Wednesday, 16 March 2022

ਭਗਵੰਤ ਮਾਨ ਵੱਲੋਂ ਮੁੱਖ ਮੰਤਰੀ ਦਾ ਚਾਰਜ ਲੈਂਦਿਆਂ ਹੀ ਸਰਕਾਰ ਨੇ ਖਜ਼ਾਨਾ ਦਫਤਰਾਂ ਨੂੰ ਲਾਈਆਂ ਬਰੇਕਾਂ,....

 ਚੰਡੀਗੜ੍ਹ, 16 ਮਾਰਚ 2022

ਭਗਵੰਤ ਮਾਨ ਵੱਲੋਂ ਮੁੱਖ ਮੰਤਰੀ ਦਾ ਚਾਰਜ ਲੈਂਦਿਆਂ ਹੀ ਸਰਕਾਰ ਨੇ ਖਜ਼ਾਨਾ ਦਫਤਰਾਂ ਨੂੰ  ਬਰੇਕਾਂ ਲਾਈਆਂ  ਹਨ।
 ਪੰਜਾਬ ਦੇ ਸਮੂਹ ਖਜ਼ਾਨਾ ਦਫਤਰਾਂ ਨੂੰ ਅਦਾਇਗੀਆਂ ਦੇ ਨਵੇਂ ਬਿੱਲ ਹਾਸਲ ਨਾ ਕਰਨ ਦੇ ਦਿੱਤੇ ਹੁਕਮ। ਭਗਵੰਤ ਮਾਨ ਵੱਲੋਂ ਮੁੱਖ ਮੰਤਰੀ ਦਾ ਚਾਰਜ ਲੈਂਦਿਆਂ ਹੀ  ਸਰਕਾਰ ਨੇ ਖ਼ਜ਼ਾਨਾ ਦਫ਼ਤਰਾਂ ਨੂੰ ਜ਼ੁਬਾਨੀ ਹੁਕਮ ਜਾਰੀ ਕੀਤੇ ਹਨ ਕਿ ਖਜ਼ਾਨਾ ਦਫ਼ਤਰ ਕਿਸੇ ਵੀ ਤਰ੍ਹਾਂ ਦੇ ਨਵੇਂ ਬਿੱਲ ਹਾਸਲ ਨਾ ਕਰ। ਸੋਸ਼ਲ ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਮੂਹ ਖਜ਼ਾਨਾ ਅਫਸਰਾਂ ਨੂੰ ਇਹ ਕਿਹਾ ਗਿਆ ਹੈ ਕਿਸੇ ਵੀ ਤਰਾਂ ਦੇ ਨਵੇਂ  ਬਿੱਲਾਂ ਨੂੰ ਨਾਂ ਲਿਆ ਜਾਵੇ।


ਇਸ ਤਰ੍ਹਾਂ ਦੇ ਹੁਕਮਾਂ ਨਾਲ ਸਰਕਾਰੀ ਮੁਲਾਜ਼ਮਾਂ ਦੇ ਪੈਨਸ਼ਨ, ਐਕਸ ਗਰੇਸ਼ੀਆ ਅਤੇ ਮੈਡੀਕਲ ਬਿਲਾਂ ਆਦਿ ਨੂੰ ਖਜ਼ਾਨਾ ਦਫਤਰ ਵਲੋਂ ਮਨਾ ਕਰਨ ਤੇ    ਅਦਾਇਗੀਆਂ ਤੇ ਰੋਕ ਲਗ ਜਾਵੇਗੀ।
BHAGWANT MANN GOVT: ਪੰਜਾਬ ਸਰਕਾਰ ਵੱਲੋਂ ਕਰਮਚਾਰੀਆਂ ਨੂੰ ਜਾਰੀ ਹੋਏ ਇਹ ਆਦੇਸ਼

 

ਸਕੂਲਾਂ ਅਤੇ ਹਸਪਤਾਲਾਂ ਵਿਚ ਚੈਕਿੰਗ ਕੀਤੀ ਜਾਂਦੀ ਹੈ ਨਾ ਕਿ ਛਾਪੇ ਮਾਰੇ ਜਾਂਦੇ ਹਨ:ਡੀ.ਟੀ.ਐਫ

 ਸਕੂਲਾਂ 'ਚ ਸਹਿਮ ਦੀ ਥਾਂ ਉਸਾਰੂ ਵਿਦਿਅਕ ਮਾਹੌਲ ਉਸਾਰਿਆ ਜਾਵੇ : ਡੀ.ਟੀ.ਐਫ.

ਸਿੱਖਿਆ ਵਰਗੇ ਸੰਵੇਦਨਸ਼ੀਲ ਵਿਸ਼ੇ ਨੂੰ ਭੀੜਤੰਤਰ ਰਾਹੀਂ ਪ੍ਰਭਾਵਿਤ ਕਰਨਾ ਇਤਰਾਜਯੋਗ: ਡੀ.ਟੀ.ਐਫ.

ਸਕੂਲਾਂ ਅਤੇ ਹਸਪਤਾਲਾਂ ਵਿਚ ਚੈਕਿੰਗ ਕੀਤੀ ਜਾਂਦੀ ਹੈ ਨਾ ਕਿ ਛਾਪੇ ਮਾਰੇ ਜਾਂਦੇ ਹਨ:ਡੀ.ਟੀ.ਐਫ
16 ਮਾਰਚ , ਅੰਮ੍ਰਿਤਸਰ : ਡੈਮੋਕ੍ਰੇਟਿਕ ਮੁਲਾਜ਼ਮ ਫੈੱਡਰੇਸ਼ਨ ਦੇ ਸੂਬਾਈ ਪ੍ਰਧਾਨ ਜਰਮਨਜੀਤ ਸਿੰਘ ਅਤੇ ਡੈਮੋਕਰੈਟਿਕ ਟੀਚਰ ਫਰੰਟ ਪੰਜਾਬ ਦੇ ਸੂਬਾਈ ਵਿੱਤ ਸਕੱਤਰ ਕਮ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ ਨੇ ਸਰਕਾਰੀ ਸਕੂਲਾਂ ਵਿੱਚ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਵਿਧਾਇਕਾਂ ਵੱਲੋਂ ਵੱਡੀ ਗਿਣਤੀ ਬਾਹਰੀ ਲੋਕਾਂ ਨਾਲ ਭੀੜਤੰਤਰ ਦੇ ਰੂਪ ਵਿੱਚ ਅੰਦਰ ਜਾਣ ਅਤੇ ਕੁੱਝ ਥਾਈਂ ਵਿਦਿਆਰਥੀਆਂ ਤੇ ਅਧਿਆਪਕਾਂ ਵਿਚ ਭਾਰੀ ਸਹਿਮ ਪਾਉਣ 'ਤੇ ਸਖਤ ਇਤਰਾਜ ਜਾਹਿਰ ਕਰਦਿਆਂ, ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਸਿੱਖਿਆ ਵਰਗੇ ਸੰਵੇਦਨਸ਼ੀਲ ਵਿਸ਼ੇ ਸੰਬੰਧੀ ਗੰਭੀਰਤਾ ਅਤੇ ਸੰਜਮ ਤੋਂ ਕੰਮ ਲੈਣ ਦੀ ਅਪੀਲ ਕੀਤੀ ਹੈ। 

ਡੀ.ਟੀ.ਐਫ. ਆਗੂਆਂ ਲਖਵਿੰਦਰ ਸਿੰਘ ਗਿੱਲ, ਗੁਰਬਿੰਦਰ ਸਿੰਘ ਖਹਿਰਾ, ਚਰਨਜੀਤ ਸਿੰਘ ਰਾਜਧਾਨ, ਗੁਰਦੇਵ ਸਿੰਘ, ਹਰਜਾਪ ਸਿੰਘ ਬੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੂੰ ਪਹਿਲਾਂ ਸਿੱਖਿਆ ਸ਼ਾਸਤਰੀਆਂ ਅਤੇ ਅਧਿਆਪਕ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਸੂਬੇ ਦੇ ਵਿਦਿਅਕ ਢਾਂਚੇ ਦੀਆਂ ਅਸਲ ਤਰੁਟੀਆਂ ਦੀ ਪਹਿਚਾਣ ਕਰਨੀ ਚਾਹੀਦੀ ਹੈ, ਉਸ ਉਪਰੰਤ ਲੀਹੋਂ ਉਤਰੇ ਸਿੱਖਿਆ ਤੰਤਰ ਨੂੰ ਮਨੋਵਿਗਿਆਨਕ ਢੰਗ ਨਾਲ, ਭੀੜਤੰਤਰ ਦੀ ਥਾਂ ਸਿੱਖਿਆ ਵਿਭਾਗ ਰਾਹੀਂ ਦਰੁਸਤ ਕਰਨ ਵੱਲ ਪੂਰੀ ਜ਼ਿੰਮੇਵਾਰੀ ਨਾਲ ਕਦਮ ਚੁੱਕਣੇ ਚਾਹੀਦੇ ਹਨ। ਜਿਸ ਲਈ ਪਹਿਲਾਂ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਸਹਿਯੋਗ ਅਤੇ ਭਰੋਸਾ ਹਾਸਿਲ ਹੋਣਾ ਬਹੁਤ ਅਹਿਮ ਹੈ।ਸਰਕਾਰੀ ਸਕੂਲਾਂ ਅਤੇ ਸਰਕਾਰੀ ਹਸਪਾਲਾਂ ਵਿੱਚ ਬਹੁਤ ਸਾਰੀਆਂ ਅਸਾਮੀਆਂ ਖਾਲੀ ਪਈਆਂ ਹਨ ਅਤੇ ਪਿਛਲੇ ਲੰਮੇ ਸਮੇਂ ਤੋਂ ਦਰਜਾ ਚਾਰ ਕਾਮਿਆਂ ਦੀ ਭਰਤੀ ਨਹੀਂ ਕੀਤੀ ਗਈ। ਸਰਕਾਰੀ ਸੰਸਥਾਵਾਂ ਦੀ ਇਮਾਰਤ ਦੀ ਬੁਰੀ ਹਾਲਤ ਦੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ ਨਾ ਕਿ ਇਕ ਮੁਲਾਜ਼ਮ ਦੀ ਕਿਉਂਕਿ ਇਨ੍ਹਾਂ ਇਮਾਰਤਾਂ ਵਿਚ ਸੁਧਾਰ ਲਿਆਉਣ ਲਈ ਭਾਰੀ ਖ਼ਰਚ ਲਗਦਾ ਹੈ ਜੋ ਜਿਸ ਦੀ ਗਰਾਂਟ ਸਰਕਾਰ ਵੱਲੋਂ ਜਾਰੀ ਕਰਨੀ ਬਣਦੀ ਹੈ। ਅਧਿਆਪਕਾਂ ਅਤੇ ਮੁਲਾਜ਼ਮਾਂ ਨੇ ਤਾਂ ਕੇਵਲ ਸਰਕਾਰੀ ਸੰਸਥਾ ਵਿੱਚ ਜਾ ਕੇ ਲੋਕਾਂ ਨੂੰ ਤਨਦੇਹੀ ਨਾਲ ਸੇਵਾਵਾਂ ਦੇਣੀਆਂ ਹੁੰਦੀਆਂ ਹਨ, ਜੋ ਸਾਰੇ ਅਧਿਆਪਕ ਅਤੇ ਮੁਲਾਜ਼ਮ ਤਨਦੇਹੀ ਦੇ ਨਾਲ ਆਪਣੀਆਂ ਬਣਦੀਆਂ ਜ਼ਿੰਮੇਵਾਰੀਆਂ ਨੂੰ ਨਿਭਾ ਰਹੇ ਹਨ ਪਰੰਤੂ ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਦੀ ਅਣਗਹਿਲੀ ਦੇ ਸ਼ਿਕਾਰ ਹੋ ਰਹੇ ਹਨ ।  

