Tuesday, 8 March 2022

10 ਮਾਰਚ ਨੂੰ ਸਵੇਰੇ 5 ਵਜੇ ਹੋਵੇਗੀ ਤੀਜੀ ਤੇ ਆਖਰੀ ਰੈਂਡਮਾਈਜ਼ੇਸ਼ਨ - ਜ਼ਿਲ੍ਹਾ ਚੋਣ ਅਫ਼ਸਰ

 ਕਾਊਂਟਿੰਗ ਅਬਜ਼ਰਵਰਾਂ ਦੀ ਮੌਜੂਦਗੀ 'ਚ ਕਾਉਂਟਿੰਗ ਸਟਾਫ ਦੀ ਹੋਈ ਦੂਜੀ ਰੈਂਡਮਾਈਜ਼ੇਸ਼ਨ

- 10 ਮਾਰਚ ਨੂੰ ਸਵੇਰੇ 5 ਵਜੇ ਹੋਵੇਗੀ ਤੀਜੀ ਤੇ ਆਖਰੀ ਰੈਂਡਮਾਈਜ਼ੇਸ਼ਨ - ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ

ਲੁਧਿਆਣਾ, 8 ਮਾਰਚ - ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ 14 ਕਾਉਂਟਿੰਗ ਅਬਜ਼ਰਵਰਾਂ ਦੀ ਮੌਜੂਦਗੀ ਵਿੱਚ 10 ਮਾਰਚ, 2022 ਨੂੰ 14 ਵੱਖ-ਵੱਖ ਥਾਵਾਂ 'ਤੇ ਵੋਟਾਂ ਦੀ ਗਿਣਤੀ ਲਈ ਚੋਣ ਅਮਲੇ ਨੂੰ ਤਾਇਨਾਤ ਕਰਨ ਲਈ ਦੂਜੀ ਰੈਂਡਮਾਈਜ਼ੇਸ਼ਨ ਕੀਤੀ।



ਅੱਜ ਦੀ ਰੈਂਡਮਾਈਜ਼ੇਸ਼ਨ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਕਾਊਂਟਿੰਗ ਆਬਜ਼ਰਵਰ ਪ੍ਰਭਾਸ਼ੂ ਕੁਮਾਰ ਸ੍ਰੀਵਾਸਤਵ, ਮਧੂ ਕੇ, ਮੁਹੰਮਦ ਸ਼ਫੀ ਕੇ.ਏ., ਸ਼ੀਸ਼ ਨਾਥ, ਮੁਹੰਮਦ ਅੰਜ਼ਾਰੀ, ਦੇਵ ਰਾਜ ਦੇਵ, ਨਿਰਮਲ ਕੁਮਾਰ ਜੀ, ਪੀ ਅਨਿਲ, ਅੰਨਾਵੀ ਦਿਨੇਸ਼ ਕੁਮਾਰ, ਐਮ.ਐਸ. ਬਿਜੂਕੁਟਨ, ਪ੍ਰਮੋਦ ਵੀ.ਆਰ, ਟੀ.ਐਨ. ਵੈਂਕਟੇਸ਼, ਰੰਜੀਤ ਟੀ.ਵੀ., ਰਾਬਰਟ ਫਰਾਂਸਿਸ, ਸਹਾਇਕ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਹੁਲ ਚਾਬਾ ਦੀ ਹਾਜ਼ਰੀ ਵਿੱਚ ਹੋਈ।


ਰੈਂਡਮਾਈਜ਼ੇਸ਼ਨ ਦੌਰਾਨ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਰੈਂਡਮਾਈਜ਼ੇਸ਼ਨ ਦਾ ਮੰਤਵ 10 ਮਾਰਚ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਲਈ ਸਟਾਫ਼ ਤਾਇਨਾਤ ਕਰਨਾ ਹੈ, ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਦੋ ਕਾਊਂਟਿੰਗ ਹਾਲ ਬਣਾਏ ਗਏ ਹਨ। ਹਰੇਕ ਵਿਧਾਨ ਸਭਾ ਹਲਕੇ ਲਈ ਹਰੇਕ ਹਾਲ ਵਿੱਚ 7-7 ਮੇਜ਼ ਹਨ। 14 ਕਾਊਂਟਿੰਗ ਟੇਬਲਾਂ ਤੋਂ ਇਲਾਵਾ, ਈ.ਟੀ.ਪੀ.ਬੀ.ਐਸ. ਅਤੇ ਪੋਸਟਲ ਬੈਲਟ ਦੀ ਗਿਣਤੀ ਲਈ ਵਿਸਤ੍ਰਿਤ ਪ੍ਰਬੰਧ ਕੀਤੇ ਗਏ ਹਨ। ਇੱਕ ਪੋਲਿੰਗ ਪਾਰਟੀ ਵਿੱਚ ਇੱਕ ਕਾਉਂਟਿੰਗ ਸੁਪਰਵਾਈਜ਼ਰ, ਇੱਕ ਕਾਉਂਟਿੰਗ ਸਹਾਇਕ, ਅਤੇ ਇੱਕ ਮਾਈਕ੍ਰੋ ਅਬਜ਼ਰਵਰ ਸ਼ਾਮਲ ਹੁੰਦਾ ਹੈ।

10 ਮਾਰਚ ਨੂੰ ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ , ਵਿਦਿਅਕ ਅਦਾਰਿਆਂ 'ਚ ਟੀਚਿੰਗ, ਨਾਨ ਟੀਚਿੰਗ ਸਟਾਫ਼ ਤੇ ਵਿਦਿਆਰਥੀਆਂ ਲਈ ਛੁੱਟੀ ਦਾ ਐਲਾਨ,- ਜ਼ਿਲ੍ਹਾ ਚੋਣ ਅਫ਼ਸਰ

 10 ਮਾਰਚ ਨੂੰ ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ - ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ

-ਕਿਹਾ! ਗਿਣਤੀ ਕੇਂਦਰਾਂ ਦੇ ਅੰਦਰ ਕਿਸੇ ਵੀ ਵਿਅਕਤੀ ਨੂੰ ਮੋਬਾਈਲ ਫ਼ੋਨ ਲੈ ਕੇ ਜਾਣ ਦੀ ਨਹੀਂ ਹੈ ਆਗਿਆ

-ਗਿਣਤੀ ਕੇਂਦਰਾਂ ਦੇ ਨੇੜੇ 100 ਮੀਟਰ ਦਾਇਰਾ 'ਨੋ ਵਹੀਕਲ ਜੋਨ' ਘੋਸ਼ਿਤ


ਗਿਣਤੀ ਵਾਲੇ ਵਿਦਿਅਕ ਅਦਾਰਿਆਂ 'ਚ ਟੀਚਿੰਗ, ਨਾਨ ਟੀਚਿੰਗ ਸਟਾਫ਼ ਤੇ ਵਿਦਿਆਰਥੀਆਂ ਲਈ ਛੁੱਟੀ ਦਾ ਐਲਾਨ, 10 ਮਾਰਚ ਦਾ ਦਿਨ ਡਰਾਈ ਡੇਅ ਵਜੋਂ ਘੋਸ਼ਿਤ

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਅੱਜ ਸਾਰੇ ਗਿਣਤੀ ਕੇਂਦਰਾਂ ਦਾ ਦੌਰਾ, ਸਟਾਫ ਨੂੰ ਜ਼ਰੂਰੀ ਹਦਾਇਤਾਂ ਕੀਤੀਆਂ ਜਾਰੀ

