ਅਗਵਾਈ ਵਿੱਚ ਈਟੀਟੀ ਅਧਿਆਪਕ ਯੂਨੀਅਨ ਜੈ ਸਿੰਘ ਵਾਲਾ ਦਾ ਵਫ਼ਦ ਸਿੱਖਿਆ ਮੰਤਰੀ ਮੀਤ ਹੇਅਰ ਅਤੇ ਭਦੌੜ ਦੇ MLA ਲਾਭ ਸਿੰਘ ਉਗੋਕੇ ਨੂੰ ਮਿਲਿਆ।ਜਿਸ ਵਿੱਚ ਈਟੀਟੀ ਅਧਿਆਪਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਸਬੰਧੀ ਜਿਵੇਂ ਕਿ ਬਦਲੀ ਹੋਣ ਉਪਰੰਤ ਡੈਪੂਟੇਸ਼ਨ ਤੇ ਚੱਲ ਰਹੇ ਅਧਿਆਪਕ ਨੂੰ ਤੁਰੰਤ ਫਾਰਗ ਲਈ ਅਧਿਆਪਕਾਂ ਦੀਆਂ ਰੁਕੀਆਂ ਤਨਖਾਹਾਂ ਤੁਰੰਤ ਜਾਰੀ ਕਰਨ ਸਬੰਧੀ, 180 ਈਟੀਟੀ ਅਧਿਆਪਕਾਂ ਤੇ ਜਬਰੀ ਥੋਪੇ ਗਏ ਨਵੇਂ ਪੇ ਸਕੇਲ ਨੂੰ ਰੱਦ ਕਰਕੇ ਪੁਰਾਣੇ ਪੇ ਸਕੇਲ ਅਨੁਸਾਰ ਵੇਤਨ ਦੇਣ ਸਬੰਧੀ ਅਹਿਮ ਮੁੱਦਿਆਂ ਤੇ ਗਲ ਹੋਈ। ਜਿਸ ਤੇ ਸਿੱਖਿਆ ਮੰਤਰੀ ਨੇ ਕਿਹਾ ਕਿ ਬਹੁਤ ਜਲਦ ਇਨ੍ਹਾਂ ਮੁਸ਼ਕਲਾਂ ਦਾ ਹੱਲ ਕਰ ਦਿੱਤਾ ਜਾਵੇਗਾ।ਅਧਿਆਪਕਾਂ ਦੀਆਂ ਰੁਕੀਆਂ ਤਨਖਾਹਾਂ 2-3 ਦਿਨ ਵਿੱਚ ਰਿਲੀਜ਼ ਕਰ ਦਿੱਤੀਆਂ ਜਾਣਗੀਆਂ।ਇਸ ਮੌਕੇ ਸੰਦੀਪ ਵਿਨਾਇਕ ਜ਼ੀਰਾ, ਕਮਲ ਚੌਹਾਨ ਜ਼ੀਰਾ, ਸੋਹਣ ਸਿੰਘ ਬਰਨਾਲਾ, ਲਖਵਿੰਦਰ ਸਿੰਘ ਚੀਮਾ, ਪਰਦੀਪ ਸ਼ਰਮਾ, KP ਮਲੋਟ ਆਦਿ ਸਾਥੀ ਹਾਜ਼ਰ ਸਨ।
BIG BREAKING : ਪੰਜਾਬ ਦੇ ਵਿਧਾਇਕਾਂ ਲਈ ਸਿਰਫ਼ ਇੱਕ ਪੈਨਸ਼ਨ, ਮੁੱਖ ਮੰਤਰੀ ਭਗਵੰਤ ਮਾਨ ਦਾ ਐਲਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਸਾਰੇ ਵਿਧਾਇਕਾਂ ਨੂੰ ਸਿਰਫ਼ ਇੱਕ ਪੈਨਸ਼ਨ ਦੇਣ ਦਾ ਐਲਾਨ ਕੀਤਾ ਹੈ। ਵਿਧਾਇਕਾਂ ਦੀ ਪਰਿਵਾਰਕ ਪੈਨਸ਼ਨ ਵਿੱਚ ਵੀ ਕਟੌਤੀ ਕੀਤੀ ਗਈ ਹੈ।
ਪੈਨਸ਼ਨ ਘਟਾਉਣ ਦਾ ਫੈਸਲਾ ਵਿਧਾਨ ਸਭਾ ਵਿੱਚ ਲੋਕਾਂ ਦੇ ਨੁਮਾਇੰਦਿਆਂ ਵਜੋਂ ਸੇਵਾ ਨਿਭਾਉਣ ਵਾਲੇ ਕਈ ਵਿਧਾਇਕਾਂ ਨੂੰ ਹਰੇਕ ਕਾਰਜਕਾਲ ਲਈ ਇੱਕ ਤੋਂ ਵੱਧ ਪੈਨਸ਼ਨਾਂ ਮਿਲਣ ਦੇ ਮੱਦੇਨਜ਼ਰ ਲਿਆ ਗਿਆ ਸੀ।
“ਇੱਕ ਵਿਧਾਇਕ ਇੱਕ ਪੈਨਸ਼ਨ” ਦੀ ਇਹ ਮੰਗ ਆਮ ਆਦਮੀ ਪਾਰਟੀ (ਆਪ) ਨੇ ਪਿਛਲੀ ਵਿਧਾਨ ਸਭਾ ਵਿੱਚ ਵੀ ਰੱਖੀ ਸੀ, ਜਦੋਂ ਪਾਰਟੀ ਵਿਰੋਧੀ ਧਿਰ ਵਿੱਚ ਸੀ।
ਇਸ ਫੈਸਲੇ ਦਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਰਾਜਸੀ ਖੇਤਰ ਦੇ ਹਰ ਰਾਜਸੀ ਆਗੂ ਲੋਕਾਂ ਕੋਲ ਹੱਥ ਜੋੜ ਕੇ ‘ਸੇਵਾ’ ਕਰਨ ਦੇ ਨਾਂ ‘ਤੇ ਲੋਕਾਂ ਤੋਂ ਵੋਟਾਂ ਮੰਗਦੇ ਹਨ।
ਪਰ ਤੁਸੀਂ ਹੈਰਾਨ ਹੋਵੋਗੇ ਕਿ ਜਿਹੜੇ ਲੋਕ ਤਿੰਨ, ਪੰਜ ਜਾਂ ਛੇ ਵਾਰ ਵਿਧਾਇਕ ਚੁਣੇ ਗਏ ਹਨ, ਉਹ ਲੱਖਾਂ ਰੁਪਏ ਪੈਨਸ਼ਨ ਲੈ ਰਹੇ ਹਨ। ਉਹ ਵਿਧਾਨ ਸਭਾ ਵਿੱਚ ਵੀ ਨਹੀਂ ਆਉਂਦੇ। ਉਨ੍ਹਾਂ ਨੂੰ ਮਿਲਣ ਵਾਲੀ ਪੈਨਸ਼ਨ 3.50 ਲੱਖ ਰੁਪਏ ਤੋਂ ਲੈ ਕੇ 5.25 ਲੱਖ ਰੁਪਏ ਤੱਕ ਹੁੰਦੀ ਹੈ। ਇਸ ਨਾਲ ਸਰਕਾਰੀ ਖਜ਼ਾਨੇ 'ਤੇ ਬੋਝ ਪੈਂਦਾ ਹੈ। ਇਨ੍ਹਾਂ ਵਿੱਚੋਂ ਕੁਝ ਸਿਆਸਤਦਾਨਾਂ ਨੇ ਸੰਸਦ ਦੇ ਮੈਂਬਰ ਵਜੋਂ ਵੀ ਸੇਵਾ ਕੀਤੀ ਹੈ ਅਤੇ ਉਨ੍ਹਾਂ ਨੂੰ ਪੈਨਸ਼ਨ ਵੀ ਮਿਲਦੀ ਹੈ, ”ਉਸਨੇ ਕਿਹਾ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਬਚਿਆ ਪੈਸਾ ਲੋਕਾਂ ਦੀ ਭਲਾਈ ਲਈ ਵਰਤਿਆ ਜਾਵੇਗਾ।