ਜ਼ਿਲ੍ਹਾ ਪ੍ਰੈਸ ਸਕੱਤਰ ਰਾਜੇਸ਼ ਕੁਮਾਰ ਪ੍ਰਾਸ਼ਰ, ਚਰਨਜੀਤ ਸਿੰਘ ਭੱਟੀ, ਨਿਰਮਲ ਸਿੰਘ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ ਜੱਬੋਵਾਲ, ਨਰੇਂਦਰ ਮੱਲੀਆਂ, ਕੇਵਲ ਸਿੰਘ ਭੱਟੀ, ਦਿਲਬਾਗ ਸਿੰਘ, ਡਾ ਗੁਰਦਿਆਲ ਸਿੰਘ, ਵਿਕਾਸ ਚੌਹਾਨ, ਵਿਸ਼ਾਲ ਚੌਹਾਨ, ਵਿਸ਼ਾਲ ਕਪੂਰ, ਬਖਸ਼ੀਸ਼ ਸਿੰਘ ਬੱਲ, ਪਰਮਿੰਦਰ ਸਿੰਘ ਰਾਜਾਸਾਂਸੀ, ਸ਼ਮਸ਼ੇਰ ਸਿੰਘ ਆਦਿ ਨੇ ਕਿਹਾ ਕਿ ਸਿੱਖਿਆ ਵਰਗੇ ਸੰਵੇਦਨਸ਼ੀਲ ਵਿਸ਼ੇ ਪ੍ਰਤੀ ਵਿੱਦਿਅਕ ਮਨੋਵਿਗਿਆਨਕ ਪਹੁੰਚ ਅਪਣਾਉਂਦਿਆਂ, ਪੰਜਾਬ ਸਰਕਾਰ ਨੂੰ ਕਾਰਪੋਰੇਟ ਪੱਖੀ ਕੇਂਦਰ ਦੀ ਨਵੀਂ ਸਿੱਖਿਆ ਨੀਤੀ-2020 ਰੱਦ ਕਰਕੇ ਪੰਜਾਬ ਦੀਆਂ ਲੋੜਾਂ ਅਨੁਸਾਰ ਆਪਣੀ ਸਿੱਖਿਆ ਨੀਤੀ ਤਿਆਰ ਕਰਨ, ਵਿਦਿਆਰਥੀਆਂ ਦੀ ਵਰਦੀ, ਕਿਤਾਬਾਂ ਅਤੇ ਹੋਰ ਵਿੱਦਿਅਕ ਲੋੜਾਂ ਸਮੇਂ ਸਿਰ ਪੂਰੀਆਂ ਕਰਨ, ਸਰਕਾਰੀ ਸਕੂਲਾਂ ਵਿੱਚ ਵੱਡੀ ਗਿਣਤੀ ਖਾਲੀ ਅਸਾਮੀਆਂ ਉੱਪਰ ਜੰਗੀ ਪੱਧਰ 'ਤੇ ਨਵੀਂਆਂ ਭਰਤੀ ਕਰਨ, ਅਧਿਆਪਕਾਂ ਦੀਆਂ ਗ਼ੈਰਵਿਦਿਅਕ ਡਿਊਟੀਆਂ 'ਤੇ ਪੂਰਨ ਪਾਬੰਦੀ ਲਗਾਉਣ, ਕੱਚੇ ਅਧਿਆਪਕ ਪੱਕੇ ਕਰਨ, ਸਮਾਜਿਕ ਸੁਰੱਖਿਆ ਲਈ ਜਰੂਰੀ ਪੁਰਾਣੀ ਪੈਨਸ਼ਨ ਬਹਾਲ ਕਰਨ, ਕੰਪਿਊਟਰ ਅਧਿਆਪਕਾਂ ਦੀ ਵਿਭਾਗ ਵਿਚ ਰੈਗੂਲਰ ਸ਼ਿਫਟਿੰਗ ਕਰਨ, ਤਰੱਕੀਆਂ ਅਤੇ ਬਦਲੀਆਂ ਦੇ ਮਾਮਲੇ ਦਾ ਯੋਗ ਨਿਪਟਾਰਾ ਕਰਨ ਵੱਲ ਫੌਰੀ ਠੋਸ ਕਦਮ ਚੁੱਕਣੇ ਚਾਹੀਦੇ ਹਨ। 

ਇਸੇ ਤਰ੍ਹਾਂ ਸਕੂਲ ਮੁਖੀਆਂ ਅਤੇ ਕਲਰਕਾਂ 'ਤੇ ਇੱਕ ਤੋਂ ਵੱਧ ਸਕੂਲਾਂ ਦਾ ਭਾਰ, ਗੈਰ ਵਿੱਦਿਅਕ ਕੰਮ, ਸਕੂਲਾਂ ਵਿੱਚ ਸਫ਼ਾਈ ਸੇਵਕਾਂ ਅਤੇ ਫੰਡਾਂ ਦੀ ਅਣਹੋਂਦ ਅਤੇ ਪਿਛਲੀ ਸਰਕਾਰ ਵੱਲੋਂ ਸਿੱਖਿਆ ਨੂੰ ਅਣਗੌਲਿਆਂ ਕੀਤੇ ਜਾਣ ਕਾਰਨ, ਹੁਣ ਸੁਹਿਰਦਤਾ ਨਾਲ ਸਿੱਖਿਆ ਨੂੰ ਮੁੜ ਸਹੀ ਲੀਹ ਤੇ ਪਾਉਣ ਦੀ ਲੋੜ ਹੈ।

ਜਥੇਬੰਦੀ ਦੇ ਆਗੂਆਂ ਨੇ ਆਖਿਆ ਕੀ ਰਾਜਨੀਤਕ ਲਾਹਾ ਖੱਟਣ ਲਈ ਸੂਬੇ ਦੀ ਮੌਜੂਦਾ ਸਰਕਾਰ ਸਰਕਾਰੀ ਮੁਲਾਜ਼ਮਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਯਾਦ ਕਰਾਇਆ ਕੀ ਪਿਛਲੀ ਸਰਕਾਰਾਂ ਵੱਲੋਂ ਸਰਕਾਰੀ ਅਦਾਰਿਆਂ, ਸੂਬੇ ਦੇ ਸਮੂਹ ਅਧਿਆਪਕਾਂ, ਮੁਲਾਜ਼ਮਾਂ, ਅਤੇ ਕਾਮਿਆਂ, ਵਿਦਿਆਰਥੀਆਂ, ਕਿਸਾਨਾਂ ਆਦਿ ਪ੍ਰਤੀ ਪਿਛਲੀਆਂ ਸਰਕਾਰਾਂ ਵੱਲੋਂ ਧੱਕੇਸ਼ਾਹੀ ਕੀਤੀ ਗਈ ਸੀ ਅਤੇ ਸਰਕਾਰ ਦੀਆਂ ਬਣਦੀਆਂ ਜ਼ਿੰਮੇਵਾਰੀਆਂ ਪੂਰੀਆਂ ਨਾ ਕਰਕੇ ਸੂਬੇ ਦੀ ਮਾੜੀ ਹਾਲਤ ਦਾ ਠੀਕਰਾ ਸਮੂਹ ਮੁਲਾਜ਼ਮਾਂ ਤੇ ਭੰਨਣ ਵਰਗੀਆਂ ਕੋਸ਼ਿਸ਼ਾਂ ਕੀਤੀਆਂ ਜਿਸ ਸਦਕਾ ਉਨ੍ਹਾਂ ਸਰਕਾਰ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਨਹੀਂ ਚੜ੍ਹਨ ਦਿੱਤੀਆਂ ਗਈਆਂ। ਪੰਜਾਬ ਦੇ ਸੂਝਵਾਨ ਲੋਕਾਂ ਨੇ ਬੜੀਆਂ ਆਸਾਂ ਨਾਲ ਨਵੀਂ ਸਰਕਾਰ ਨੂੰ ਕੰਮ ਕਰਨ ਦਾ ਮੌਕਾ ਦਿੱਤਾ । ਜਥੇਬੰਦੀ ਵੱਲੋਂ ਮੌਜੂਦਾ ਸਰਕਾਰ ਵੱਲੋਂ ਅਪਨਾਇਆ ਰੁੱਖ ਕਦੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਭਵਿੱਖ ਵਿੱਚ ਅਜਿਹੇ ਕੰਮਾਂ ਦਾ ਡਟ ਕੇ ਏਕੇ ਤੇ ਸੰਘਰਸ਼ ਨਾਲ ਵਿਰੋਧ ਕੀਤਾ ਜਾਵੇਗਾ।

PUNJAB VIDHAN SABHA FIRST SESSION: ਵਿਧਾਨ ਸਭਾ ਦਾ ਪਹਿਲਾ ਸੈਸ਼ਨ ਇਸ ਦਿਨ ਤੋਂ

PUNJAB VIDHAN SABHA FIRST SESSION: ਵਿਧਾਨ ਸਭਾ ਦਾ ਪਹਿਲਾ ਸੈਸ਼ਨ 17 ਮਾਰਚ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਵਿਧਾਨ ਸਭਾ ਦਾ ਸੈਸ਼ਨ 3 ਦਿਨ ਦਾ ਹੋਏਗਾ।


 ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦਾ ਸੈਸ਼ਨ 17, 21 ਅਤੇ 22 ਮਾਰਚ ਨੂੰ ਬੁਲਾਇਆ ਗਿਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਸੰਭਾਲਿਆ ਸੀ.ਐਮ. ਦਾ ਕਾਰਜਭਾਰ

ਵਾਰਡ ਨੰਬਰ 26 ਸ਼ੀਤਲ ਕਲੋਨੀ ਦੇ ਨਿਵਾਸੀਆਂ ਨੇ ਆਮ ਆਦਮੀ ਪਾਰਟੀ ਦੀ ਹਲਕਾ ਰਾਜਪੁਰਾ ਤੋਂ ਵਿਧਾਇਕਾ ਨੀਨਾ ਮਿੱਤਲ ਨਾਲ ਕੀਤੀ ਮੁਲਾਕਾਤ