ਲੁਧਿਆਣਾ, 8 ਮਾਰਚ (000) - ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਭਰੋਸਾ ਦਿੱਤਾ ਕਿ ਜ਼ਿਲ੍ਹਾ ਲੁਧਿਆਣਾ ਦੇ ਸਾਰੇ 14 ਗਿਣਤੀ ਕੇਂਦਰਾਂ 'ਤੇ 10 ਮਾਰਚ 2022 ਨੂੰ ਹੋਣ ਵਾਲੀਆਂ ਵੋਟਾਂ ਦੀ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।



ਡਿਪਟੀ ਕਮਿਸ਼ਨਰ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗਿਣਤੀ ਕੇਂਦਰਾਂ ਦੇ ਅੰਦਰ ਅਤੇ ਬਾਹਰ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਲੋੜੀਂਦੇ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਅਤੇ ਸਮੁੱਚੀ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।


ਉਨ੍ਹਾਂ ਕਿਹਾ ਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਰਾਹੀਂ ਗਿਣਤੀ ਤੋਂ ਬਾਅਦ ਹਰੇਕ ਵਿਧਾਨ ਸਭਾ ਹਲਕੇ 2 ਵੀਵੀਪੈਟ ਮਸ਼ੀਨਾਂ ਰੈਂਡਮਲੀ ਚੁਣ ਕੇ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।


ਉਨ੍ਹਾਂ ਕਿਹਾ ਕਿ ਈ.ਵੀ.ਐਮ. ਅਤੇ ਵੀਵੀਪੈਟ ਮਸ਼ੀਨਾਂ ਲਗਾਤਾਰ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਹੇਠ ਹਨ ਅਤੇ ਪੰਜਾਬ ਪੁਲਿਸ, ਪੰਜਾਬ ਆਰਮਡ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਵਲੋਂ ਤਿੰਨ ਪੜਾਅ ਦੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ।


ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ 10 ਮਾਰਚ ਨੂੰ ਸਵੇਰੇ 8 ਵਜੇ ਸਾਰੇ 14 ਗਿਣਤੀ ਕੇਂਦਰਾਂ ਵਿੱਚ ਇੱਕੋ ਸਮੇਂ ਸੁ਼ਰੂ ਹੋਵੇਗੀ।


ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਗਿਣਤੀ ਕੇਂਦਰਾਂ ਦੀ ਹਦੂਦ ਅੰਦਰ ਸਥਾਪਿਤ ਕੀਤੇ ਮੀਡੀਆ ਰੂਮਾਂ ਦਾ ਵੀ ਜਾਇਜ਼ਾ ਲਿਆ ਅਤੇ ਕਿਹਾ ਕਿ ਕਿਸੇ ਨੂੰ ਵੀ ਗਿਣਤੀ ਕੇਂਦਰਾਂ ਅੰਦਰ ਮੋਬਾਈਲ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਮੀਡੀਆ ਕਰਮੀਆਂ ਨੂੰ ਮੋਬਾਈਲ ਫੋਨਾਂ ਦੀ ਵਰਤੋਂ ਕਰਕੇ ਫੋਟੋਆਂ ਜਾਂ ਵੀਡੀਓ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਗਿਣਤੀ ਕੇਂਦਰਾਂ ਦੇ ਅੰਦਰ ਸਿਰਫ਼ ਵੀਡੀਓ/ਸਟਿਲ ਕੈਮਰੇ ਹੀ ਲੈ ਕੇ ਜਾਣ ਦੀ ਇਜਾਜ਼ਤ ਹੋਵੇਗੀ। ਉਨ੍ਹਾਂ ਕਿਹਾ ਕਿ ਮੀਡੀਆ ਕਰਮੀਆਂ ਲਈ ਗਿਣਤੀ ਵਾਲੇ ਕਮਰਿਆਂ ਵਿੱਚ ਮੋਬਾਇਲ ਲੈ ਕੇ ਜਾਣ ਦੀ ਇਜਾਜਤ ਨਹੀਂ ਹੋਵੇਗੀ।


ਉਨ੍ਹਾਂ ਇਹ ਵੀ ਕਿਹਾ ਕਿ ਕਾਉਂਟਿੰਗ ਅਬਜ਼ਰਵਰ ਤੋਂ ਇਲਾਵਾ ਕਿਸੇ ਨੂੰ ਵੀ (ਉਮੀਦਵਾਰ ਜਾਂ ਰਿਟਰਨਿੰਗ ਅਫ਼ਸਰ/ਸਹਾਇਕ ਰਿਟਰਨਿੰਗ ਅਫ਼ਸਰ ਆਦਿ ਵੀ ਨਹੀਂ) ਕਾਊਂਟਿੰਗ ਹਾਲ ਦੇ ਅੰਦਰ ਮੋਬਾਈਲ ਫ਼ੋਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।


ਉਨ੍ਹਾਂ ਦੱਸਿਆ ਕਿ ਗਿਣਤੀ ਰੂਮ ਵਿੱਚ ਨਿਰਵਿਘਨ ਗਿਣਤੀ ਲਈ ਕੁੱਲ 14 ਕਾਊਂਟਿੰਗ ਟੇਬਲ (ਹਰੇਕ ਪਾਸੇ 7-7) ਸਥਾਪਿਤ ਕੀਤੇ ਜਾਣਗੇ।


ਉਨ੍ਹਾਂ ਦੱਸਿਆ ਕਿ ਨਤੀਜਿਆਂ ਦੇ ਐਲਾਨ ਤੋਂ ਬਾਅਦ ਕੋਈ ਵੀ ਜਿੱਤ ਦਾ ਜਲੂਸ ਨਹੀਂ ਕੱਢਣ ਦੀ ਆਗਿਆ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ 14 ਕਾਊਂਟਿੰਗ ਅਬਜ਼ਰਵਰਾਂ ਦੀ ਦੇਖ ਰੇਖ ਵਿੱਚ ਨੇਪਰੇ ਚਾੜ੍ਹੀ ਜਾਵੇਗੀ।

ਦਾਖਾ ਹਲਕੇ ਲਈ ਸਟਰਾਂਗ ਰੂਮ ਡਾ. ਸੁਖਦੇਵ ਸਿੰਘ ਭਵਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਵਿਖੇ, ਲੁਧਿਆਣਾ ਉੱਤਰੀ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੀ.ਏ.ਯੂ., ਲੁਧਿਆਣਾ ਪੱਛਮੀ ਲਈ ਜਿਮਨੇਜ਼ੀਅਮ ਹਾਲ ਪੀ.ਏ.ਯੂ., ਸਮਰਾਲਾ ਤੇ ਲੁਧਿਆਣਾ ਪੂਰਬੀ ਲਈ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਵਿਖੇ, ਸਾਹਨੇਵਾਲ ਲਈ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਕਾਲਜ ਰੋਡ, ਲੁਧਿਆਣਾ, ਰਾਏਕੋਟ ਲਈ ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਵਿਖੇ, ਲੁਧਿਆਣਾ ਸੈਂਟਰਲ ਲਈ ਆਰੀਆ ਕਾਲਜ, ਆਡੀਟੋਰੀਅਮ ਹਾਲ ਵਿਖੇ, ਲੁਧਿਆਣਾ ਦੱਖਣੀ ਲਈ ਕੇ.ਵੀ.ਐਮ. ਸੀਨੀਅਰ ਸੈਕੰਡਰੀ ਸਕੂਲ, ਹਲਕਾ ਗਿੱਲ ਲਈ ਐਸ.ਆਰ.ਐਸ. ਸਰਕਾਰੀ ਪੋਲੀਟੈਕਨਿਕ ਕਾਲਜ (ਲੜਕੀਆਂ) ਰਿਸ਼ੀ ਨਗਰ, ਪਾਇਲ ਲਈ ਸਰਕਾਰੀ ਕਾਲਜ (ਲੜਕੀਆਂ) ਲੁਧਿਆਣਾ, ਖੰਨਾ ਲਈ ਗੁਰੂ ਨਾਨਕ ਦੇਵ ਪੋਲੀਟੈਕਨਿਕ ਕਾਲਜ, ਲੁਧਿਆਣਾ ਵਿਖੇ। (ਅਪਲਾਈਡ ਸਾਇੰਸ ਬਿਲਡਿੰਗ) ਅਤੇ ਆਤਮ ਨਗਰ ਹਲਕੇ ਲਈ ਜੀ.ਐਨ.ਈ. ਪੋਲੀਟੈਕਨਿਕ ਕਾਲਜ, ਗਿੱਲ ਰੋਡ ਲੁਧਿਆਣਾ ਦੀ ਨਵੀਂ ਬਿਲਡਿੰਗ ਵਿਖੇ ਸਟਰਾਂਗ ਰੂਮ ਸਥਾਪਿਤ ਕੀਤਾ ਗਿਆ ਹੈ। 


ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਲਈ ਖੰਨਾ ਹਲਕੇ ਵਿੱਚ 14 ਰਾਊਂਡ, ਸਮਰਾਲਾ ਵਿੱਚ 16 ਰਾਊਂਡ, ਸਾਹਨੇਵਾਲ ਵਿੱਚ 21 ਰਾਊਂਡ, ਲੁਧਿਆਣਾ ਪੂਰਬੀ ਵਿੱਚ 17 ਰਾਊਂਡ, ਲੁਧਿਆਣਾ ਦੱਖਣੀ ਵਿੱਚ 13 ਰਾਊਂਡ, ਆਤਮ ਨਗਰ ਵਿੱਚ 13 ਰਾਊਂਡ, ਲੁਧਿਆਣਾ ਕੇਂਦਰੀ ਵਿੱਚ 13 ਰਾਊਂਡ, ਲੁਧਿਆਣਾ ਪੱਛਮੀ ਵਿੱਚ 15 ਰਾਊਂਡ, ਉੱਤਰੀ ਲੁਧਿਆਣਾ ਵਿੱਚ 15 ਰਾਊਂਡ, ਗਿੱਲ ਦੇ 22 ਰਾਊਂਡ, ਪਾਇਲ ਦੇ 15 ਰਾਊਂਡ, ਦਾਖਾ ਦੇ 16 ਰਾਊਂਡ, ਰਾਏਕੋਟ ਦੇ 14 ਰਾਊਂਡ ਅਤੇ ਜਗਰਾਉਂ ਹਲਕੇ ਦੇ 15 ਰਾਊਂਡ ਹੋਣਗੇ।


ਉਨ੍ਹਾ ਦੱਸਿਆ ਕਿ 10 ਮਾਰਚ ਨੂੰ ਗਿਣਤੀ ਕੇਂਦਰਾਂ ਵਾਲੇ ਸਮੂਹ ਵਿਦਿਅਕ ਅਦਾਰਿਆਂ ਵਿੱਚ ਟੀਚਿੰਗ, ਨਾਨ ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਲਈ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਵਿੱਚ 10 ਮਾਰਚ ਨੂੰ ਡਰਾਈ ਡੇਅ ਦਾ ਵੀ ਐਲਾਨ ਕੀਤਾ ਗਿਆ ਹੈ।


ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗਿਣਤੀ ਕੇਂਦਰ ਦੇ ਆਲੇ-ਦੁਆਲੇ 100 ਮੀਟਰ ਦੇ ਘੇਰੇ ਨੂੰ 'ਨੋ ਵਹੀਕਲ ਜ਼ੋਨ' ਘੋਸ਼ਿਤ ਕੀਤਾ ਗਿਆ ਹੈ ਅਤੇ ਟ੍ਰੈਫਿਕ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਗਿਣਤੀ ਕੇਂਦਰਾਂ ਦੇ ਅੰਦਰ ਅਤੇ ਆਲੇ-ਦੁਆਲੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਕੇਂਦਰਾਂ 'ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਵੋਟਾਂ ਦੀ ਗਿਣਤੀ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।


ਬਾਅਦ ਵਿੱਚ ਡਿਪਟੀ ਕਮਿਸ਼ਨਰ ਨੇ ਬੱਚਤ ਭਵਨ ਲੁਧਿਆਣਾ ਵਿਖੇ ਸਮੂਹ ਰਿਟਰਨਿੰਗ ਅਫ਼ਸਰਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਗਿਣਤੀ ਪ੍ਰਕਿਰਿਆ ਨੂੰ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇ।

ਸ.ਸ.ਸ.ਸਮਾਰਟ ਸਕੂਲ ਪਾਤੜਾਂ ਦੇ ਅਧਿਆਪਕਾਂ ਦੀ ਪ੍ਰੇਰਨਾ ਸਦਕਾ ਵਿਦਿਆਰਥੀਆਂ ਵੱਲੋਂ ਲਗਾਇਆ ਸਮਾਜਿਕ- ਅੰਗਰੇਜ਼ੀ ਮੇਲਾ ਆਪਣੀ ਅਭੁੱਲ ਯਾਦ ਛੱਡ ਗਿਆ

 ਸ.ਸ.ਸ.ਸਮਾਰਟ ਸਕੂਲ ਪਾਤੜਾਂ ਦੇ ਅਧਿਆਪਕਾਂ ਦੀ ਪ੍ਰੇਰਨਾ ਸਦਕਾ ਵਿਦਿਆਰਥੀਆਂ ਵੱਲੋਂ ਲਗਾਇਆ ਸਮਾਜਿਕ- ਅੰਗਰੇਜ਼ੀ ਮੇਲਾ ਆਪਣੀ ਅਭੁੱਲ ਯਾਦ ਛੱਡ ਗਿਆ 


ਪਟਿਆਲਾ 8 ਮਾਰਚ -( ਅਨੂਪ)  ਡੀ.ਪੀ.ਆਈ. ਐਲੀਮੈਂਟਰੀ-ਕਮ-ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪਟਿਆਲਾ ਹਰਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਯੋਗ ਅਗਵਾਈ ਹੇਠ ਡਾ. ਜਤਿੰਦਰ ਕੁਮਾਰ ਬਾਂਸਲ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਾਤੜਾ ਦੀ ਦੇਖ-ਰੇਖ ਵਿੱਚ ਸਕੂਲ ਵਿਖੇ ਸਮਾਜਿਕ ਅਤੇ ਅੰਗਰੇਜ਼ੀ ਵਿਸ਼ੇ ਨਾਲ਼ ਸੰਬੰਧਿਤ ਮੇਲਾ ਛੇਵੀਂ ਜਮਾਤ ਅਤੇ ਇਸ ਤੋਂ ਉੱਪਰ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਵਲੋਂ ਕਰਵਾਇਆ ਗਿਆ, ਜਿਨ੍ਹਾਂ ਦਾ ਪ੍ਰਬੰਧ ਅਤੇ ਸੰਚਾਲਨ ਚਾਰੂ ਮੋਹਨ, ਸਮਿੱਤ ਕੁਮਾਰ, ਕਮਲਜੀਤ ਕੌਰ,ਰਣਵੀਰ  ਕੌਰ, ਮੀਨਾ ਰਾਣੀ ਅਤੇ ਹਰਬੰਸ ਲਾਲ ਅਧਿਆਪਕਾਂ ਦੁਆਰਾ ਬਹੁਤ ਵਧੀਆ ਤਰੀਕੇ ਨਾਲ਼ ਕੀਤਾ ਗਿਆ ਅਤੇ ਵਿਦਿਆਰਥੀਆਂ ਨੇ ਵੀ ਬਹੁਤ ਵੱਡੇ ਪੱਧਰ 'ਤੇ ਭਾਗ ਲਿਆ। ਦਫਤਰ ਜ਼ਿਲ੍ਹਾ ਸਿੱਖਿਆ ਅਫਸਰ ਪਟਿਆਲਾ ਵੱਲੋਂ   ਦੀਪਕ ਵਰਮਾ ਜ਼ਿਲ੍ਹਾ ਮੈਂਟਰ (ਅੰਗਰੇਜ਼ੀ) ਨੇ ਵਿਜ਼ਿਟ ਕਰਕੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ।  ਉਨ੍ਹਾਂ ਨੇ ਦੱਸਿਆ ਕਿ ਇਸ ਮੌਕੇ ਜਿੱਥੇ ਵਿਦਿਆਰਥੀਆਂ ਨੇ ਵੱਖ ਵੱਖ ਤਰ੍ਹਾਂ ਦੇ ਮਾਡਲ ਤਿਆਰ ਕੀਤੇ ਹਨ, ਉਥੇ ਨਾਲ ਹੀ ਵਿਦਿਆਰਥੀਆਂ ਨੇ ਔਰਤ ਦੀ ਮੱਧਕਾਲੀਨ ਅਤੇ ਅੱਜ ਦੀ ਸਥਿਤੀ ਨੂੰ ਦਰਸਾਉਂਦੇ ਹੋਏ ਨਾਟਕ ਵੀ ਪੇਸ਼ ਕੀਤੇ। 