PSEB BOARD EXAM: ਦਸਵੀਂ ਦੀਆਂ ਪ੍ਰੀਖਿਆਵਾਂ ਸਵੇਰ ਦੇ ਸੈਸ਼ਨ ਅਤੇ 12 ਵੀਂ ਦੀਆਂ ਪ੍ਰੀਖਿਆਵਾਂ ਸਾ਼ਮ ਦੇ ਸੈਸ਼ਨ ਵਿੱਚ ਹੋਣਗੀਆਂ- ਕੰਟਰੋਲਰ
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰਵੀਂ ਅਤੇ ਦਸਵੀਂ ਸ਼੍ਰੇਣੀ (ਸਮੇਤ ਓਪਨ ਸਕੂਲ, ਕੰਪਾਰਟਮੈਂਟ/ਰੀਅਪੀਅਰ, ਵਾਧੂ ਵਿਸ਼ਾ , ਕਾਰਗੁਜਾਰੀ ਵਧਾਉਣ ਅਤੇ ਓਪਨ ਰੀਅਪੀਅਰ) ਦੀ(ਟਰਮ 2)/ ਸਲਾਨਾ ਪ੍ਰੀਖਿਆ ਕ੍ਰਮਵਾਰ ਮਿਤੀ 22.4.2022 ਤੋਂ 23.5.2022 ਤੱਕ ਅਤੇ 29.4.2022 ਤੋਂ 19.5.2022 ਤੱਕ ਬੋਰਡ ਵੱਲੋਂ ਸਥਾਪਿਤ ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈ ਜਾਵੇਗੀ
CONSTABLE RECRUITMENT 2022; 3603 ਅਸਾਮੀਂਆਂ ਤੇ ਭਰਤੀ ਲਈ 10ਵੀਂ ਪਾਸ ਉਮੀਦਵਾਰਾਂ ਤੌ ਅਰਜ਼ੀਆਂ ਦੀ ਮੰਗ
- PUNJAB POLICE RECRUITMENT 2022: OFFICIAL NOTIFICATION, APPLICATION FORM ETC
ਸਕੂਲਾਂ ਵਿੱਚ ਡਾ. ਭੀਮ ਰਾਓ ਅੰਬੇਦਕਰ , ਅਤੇ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਲਗਾਉਣ ਦੇ ਹੁਕਮ
Gurdaspur ,25 March
ਪੰਜਾਬ ਸਰਕਾਰ ਨੇ ਸਮੂਹ ਵਿਭਾਗਾਂ ਨੂੰ ਆਪਣੇ ਦਫ਼ਤਰਾਂ ਵਿੱਚ ਸਕੂਲਾਂ/ਦਫਤਰਾਂ ਵਿੱਚ ਡਾ. ਭੀਮ ਰਾਓ ਅੰਬੇਦਕਰ ਜੀ ਅਤੇ ਸ਼ਹੀਦ ਭਗਤ ਸਿੰਘ ਜੀ ਦੀ ਫੋਟੋ ਲਗਾਉਣ ਸਬੰਧੀ ਹੁਕਮ ਜਾਰੀ ਕੀਤੇ ਹਨ।
- PSEB TERM 2 EXAM DATESHEET : ਸਿੱਖਿਆ ਬੋਰਡ ਵੱਲੋਂ ਦਸਵੀਂ, ਬਾਰਵੀਂ ਜਮਾਤ ਦੀ ਪ੍ਰੀਖਿਆ ਲਈ ਡੇਟਸੀ਼ਟ ਜਾਰੀ
- IAS KRISHAN KUMAR COMPLAINT: ਸਾਬਕਾ ਸਿੱਖਿਆ ਸਕੱਤਰ ਦੀ ਸ਼ਿਕਾਇਤ, ਕੀ ਹਨ ਦੋਸ਼ ਪੜ੍ਹੋ
ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਾਸਪੁਰ ਵੱਲੋਂ ਇਹਨਾਂ ਹੁਕਮਾਂ ਦੇ ਤਹਿਤ ਸਕੂਲਾਂ/ਦਫਤਰਾਂ ਵਿੱਚ ਡਾ. ਭੀਮ ਰਾਓ ਅੰਬੇਦਕਰ ਜੀ ਅਤੇ ਸ਼ਹੀਦ ਭਗਤ ਸਿੰਘ ਜੀ ਦੀ ਫੋਟੋ ਲਗਾਉਣ ਦੀ ਹਦਾਇਤ ਕੀਤੀ ਗਈ ਹੈ ਅਤੇ ਕਿਹਾ ਹੈ ਕਿ ਸਕੂਲ ਮੁਖੀ ਦੇ ਦਫਤਰ ਦੇ ਪੱਧਰ ਤੇ ਕਿਸੇ ਕਰਮਚਾਰੀ ਦਾ ਕੋਈ ਵੀ ਕੰਮ ਪੈਂਡਿੰਗ ਨਾ ਰੱਖਿਆ ਜਾਵੇ।
- TEACHER TRANSFER: ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਅਹਿਮ ਅਪਡੇਟ