 ਵਾਰਡ ਨੰਬਰ 26 ਸ਼ੀਤਲ ਕਲੋਨੀ ਦੇ ਨਿਵਾਸੀਆਂ ਨੇ ਆਮ ਆਦਮੀ ਪਾਰਟੀ ਦੀ ਹਲਕਾ ਰਾਜਪੁਰਾ ਤੋਂ ਵਿਧਾਇਕਾ ਨੀਨਾ ਮਿੱਤਲ ਨਾਲ ਕੀਤੀ ਮੁਲਾਕਾਤ 


ਰਾਜਪੁਰਾ 16 ਮਾਰਚ ( ਚਾਨੀ)


ਹਲਕਾ ਰਾਜਪੁਰਾ ਤੋਂ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਤੋਂ ਪਹਿਲੀ ਵਾਰ ਮਹਿਲਾ ਵਿਧਾਇਕ ਬਣਨ ਦਾ ਮਾਣ ਪ੍ਰਾਪਤ ਕਰਨ ਵਾਲੀ ਨੀਨਾ ਮਿੱਤਲ ਦਾ ਉਚੇਚੇ ਤੌਰ ਤੇ ਫੁੱਲਾਂ ਦੇ ਗੁਲਦਸਤਿਆਂ ਨਾਲ ਸਨਮਾਨ ਕਰਨ ਲਈ ਵਾਰਡ ਨੰਬਰ 26 ਦੀ ਸ਼ੀਤਲ ਕਲੌਨੀ ਦੇ ਨਿਵਾਸੀ ਨੀਨਾ ਮਿੱਤਲ ਦੇ ਨਿਵਾਸ ਸਥਾਨ ਪਹੁੰਚੇ। ਨੌਜਵਾਨ ਅਮਨਜੋਤ ਸਿੰਘ ਅਤੇ ਅਮਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਕਾਂਗਰਸ ਦਾ ਗੜ੍ਹ ਅਖਵਾਏ ਜਾਣ ਵਾਲੇ ਵਾਰਡ ਨੰਬਰ 26 ਵਿੱਚੋਂ ਨੀਨਾ ਮਿੱਤਲ ਨੂੰ ਚੋਖੀਆਂ ਵੋਟਾਂ ਮਿਲੀਆਂ ਅਤੇ ਨੀਨਾ ਮਿੱਤਲ ਹਲਕਾ ਰਾਜਪੁਰਾ ਤੋਂ ਚੰਗੀ ਲੀਡ ਨਾਲ ਜੇਤੂ ਰਹੇ। ਉਹਨਾਂ ਕਿਹਾ ਕਿ ਇਸ ਸਬੰਧੀ ਵਿਧਾਇਕਾ ਨੀਨਾ ਮਿੱਤਲ ਨੇ ਖੁਸ਼ੀ ਪ੍ਰਗਟਾਈ ਅਤੇ ਕਿਹਾ ਕਿ ਉਹ ਅਤੇ ਆਮ ਆਦਮੀ ਪਾਰਟੀ ਹਲਕਾ ਰਾਜਪੁਰਾ ਦੇ ਸਮੂਹ ਵਾਸੀਆਂ ਦੀ ਉਮੀਦਾਂ ਤੇ ਖਰ੍ਹੇ ਉਤਰਨ ਲਈ ਲਗਾਤਾਰ ਕਾਰਜਸ਼ੀਲ ਰਹਿਣਗੇ। 

ਇਸ ਮੌਕੇ ਸ਼ੀਤਲ ਕਲੋਨੀ ਦੇ ਵਿੱਚੋਂ ਅਮਨਜੋਤ ਸਿੰਘ ਅਤੇ ਅਮਰਪ੍ਰੀਤ ਸਿੰਘ ਸੰਧੂ ਦੇ ਨਾਲ ਹਰਜੀਤ ਸਿੰਘ ਕੋਹਲੀ, ਜਗਮੋਹਨ ਸਿੰਘ ਬੱਗਾ, ਬਲਜੀਤ ਕੌਰ, ਨੀਤੂ ਬਾਂਸਲ, ਸਵਰਨਜੀਤ ਕੌਰ, ਵਿਭਾ, ਗੁਰਿੰਦਰ ਕੌਰ, ਰੁਪਿੰਦਰ ਕੌਰ, ਆਰਤੀ ਸੂਦ, ਸ਼ਤੀਸ ਸ਼ਰਮਾ, ਕੇ ਕੇ ਸ਼ਰਮਾ, ਗੋਲਡੀ ਕੁਮਾਰ, ਭੁਪਿੰਦਰ ਸਿੰਘ ਚੋਪੜਾ 'ਮਿੰਨੀ' ਅਤੇ ਹੋਰ ਨਿਵਾਸੀ ਵੀ ਹਾਜਰ ਸਨ।

ਭਗਵੰਤ ਮਾਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਪੰਜਾਬ ਦੇ 28ਵੇਂ ਮੁੱਖ ਮੰਤਰੀ ਵਜੋਂ ਹਲਫ਼ ਲਿਆ


ਭਗਵੰਤ ਮਾਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਪੰਜਾਬ ਦੇ 28ਵੇਂ ਮੁੱਖ ਮੰਤਰੀ ਵਜੋਂ ਹਲਫ਼ ਲਿਆ

ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਅਹੁਦੇ ਦੀ ਸਹੁੰ ਚੁਕਾਈ

ਖਟਕੜ ਕਲਾਂ (ਸ਼ਹੀਦ ਭਗਤ ਸਿੰਘ ਨਗਰ), 16 ਮਾਰਚ :

ਆਮ ਆਦਮੀ ਪਾਰਟੀ ਦੇ ਦਿੱਗਜ ਆਗੂ ਭਗਵੰਤ ਮਾਨ ਨੇ ਅੱਜ 'ਆਪ' ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ 'ਚ ਇੱਕ ਭਰਵੇਂ ਇਕੱਠ ਵਿੱਚ ਪੰਜਾਬ ਦੇ 28ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।


ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਵਿਖੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਲੱਖਾਂ ਲੋਕਾਂ ਦਰਮਿਆਨ ਭਗਵੰਤ ਮਾਨ ਨੂੰ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀਲਾਲ ਪੁਰੋਹਿਤ ਨੇ ਅਹੁਦੇ ਦਾ ਭੇਦ ਗੁਪਤ ਰੱਖਣ ਅਤੇ ਵਫ਼ਾਦਾਰੀ ਦੀ ਸਹੁੰ ਚੁਕਾਈ।

ਇਸ ਦੌਰਾਨ ਸੂਬੇ ਦੇ ਮੁੱਖ ਸਕੱਤਰ ਅਨਿਰੁਧ ਤਿਵਾੜੀ ਨੇ ਸਹੁੰ ਚੁੱਕ ਸਮਾਗਮ ਦਾ ਸੰਚਾਲਨ ਕੀਤਾ, ਜਿਸ ਵਿੱਚ ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀਆਂ ਤੋਂ ਇਲਾਵਾ ਵੱਖ-ਵੱਖ ਖੇਤਰਾਂ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।

ਇਸ ਸਹੁੰ ਚੁੱਕ ਸਮਾਗਮ 'ਚ 'ਆਪ' ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਵਿਧਾਇਕ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਤੋਂ ਇਲਾਵਾ 'ਆਪ' ਦੇ ਕਈ ਨਵੇਂ ਚੁਣੇ ਵਿਧਾਇਕ, ਸੀਨੀਅਰ ਆਗੂ, ਪੰਜਾਬ ਦੇ ਪਾਰਟੀ ਵਰਕਰ ਅਤੇ ਵਲੰਟੀਅਰ ਹਾਜ਼ਰ ਸਨ।

'ਆਪ' ਸਰਕਾਰ ਅੱਜ ਤੋਂ ਕੰਮ ਸ਼ੁਰੂ ਕਰੇਗੀ, ਇਕ ਦਿਨ ਵੀ ਬਰਬਾਦ ਨਹੀਂ ਹੋਵੇਗਾ

 


ਨਿਮਰ ਅਤੇ ਜ਼ਿੰਮੇਵਾਰ ਬਣੋ, ਭਗਵੰਤ ਮਾਨ ਦੀ ਲੋਕਾਂ ਨੂੰ ਅਪੀਲ


 'ਆਪ' ਸਰਕਾਰ ਅੱਜ ਤੋਂ ਕੰਮ ਸ਼ੁਰੂ ਕਰੇਗੀ, ਇਕ ਦਿਨ ਵੀ ਬਰਬਾਦ ਨਹੀਂ ਹੋਵੇਗਾ


• ਨੌਜਵਾਨਾਂ ਦੇ ਸੁਨਹਿਰੇ ਭਵਿੱਖ ਲਈ ਠੋਸ ਯਤਨ ਕੀਤੇ ਜਾਣਗੇ, ਸਿੱਖਿਆ ਅਤੇ ਸਿਹਤ ਪ੍ਰਣਾਲੀ ਨੂੰ ਵੱਡੇ ਪੱਧਰ 'ਤੇ ਕੀਤਾ ਜਾਵੇਗਾ ਅੱਪਗ੍ਰੇਡ


• ਭਾਰਤੀ ਰਾਜਨੀਤੀ ਵਿੱਚ ਵੱਡੇ ਸੁਧਾਰ ਲਿਆਉਣ ਵਾਸਤੇ 'ਆਪ' ਪਾਰਟੀ ਬਣਾਉਣ ਲਈ ਕੇਜਰੀਵਾਲ ਦੀ ਕੀਤੀ ਸ਼ਲਾਘਾ ਖਟਕੜ ਕਲਾਂ (ਸ਼ਹੀਦ ਭਗਤ ਸਿੰਘ ਨਗਰ) 16 ਮਾਰਚ:


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕਾਂ ਨੂੰ ਨਿਮਰ ਰਹਿਣ ਦੀ ਅਪੀਲ ਕੀਤੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਪੰਜਾਬ ਦੇ ਹਰੇਕ ਨਾਗਰਿਕ ਦੀ ਸਰਕਾਰ ਹੈ ਅਤੇ ਮੁੱਖ ਮੰਤਰੀ ਹਮੇਸ਼ਾ ਸਾਰਿਆਂ ਦਾ ਹੁੰਦਾ ਹੈ।

ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਇੱਥੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਅਜਾਇਬ ਘਰ ਤੇ ਯਾਦਗਾਰ ਵਿਖੇ ਮਹਾਨ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਗਏ ਇਸ ਵੱਡੇ ਫਤਵੇ ਤੋਂ ਬਹੁਤ ਖੁਸ਼ ਹਨ। ਉਹਨਾਂ ਕਿਹਾ ਕਿ ਸਾਨੂੰ ਹੁਣ ਵਧੇਰੇ ਜ਼ਿੰਮੇਵਾਰ ਬਣਨਾ ਚਾਹੀਦਾ ਹੈ ਅਤੇ ਹੰਕਾਰੀ ਨਹੀਂ ਹੋਣਾ ਚਾਹੀਦਾ ਕਿਉਂਕਿ 'ਹੰਕਾਰ ਦਾ ਸਿਰ ਹਮੇਸ਼ਾ ਨੀਵਾਂ ਹੁੰਦਾ ਹੈ'। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਕੋਈ ਮੁੱਖ ਮੰਤਰੀ ਸ਼ਹੀਦਾਂ ਦੀ ਧਰਤੀ ਤੋਂ ਸਹੁੰ ਚੁੱਕ ਰਿਹਾ ਹੈ ਕਿਉਂਕਿ ਪਹਿਲਾਂ ਸਟੇਡੀਅਮ ਅਤੇ ਮਹਿਲਾਂ ਤੋਂ ਹਲਫ਼ ਸਮਾਰੋਹ ਹੁੰਦੇ ਸਨ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ ਲੋਕਾਂ ਨੇ ਬਿਨਾਂ ਕਿਸੇ ਸਵਾਰਥ ਜਾਂ ਲਾਲਚ ਦੇ ਨਿਡਰ ਹੋ ਕੇ 'ਆਪ' ਨੂੰ ਵੋਟ ਦਿੱਤੀ ਹੈ।

ਭਗਵੰਤ ਮਾਨ ਨੇ ਅੱਗੇ ਕਿਹਾ ਕਿ ਸਾਨੂੰ ਹੁਣ ਸੱਚਮੁੱਚ ਆਜ਼ਾਦੀ ਮਿਲ ਗਈ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਬੀਤੇ 70 ਸਾਲਾਂ ਦੌਰਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਵਰਗੇ ਸਾਡੇ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਅੱਖੋਂ ਪਰੋਖੇ ਕੀਤਾ। ਉਨ੍ਹਾਂ ਕਿਹਾ ਕਿ 20 ਫਰਵਰੀ, 2022 ਦਾ ਦਿਨ ਪੰਜਾਬ ਦੀ ਰਾਜਨੀਤੀ ਦੇ ਇਤਿਹਾਸ ਵਿੱਚ ਹਮੇਸ਼ਾ ਯਾਦ ਰੱਖਿਆ ਜਾਵੇਗਾ ਕਿਉਂਕਿ ਲੋਕਾਂ ਨੇ ਬਿਨਾਂ ਕਿਸੇ ਪ੍ਰਭਾਵ ਅਤੇ ਜ਼ਬਰ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ, ਜਿਸ ਦਾ ਨਤੀਜਾ 10 ਮਾਰਚ, 2022 ਨੂੰ ਐਲਾਨਿਆ ਗਿਆ ਅਤੇ ਇਸ ਤਰ੍ਹਾਂ ਮਹਾਨ ਸ਼ਹੀਦ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਰਾਹ ਪੱਧਰਾ ਹੋਇਆ। 

ਭਗਵੰਤ ਮਾਨ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅੱਜ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦੇਵੇਗੀ ਅਤੇ ਇੱਕ ਵੀ ਦਿਨ ਬਰਬਾਦ ਨਹੀਂ ਹੋਵੇਗਾ ਕਿਉਂਕਿ ਪੰਜਾਬ ਵਿੱਚ ਤਬਦੀਲੀ ਲਿਆਉਣ ਲਈ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਵਿੱਚ ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਅਤਿ-ਆਧੁਨਿਕ ਸਕੂਲ ਅਤੇ ਹਸਪਤਾਲ ਸਥਾਪਤ ਕਰਕੇ ਵਧੀਆ ਸਿੱਖਿਆ ਅਤੇ ਸਿਹਤ ਸੰਭਾਲ ਬੁਨਿਆਦੀ ਢਾਂਚਾ ਮੁਹੱਈਆ ਕਰਵਾਏਗੀ, ਜਿਸ ਦੀ ਸਾਰਿਆਂ ਵੱਲੋਂ ਸ਼ਲਾਘਾ ਕੀਤੀ ਜਾਵੇਗੀ। 

ਭਗਵੰਤ ਮਾਨ ਨੇ ਕਿਹਾ, “ਇਹ ਸੱਚਮੁੱਚ ਬਹੁਤ ਤਰਸਯੋਗ ਹੈ ਕਿ ਪੰਜਾਬ ਵਰਗੇ ਅਗਾਂਹਵਧੂ ਸੂਬੇ ਦੇ ਨੌਜਵਾਨ ਰੋਜ਼ੀ ਰੋਟੀ ਦੀ ਭਾਲ ਵਿੱਚ ਵਿਦੇਸ਼ਾਂ ਵੱਲ ਕੂਚ ਕਰ ਰਹੇ ਹਨ। ਸਾਡੀ ਸਰਕਾਰ ਸਾਫ਼-ਸੁਥਰਾ, ਪਾਰਦਰਸ਼ੀ ਅਤੇ ਵਧੀਆ ਸ਼ਾਸਨ ਪ੍ਰਦਾਨ ਕਰਨ ਲਈ ਭ੍ਰਿਸ਼ਟਾਚਾਰ ਅਤੇ ਹੋਰ ਕੁਰੀਤੀਆਂ ਦੇ ਖਾਤਮੇ ਦੇ ਨਾਲ-ਨਾਲ ਰੋਜ਼ਗਾਰ ਦੇ ਵਧੀਆ ਮੌਕੇ ਪ੍ਰਦਾਨ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ।” ਭਗਵੰਤ ਮਾਨ ਨੇ ਉਮੀਦ ਪ੍ਰਗਟਾਈ ਕਿ ਅਜਿਹੀਆਂ ਲੋਕ ਪੱਖੀ ਪਹਿਲਕਦਮੀਆਂ ਨਵੀਂ ਚੁਣੀ ਗਈ ਸਰਕਾਰ ਪ੍ਰਤੀ ਲੋਕਾਂ ਵਿੱਚ ਵਿਸ਼ਵਾਸ ਅਤੇ ਭਰੋਸਾ ਪੈਦਾ ਕਰਨਗੀਆਂ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬੇ ਵਿਚ ਤਾਣੀ ਬਹੁਤ ਉਲਝੀ ਹੋਈ ਸੀ ਪਰ ਇਸ ਨੂੰ ਸੂਬੇ ਦੇ ਵਡੇਰੇ ਹਿੱਤ ਵਿੱਚ ਲੋਕਾਂ ਦੇ ਪੂਰਨ ਸਹਿਯੋਗ ਨਾਲ ਜਲਦੀ ਹੀ ਹੱਲ ਕਰ ਲਿਆ ਜਾਵੇਗਾ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਰਵਾਇਤੀ ਪਾਰਟੀਆਂ ਤੋਂ ਬਿਲਕੁਲ ਵੱਖਰੀ ਪਾਰਟੀ ਬਣਾਉਣ ਦੇ ਸ਼ਾਨਦਾਰ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਨੇ (ਕੇਜਰੀਵਾਲ) ਭਾਰਤ ਦੀ ਰਾਜਨੀਤੀ ਵਿੱਚ ਵਿਆਪਕ ਸੁਧਾਰ ਲਿਆਉਣ ਦੇ ਇੱਕੋ-ਇੱਕ ਮਿਸ਼ਨ ਨਾਲ 20 ਦਿਨ ਅੰਨ ਪਾਣੀ ਵੀ ਤਿਆਗਿਆ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਆਮ ਆਦਮੀ ਪਾਰਟੀ ਲੋਕਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।


ਖਟਕੜ ਕਲਾਂ ਵਿਖੇ ਆਇਆ ਲੋਕਾਂ ਦਾ ਹੜ੍ਹ: ਪੰਜਾਬ ਦੇ ਹਰ ਕੋਨੇ ਤੋਂ ਲੱਖਾਂ ਲੋਕ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਵਿਖੇ ਨਵੇਂ ਚੁਣੇ ਗਏ ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਹੁੰਮ ਹੁੰਮਾ ਕੇ ਪਹੁੰਚੇ। ਖਟਕੜ ਕਲਾਂ ਦੀ ਪਵਿੱਤਰ ਧਰਤੀ ਉੱਤੇ ਬਸੰਤੀ ਪੱਗਾਂ ਅਤੇ ਦੁਪੱਟੇ ਸਜਾ ਕੇ ਪਹੁੰਚੇ ਪੰਜਾਬੀਆਂ ਨਾਲ ਮੁੱਖ ਪੰਡਾਲ ਅਤੇ ਸਮੁੱਚੀ ਫਿਜ਼ਾ ਬਸੰਤੀ ਰੰਗ ਵਿਚ ਰੰਗੀ ਗਈ। ਜੋਸ਼, ਉਤਸ਼ਾਹ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਲਬਰੇਜ਼ ਪਾਰਟੀ ਵਰਕਰਾਂ ਅਤੇ ਵਲੰਟੀਅਰਾਂ ਸਮੇਤ ਪੰਡਾਲ ਵਿਚ ਹਾਜ਼ਰ ਲੋਕ ਇਨਕਲਾਬ ਜ਼ਿੰਦਾਬਾਦ, ਬੋਲੇ ​​ਸੋ ਨਿਹਾਲ…, ਆਮ ਆਦਮੀ ਪਾਰਟੀ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ।