    


   ਈ.ਵੀ.ਐਮ ਦਾ ਵਰਕਿੰਗ ਮਾਡਲ, ਚੋਣ ਪ੍ਰੀਕ੍ਰਿਆ ਅਤੇ ਬਹੁਤ ਹੀ ਗੰਭੀਰ, ਹਾਸਰਸ ਰੂਪ ਵਿਚ ਤਿਆਰ ਕੀਤਾ ਨਾਟਕ, ਲਿੰਗ ਸਮਾਨਤਾ ਉਤੇ ਰੋਲ ਪਲੇਅ ਨੂੰ ਐਸ ਐਸ ਮਾਸਟਰ ਸਮਿੱਤ ਕੁਮਾਰ ਦੀ ਅਗਵਾਈ ਅਤੇ ਦੇਖ ਰੇਖ ਹੇਠ ਬਹੁਤ ਹੀ ਖੂਬਸੂਰਤ ਅੰਦਾਜ਼ ਵਿਚ ਪੇਸ਼ ਕੀਤੇ ਗਏ।

   ਪ੍ਰਿੰਸੀਪਲ ਡਾ .ਜਤਿੰਦਰ ਕੁਮਾਰ ਬਾਂਸਲ ਅਤੇ ਉਨ੍ਹਾਂ ਦੇ ਸਕੂਲ ਦੇ ਸਟਾਫ ਦੁਆਰਾ ਇਨ੍ਹਾਂ ਮੇਲਿਆਂ ਦੇ ਆਯੋਜਨ ਸਬੰਧੀ ਬਹੁਤ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਕਿਉਂਕਿ ਇਸ ਨਾਲ ਵਿਦਿਆਰਥੀ ਆਪਣੇ ਵਿਸ਼ੇ ਨੂੰ ਰੁਚੀ ਅਤੇ ਸਾਰਥਿਕਤਾ ਨਾਲ ਪੜ੍ਹਦੇ ਹਨ। 

    ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ  ਪਾਤੜਾਂ ਦੇ ਸਟਾਫ ਦੀ ਮਿਹਨਤ ਸਦਕਾ ਵਿਦਿਆਰਥੀਆਂ ਵੱਲੋਂ ਬਹੁਤ ਹੀ ਬਿਹਤਰੀਨ ਵਰਕ ਸਕੂਲ ਪੱਧਰ 'ਤੇ ਸਕੂਲ ਮੁਖੀ ਦੁਆਰਾ ਮੇਲੇ ਵਿਚ ਸ਼ਾਮਲ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ ਤਾਂ ਜੋ ਵਿਦਿਆਰਥੀਆਂ ਦਾ ਉਤਸ਼ਾਹ ਅਤੇ ਰੁਚੀ ਬਣੀ ਰਹੇ। ਇਸ ਮੌਕੇ ਬੂਟੀ ਸੇਠ  ਅਤੇ ਬਲਰਾਮ ਕੁਮਾਰ ਬੀ.ਐੱਮ ਨੇ ਇਹਨਾਂ ਸਕੂਲਾਂ ਵਿੱਚ ਚਲਦੇ ਮੇਲਿਆਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ਼ ਨੇਪਰੇ ਚਾੜਿਆ। ਦੀਪਕ ਵਰਮਾ ਜ਼ਿਲ੍ਹਾ ਮੈਂਟਰ ਪਟਿਆਲਾ ਨੇ ਦੱਸਿਆ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸ਼ਮੂਲੀਅਤ ਬਹੁਤ ਹੀ ਸ਼ਲਾਘਾਯੋਗ ਰਹੀ।

LETTER REGARDING RESTRICTED HOLIDAYS IN PUNJAB SCHOOL

 

RESTRICTED HOLIDAY IN SCHOOL: ਸਕੂਲਾਂ ਵਿੱਚ ਰਾਖਵੀਆਂ ਛੁੱਟੀਆਂ ਸਬੰਧੀ ਜਾਰੀ ਹੋਏ ਨਵੇਂ ਅਦੇਸ਼

 ਚੰਡੀਗੜ੍ਹ 8 ਮਾਰਚ 2022

 ਡਾਇਰੈਕਟਰ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਰਾਖਵੀਆਂ ਅਤੇ ਅੱਧੇ ਦਿਨ ਦੀ ਛੁੱਟੀਆਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ।


  ਸਾਲ 2022 ਲਈ 2 ਰਾਖਵੀਆਂ ਛੁੱਟੀਆਂ, 4 ਬਾਅਦ ਦੁਪਹਿਰ ਅੱਧੇ ਦਿਨ ਦੀਆਂ ਛੁੱਟੀਆਂ ਅਤੇ ਸਾਲਾਨਾ ਫੰਕਸਨ ਦੀ ਮਿਤੀ ਆਨਲਾਈਨ ਈ.ਪੰਜਾਬ ਪੋਰਟਲ ਤੇ ਅਪਡੇਟ, ਕਰਨ ਲਈ ਸਰਕਾਰੀ ਛੁੱਟੀਆਂ ਦੀ ਲਿਸਟ ਭੇਜ ਕੇ ਮਿਤੀ 1-1-2022 ਤੋਂ 15-1-2022 ਤੱਕ ਈ ਪੰਜਾਬ ਪੋਰਟਲ ਤੇ ਆਨਲਾਈਨ ਅਪਡੇਟ ਕਰਨ ਲਈ ਲਿਖਿਆ ਗਿਆ ਸੀ.