ਬਿਹਤਰੀਨ ਵਿਦਿਅਕ ਢਾਂਚੇ ਲਈ ਚੁੱਕੇ ਜਾਣਗੇ ਵਿਆਪਕ ਕਦਮ: ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ
ਬਿਹਤਰੀਨ ਵਿਦਿਅਕ ਢਾਂਚੇ ਲਈ ਚੁੱਕੇ ਜਾਣਗੇ ਵਿਆਪਕ ਕਦਮ: ਗੁਰਮੀਤ ਸਿੰਘ ਮੀਤ ਹੇਅਰ
---ਸਿੱਖਿਆ ਮੰਤਰੀ ਦੇ ਬਰਨਾਲਾ ਪੁੱਜਣ ’ਤੇ ਦਿੱਤਾ ਗਿਆ ਗਾਰਡ ਆਫ ਆਨਰ
---ਕੈਬਨਿਟ ਮੰਤਰੀ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ
ਬਰਨਾਲਾ, 23 ਮਾਰਚ
ਸਕੂਲ ਸਿੱਖਿਆ, ਉਚੇਰੀ ਸਿੱਖਿਆ, ਖੇਡ ਤੇ ਯੁਵਕ ਸੇਵਾਵਾਂ ਮੰਤਰੀ ਵਜੋਂ ਅਹੁਦਾ ਸੰਭਾਲਣ ਮਗਰੋਂ ਬਰਨਾਲਾ ਪੁੱਜੇ ਗੁਰਮੀਤ ਸਿੰਘ ਮੀਤ ਹੇਅਰ ਦਾ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਦੀ ਅਗਵਾਈ ਹੇਠ ਜ਼ਿਲਾ ਅਧਿਕਾਰੀਆਂ ਵੱਲੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਵਾਗਤ ਕੀਤਾ ਗਿਆ। ਇਸ ਮੌਕੇ ਪੁਲੀਸ ਟੁਕੜੀ ਵੱਲੋਂ ਕੈਬਨਿਟ ਮੰਤਰੀ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ।
ਇਸ ਮਗਰੋਂ ਕੈਬਨਿਟ ਮੰਤਰੀ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ, ਜ਼ਿਲਾ ਪੁਲੀਸ ਮੁਖੀ ਸ੍ਰੀਮਤੀ ਅਲਕਾ ਮੀਨਾ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ ਅਤੇ ਜ਼ਿਲਾ ਬਰਨਾਲਾ ਦੀਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੀ ਚਹੁੰਪੱਖੀ ਖੁਸ਼ਹਾਲੀ ਲਈ ਵਿਆਪਕ ਕਦਮ ਲਗਾਤਾਰ ਚੁੱਕੇਗੀ। ਉਨਾਂ ਆਖਿਆ ਕਿ ਸਿੱਖਿਆ ਖੇਤਰ ਬੇਹੱਦ ਅਹਿਮ ਹੈ ਅਤੇ ਸਿੱਖਿਆ ਦੇ ਖੇਤਰ ਵਿਚ ਵੱਡੇ ਸੁਧਾਰ ਲਿਆਂਦੇ ਜਾਣਗੇ ਅਤੇ ਨੌਜਵਾਨੀ ਨੂੰ ਖੇਡਾਂ ਨਾਲ ਜੋੜਨ ਲਈ ਵੀ ਸਾਰਥਕ ਕਦਮ ਚੁੱਕੇ ਜਾਣਗੇੇ। ਉਨਾਂ ਕਿਹਾ ਕਿ ਬਿਹਤਰੀਨ ਵਿਦਿਅਕ ਢਾਂਚੇ ਲਈ ਅਹਿਮ ਫ਼ੈਸਲੇ ਲਏ ਜਾਣਗੇ।
ਭ੍ਰਿਸ਼ਟਾਚਾਰ ਬਿਲਕੁਲ ਵੀ ਬਰਦਾਸ਼ਤ ਨਹੀਂ -ਕੈਬਨਿਟ ਮੰਤਰੀ ਸ. ਹਰਪਾਲ ਸਿੰਘ ਚੀਮਾ
ਭ੍ਰਿਸ਼ਟਾਚਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ: ਹਰਪਾਲ ਸਿੰਘ ਚੀਮਾ
ਕੈਬਨਿਟ ਮੰਤਰੀ ਨੇ ਮਹਿਲਾਂ ਚੌਂਕ ਤੇ ਦਿੜ੍ਹਬਾ ਵਿਖੇ ਧੰਨਵਾਦੀ ਸਮਾਗਮਾਂ ਵਿੱਚ ਕੀਤੀ ਸ਼ਿਰਕਤ
ਦਲਜੀਤ ਕੌਰ ਭਵਾਨੀਗੜ੍ਹ
ਦਿੜਬਾ/ਸੰਗਰੂਰ, 24 ਮਾਰਚ, 2022: ਪੰਜਾਬ ਦੇ ਕੈਬਨਿਟ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਅੱਜ ਦਿੜਬਾ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਸੂਬੇ ਦਾ ਵਿਕਾਸ ਕਰਵਾਉਣ ਲਈ ਵਚਨਬੱਧ ਹੈ ਅਤੇ ਕਿਸੇ ਵੀ ਖੇਤਰ ਵਿੱਚ ਭਿ੍ਰਸ਼ਟਾਚਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਕੈਬਨਿਟ ਮੰਤਰੀ ਵਜੋਂ ਅਹੁਦਾ ਸੰਭਾਲਣ ਮਗਰੋਂ ਅੱਜ ਪਹਿਲੀ ਵਾਰ ਆਪਣੇ ਵਿਧਾਨ ਸਭਾ ਹਲਕਾ ਦਿੜਬਾ ਵਿਖੇ ਨਿਵਾਸੀਆਂ ਦਾ ਧੰਨਵਾਦ ਕਰਨ ਲਈ ਪੁੱਜੇ ਸ਼੍ਰੀ ਚੀਮਾ ਨੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਹਲਕੇ ਤੇ ਸੂਬੇ ਦੀ ਬਿਹਤਰੀ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕਰਨਗੇ ਅਤੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਪ੍ਰਤੀ ਦਿਖਾਏ ਗਏ ਜਬਰਦਸਤ ਸਾਕਾਰਾਤਮਕ ਜਜ਼ਬੇ ਲਈ ਹਮੇਸ਼ਾਂ ਰਿਣੀ ਰਹਿਣਗੇ।
ਮਹਿਲਾਂ ਚੌਕ ਤੋਂ ਸ਼ੁਰੂ ਹੋ ਕੇ ਦਿੜ੍ਹਬੇ ਤੱਕ ਵੱਖ-ਵੱਖ ਧੰਨਵਾਦੀ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਸ. ਚੀਮਾ ਨੇ ਕਿਹਾ ਕਿ ਪਾਰਟੀ ਵਿੱਚ, ਪਰਿਵਾਰਾਂ ਵਿੱਚ ਜਾਂ ਅਧਿਕਾਰੀਆਂ ਦੇ ਪੱਧਰ ’ਤੇ ਕਿਸੇ ਵੀ ਕਿਸਮ ਦੇ ਭਿ੍ਰਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ। ਉਨਾਂ ਕਿਹਾ ਕਿ ਪੁਲਿਸ ਉਤੇ ਵੀ ਕੋਈ ਸਿਆਸੀ ਦਬਾਅ ਨਹੀਂ ਹੋਵੇਗਾ। ਉਨਾਂ ਕਿਹਾ ਕਿ ਸਰਕਾਰ ਵੱਲੋਂ ਸੂਬੇ ਦੇ ਖਜ਼ਾਨੇ ਨੂੰ ਭਰਨ ਲਈ ਸਾਰਥਕ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਜਲਦੀ ਹੀ ਇਸ ਦੇ ਵਧੀਆ ਨਤੀਜੇ ਸਾਹਮਣੇ ਆਉਣਗੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚੋਂ ਨਸ਼ੇ ਦਾ ਮੁਕੰਮਲ ਸਫ਼ਾਇਆ ਕਰਨ ਲਈ ਵੀ ਵਚਨਬੱਧ ਹੈ।
ਇਸ ਮੌਕੇ ਲੋਕਾਂ ਨੇ ਭਾਰੀ ਉਤਸ਼ਾਹ ਦਿਖਾਇਆ ਅਤੇ ਵੱਖ ਵੱਖ ਆਗੂਆਂ ਤੇ ਸੰਗਠਨਾਂ ਵੱਲੋਂ ਸ਼੍ਰੀ ਚੀਮਾ ਨੂੰ ਗੁਲਦਸਤੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਐਸ.ਡੀ.ਐਮ ਸ਼੍ਰੀ ਰਾਜੇਸ਼ ਸ਼ਰਮਾ ਸਮੇਤ ਹੋਰ ਅਧਿਕਾਰੀ ਤੇ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਵੀ ਹਾਜ਼ਰ ਸਨ।
TEACHER TRANSFER : ਚੰਨੀ ਸਰਕਾਰ ਵੱਲੋਂ ਕੀਤੀਆਂ ਬਦਲੀਆਂ ਸਬੰਧੀ ਅਪਡੇਟ
TEACHER TRANSFER : ਚੰਨੀ ਸਰਕਾਰ ਵੱਲੋਂ ਕੀਤੀਆਂ ਬਦਲੀਆਂ ਨੂੰ ਲਾਗੂ ਕਰਨ ਲਈ ਡੀਈਓ ਵਲੋਂ ਮੰਗੀ ਅਗਵਾਈ।
ਜਲੰਧਰ, 24 ਮਾਰਚ
ਸਿੱਖਿਆ ਵਿਭਾਗ ਵੱਲੋਂ ਜਨਵਰੀ ਮਹੀਨੇ ਕੀਤੀਆਂ ਬਦਲੀਆਂ ਹਾਲੇ ਤੱਕ ਵੀ ਲਾਗੂ ਨਹੀਂ ਹੋਈਆਂ ਹਨ। ਕਿਉਂਕਿ ਚੰਨੀ ਸਰਕਾਰ ਵੱਲੋਂ ਜਦੋਂ ਇਹ ਬਦਲੀਆਂ ਕੀਤੀਆਂ ਗਈਆਂ ਤਾਂ ਚੋਣ ਜ਼ਾਬਤਾ ਲਾਗੂ ਹੋ ਗਿਆ ਸੀ
- PSEB TERM 2 EXAM DATESHEET : ਸਿੱਖਿਆ ਬੋਰਡ ਵੱਲੋਂ ਦਸਵੀਂ, ਬਾਰਵੀਂ ਜਮਾਤ ਦੀ ਪ੍ਰੀਖਿਆ ਲਈ ਡੇਟਸੀ਼ਟ ਜਾਰੀ
- IAS KRISHAN KUMAR COMPLAINT: ਸਾਬਕਾ ਸਿੱਖਿਆ ਸਕੱਤਰ ਦੀ ਸ਼ਿਕਾਇਤ, ਕੀ ਹਨ ਦੋਸ਼ ਪੜ੍ਹੋ