ਅਧਿਆਪਕਾਂ ਦੀ 'ਅਡੋਲਸੈਂਸ ਐਜੂਕੇਸ਼ਨ ਪ੍ਰੋਗਰਾਮ' ਤਹਿਤ ਇੱਕ ਰੋਜ਼ਾ ਐਡਵੋਕੇਸੀ ਟ੍ਰੇਨਿੰਗ

 ਅਧਿਆਪਕਾਂ ਦੀ 'ਅਡੋਲਸੈਂਸ ਐਜੂਕੇਸ਼ਨ ਪ੍ਰੋਗਰਾਮ' ਤਹਿਤ ਇੱਕ ਰੋਜ਼ਾ ਐਡਵੋਕੇਸੀ ਟ੍ਰੇਨਿੰਗ 


ਘਨੌਰ 16 ਮਾਰਚ (   ਅਨੂਪ    )  ਹਰਿੰਦਰ ਕੌਰ ਡੀ.ਪੀ.ਆਈ ਐਲੀਮੈਂਟਰੀ ਸਿੱਖਿਆ, ਪੰਜਾਬ-ਕਮ-ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿੱ) ਪਟਿਆਲਾ ਦੇ ਦਿਸ਼ਾ ਨਿਰਦੇਸ਼ ਅਨੁਸਾਰ 'ਅਡੋਲਸੈਂਸ ਐਜੂਕੇਸ਼ਨ ਪ੍ਰੋਗਰਾਮ' ਲਾਗੂ ਕਰਨ ਲਈ ਜ਼ਿਲ੍ਹੇ ਵਿੱਚ ਕਿਸ਼ੋਰ ਅਵਸਥਾ ਸੰਬੰਧੀ ਇੱਕ ਰੋਜ਼ਾ ਐਡਵੋਕੇਸੀ ਮੀਟਿੰਗਾਂ ਪੂਰੇ ਜ਼ਿਲ੍ਹੇ ਅੰਦਰ ਲਗਾਈਆਂ ਜਾ ਰਹੀਆਂ ਹਨ। ਜਿਸ ਤਹਿਤ ਇਹ ਟ੍ਰੇਨਿੰਗ ਸ.ਹ.ਸ ਮੰਡੌਲੀ ਬਲਾਕ-ਘਨੌਰ ਪਟਿਆਲਾ ਵਿਖੇ ਲਗਾਈ ਗਈ। ਜਿਸ ਦਾ ਸੰਚਾਲਨ ਪ੍ਰਿੰਸੀਪਲ ਸੁਖਵਿੰਦਰ ਕੁਮਾਰ ਖੋਸਲਾ ਦੀ ਦੇਖ-ਰੇਖ ਅਨੁਸਾਰ ਚਲਾਇਆ ਗਿਆ। ਇਹ ਅਡੋਲਸੈਂਸ ਐਜੂਕੇਸ਼ਨ ਪ੍ਰੋਗਰਾਮ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਅਧੀਨ ਸਾਲ 2005 ਤੋਂ ਬਾਅਦ ਪੰਜਾਬ ਰਾਜ ਦੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਚਲਾਇਆ ਜਾ ਰਿਹਾ ਹੈ।  ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਅਡੋਲਸੈਂਸ ਉਮਰ ਵਿੱਚ ਬੱਚਿਆਂ ਨੂੰ ਵਿਵਹਾਰ ਸੰਬੰਧੀ ਆਉਂਦੀਆਂ ਮੁਸ਼ਕਲਾਂ, ਇਹਨਾਂ ਮੁਸ਼ਕਲਾਂ ਨਾਲ਼ ਨਜਿੱਠਣਾ, ਮੁਕਾਬਲਾ ਕਰਨ ਅਤੇ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਠੀਕ ਰੱਖਣ ਸੰਬੰਧੀ ਜਾਗਰੂਕ ਕਰਨਾ ਹੈ।                            ਸੈਮੀਨਾਰ ਸਵੇਰੇ ਰਾਜਦੀਪ ਕੌਰ  ਸਾਇੰਸ ਮਿਸਟ੍ਰੈਸ ਦੁਆਰਾ ਕਿਸ਼ੋਰ ਸਿੱਖਿਆ ਬਾਰੇ ਜਾਣਕਾਰੀ ਦੇਣ ਨਾਲ ਸ਼ੁਰੂ ਹੋਇਆ ਜੋ ਕਿ ਬਹੁਤ ਮਹੱਤਵਪੂਰਨ ਸੀ ਅਤੇ ਕਿਸ਼ੋਰ ਅਵਸਥਾ ਦੌਰਾਨ ਬੱਚੇ ਦਾ ਨਸ਼ੇ ਵੱਲ ਚਲੇ ਜਾਣ ਸਬੰਧੀ ਚਰਚਾ ਕੀਤੀ। ਉਨ੍ਹਾਂ ਨੂੰ ਨਸ਼ੇ ਤੋਂ ਰੋਕਣ ਲਈ ਚੰਗੀ ਸਿੱਖਿਆ ਦੇਣ ਲਈ ਅਧਿਆਪਕਾਂ 'ਤੇ ਮਾਪਿਆਂ ਦੇ ਅਹਿਮ ਰੋਲ ਬਾਰੇ ਵਿਚਾਰ ਚਰਚਾ ਕੀਤੀ।  

          ਸੈਮੀਨਾਰ ਦੌਰਾਨ ਹੈੱਡ ਮਿਸਟ੍ਰਿਸ ਹਰਮਿੰਦਰ ਕੌਰ  ਨੇ ਸਾਰੇ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਕਿਸ਼ੋਰ ਸਿੱਖਿਆ ਸਬੰਧੀ  ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਹਨਾਂ ਤਿੰਨਾਂ ਸੈਸ਼ਨਾਂ ਦੌਰਾਨ  ਹਰਪ੍ਰੀਤ ਸਿੰਘ ਬੀ.ਐਨ.ਓ ਡਾਹਰੀਆਂ, ਰਿਸੋਰਸ ਪਰਸਨਜ਼ ਰਾਜਦੀਪ ਕੌਰ  ਸਾਇੰਸ ਮਿਸਟ੍ਰੈਸ, ਬੀ.ਐਮ ਸਾਇੰਸ ਪਵਨ ਕੁਮਾਰ  ਦੁਆਰਾ ਘਨੌਰ ਬਲਾਕ ਦੇ ਸਮੂਹ ਪ੍ਰਿੰਸੀਪਲਾਂ, ਸਕੂਲ ਮੁਖੀਆਂ ਅਤੇ  ਅਧਿਆਪਕਾਂ ਨੂੰ ਕਿਸ਼ੋਰ ਅਵਸਥਾ ਸਿੱਖਿਆ ਲਈ  ਪੂਰੇ ਸੈਮੀਨਾਰ ਦੌਰਾਨ ਅਹਿਮ ਭੂਮਿਕਾ ਨਿਭਾਈ ਗਈ। ਸੈਮੀਨਾਰ ਮੁੱਖ ਵਿਸ਼ੇ ਨਾਲ਼ ਜੁੜਦੇ ਹੋਏ ਆਪਣੇ ਨਿਸਚਿਤ ਉਦੇਸ਼ ਨੂੰ ਪੂਰਾ ਕਰਨ ਵਿੱਚ ਸਫ਼ਲ ਰਿਹਾ।

               

BE HUMBLE & RESPONSIBLE, BHAGWANT MANN APPEALS TO PEOPLE

 


BE HUMBLE & RESPONSIBLE, BHAGWANT MANN APPEALS TO PEOPLE


AAP GOVERNMENT WILL START FUNCTIONING RIGHT FROM TODAY, NOT EVEN A SINGLE DAY BE WASTED


STERNOUS EFFORTS TO BE MADE FOR BRIGHT FUTURE OF YOUNGSTERS, EDUCATION & HEALTH SYSTEM TO BE ENORMOUSLY UPGRADED


LAUDS KEJRIWAL FOR FLOATING AAP TO BRING MAJOR REFORMS IN INDIAN POLITY


 Khatkar Kalan (Shaheed Bhagat Singh Nagar) March 16: Punjab Chief Minister Bhagwant Mann on Wednesday appealed the people to remain humble and modest as Aam Adami Party’s (AAP) government belongs to each and every citizen of Punjab and moreover Chief Minister is always of all people.  


Addressing a mammoth gathering after paying floral tributes to legendary martyr at Shahed-e-Azam Bhagat Singh’s museum & memorial here before swearing in as Chief Minister, Bhagwant Mann said he was overwhelmed with this massive mandate given by the people of Punjab but at the same time we should be far more responsible now and not to be arrogant because ‘pride hath a fall’. He said for the first time any Chief Minister is taking oath from the land of martyrs as earlier swearing in ceremonies were being held from stadiums and palaces. Bhagwant Mann further said probably if was the first time the people have fearlessly voted for AAP without any vested interest or greed.


Pointing out further, Bhagwant Mann said that we had really got the freedom now as the previous governments during past 70 years blatantly ignored the vision and dreams of our great martyrs like Shaheed-e-Azam Bhagat Singh. He said the day of February 20, 2022 would be ever remembered in the annals of Punjab polity as the people exercised their franchise without any influence and coercion, of which the result declared on March 10, 2022 thus paving a way to fulfill the dreams of legendary martyr Shaheed-e-Azam Bhagat Singh.  


Bhagwant Mann further said that his Government would start functioning right from today and not even a single day would be wasted as we are already too late to cherish the aspirations of people in bringing transformation in Punjab. He said that AAP Government would provide the best education and healthcare infrastructure by setting up state-of-the-art schools and hospitals, which would be greatly appreciated by one of all. “It is really pathetic the youth from the progressive state like Punjab is migrating to foreign shores in search of green pastures. Our government will strive hard to offer lucrative jobs besides eradicating the menace of corruption and other malpractices in order to provide clean, transparent and good governance,” said Bhagwant Mann hoping that such pro-people initiatives would ultimately repose confidence and trust in the newly elected Government.


The Chief Minister further said that the entire gamut of things had been so much complexed and complicated, which would take soon sorted out with the peoples’ fulsome support and cooperation in larger interest of the State.


Lauding the stupendous efforts of Delhi Chief Minister Arvind Kejriwal for floating a party altogether different from the traditional parties, Punjab Chief Minister Bhagwant Mann said that he (Kejriwal) even was on fast for 20 days with a sole mission to bring sweeping reforms in the Indian polity. He said that time had now come when the AAP would leave no stone unturned to realise the dreams of people.  


 


VIRTUALLY A SEA OF HUMANITY AT KHATKAR KALAN: Lakhs of people from every nook and corner of the state converged here at the ancestral village of Shahee-e-Azam Bhagat Singh to join the swearing in ceremony of newly elected Chief Minister Bhagwant Mann. Men and women wearing Basanti turbans & dupattas presented a serene BASANTI atmosphere in the main pandal and roads leading to Khatkar Kalan. Surcharged with enthusiasm and patriotic fervor the people including party workers and volunteers were raising slogan Inqlaab Zindabad, Bole So Nihaal…., Aam Aadmi Party zindabad.

ਕਲਰਕ ਭਰਤੀ: ਕਲਰਕਾਂ ਦੀਆਂ ਅਸਾਮੀਆਂ ਭਰਨ ਲਈ ਗ੍ਰੈਜੂਏਸ਼ਨ ਪਾਸ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ

CLERK RECRUITMENT OFFICE OF THE DISTRICT & SESSIONS JUDGE, PATHANKOT 


CLERK RECRUITMENT OFFICE OF THE DISTRICT & SESSIONS JUDGE, PATHANKOT APPLICATION FORM 


CLERK RECRUITMENT OFFICE OF THE DISTRICT & SESSIONS JUDGE, PATHANKOT NOTIFICATION IN PDF 


CLERK RECRUITMENT OFFICE OF THE DISTRICT & SESSIONS JUDGE, PATHANKOT SYLLABUS 

Applications on prescribed proforma are invited along with self attested copies of testimonials and two recent passport size photographs duly signed by candidate with complete bio-data up to 17th March, 2022 by 05.00 PM for filling up the following vacant posts of Clerks on ad-hoc basis. The qualification and other criteria to fill up these posts are as under :


ALSO READ:Posts shall be filled up on the basis of the following qualifying criteria:
A:- Written Test. 