DPI ਵਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ  "ਸਟੇਟ ਐਮ.ਆਈ.ਐਸ ਰਿਪੋਰਟ ਅਨੁਸਾਰ ਬਹੁਤ ਸਕੂਲਾਂ ਵੱਲੋਂ ਅਜੇ ਤੱਕ ਇਹ ਡਾਟਾ ਈ ਪੰਜਾਬ ਪੋਰਟਲ ਤੇ ਆਨਲਾਈਨ ਅਪਡੇਟ ਨਹੀਂ ਕੀਤਾ ਗਿਆ। ਇਸ ਲਈ  ਮੁੜ ਅਤੇ ਆਖਰੀ ਮੌਕਾ ਦੇ ਕੇ ਲਿਖਿਆ ਜਾਂਦਾ ਹੈ ਕਿ ਸਾਲ 2022 ਲਈ 2 ਰਾਖਵੀਆਂ ਛੁੱਟੀਆਂ, 4  ਬਾਅਦ ਦੁਪਹਿਰ ਅੱਧੇ ਦਿਨ ਦੀਆਂ ਛੁੱਟੀਆਂ ਅਤੇ ਸਾਲਾਨਾ ਫੰਕਸਨ ਸਬੰਧੀ ਡਾਟਾ ਮਿਤੀ 11- 3-2022 ਤੱਕ ਈ ਪੰਜਾਬ ਪੋਰਟਲ ਤੇ ਆਨਲਾਈਨ ਅਪਡੇਟ ਕੀਤਾ ਜਾਵੇ। 


PSEB BOARD EXAM DATE SHEET 2022


ਇਸ ਮਿਤੀ ਤੋਂ ਬਾਅਦ ਵਿੱਚ ਪੋਰਟਲ ਤੇ  ਕੋਈ ਵੀ ਛੁੱਟੀ, ਸਾਲਾਨਾ ਫੰਕਸਨ ਦੀ ਮਿਤੀ ਅਪਡੇਟ ਨਹੀਂ ਕੀਤੀ ਜਾਵੇਗੀ।


OFFICIAL LETTER REGARDING RESTRICTED HOLIDAYS IN PUNJAB DOWNLOAD HERE

ਨਵਾਂਸ਼ਹਿਰ ਵਿੱਚ 16, ਬੰਗਾ ਅਤੇ ਬਲਾਚੌਰ ਵਿੱਚ ਗਿਣਤੀ ਦੇ 15-15 ਗੇੜ ਹੋਣਗੇ- ਡੀ.ਸੀ.

 ਡੀ ਸੀ ਸਾਰੰਗਲ ਨੇ ਜ਼ਿਲ੍ਹੇ ਵਿੱਚ ਵੋਟਾਂ ਦੀ ਗਿਣਤੀ ਸੁਚਾਰੂ ਢੰਗ ਨਾਲ ਕਰਵਾਉਣ ਲਈ ਬੰਗਾ, ਨਵਾਂਸ਼ਹਿਰ ਅਤੇ ਬਲਾਚੌਰ ਦੇ ਗਿਣਤੀ ਕੇਂਦਰਾਂ ਦਾ ਦੌਰਾ ਕੀਤਾ


ਨਵਾਂਸ਼ਹਿਰ ਵਿੱਚ 16, ਬੰਗਾ ਅਤੇ ਬਲਾਚੌਰ ਵਿੱਚ ਗਿਣਤੀ ਦੇ 15-15 ਗੇੜ ਹੋਣਗੇ- ਡੀ.ਸੀ.


ਨਵਾਂਸ਼ਹਿਰ/ਬੰਗਾ/ਬਲਾਚੌਰ, 8 ਮਾਰਚ, 2022


ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 10 ਮਾਰਚ ਨੂੰ ਹੋਣ ਵਾਲ ਵੋਟਾਂ ਦੀ ਗਿਣਤੀ ਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਦੇ ਨਾਲ ਹੀ, ਸ਼ਹੀਦ ਭਗਤ ਸਿੰਘ ਨਗਰ ਦੇ ਤਿੰਨਾਂ ਵਿਧਾਨ ਸਭਾ ਹਲਕਿਆਂ ਵਿੱਚ ਗਿਣਤੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

 ਅੱਜ ਬੰਗਾ, ਨਵਾਂਸ਼ਹਿਰ ਅਤੇ ਬਲਾਚੌਰ ਦੇ ਗਿਣਤੀ ਕੇਂਦਰਾਂ ਦਾ ਨਿਰੀਖਣ ਕਰਦੇ ਹੋਏ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਗਿਣਤੀ ਨੂੰ ਯਕੀਨੀ ਬਣਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ, ਨਵਾਂਸ਼ਹਿਰ ਦੇ ਐਸ ਡੀ ਐਮ ਕਮ ਰਿਟਰਨਿੰਗ ਅਫ਼ਸਰ ਡਾ. ਬਲਜਿੰਦਰ ਸਿੰਘ ਢਿੱਲੋਂ, ਬੰਗਾ ਦੇ ਐਸ ਡੀ ਐਮ ਕਮ ਰਿਟਰਨਿੰਗ ਅਫ਼ਸਰ ਨਵਨੀਤ ਕੌਰ ਬੱਲ ਅਤੇ ਬਲਾਚੌਰ ਦੇ ਐਸ ਡੀ ਐਮ ਕਮ ਰਿਟਰਨਿੰਗ ਅਫ਼ਸਰ ਦੀਪਕ ਰੋਹੇਲਾ ਵੀ ਮੌਜੂਦ ਸਨ।



 ਸ੍ਰੀ ਸਾਰੰਗਲ ਨੇ ਅੱਗੇ ਦੱਸਿਆ ਕਿ ਨਵਾਂਸ਼ਹਿਰ ਦੇ ਦੋਆਬਾ ਕਾਲਜ ਛੋਕਰਾਂ (ਰਾਹੋਂ) ਵਿਖੇ ਸਥਾਪਿਤ ਗਿਣਤੀ ਕੇਂਦਰ ਵਿੱਚ 16 ਗੇੜਾਂ ਵਿੱਚ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਬੰਗਾ ਦੇ ਗੁਰੂ ਨਾਨਕ ਕਾਲਜ ਫ਼ਾਰ ਵਿਮੈਨ ਅਤੇ ਬਲਾਚੌਰ ਦੇ ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕਾਂਸਟੀਚਿਊਂਟ ਵਿੱਚ 15-15 ਗੇੜਾਂ ਵਿੱਚ ਵੋਟਾਂ ਦੀ ਗਿਣਤੀ ਹੋਵੇਗੀ।


 ਉਨ੍ਹਾਂ ਕਿਹਾ ਕਿ ਗਿਣਤੀ ਕੇਂਦਰਾਂ ਦੇ ਅੰਦਰ ਅਤੇ ਬਾਹਰ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਅਤੇ ਸਮੁੱਚੀ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।


 ਉਨ੍ਹਾਂ ਕਿਹਾ ਕਿ ਹਰੇਕ ਵਿਧਾਨ ਸਭਾ ਹਲਕੇ ਦੀਆਂ ਕਿਸੇ ਵੀ ਪੰਜ ਬੂਥਾਂ ਦੀਆਂ ਵੋਟਰ-ਵੈਰੀਫਾਈਡ ਪੇਪਰ ਆਡਿਟ ਟ੍ਰੇਲ (ਵੀਵੀਪੀਏਟੀ) ਦੀਆਂ ਸਲਿੱਪਾਂ, ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ’ਤੇ ਵੋਟਾਂ ਦੀ ਗਿਣਤੀ ਤੋਂ ਬਾਅਦ ਵੱਖਰੇ ਤੌਰ ’ਤੇ ਗਿਣੀਆਂ ਜਾਣਗੀਆਂ।


 ਸ੍ਰੀ ਸਾਰੰਗਲ ਨੇ ਕਿਹਾ ਕਿ ਈ ਵੀ ਐਮ ਅਤੇ ਵੀ ਵੀ ਪੀ ਏ ਟੀ ਮਸ਼ੀਨਾਂ ਲਗਾਤਾਰ ਸੀਸੀਟੀਵੀ ਨਿਗਰਾਨੀ ਹੇਠ ਹਨ ਅਤੇ ਸੂਬਾ ਪੁਲਿਸ, ਪੰਜਾਬ ਆਰਮਡ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਵੱਲੋਂ ਤਿੰਨ ਪੱਧਰੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ।


 ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ 10 ਮਾਰਚ ਨੂੰ ਸਵੇਰੇ 8 ਵਜੇ ਸਾਰੇ ਗਿਣਤੀ ਕੇਂਦਰਾਂ ਵਿੱਚ ਨਾਲੋ-ਨਾਲ ਹੋਵੇਗੀ।


 ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਗਿਣਤੀ ਕੇਂਦਰਾਂ ਦੀ ਹਦੂਦ ਅੰਦਰ ਸਥਾਪਿਤ ਕੀਤੇ ਮੀਡੀਆ ਰੂਮਾਂ ਦਾ ਵੀ ਜਾਇਜ਼ਾ ਲਿਆ ਅਤੇ ਕਿਹਾ ਕਿ ਕਿਸੇ ਨੂੰ ਵੀ ਗਿਣਤੀ ਕੇਂਦਰਾਂ ਅੰਦਰ ਮੋਬਾਈਲ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।


 ਉਨ੍ਹਾਂ ਦੱਸਿਆ ਕਿ ਨਤੀਜਿਆਂ ਦੇ ਐਲਾਨ ਤੋਂ ਬਾਅਦ ਕੋਈ ਵੀ ਜਿੱਤ ਦਾ ਜਲੂਸ ਨਹੀਂ ਕੱਢਣ ਦਿੱਤਾ ਜਾਵੇਗਾ।


 ਉਨ੍ਹਾਂ ਦੱਸਿਆ ਕਿ ਤਿੰਨ ਹਲਕਿਆਂ ਵਿੱਚ ਵੱਖ-ਵੱਖ ਚੋਣ ਅਬਜ਼ਰਵਰਾਂ ਦੁਆਰਾ ਪੂਰੀ ਗਿਣਤੀ ਪ੍ਰਕਿਰਿਆ ਦੀ ਨੇੜਿਓਂ ਨਿਗਰਾਨੀ ਕੀਤੀ ਜਾਵੇਗੀ।


 ਇਸ ਮੌਕੇ ਸਹਾਇਕ ਕਮਿਸ਼ਨਰ (ਜ) ਦੀਪਾਂਕਰ ਗਰਗ, ਜ਼ਿਲ੍ਹਾ ਭਲਾਈ ਅਫ਼ਸਰ ਅਸ਼ੀਸ਼ ਕਥੂਰੀਆ, ਡਿਪਟੀ ਸੀ.ਈ.ਓ ਜ਼ਿਲ੍ਹਾ ਪ੍ਰੀਸ਼ਦ ਧਰਮਪਾਲ, ਤਹਿਸੀਲਦਾਰ ਲਕਸ਼ੈ ਗੁਪਤਾ ਬੰਗਾ, ਕੁਲਵੰਤ ਸਿੰਘ ਸਿੱਧੂ ਨਵਾਂਸ਼ਹਿਰ, ਕੁਲਦੀਪ ਸਿੰਘ ਬੰਗਾ, ਨਾਇਬ ਤਹਿਸੀਲਦਾਰ ਬੰਗਾ ਗੁਰਪ੍ਰੀਤ ਸਿੰਘ ਤੇ ਨਾਇਬ ਤਹਿਸੀਲਦਾਰ ਬਲਾਚੌਰ ਰਵਿੰਦਰ ਸਿੰਘ ਆਦਿ ਹਾਜ਼ਰ ਸਨ।   

ਫ਼ੋਟੋ ਕੈਪਸ਼ਨ: ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਤੇ ਏ ਡੀ ਸੀ ਜਸਬੀਰ ਸਿੰਘ ਜ਼ਿਲ੍ਹੇ ਦੇ ਵੱਖ-ਵੱਖ ਹਲਕਿਆਂ ’ਚ ਸਥਾਪਿਤ ਗਿਣਤੀ ਕੇਂਦਰਾਂ ਦਾ ਜਾਇਜ਼ਾ ਲੈਂਦੇ ਹੋਏ।

PSEB 5TH EXAM 2022: ਸਿੱਖਿਆ ਬੋਰਡ ਵੱਲੋਂ 5ਵੀਂ ਦੀਆਂ ਪ੍ਰੀਖਿਆਵਾਂ ਦੇ ਸੰਚਾਲਨ ਸਬੰਧੀ ਹਦਾਇਤਾਂ ਜਾਰੀ

 

ਚੋਣ ਨਤੀਜਿਆਂ ਤੋਂ ਪਹਿਲਾਂ ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ

 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੰਕਾਂ ਨੂੰ ਅਪਲੋਡ ਕਰਨ ਲਈ ਦਿੱਤਾ ਆਖ਼ਰੀ ਮੌਕਾ

 

ਮੁੱਢਲੀ ਸਹਾਇਤਾ ਦੇ ਸੰਕਲਪ ਤੋਂ ਹਰ ਵਿਦਿਆਰਥੀ ਨੂੰ ਜਾਣੂ ਕਰਵਾਉਣ ਦਾ ਯਤਨ - ਰੈੱਡ ਕਰਾਸ ਵਲੰਟੀਅਰ

 

ਮੁੱਢਲੀ ਸਹਾਇਤਾ ਦੇ ਸੰਕਲਪ ਤੋਂ ਹਰ ਵਿਦਿਆਰਥੀ ਨੂੰ ਜਾਣੂ ਕਰਵਾਉਣ ਦਾ ਯਤਨ - ਰੈੱਡ ਕਰਾਸ ਵਲੰਟੀਅਰ 

ਲੁਧਿਆਣਾ ,7 ਮਾਰਚ :  ਦੁਰਘਟਨਾਵਾ ਵਿਚ ਹੋਏ ਵਾਧੇ ਕਾਰਨ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਉਣ ਲਈ ਅਜੋਕੇ ਸਮੇਂ ਵਿੱਚ ਹਰ ਇਕ ਵਿਦਿਆਰਥੀ ਨੂੰ ਮੁੱਢਲੀ ਸਹਾਇਤਾ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ, ਜਿਸ ਲਈ ਬਲਾਕ ਮਾਂਗਟ ਤਿੰਨ ਦੇ ਸਾਰੇ ਪ੍ਰਾਇਮਰੀ ਸਕੂਲਾਂ ਨੂੰ ਭਾਈ ਘੱਨਈਆ ਮਿਸ਼ਨ ਨਾਲ ਜੋੜਿਆ ਜਾ ਰਿਹਾ ਹੈ ਇਹਨਾ ਸ਼ਬਦਾਂ ਦਾ ਪ੍ਰਗਟਾਵਾ ਰੈੱਡ ਕਰਾਸ ਵਲੰਟੀਅਰ ਐਸੋਸੀਏਸ਼ਨ ਦੇ ਮੁੱਖੀ ਜਗਜੀਤ ਸਿੰਘ ਮਾਨ ਨੇ ਬਲਾਕ ਸਿੱਖਿਆ ਅਧਿਕਾਰੀ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ, ਉਹਨਾਂ ਕਿਹਾ ਕਿ ਵਿਸ਼ਵ ਰੈੱਡ ਕਰਾਸ ਦਿਵਸ ਤੱਕ ਬਲਾਕ ਦੇ ਚੁਰੰਜਾ ਸਕੂਲਾ ਵਿਚ ਭਾਈ ਘੱਨਈਆ ਜੀ ਦਾ ਸੰਦੇਸ਼ ਪਹੁੰਚਦਾ ਕਰ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਮੁੱਢਲੀ ਸਹਾਇਤਾ ਕਾਰਨਰ ਵੀ ਸਥਾਪਿਤ ਕੀਤੇ ਜਾਣਗੇ, ਜਿਸ ਦੀ ਤਿਆਰੀ ਚੱਲ ਰਹੀ ਹੈ,ਉਹਨਾਂ ਕਿਹਾ ਕਿ ਬਲਾਕ ਦੇ ਅਧਿਆਪਕਾ ਦੁਆਰਾ ਇਸ ਮੁਹਿੰਮ ਵਿਚ ਨਿੱਜੀ ਤੌਰ ਤੇ ਦਿਲਚਸਪੀ ਲਈ ਜਾ ਰਹੀ ਹੈ।