ਇਹਨਾਂ ਬਦਲੀਆਂ ਨੂੰ ਲਾਗੂ ਕਰਨ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਡੀਪੀਆਈ ਤੋਂ ਅਗਵਾਈ ਮੰਗੀ ਗਈ ਹੈ। ਡੀਈਓ ਜਲੰਧਰ ਵਲੋਂ ਲਿਖੇ ਪੱਤਰ ਵਿੱਚ ਕਿਹਾ ਗਿਆ (Read here) ਕਿ "ਈ.ਟੀ.ਟੀ,.ਐੱਚ.ਟੀ ਅਤੇ ਸੀ.ਐੱਚ.ਟੀ ਦੀਆਂ ਬਦਲੀਆਂ ਕੀਤੀਆਂ ਗਈਆਂ ਸਨ,ਚੋਣ ਜ਼ਾਬਤਾ ਲੱਗਣ ਕਾਰਨ ਲਾਗੂ ਨਹੀਂ ਹੋ ਸਕੀਆਂ। ਚੋਣ ਜ਼ਾਬਤਾਂ ਖਤਮ ਹੋਣ ਉੱਪਰਤ ਅਧਿਆਪਕਾਂ ਵਲੋਂ ਵਾਰ ਵਾਰ ਬੇਨਤੀ ਕੀਤੀ ਜਾ ਰਹੀ ਹੈ, ਇਸ ਲਈ ਇਹਨਾਂ ਬਦਲੀਆਂ ਨੂੰ ਲਾਗੂ ਕਰਨ ਲਈ ਅਗਵਾਈ ਦਿੱਤੀ ਜਾਵੇ"।
BIG BREAKING :ਐਂਟੀ ਕੁਰੱਪਸ਼ਨ ਨੰਬਰ ਜਾਰੀ ਹੁੰਦੇ ਹੀ, ਪਹਿਲੀ ਸ਼ਿਕਾਇਤ ਸਾਬਕਾ ਸਿੱਖਿਆ ਸਕੱਤਰ ਦੀ ਦਰਜ
Mohali, 22 March
- TEACHER TRANSFER POLICY 2019: ਆਨਲਾਈਨ ਬਦਲੀਆਂ ਵਿੱਚ ਇੰਝ ਬਣੇਗੀ ਮੈਰਿਟ
IAS KRISHAN KUMAR COMPLAINT : ਕੀ ਹਨ ਦੋਸ਼, ਪੜ੍ਹੋ ਇਥੇ
ਈ ਟੀ ਟੀ ਟੀਚਰਜ਼ ਯੂਨੀਅਨ ਨੇ ਪੰਜਾਬ ਭਰ ਚ ਡਿਪਟੀ ਕਮਿਸ਼ਨਰ ਦਫਤਰਾਂ ਅੱਗੇ ਕੀਤਾ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ
ਤਿੰਨ ਮਹੀਨਿਆਂ ਤੋਂ ਅਧਿਆਪਕਾਂ ਨੂੰ ਤਨਖਾਹਾਂ ਨਾ ਮਿਲਣ ਕਾਰਨ ਬੈਂਕਾਂ ਦੇ ਨੋਟਿਸਾਂ ਚ ਘਿਰਨ ਲੱਗੇ
ਈ ਟੀ ਟੀ ਟੀਚਰਜ਼ ਯੂਨੀਅਨ ਨੇ ਪੰਜਾਬ ਭਰ ਚ ਡਿਪਟੀ ਕਮਿਸ਼ਨਰ ਦਫਤਰਾਂ ਅੱਗੇ ਕੀਤਾ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ
ਬਠਿੰਡਾ 24 ਮਾਰਚ(ਪੱਤਰ ਪ੍ਰੇਰਕ) ਪੰਜਾਬ ਦੇ ਅਧਿਆਪਕਾਂ ਨੂੰ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਰੋਸ ਫੈਲਣ ਲੱਗ ਲੱਗਿਆ ਹੈ। ਮਹੀਨੇਵਾਰ ਤਨਖਾਹਾਂ ਨਾਲ ਬੱਝੇ ਅਧਿਆਪਕਾਂ ਦੀਆਂ ਤਨਖਾਹਾਂ ਚ ਹੋਈ ਕਈ ਮਹੀਨਿਆਂ ਦੀ ਦੇਰੀ ਨੇ ਉਨ੍ਹਾਂ ਦੀਆਂ ਦੇਣੀਆਂ ਦੇ ਗਣਿਤ ਨੂੰ ਵੀ ਵਿਗਾੜ ਦਿੱਤਾ ਹੈ। ਅਨੇਕਾਂ ਅਧਿਆਪਕਾਂ ਨੂੰ ਲਏ ਲੋਨ ਬਦਲੇ ਬੈਂਕ ਅਧਿਕਾਰੀਆਂ ਦੇ ਨੋਟਿਸ ਆਉਣ ਲੱਗੇ ਨੇ।
ਈ ਟੀ ਟੀ ਟੀਚਰਜ਼ ਯੂਨੀਅਨ ਪੰਜਾਬ ਨੇ ਇਸ ਦੇ ਰੋਸ ਵਜੋਂ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਵਿਰੁੱਧ ਮੋਰਚਾ ਖੋਲਦਿਆਂ 26 ਮਾਰਚ ਨੂੰ ਛੁੱਟੀ ਤੋਂ ਬਾਅਦ ਰਾਜ ਭਰ ਚ ਡਿਪਟੀ ਕਮਿਸ਼ਨਰ ਦਫਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।