 Subject  Max. Marks Qualifying Marks
01 English Composition 25 Marks  33%
02 Punjabi   25 Marks                        33%
03 General Knowledge 50 Marks    33%

B. From the candidates satisfying the requisite criteria, the shortlist of candidates having more merit, shall be prepared and called for Computer Proficiency Test.

Venue and schedule of test/interview shall be notified on or after
25.03.2022 on the website of this office
i.e.
from time to time. 

Last date for applications :
The incomplete applications and applications received after 05.00 PM either by post on due due date i.e. 17.03.2022 shall be rejected


The application form should be addressed to the office of the District & Sessions Judge, Pathankot. 
The "application form” is also available on the website of this office , and can be downloaded from here.


CLERK RECRUITMENT OFFICE OF THE DISTRICT & SESSIONS JUDGE, PATHANKOT APPLICATION FORM  Download here


PUNJAB VIDHAN SABHA FIRST SESSION; ਸਰਕਾਰ ਵੱਲੋਂ ਵਿਧਾਨ ਸਭਾ ਸੈਸ਼ਨ ਦੌਰਾਨ ਛੁੱਟੀਆਂ ਤੋਂ ਮਨਾਹੀ

Chandigarh , 16 march 

 ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਦਾ ਪਹਿਲਾ ਸਮਾਗਮ ਮਾਰਚ, 2022 ਦੋਰਾਨ ਅਧਿਕਾਰੀਆਂ ਨੂੰ ਛੁੱਟੀਆਂ ਨਾ ਲੈਣ ਸਬੰਧੀ ਪੱਤਰ ਜਾਰੀ ਕੀਤਾ ਗਿਆ ਹੈ।ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ   ਪੰਜਾਬ ਵਿਧਾਨ ਸਭਾ ਦਾ ਪਹਿਲਾ ਸਮਾਗਮ ਮਾਰਚ, 2022 ਵਿੱਚ ਹੋ ਰਿਹਾ ਹੈ, ਸੋ ਪੰਜਾਬ ਸਰਕਾਰ ਦੇ ਅਧਿਕਾਰੀ  (ਕੈਟਾਗਰੀ ਏ ਅਤੇ ਕੈਟਾਗਰੀ-ਬੀ) ਇਸ ਗੱਲ ਨੂੰ ਯਕੀਨੀ ਬਣਾਉਣ ਕਿ ਉਹ ਪੰਜਾਬ ਵਿਧਾਨ ਸਭਾ ਦੇ ਸਮਾਗਮ ਦੌਰਾਨ ਛੁੱਟੀ ਤੇ ਨਾ ਜਾਣ, ਕਿਉਕਿ ਵਿਧਾਨ ਸਭਾ ਸਮਾਗਮ ਨਾਲ ਸਬੰਧਤ ਕੰਮ-ਕਾਜ ਨੂੰ ਤੁਰੰਤ ਅਟੈਂਡ ਕਰਨ ਦੀ ਲੋੜ ਹੁੰਦੀ ਹੈ ਅਤੇ ਅਧਿਕਾਰੀ ਸਾਹਿਬਾਨ ਵਲੋਂ ਸਮਾਗਮ ਦੌਰਾਨ ਛੁੱਟੀ ਤੇ ਜਾਣ ਕਾਰਨ ਇਹ ਕੰਮ ਅਟੈਂਡ ਕਰਨ ਵਿੱਚ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ। 

ਵਿੱਦਿਆ ਦੇ ਮੰਦਰ ਵਿੱਚ ਛਾਪੇਮਾਰੀ ਦਾ ਮਾਸਟਰ ਕੇਡਰ ਯੂਨੀਅਨ ਵੱਲੋਂ ਸਖ਼ਤ ਵਿਰੋਧ


ਮੁੱਖ ਮੰਤਰੀ ਵੱਲੋਂ ਪਹਿਲੀ ਕੈਬਿਨੇਟ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਭਰੋਸਾ
"ਜੇਕਰ ਕਿਸੇ ਅਧਿਕਾਰੀ ਨੂੰ ਮਜਬੂਰੀ ਵਸ਼ ਛੁੱਟੀ ਲੈਣੀ ਪੈ ਹੀ ਜਾਵੇ ਤਾਂ ਉਹ ਅਧਿਕਾਰੀ ਇਹ ਛੁੱਟੀ ਸਮਰੱਥ ਅਧਿਕਾਰੀ ਤੋਂ ਪ੍ਰਵਾਨ ਕਰਵਾ ਕੇ ਜਾਣ ਅਤੇ ਛੁੱਟੀ ਮੰਨਜੂਰ ਕਰਨ ਵਾਲਾ ਸਮਰੱਥ ਅਧਿਕਾਰੀ, ਛੁੱਟੀ ਤੇ ਜਾਣ ਵਾਲੇ ਅਧਿਕਾਰੀ ਦੀ ਛੁੱਟੀ ਦੌਰਾਨ, ਉਸ ਨਾਲ ਸਬੰਧਤ ਕੰਮ-ਕਾਜ ਨਜਿੱਠਣ ਲਈ ਕੋਈ ਹੋਰ ਉਪਰਾਲੇ ਦਾ ਪ੍ਰਬੰਧ ਕਰਨ ਲਈ ਲਿਖਿਆ ਗਿਆ ਹੈ।"


ਵਿਧਾਨ ਸਭਾ ਦਾ ਪਹਿਲਾ ਸਮਾਗਮ; ਸਰਕਾਰ ਵੱਲੋਂ ਵਿਧਾਨ ਸਭਾ ਸੈਸ਼ਨ ਦੌਰਾਨ ਛੁੱਟੀਆਂ ਤੋਂ ਮਨਾਹੀ

PSEB RE-EXAM: ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੀ ਪ੍ਰੀਖਿਆ ਲਈ ਡੇਟਸੀ਼ਟ ਜਾਰੀ

 


ਸ਼ਹੀਦ ਊਧਮ ਸਿੰਘ ਦੀ ਤਸਵੀਰ ਵੀ ਸਰਕਾਰੀ ਦਫਤਰਾਂ ਵਿੱਚ ਲਗਾਈ ਜਾਵੇ:ਹਾਂਡਾ

ਸ਼ਹੀਦ ਊਧਮ ਸਿੰਘ ਦੀ ਤਸਵੀਰ ਵੀ ਸਰਕਾਰੀ ਦਫਤਰਾਂ ਵਿੱਚ ਲਗਾਈ ਜਾਵੇ:ਹਾਂਡਾ


    ਸਰਕਾਰੀ ਦਫਤਰਾਂ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਲਗਾਉਣ ਦੀ ਕੀਤੀ ਸ਼ਲਾਘਾ।

 

  16 ਮਾਰਚ,ਗੁਰੂਹਰਸਹਾਏ - ਅੰਤਰਰਾਸ਼ਟਰੀ ਕੰਬੋਜ ਸਮਾਜ (ਇੰਪਲਾਇਜ ਵਿੰਗ) ਦੀ ਇੱਕ ਅਹਿਮ ਮੀਟਿੰਗ  ਰਾਸ਼ਟਰੀ ਪ੍ਰਧਾਨ ਹਰਜਿੰਦਰ ਹਾਂਡਾ ਦੀ ਅਗਵਾਈ ਹੇਠ ਸ਼ਹੀਦ ਊਧਮ ਸਿੰਘ ਪਾਰਕ ਗੋਲੂ ਕਾ ਮੋੜ ਵਿਖੇ ਹੋਈ ਜਿਸ ਵਿੱਚ ਅੰਤਰਰਾਸ਼ਟਰੀ ਕੰਬੋਜ ਸਮਾਜ ਦੇ ਰਾਸ਼ਟਰੀ ਜਨਰਲ ਸਕੱਤਰ ਆਸ਼ੂਤੋਸ਼ ਕੰਬੋਜ, ਪੰਜਾਬ ਪ੍ਰਧਾਨ ਸੁਭਾਸ਼ ਥਿੰਦ, ਜਨਰਲ ਸਕੱਤਰ ਪੰਜਾਬ ਬਲਰਾਜ ਥਿੰਦ, ਸੂਬਾਈ ਸੀਨੀਅਰ ਮੀਤ ਪ੍ਰਧਾਨ ਜਸਪਾਲ ਹਾਂਡਾ, ਸੂਬਾਈ ਮੀਤ ਪ੍ਰਧਾਨ ਕ੍ਰਾਂਤੀ ਕੰਬੋਜ, ਜਗਮੋਹਨ ਥਿੰਦ ਕਪੂਰਥਲਾ, ਸੁਨੀਲ ਕੰਬੋਜ, ਹਰਵੇਲ ਸੁਨਾਮ, ਵਰਿੰਦਰ ਸੁਨਾਮ, ਪ੍ਰਿੰਸੀਪਲ ਓਮ ਪ੍ਰਕਾਸ਼ ਬੱਟੀ, ਪ੍ਰਿੰਸੀਪਲ ਪ੍ਰਦੀਪ ਕੰਬੋਜ, ਪ੍ਰਿੰਸੀਪਲ ਮਨੋਹਰ ਲਾਲ ਕੰਬੋਜ, ਪਿਆਰ ਸਿੰਘ ਖਾਲਸਾ,ਪ੍ਰਿੰਸੀਪਲ ਸਤੀਸ਼ ਕੰਬੋਜ, ਮਹਿੰਦਰ ਮਹਿਰੋਕ ਸ਼੍ਰੀ ਅਮ੍ਰਿਤਸਰ ਸਾਹਿਬ, ਅਪਿੰਦਰ ਥਿੰਦ ਕਪੂਰਥਲਾ, ਬਿਸ਼ੰਬਰ ਸਾਮਾਂ ਅਬੋਹਰ, ਪੰਕਜ ਕੰਬੋਜ, ਬਖਸ਼ੀਸ਼ ਕੰਬੋਜ, ਜਸਵਿੰਦਰ ਮਹਿਰੋਕ, ਜਗਸੀਰ ਬਹਾਦਰਕੇ, ਮਲਕੀਤ ਕੰਬੋਜ ਫਿਰੋਜ਼ਪੁਰ, ਅਸ਼ੋਕ ਮੋਤੀਵਾਲ, ਅਮਰਜੀਤ ਕੰਬੋਜ, ਮੁਨੀਸ਼ ਬਹਾਦਰਕੇ, ਸੁਰਿੰਦਰ ਕੰਬੋਜ, ਜੈ ਪ੍ਰਕਾਸ਼ ਬਾਜੇਕੇ, ਵਿਪਨ ਕੰਬੋਜ, ਅਮਿਤ ਕੰਬੋਜ, ਸਤੀਸ਼ ਰਤਨਪਾਲ, ਹਰਨੇਕ ਜਲਾਲਾਬਾਦ,ਰਾਜਿੰਦਰ ਸਰਵਰ ਖੂਹੀਆਂ, ਦਵਿੰਦਰ ਕੰਬੋਜ, ਮੋਹਨ ਮਹਿਰੋਕ, ਕਰਨ ਕੰਬੋਜ ਅਤੇ ਤਲਜੀਤ ਸਿੰਘ ਮੋਗਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕੰਬੋਜ ਇੰਪਲਾਇਜ ਆਗੂਆਂ ਨੇ ਭਾਗ ਲਿਆ।
 ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰੀ ਪ੍ਰਧਾਨ ਹਰਜਿੰਦਰ ਹਾਂਡਾ ਨੇ ਕਿਹਾ ਕਿ ਪੰਜਾਬ ਵਿੱਚ  ਆਮ ਆਦਮੀ ਸਰਕਾਰ ਵੱਲੋ ਸਾਰੇ ਸਰਕਾਰੀ ਦਫਤਰਾਂ ਅਤੇ ਵਿੱਦਿਅਕ ਅਦਾਰਿਆਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਲਗਾਉਣ ਦੀ ਥਾਂ 'ਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ  ਅਤੇ ਸ਼ਹੀਦੇ ਆਜ਼ਮ ਸ: ਭਗਤ ਸਿੰਘ  ਦੀਆਂ ਤਸਵੀਰਾਂ ਲਗਾਉਣ ਦਾ ਜੋ ਫੈਸਲਾ ਕੀਤਾ ਹੈ ਕੰਬੋਜ ਕੌਮ ਨੇ ਉਸਦਾ ਭਰਪੂਰ ਸਵਾਗਤ ਕੀਤਾ ਹੈ। ਹਰਜਿੰਦਰ ਹਾਂਡਾ ਨੇ ਕਿਹਾ ਕਿ ਪਰ ਕੰਬੋਜ ਕੌਮ ਇਹ ਮਹਿਸੂਸ ਕਰ ਰਹੀ ਹੈ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਅਤੇ  ਸ਼ਹੀਦੇ ਆਜ਼ਮ ਸ:ਭਗਤ ਸਿੰਘ ਦੀਆਂ ਤਸਵੀਰਾਂ ਦੇ ਨਾਲ ਨਾਲ ਸ਼੍ਰੋਮਣੀ ਸ਼ਹੀਦ ਸ:ਊਧਮ ਸਿੰਘ  ਦੀ ਤਸਵੀਰ ਵੀ ਸਰਕਾਰੀ ਦਫਤਰਾਂ ਅਤੇ ਵਿੱਦਿਅਕ ਅਦਾਰਿਆਂ ਵਿੱਚ ਜਰੂਰ ਲੱਗਣੀ ਚਾਹੀਦੀ ਹੈ। ਹਰਜਿੰਦਰ ਹਾਂਡਾ ਨੇ ਕਿਹਾ ਕਿ ਕੰਬੋਜ ਕੌਮ ਇਹ ਮਹਿਸੂਸ ਕਰਦੀ ਹੈ ਕਿ ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੀ ਵਿਚਾਰਧਾਰਾ ਸਮਾਨਤਾ ਦੇ ਅਧਿਕਾਰ ਦੀ ਗੱਲ ਕਰਦੀ ਹੈ ਇਸ ਲਈ ਸ਼੍ਰੋਮਣੀ ਸ਼ਹੀਦ ਊਧਮ ਸਿੰਘ ਜੀ ਦੀ ਸ਼ਹਾਦਤ ਨੂੰ ਸਮਾਨਤਾ ਦਿੰਦੇ ਹੋਏ ਉਹਨਾਂ ਦੀ ਤਸਵੀਰ ਵੀ ਹਰ ਸਰਕਾਰੀ ਦਫਤਰ ਅਤੇ ਹਰ ਵਿੱਦਿਅਕ ਅਦਾਰੇ ਵਿੱਚ ਲਗਾਈ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਨੂੰ ਇਹੀ ਸੱਚੀ ਸ਼ਰਧਾਜਲੀ ਹੋਵੇਗੀ।