 ਬਲਾਕ ਅਧਿਕਾਰੀ ਸ਼੍ਰੀਮਤੀ ਇੰਦੂ ਸੂਦ ਨੇ ਕਿਹਾ ਕਿ ਉਹ ਜਿਲਾ ਪੱਧਰ ਤੇ ਵੀ ਜਿਲਾ ਸਿਖਿਆ ਅਧਿਕਾਰੀ ਨਾਲ ਇਸ ਬਾਬਤ ਗੱਲ ਕਰਨਗੇ ਤਾਂ ਜੋ ਮਨੁੱਖਤਾ ਦੀ ਸੇਵਾ ਸੰਬੰਧੀ ਇਸ ਕਾਰਜ ਤੋਂ ਜ਼ਿਲੇ ਦੇ ਸਾਰੇ ਸਕੂਲਾਂ ਨੂੰ ਜੋੜਿਆ ਜਾ ਸਕੇ ਉਹਨਾਂ ਕਿਹਾ ਕਿ ਬਲਾਕ ਦੱਫਤਰ ਵੀ ਰੈੱਡ ਕਰਾਸ ਕਾਰਨਰ ਸਥਾਪਿਤ ਕੀਤਾ ਜਾਵੇਗਾ, ਇਸ ਮੌਕੇ ਸੀ.ਐੱਚ.ਟੀ ਸ਼੍ਰੀਮਤੀ ਜੋਤੀ ਅਰੋੜਾ, ਹਰਬੰਸ ਸਿੰਘ ਗਿੱਲ, ਬੀ.ਐੱਮ.ਟੀ ਰੋਹਿਤ ਕੁਮਾਰ ਅਸਵਸਥੀ, ਦੱਫਤਰ ਦੇ ਅਧਿਕਾਰੀ ਭਗਵੰਤ ਸਿੰਘ, ਯੂਨੀਅਨ ਆਗੂ ਅਮਨਦੀਪ ਸਿੰਘ ਖੇੜਾ, ਵਨੀਤਾ ਰਾਣੀ, ਹਰਜੋਤ ਕੌਰ ਤੇ ਨਿਰਮਲ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।।

PSEB NON BOARD DATE SHEET ANNOUNCED: ਨਾਨ ਬੋਰਡ ਜਮਾਤਾਂ ਦੀ ਪ੍ਰੀਖਿਆਵਾਂ ਲਈ ਡੇਟ ਸੀਟ ਜਾਰੀ, ਨਤੀਜਾ 5 ਅਪ੍ਰੈਲ ਨੂੰ,

 ਨਾਨ-ਬੋਰਡ ਜਮਾਤਾਂ ਲਈ ਮਾਰਚ 2022 ਦੀ ਟਰਮ-2 ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ 




ਸਕੂਲ ਸਿੱਖਿਆ ਵਿਭਾਗ, ਵੱਲੋਂ ਬੋਰਡ ਦੀ ਟਰਮ-2 ਪ੍ਰੀਖਿਆਵਾਂ 2022 ਨੂੰ ਧਿਆਨ ਵਿੱਚ ਰੱਖਦਿਆਂ ਹੋਇਆ  ਮਿਤੀ 21-03-2022 ਤੋਂ ਰਾਜ ਦੇ ਸਰਕਾਰੀ ਸਕੂਲਾਂ ਦੇ ਨਾਨ-ਬੌਰਡ ਜਮਾਤਾਂ ਦੇ ਵਿਦਿਆਰਥੀਆਂ ਦੀ ਟਰਮ-2 ਪ੍ਰੀਖਿਆ ਕਰਵਾਈ ਜਾ ਰਹੀ ਹੈ.


 

COVID-19 ਕਰਕੇ ਸਕੂਲ ਨੂੰ ਦਿੱਤੀਆਂ ਹਦਾਇਤਾਂ ਨੂੰ ਮੱਦੇਨਜ਼ਰ ਰੱਖਦਿਆਂ ਸਮੂਹ ਸਕੂਲ ਮੁੱਖੀਆਂ ਨੂੰ ਹਦਾਇਤ ਕੀਤੀ ਗਈ  ਹੈ ਕਿ ਉਹ ਆਪਣੇ ਪੱਧਰ ਤੇ ਆਪਣੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਡੇਟਸ਼ੀਟ ਬਣਾ ਕੇ ਨਾਨ-ਬੋਰਡ ਜਮਾਤਾਂ 1 ਤੋਂ 11(all streams) ਦਾ Term॥ ਸਫਲਤਾ ਪੂਰਵਕ ਕਰਵਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਹਨ।


PSEB NON BOARD CLASSES DATE SHEET DOWNLOAD HERE

ਇਹ Term-ll ਪ੍ਰੀਖਿਆ ਮਿਤੀ 21 March - 2022 ਤੋਂ March 31, 2022 ਤਕ ਕਰਵਾਈ ਜਾਵੇਗੀ।

 ਇਹ Termਮੀਪ੍ਰੀਖਿਆਂ offline ਲੈ ਲਈ ਜਾਵੇ ਅਤੇ ਇਸ ਲਈ ਵਿਦਿਆਰਥੀਆਂ ਦੀ ਹਾਜ਼ਰੀ ਅਤੇ ਮੁਕੰਮਲ ਦੂਹਰਾਈ ਕਰਵਾਉਣ ਲਈ ਲਿਖਿਆ ਗਿਆ ਹੈ।

ਇਸ ਪ੍ਰੀਖਿਆ ਲਈ ਟਰਮ-2 ਸਿਲੇਬਸ ਵਿੱਚੋਂ ਅਤੇ ਟਰਮ 2 ਲਈ ਬੋਰਡ ਵੱਲੋਂ ਜਾਰੀ ਪ੍ਰਸ਼ਨ ਪੱਤਰ ਦੇ ਨਮੂਨੇ ਅਤੇ ਅੰਕਾਂ ਦੀ ਵੰਡ ਦੀ ਤਰਜ਼ ਤੇ ਹੀ ਪ੍ਰਸ਼ਨ ਪੱਤਰ ਤਿਆਰ ਕੀਤੇ ਜਾਣਗੇ।

 Non-board ਜਮਾਤਾਂ ਦੇ ਪ੍ਰਸ਼ਨ ਪੱਤਰ ਬਨਾਉਣ ਸਮੇਂ ਵਿਭਾਗ ਵੱਲੋਂ Non-board ਜਮਾਤਾਂ ਦੇ ਜਾਰੀ ਨਮੂਨੇ ਦੇ ਪ੍ਰਸ਼ਨ ਪੱਤਰ ਅਤੇ ਅੰਕਾਂ ਦੀ ਵੰਡ ਦੀ ਤਰਜ ਤੇ ਤਿਆਰ ਕੀਤੇ ਜਾਣ ਅਤੇ ਇਸ ਦੀ ਕਾਪੀ ਟਰਮ-॥ ਪ੍ਰੀਖਿਆ ਰੈਣ ਉਪਰੰਤ ਸੰਬੰਧਤ BMT/BM/DM ਨੂੰ ਸਕੂਲ ਮੁੱਖੀ ਵੱਲੋਂ ਲਾਜ਼ਮੀ ਤੌਰ ਤੇ ਜਮਾ ਕਰਵਾਓਣ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ।