ਜਥੇਬੰਦੀ ਦੇ ਸੂਬਾ ਪ੍ਰਧਾਨ ਜਗਸੀਰ ਸਹੋਤਾ,ਜਨਰਲ ਸਕੱਤਰ ਹਰਦੀਪ ਸਿੰਘ ਸਿੱਧੂ ਨੇ ਕਿਹਾ ਕਿ ਆਪ ਦੀ ਸਰਕਾਰ ਵੱਲ੍ਹੋਂ ਵੀ ਸਹੁੰ ਚੁੱਕਿਆ ਹਫਤੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ,ਪਰ ਇਸ ਦੇ ਬਾਵਜੂਦ ਵੀ ਸਰਕਾਰ ਵੱਲ੍ਹੋਂ ਮੁਲਾਜ਼ਮਾਂ ਦੇ ਇਸ ਵੱਡੇ ਮਸਲੇ ਵੱਲ ਗੰਭੀਰਤਾ ਨਹੀਂ ਦਿਖਾਈ ਗਈ। ਉਨ੍ਹਾਂ ਕਿਹਾ ਕਿ ਬੇਸ਼ੱਕ ਸਰਕਾਰ ਨਵੀਂ ਸੀ,ਪਰ ਸਰਕਾਰ ਦੇ ਵਿੱਤ ਵਿਭਾਗ ਦੇ ਉਚ ਅਧਿਕਾਰੀ ਇਸ ਸਭ ਮਸਲੇ ਤੋਂ ਜਾਣੂ ਸਨ। ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਉਂਦਿਆਂ ਸੰਬੰਧਿਤ ਅਧਿਕਾਰੀਆਂ ਵਿਰੁੱਧ ਸਖਤ ਕਰਵਾਈ ਕੀਤੀ ਜਾਵੇ।
ਅਧਿਆਪਕਾਂ ਦੇ ਹੱਕੀ ਸੰਘਰਸ਼ ਦੌਰਾਨ ਮਰਨ ਵਰਤ 'ਤੇ ਬੈਠਣ ਵਾਲੇ ਅਧਿਆਪਕ ਆਗੂ ਲਖਵੀਰ ਸਿੰਘ ਬੋਹਾ ਦਾ ਕਹਿਣਾ ਹੈ ਕਿ ਤਿੰਨ ਮਹੀਨਿਆਂ ਤੋਂ ਅਧਿਆਪਕਾਂ ਨੂੰ ਤਨਖਾਹਾਂ ਨਾ ਮਿਲਣ ਕਾਰਨ ਹੁਣ ਦੁਕਾਨਦਾਰ ਨਿੱਤ ਦਿਨ ਦੀ ਉਧਾਰ ਦੇਣ ਤੋਂ ਵੀ ਅੱਕਣ ਲੱਗੇ ਨੇ,ਬੈਂਕਾਂ ਤੋਂ ਘਰਾਂ, ਕਾਰਾਂ ਅਤੇ ਹੋਰਨਾਂ ਕਾਰਜਾਂ ਲਈ ਲਏ ਲੋਨ ਦੀਆਂ ਕਿਸ਼ਤਾਂ ਟੁੱਟਣ ਕਾਰਨ ਵਿਆਜ ਤੇ ਪੈਨਲਟੀਆਂ ਲੱਗ ਰਹੀਆਂ ਹਨ,ਨਾਲ ਹੀ ਬੈਂਕ ਅਧਿਕਾਰੀਆਂ ਵੱਲ੍ਹੋਂ ਨੋਟਿਸ ਆਉਣੇ ਵੀ ਸ਼ੁਰੂ ਹੋ ਗਏ ਹਨ, ਅਧਿਆਪਕਾਂ ਨੂੰ ਡਫਾਲਟਰ ਘੋਸ਼ਿਤ ਕਰਨ ਦੇ ਨਾਲ ਨਾਲ ਹੀ ਉਨ੍ਹਾਂ ਦਾ ਭਵਿੱਖ ਲਈ ਇਹ ਖਰਾਬ ਸਿੱਬਲ ਸਕੋਰਰ ਵੀ ਅਨੇਕਾਂ ਦਿੱਕਤਾਂ ਪੈਦਾ ਕਰੇਗਾ।
ਉਧਰ ਐੱਚ ਟੀ,ਸੀ ਐੱਚ ਟੀ ਅਧਿਆਪਕ ਯੂਨੀਅਨ ਪੰਜਾਬ ਦੇ ਆਗੂ ਅਮਨਦੀਪ ਸ਼ਰਮਾਂ ਦਾ ਕਹਿਣਾ ਹੈ ਕਿ ਉਹ ਜਥੇਬੰਦੀ ਵੱਲ੍ਹੋਂ ਪੰਜਾਬ ਭਰ ਚ ਵੱਖ ਵੱਖ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਮੰਗ ਪੱਤਰ ਦੇ ਚੁੱਕੀ ਹੈ,ਪਰ ਇਸ ਦੇ ਬਾਵਜੂਦ ਉਨ੍ਹਾਂ ਦੇ ਖਾਤਿਆਂ ਨੂੰ ਰੰਗ ਭਾਗ ਨਹੀਂ ਲੱਗੇ।
ਅਧਿਆਪਕ ਆਗੂ ਰਾਜੇਸ਼ ਬੁਢਲਾਡਾ ਦਾ ਕਹਿਣਾ ਕਿ ਇਨ੍ਹਾਂ ਦਿਨਾਂ ਦੌਰਾਨ ਬੱਚਿਆਂ ਦੇ ਨਵੇਂ ਦਾਖਲਿਆਂ ਲਈ ਵੀ ਪੈਸਿਆਂ ਦੀ ਲੋੜ ਹੁੰਦੀ ਹੈ ਅਤੇ ਹੋਰਨਾਂ ਕੰਮਾਂ ਕਾਰਾਂ ਲਈ ਤਨਖਾਹਾਂ ਨਾਲ ਬੱਝੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਹੋਰ ਵਧ ਜਾਂਦੀਆਂ ਹਨ।
PSEB 10TH TERM 2 DATESHEET: ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੀ ਡੇਟ ਸੀਟ ਜਾਰੀ
PSEB TERM 2 12TH CLASS DATESHEET DOWNLOAD HERE
LATEST UPDATE: PSEB RELEASES DATASHEET FOR 10th AND 10+2
PSEB 12th TERM 2 EXAM DATESHEET MARCH 2022
PSEB 10th TERM 2 EXAM DATESHEET MARCH 2022
RE EXAM PSEB 10TH DATE SHEET | DOWNLOAD HERE |
RE EXAM PSEB 12TH DATE SHEET | DOWNLOAD HERE |
PSEB TERM 2 12TH EXAM DATE SHEET | DOWNLOAD HERE |