ਵਿੱਦਿਆ ਦੇ ਮੰਦਰ ਵਿੱਚ ਛਾਪੇਮਾਰੀ ਦਾ ਮਾਸਟਰ ਕੇਡਰ ਯੂਨੀਅਨ ਵੱਲੋਂ ਸਖ਼ਤ ਵਿਰੋਧ

 🔥🚩ਵਿੱਦਿਆ ਦੇ ਮੰਦਰ ਵਿੱਚ ਛਾਪੇਮਾਰੀ ਦਾ ਮਾਸਟਰ ਕੇਡਰ ਯੂਨੀਅਨ ਵੱਲੋਂ ਸਖ਼ਤ ਵਿਰੋਧ 🚩🔥

" ਆਪ ਨਸ਼ਾ ਤਸਕਰਾਂ ਅਤੇ ਨਾਜਾਇਜ਼ ਮਾਇਨਿੰਗ ਨੂੰ ਸਕੂਲਾਂ ਵਿੱਚ ਨਾ ਲੱਭੋ"


ਅੱਜ ਮਿਤੀ (16 3 2022 )ਨੂੰ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ , ਸਾਬਕਾ ਪ੍ਰਧਾਨ ਬਲਦੇਵ ਸਿੰਘ ਬੁੱਟਰ,ਸੂਬਾ ਜਨਰਲ ਸਕੱਤਰ ਬਲਜਿੰਦਰ ਸਿੰਘ ਧਾਲੀਵਾਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕੁਝ ਐਮ.ਐਲ.ਏ. 10 ਤੋਂ ਵੱਧ ਵਲੰਟੀਅਰ/ ਸਮਰਥਕਾਂ ਨੂੰ ਨਾਲ ਲੈ ਕੇ ਸਰਕਾਰੀ ਸਕੂਲਾਂ ਵਿੱਚ ਅਰਾਜਕਤਾ ਫੈਲਾਉਣੀ ਸ਼ੁਰੂ ਕਰ ਦਿੱਤੀ ਹੈ, ਸੋਸ਼ਲ ਮੀਡੀਆ ਤੇ ਝੂਠੀ ਸ਼ੋਹਰਤ ਖੱਟਣ ਖਾਤਿਰ ਵਿਧਾਇਕ ਦਾ ਸਕੂਲ ਵਿੱਚ "ਛਾਪਾ" ਵਰਗੇ ਸ਼ਬਦਾਂ ਦਾ ਇਸਤੇਮਾਲ ਕਰ ਰਹੇ ਹਨ, ਇੱਥੇ "ਆਪ" ਦੇ ਕੁਝ ਵਿਧਾਇਕ ਸਕੂਲਾਂ ਵਿੱਚ ਜਾ ਕੇ ਅਧਿਆਪਕਾਂ ਨੂੰ ਡਰਾ ਧਮਕਾ ਰਹੇ ਹਨ, ਜਿਸ ਨਾਲ ਪੰਜਾਬ ਦੇ ਸਾਰੇ ਅਧਿਆਪਕ ਵਰਗ ਵਿਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ । ਮਾਸਟਰ ਕੇਡਰ ਯੂਨੀਅਨ ਪੰਜਾਬ ਨੇ ਇਸ ਦਾ ਸਖ਼ਤ ਸਟੈਂਡ ਲੈਂਦੇ ਹੋਏ ਫਾਊਂਡਰ ਮੈਬਰ ਵਾਸ਼ਿੰਗਟਨ ਸਿੰਘ , ਹਰਬੰਸ ਲਾਲ , ਸੂਬਾ ਵਿੱਤ ਸਕੱਤਰ ਰਮਨ ਕੁਮਾਰ , ਹਰਮਿੰਦਰ ਸਿੰਘ ਉੱਪਲ ਅਤੇ ਪ੍ਰੈੱਸ ਸਕੱਤਰ ਸੰਦੀਪ ਕਪੂਰਥਲਾ ਨੇ ਦੱਸਿਆ ਕਿ ਸਕੂਲਾਂ ਵਿਚ 'ਛਾਪੇਮਾਰੀ 'ਨਹੀਂ, ਚੈਕਿੰਗ ਕੀਤੀ ਜਾਂਦੀ ਹੈ ਅਤੇ ਅੱਗੇ ਕਿਹਾ ਕਿ ਜੇਕਰ ਛਾਪੇ ਮਾਰਨੇ ਹਨ ਤਾਂ ਨਸ਼ੇ ਦੇ ਸੌਦਾਗਰਾਂ ਦੇ ਅੱਡਿਆਂ ਤੇ ਮਾਰੋ , ਨਾਜਾਇਜ਼ ਹੋ ਰਹੀ ਮਾਈਨਿੰਗ ਤੇ ਮਾਰੋ । 
ਸਕੂਲਾਂ ਵਿੱਚ ਨਾ ਤਾਂ ਅਧਿਆਪਕ ਨਸ਼ੇ ਵੇਚਦੇ ਹਨ , ਤੇ ਨਾ ਹੀ ਨਾਜਾਇਜ਼ ਮਾਈਨਿੰਗ ਹੁੰਦੀ ਹੈ । ਵਿੱਦਿਆ ਦੇ ਮੰਦਰ ਨੂੰ ਬਦਨਾਮ ਨਾ ਕੀਤਾ ਜਾਵੇ । ਬੱਚਿਆਂ ਦੀਆਂ ਜਿੰਦਗੀਆਂ ਬਣਾਉਣ ਵਾਲੇ ਅਧਿਆਪਕਾਂ ਨੂੰ ਜ਼ਲੀਲ ਨਾ ਕੀਤਾ ਜਾਵੇ, ਨਹੀਂ ਤਾਂ ਮਾਸਟਰ ਕੇਡਰ ਯੂਨੀਅਨ ਇਹਨਾਂ ਆਪਹੁਦਰੀਆਂ ਕਰਨ ਵਾਲਿਆਂ ਵਿਧਾਇਕਾਂ ਖ਼ਿਲਾਫ਼ ਤਿੱਖੇ ਸੰਘਰਸ਼ ਵਿੱਢੇਗੀ । ਆਮ ਆਦਮੀ ਪਾਰਟੀ ਦੇ ਕੁਝ ਸੀਨੀਅਰ ਵਿਧਾਇਕਾਂ ਨੇ ਸਕੂਲਾਂ ਵਿੱਚ ਕੁਝ ਝੂਠੀ ਸ਼ੋਹਰਤ ਖੱਟਣ ਵਾਲੇ ਵਿਧਾਇਕਾਂ ਵੱਲੋਂ ਛਾਪੇਮਾਰੀ ਕਰਨ ਦੀ ਨਿੰਦਿਆ ਵੀ ਕੀਤੀ , ਜਿਸ ਦਾ ਮਾਸਟਰ ਕੇਡਰ ਯੂਨੀਅਨ ਸਵਾਗਤ ਕਰਦੀ ਹੈ ।