PSEB TERM 2 10TH EXAM DATE SHEET | DOWNLOAD HERE |
PSEB RELEASED 5TH REVISED DATESHEET DOWNLOAD HERE
PSEB DATE SHEET 2022 | DOWNLOAD HERE |
---|---|
PSEB 5TH DATE SHEET REVISED 2022 |
DOWNLOAD HERE |
PSEB REVISED 8TH DATE SHEET 2022 | DOWNLOAD HERE |
PSEB 10TH DATE SHEET 2022 | DOWNLOAD HERE |
PSEB 12TH DATE SHEET 2022 | DOWNLOAD HERE |
PSEB NON BOARD DATE SHEET 2022 | DOWNLOAD HERE |
PSEB SYLLABUS | DOWNLOAD HERE |
---|---|
PSEB 5TH CLASS SYLLABUS | DOWNLOAD HERE |
PSEB 8TH CLASS SYLLABUS | DOWNLOAD HERE |
PSEB 10TH CLASS SYLLABUS | DOWNLOAD HERE |
PSEB 12TH CLASS SYLLABUS | DOWNLOAD HERE |
PSEB NON BOARD CLASSES SYLLABUS | DOWNLOAD HERE |
PSEB MODEL QUESTION PAPER | DOWNLOAD HERE |
---|---|
PSEB 5TH MODEL TEST PAPER | DOWNLOAD HERE |
PSEB 8TH MODEL TEST PAPER | DOWNLOAD HERE |
PSEB 10TH MODEL TEST PAPER 2022 | DOWNLOAD HERE |
PSEB 12TH MODEL TEST PAPER | DOWNLOAD HERE |
PSEB 10TH MODEL TEST PAPER 2022 | DOWNLOAD HERE |
ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਤੇ ਸਿੱਖਿਆ ਨੀਤੀ 2020 ਦੇ ਮਾਰੂ ਪੱਖਾਂ ਸਬੰਧੀ ਕੀਤੀ ਗਈ ਵਿਚਾਰ ਚਰਚਾ
ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਗਿਆ
ਸਿੱਖਿਆ ਨੀਤੀ 2020 ਦੇ ਮਾਰੂ ਪੱਖਾਂ ਸਬੰਧੀ ਕੀਤੀ ਗਈ ਵਿਚਾਰ ਚਰਚਾ
23 ਮਾਰਚ ,ਸ੍ਰੀ ਮੁਕਤਸਰ ਸਾਹਿਬ
ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਪਾਰਕ ਸ੍ਰੀ ਮੁਕਤਸਰ ਸਾਹਿਬ ਵਿਖੇ ਇਕੱਤਰਤਾ ਕਰ ਕੇ ਮਹਾਨ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਪਵਨ ਕੁਮਾਰ, ਮਿਡ ਡੇ ਮੀਲ ਵਰਕਰ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਰਮਨਜੀਤ ਕੌਰ, ਟੈਕਨੀਕਲ ਮਕੈਨੀਕਲ ਯੂਨੀਅਨ ਦੇ ਆਗੂ ਸੁਬੇਗ ਸਿੰਘ, ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰ ਯੂਨੀਅਨ ਦੇ ਹਰਪਾਲ ਕੌਰ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਪਰਮਾਤਮਾ ਸਿੰਘ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ 2020 ਭਾਰਤ ਵਰਗੇ ਬਹੁ-ਧਰਮੀ, ਬਹੁ-ਭਾਸ਼ਾਈ ਮੁਲਕ ਦੀ ਸਮੁੱਚੀ ਵੰਨ ਸੁਵੰਨਤਾ ਦੇ ਧੁਰ ਉਲਟ ਹੈ ਅਤੇ ਆਰ.ਐਸ.ਐਸ. ਦੇ ਫਾਸ਼ੀਵਾਦੀ ਏਜੰਡੇ ਤਹਿਤ ਸਿੱਖਿਆ ਦੇ ਭਗਵਾਂਕਰਣ ਦੀ ਚਾਲ ਹੈ।
ਕੇਂਦਰ ਦੀ ਬੀਜੇਪੀ ਸਰਕਾਰ ਵੱਲੋਂ ਇਸ ਨੀਤੀ ਰਾਹੀਂ ਸਮੁੱਚੇ ਸਿੱਖਿਆ ਪਾਠਕ੍ਰਮ, ਵਿਸ਼ੇਸ਼ ਤੌਰ ਤੇ ਇਤਿਹਾਸ, ਵਿਗਿਆਨ ਅਤੇ ਸਾਹਿਤ ਨੂੰ, ਭਗਵੇਂਕਰਨ ਦੇ ਰੰਗ ਵਿੱਚ ਰੰਗਿਆ ਜਾ ਰਿਹਾ ਹੈ। ਇਸ ਨੀਤੀ ਰਾਹੀਂ ਸਿੱਖਿਆ ਨੂੰ ਹੋਰ ਪਿਛਾਖੜੀ, ਗੈਰ-ਵਿਗਿਆਨਕ, ਗੈਰ-ਜਮਹੂਰੀ ਅਤੇ ਮੱਧਯੁਗੀ ਬਣਾਉਣ ਦਾ ਘਾਤਕ ਏਜੰਡਾ ਲਾਗੂ ਕੀਤਾ ਜਾ ਰਿਹਾ ਹੈ।
Also read:
ਉਦਾਰੀਕਰਨ,ਨਿੱਜੀਕਰਨ ਅਤੇ ਵਿਸ਼ਵੀਕਰਨ ਦੀ ਇਸ ਨੀਤੀ ਰਾਹੀਂ ਸਿੱਖਿਆ ਨੂੰ ਮੰਡੀ ਵਿੱਚ ਵਿਕਣ ਵਾਲੀ ਵਸਤੂ ਬਣਾਉਂਦੇ ਹੋਏ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਕਰਨ ਦਾ ਖਾਕਾ ਤਿਆਰ ਕਰ ਲਿਆ ਗਿਆ ਹੈ। ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂਆਂ ਨੇ ਕਿਹਾ ਕਿ ਇਸ ਨੀਤੀ ਖ਼ਿਲਾਫ਼ ਦੇਸ਼ ਭਰ ਦੇ ਲੋਕਾਂ ਨੂੰ ਕਿਸਾਨੀ ਸੰਘਰਸ਼ ਤੋਂ ਸੇਧ ਲੈਂਦੇ ਹੋਏ ਸਿੱਖਿਆ ਨੂੰ ਬਚਾਉਣ ਲਈ ਹੰਭਲਾ ਮਾਰਦੇ ਹੋਏ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਰਾਜਵਿੰਦਰ ਕੌਰ, ਕੁਲਵਿੰਦਰ ਸਿੰਘ, ਕੰਵਲਜੀਤ ਪਾਲ, ਰਵੀ ਕੁਮਾਰ, ਸੁਰਿੰਦਰ ਕੁਮਾਰ, ਮਨਦੀਪ ਸਿੰਘ, ਵਿਸ਼ੂ ਛਾਬੜਾ, ਅਮਰਜੀਤ ਕੌਰ, ਜਸਵੀਰ ਕੌਰ, ਅਜੀਤ ਸਿੰਘ ਅਤੇ ਹੋਰ ਮੁਲਾਜ਼ਮ ਹਾਜ਼ਰ ਸਨ।
RECENT UPDATES
School holiday
LINK FOR MERITORIOUS SCHOOL ADMISSION 2023-24: ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲੇ ਲਈ ਲਿੰਕ ਐਕਟਿਵ
MERITORIOUS SCHOOL ADMISSION 2023: ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲੇ ਲਈ ਅਰਜ਼ੀਆਂ ਦੀ ਮੰਗ ਸੋਸਾਇਟੀ ਫਾਰ ਪ੍ਰੋਮੋਸ਼ਨ ਆਫ਼ ਕੋਆਲਿਟੀ ਐਜੂਕੇਸ਼ਨ ਛਾਰ ਅਰ ਐਂਡ ਸੈ...
IMPORTANT LINKS
- PSTET 2023 : LATEST UPDATES
- HOLIDAYS IN PUNJAB 2023: ਸਕੂਲਾਂ/ ਬੈਂਕਾਂ ਵਿੱਚ ਛੁੱਟੀਆਂ ਦੀ ਸੂਚੀ
- 10+1 PHYSICS IMPORTANT MCQ
- 10+2 PHYSICS IMPORTANT MCQ
- SST 9TH ( MCQ FOR ALL COMPETITION)
- PSEB BOARD EXAM 2023 : ALL LATEST UPDATES
- Privacy policy
- PSEB BOARD QUESTION PAPER ANSWER KEY 2023
- PSEB 5th Result 2023 Latest updates