ਜੇ ਪੰਜਾਬ ਦੇ ਸਕੂਲਾਂ ਦਾ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਵਿਧਾਇਕਾਂ ਵੱਲੋਂ ਸੁਧਾਰ ਹੀ ਕਰਨਾ ਹੈ ਤਾਂ ਪੜ੍ਹੋ ਪੰਜਾਬ ਵਰਗੇ ਬੇਲੋੜੇ ਪ੍ਰੋਜੈਕਟਾਂ ਨੂੰ ਬੰਦ ਕਰਨ ਦਾ ਯਤਨ ਕਰੇ l ਇਸ ਸਮੇਂ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ , ਮਨਜਿੰਦਰ ਸਿੰਘ ਜ਼ਿਲਾ ਪ੍ਰਧਾਨ ਤਰਨਤਾਰਨ, ਬਲਜਿੰਦਰ ਸਿੰਘ ਸ਼ਾਂਤਪੁਰੀ ਜ਼ਿਲ੍ਹਾ ਪ੍ਰਧਾਨ ਰੋਪੜ , ਅਰਜਿੰਦਰ ਸਿੰਘ ਕਲੇਰ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਸਾਹਬ , ਧਰਮਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਲੁਧਿਆਣਾ , ਸੁਖਦੇਵ ਕਾਜਲ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ , , ਜਸਵੀਰ ਸਿੰਘ ਸਿੱਧੂ ਜ਼ਿਲ੍ਹਾ ਜਨਰਲ ਸਕੱਤਰ ਮੋਗਾ, , ਹਰਸੇਵਕ ਸਿੰਘ ਫ਼ਿਰੋਜ਼ਪੁਰ , ਧਰਮਿੰਦਰ ਗੁਪਤਾ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ, ਰਾਕੇਸ਼ ਕੁਮਾਰ ਪਠਾਨਕੋਟ ਲਖਵਿੰਦਰ ਸਿੰਘ ਸੰਗਰੂਰ, ਬਲਜਿੰਦਰ ਮਖੂ, ਸੁਖਰਾਜ ਬੁੱਟਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਦਲਬੀਰ ਸਿੰਘ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ ਅਤੇ ਵੱਡੀ ਗਿਣਤੀ ਵਿੱਚ ਅਧਿਆਪਕ ਸਾਥੀ ਹਾਜ਼ਰ ਸਨ |

RESIGNATION: ਨਵਜੋਤ ਸਿੰਘ ਸਿੱਧੂ ਵਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ

 

19 ਮਾਰਚ ਤੱਕ ਨੰਗਲ ਅਤੇ ਆਨੰਦਪੁਰ ਸਾਹਿਬ ਅਧੀਨ ਵਿਦਿਅਕ ਅਦਾਰੇ ਬੰਦ- ਐਸਡੀਐਮ

 ਆਨੰਦਪੁਰ ਸਾਹਿਬ 15 ਮਾਰਚ:  19 ਮਾਰਚ ਤੱਕ ਸਮੂਹ ਵਿਦਿਅਕ ਅਦਾਰਿਆਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਬੀਡੀਪੀਓ ਆਨੰਦਪੁਰ ਸਾਹਿਬ ਅਧੀਨ  ਆਉਂਦੇ ਪਿੰਡ ਕੀਰਤਪੁਰ ਸਾਹਿਬ, ਆਨੰਦਪੁਰ ਸਾਹਿਬ ਅਤੇ ਨੰਗਲ  ਦੇ  ਪਿੰਡਾਂ ਤੱਕ  ਇਹ ਆਦੇਸ਼ ਲਾਗੂ  ਹੋਣਗੇ। ਇਹ ਆਦੇਸ਼ ਐਸ ਡੀ ਐਮ ਆਨੰਦਪੁਰ ਸਾਹਿਬ ਵਲੋਂ ਦਿੱਤੇ ਗਏ ਹਨ।


ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ ਸਬੰਧੀ ਦੇਵਾਗੇ ਮੰਗ ਪੱਤਰ:ਅਮਨਦੀਪ ਸ਼ਰਮਾ

 ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ ਸਬੰਧੀ ਦੇਵਾਗੇ ਮੰਗ ਪੱਤਰ:ਅਮਨਦੀਪ ਸ਼ਰਮਾ

     ਸੁਪਰੀਮ ਕੋਰਟ ਵੱਲੋਂ ਵੀ ਰਾਜ ਸਰਕਾਰਾਂ ਨੂੰ ਆਪਣੇ ਫ਼ੈਸਲੇ ਲਾਗੂ ਕਰਨ ਲਈ ਕਿਹਾ:ਸੁਖਵਿੰਦਰ ਸਿੰਗਲਾ ਬਰੇਟਾ।

ਭਰਤੀ ਨਾ ਹੋਣ ਕਾਰਨ ਰੁਕੀਆਂ ਪਈਆਂ ਹਨ ਪ੍ਰਾਇਮਰੀ ਅਧਿਆਪਕਾਂ ਦੀਆਂ ਤਰੱਕੀਆਂ ਅਤੇ ਬਦਲੀਆਂ:ਰਕੇਸ਼ ਕੁਮਾਰ ਬਰੇਟਾ।  

     ਪਿਛਲੇ ਲੰਮੇ ਸਮੇਂ ਤੋਂ ਪ੍ਰਾਇਮਰੀ ਸਕੂਲਾਂ ਵਿੱਚ ਬੰਦ ਪਈ ਅਧਿਆਪਕਾਂ ਦੀ ਭਰਤੀ ਸ਼ੁਰੂ ਕਰਨ ਸਬੰਧੀ ਮੁੱਖ ਜਥੇਬੰਦੀ 17 ਮਾਰਚ ਤੋਂ 25 ਮਾਰਚ ਤੱਕ ਪੰਜਾਬ ਭਰ ਦੇ ਵਿਧਾਇਕਾ ਨੂੰ ਮੰਗ ਪੱਤਰ ਦੇਵੇਗੀ ।ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਸੂਬਾ ਕਮੇਟੀ ਆਗੂ ਸੁਖਵਿੰਦਰ ਸਿੰਗਲਾ ਬਰੇਟਾ ਨੇ ਕਿਹਾ ਕਿ ਪ੍ਰਾਇਮਰੀ ਸਕੂਲਾਂ ਵਿੱਚ ਵੱਡੇ ਪੱਧਰ ਤੇ ਅਧਿਆਪਕਾਂ ਦੀ ਘਾਟ ਹੈ ਇਸ ਨੂੰ ਦੂਰ ਕਰਨ ਸਬੰਧੀ ਜਥੇਬੰਦੀ ਵਿਧਾਇਕਾਂ ਨਾਲ ਗੱਲਬਾਤ ਕਰਕੇ ਅਪ੍ਰੈਲ ਦੇ ਪਹਿਲੇ ਹਫ਼ਤੇ ਭਰਤੀ ਪ੍ਰਕਿਰਿਆ ਸ਼ੁਰੂ ਕਰਾਉਣ ਦੇ ਯਤਨ ਕਰੇਗੀ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਕਾਡਰ ਦੀਆਂ 6635 ਪੋਸਟਾ ਦੀ 30 ਮਾਰਚ ਹਾਈ ਕੋਰਟ ਦੀ ਤਰੀਕ ਹੈ ਜਿਸ ਉਪਰੰਤ ਭਰਤੀ ਸ਼ੁਰੂ ਹੋਣ ਦੇ ਆਸਾਰ ਬਣੇ ਹਨ।      ਜਥੇਬੰਦੀ ਪੰਜਾਬ ਦੇ ਜੁਆਇੰਟ ਸਕੱਤਰ ਰਕੇਸ਼ ਕੁਮਾਰ ਬਰੇਟਾ ਨੇ ਕਿਹਾ ਕਿ ਭਰਤੀ ਪ੍ਰਕਿਰਿਆ ਦੇ ਨਾਲ ਹੀ ਪ੍ਰਾਇਮਰੀ ਅਧਿਆਪਕਾਂ ਦੀਆਂ ਵੱਡੇ ਪੱਧਰ ਤੇ ਤਰੱਕੀਆਂ ਅਤੇ ਜਿਨ੍ਹਾਂ ਅਧਿਆਪਕਾਂ ਦੀਆਂ ਬਦਲੀਆਂ ਹੋਈਆਂ ਹਨ ਉਨ੍ਹਾਂ ਅਧਿਆਪਕਾਂ ਦੀਆਂ ਬਦਲੀਆਂ ਰੁਕੀਆਂ ਪਈਆਂ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਮਸਲਿਆਂ ਦਾ ਹੱਲ ਤਾਂ ਹੀ ਹੋ ਸਕਦਾ ਹੈ ਜੇਕਰ ਪ੍ਰਾਇਮਰੀ ਕਾਡਰ ਵਿੱਚ ਵੱਡੇ ਪੱਧਰ ਤੇ ਅਧਿਆਪਕਾਂ ਦੀ ਭਰਤੀ ਹੋਵੇਗੀ । ਇਸ ਵਾਰ ਮਾਪਿਆਂ ਦਾ ਰੁਝਾਨ ਵੀ ਸਰਕਾਰੀ ਸਕੂਲਾਂ ਵੱਲ ਵੱਡੇ ਪੱਧਰ ਤੇ ਹੋ ਰਿਹਾ ਹੈ ਅਤੇ ਦਾਖ਼ਲੇ ਵੀ ਵੱਡੀ ਗਿਣਤੀ ਵਿੱਚ ਵਧਣ ਦੀ ਸੰਭਾਵਨਾ ਬਣੀ ਹੈ।

SCIENCE OLYMPIAD RESULT 2022: ਸਾਇੰਸ ਓਲੰਪੀਅਡ 2022 ਦਾ ਨਤੀਜਾ ਘੋਸ਼ਿਤ, ਦੇਖੋ ਇਥੇ


SCIENCE OLYMPIAD RESULT 2022ਸਿੱਖਿਆ  ਵਿਭਾਗ ਵੱਲੋਂ  ਸਮੂਹ ਜ਼ਿਲ੍ਹਿਆਂ ਦਾ ਮਿਤੀ 05/03/2022 ਨੂੰ ਹੋਏ Science Olympiad ਦਾ ਨਤੀਜਾ ਹੇਠਾਂ ਦਿੱਤੇ ਲਿੰਕ ਉੱਪਰ available ਕਰਵਾ ਦਿੱਤਾ ਗਿਆ ਹੈ।


ਸਮੂਹ ਵਿਦਿਆਰਥੀ/ ਅਧਿਆਪਕ ਅਤੇ ਸਕੂਲ ਮੁਖੀ ਫਾਈਲ  download ਕਰਕੇ ਜਿਲ੍ਹਾ/ਬਲਾਕ/ਸਕੂਲ ਅਨੁਸਾਰ ਵਿਸ਼ਲੇਸ਼ਨ ਰਿਪੋਰਟ ਦੇਖ਼ ਸੱਕਦੇ ਹਨ।

LINK FOR SCIENCE OLYMPIAD RESULT 2022

https://drive.google.com/drive/folders/18crK61hA3oLkYDCBZRbTEyq_5WBnTSrl?usp=sharing 

RECENT UPDATES

Today's Highlight