Also read: PSEB  BOARD EXAM 2022

  • PSEB TERM-2 : 5ਵੀਂ, 8ਵੀਂ,10ਵੀਂ ਅਤੇ 12ਵੀਂ ਜਮਾਤਾਂ ਲਈ ਸਿਲੇਬਸ ਅਤੇ ਪ੍ਰਸ਼ਨ ਪੱਤਰ ਪੈਟਰਨ ਜਾਰੀ, ਕਰੋ ਡਾਊਨਲੋਡ  https://bit.ly/3B2Dde7 
  • ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ Term 2 ਪ੍ਰੀਖਿਆਵਾਂ ਲਈ ਗਾਈਡਲਾਈਨਜ਼  https://bit.ly/3uy89BF 

  • PSEB TERM 2 : ਓਪਨ ਸਕੂਲਾਂ ਦੇ ਵਿਦਿਆਰਥੀਆਂ ਲਈ ਸਿਲੇਬਸ ਅਤੇ ਪ੍ਰਸ਼ਨ ਪੱਤਰ  https://bit.ly/3guosY5 

  • ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਟਰਮ 2 ਪ੍ਰੀਖਿਆਵਾਂ ਲਈ ਮਾਡਲ/ਸੈਂਪਲ ਪ੍ਰਸ਼ਨ ਪੱਤਰ ਜਾਰੀ , (PSEB TERM-2 SAMPLE PAPER)  https://bit.ly/3gsLvSY

Term॥ ਪ੍ਰੀਖਿਆ ਵਿੱਚ ਵਿਦਿਆਰਥੀਆਂ ਦੀ 100% ਸ਼ਮੂਲੀਅਤ ਕਰਨ ਦੇ ਉਪਰਾਲੇ ਕੀਤੇ ਜਾਣ ਅਤੇ ਇਸ ਪ੍ਰੀਖਿਆ ਦਾ ਪੂਰਾ ਰਿਕਾਰਡ ਵਿਸ਼ਾ-ਵਾਚ, ਜਮਾਤ-ਵਾਈਜ਼ ਅਤੇ ਵਿਦਿਆਰਥੀ-ਵਾਈਜ਼ ਰੱਖਿਆ ਜਾਵੇ ਅਤੇ ਮਿਤੀ ਅਪ੍ਰੈਲ 05, 2022 ਤਕ ਨਤੀਜਾ ਘੋਸ਼ਿਤ ਕਰ ਦਿੱਤਾ ਜਾਵੇ ਅਤੇ ਇਸ ਦਿਨ ਹੀ ਮਾਪੇ-ਅਧਿਆਪਕ ਮਿਲਨੀ ਕਰਕੇ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸੈਸ਼ਨ 2022-23 ਦੇ ਦਾਖਲੇ ਲਈ ਉਤਸ਼ਾਹਿਤ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਸਮੂਹ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ।





PUNJAB ELECTION RESULT: ਪੰਜਾਬ ਵਿਧਾਨ ਸਭਾ ਚੋਣਾਂ ਵੋਟਾਂ ਦੀ ਗਿਣਤੀ 10 ਮਾਰਚ ਨੂੰ, ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸਖ਼ਤ ਪਾਬੰਦੀਆਂ ਲਾਗੂ

 PUNJAB ਵਿਧਾਨ ਸਭਾ ਚੋਣਾਂ ਦੇ ਨਤੀਜੇ ਪਾਓ ਹਰ ਅਪਡੇਟ ਮੋਬਾਈਲ ਫੋਨ ਤੇ , ਜੁਆਇੰਨ ਕਰੋ ਟੈਲੀਗਰਾਮ ਚੈਨਲ

PSEB- CBSE 10+2 BIOLOGY TERM-2 GUESS PAPER -2

 

PSEB TERM 2 MODEL TEST PAPER BIOLOGY CLASS 10+2 

CLASS-XII   SUBJECT-BIOLOGY (Theory)      TERM 2 

Time : 2 Hours     Max, Marks : 35

SECTION-A

Each question carries 1 mark :

Q1. What is meant by hidden hunger? 

Q2. Difference in endonucleases and exonucleases.

Q3. What is golden rice?

Q4. Who proposed competition exclusion principle?

Q5. What is Ozone hole?

SECTION B

Each question carries 2 mark :

Q6. Write economic importance of pisciculture.

Q7. Expand the term LAB. Give their occurrence and significance.

Q8.What is DNA Probe? 

Q9. What is environmental pollution? Is it due to Human activity?

Q10 What is Red Data book?

Q11. Difference  between food chain and food web.

Q12. Why is agrobacterium tumefaciens good cloning vector.

Q13. Distinguish between YAC and BAC.

PSEB TERM 2 MODEL TEST PAPER BIOLOGY 10+2 DOWNLOAD HERE 


PSEB TERM 2 MODEL TEST PAPER PHYSICS CLASS 10+2 DOWNLOAD HERE


SECTION C

Each question carries 2 mark :

Q14. Why ascorbic degradation is important than anaerobic degradation in waste water.

Q15. Write a short note on DNA finger printing.

Q16. What is photoperiodism. Write a note on it? 

SCETION D

Also read: PSEB  BOARD EXAM 2022

  • PSEB  BOARD EXAM: SYLLABUS FOR NON BOARD CLASSESS  https://bit.ly/3op0JNq 
  • PSEB TERM-2 : 5ਵੀਂ, 8ਵੀਂ,10ਵੀਂ ਅਤੇ 12ਵੀਂ ਜਮਾਤਾਂ ਲਈ ਸਿਲੇਬਸ ਅਤੇ ਪ੍ਰਸ਼ਨ ਪੱਤਰ ਪੈਟਰਨ ਜਾਰੀ, ਕਰੋ ਡਾਊਨਲੋਡ  https://bit.ly/3B2Dde7 
  • ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ Term 2 ਪ੍ਰੀਖਿਆਵਾਂ ਲਈ ਗਾਈਡਲਾਈਨਜ਼  https://bit.ly/3uy89BF 

  • PSEB TERM 2 : ਓਪਨ ਸਕੂਲਾਂ ਦੇ ਵਿਦਿਆਰਥੀਆਂ ਲਈ ਸਿਲੇਬਸ ਅਤੇ ਪ੍ਰਸ਼ਨ ਪੱਤਰ  https://bit.ly/3guosY5 

  • ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਟਰਮ 2 ਪ੍ਰੀਖਿਆਵਾਂ ਲਈ ਮਾਡਲ/ਸੈਂਪਲ ਪ੍ਰਸ਼ਨ ਪੱਤਰ ਜਾਰੀ , (PSEB TERM-2 SAMPLE PAPER)  https://bit.ly/3gsLvSY
  • Each question carries 5 mark :

Q17. (a) A primary succession start on a base rock and reach a climax community?

(b) The algal bloom eventually choke the water body in an industrial area?

OR

What is the significance of biodiversity to human beings? 


   

IISER MOHALI RECRUITMENT 2022: ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਮੋਹਾਲੀ ਵਲੋਂ ਨਾਨ ਟੀਚਿੰਗ ਅਸਾਮੀਆਂ ਤੇ ਭਰਤੀ

 

The Indian Institute of Science Education and Research (IISER) Mohali, an Institute of National Importance,established by the Government of India, MoE (erstwhile MHRD) in 2007 to carry out research in frontier areas of Science and provide quality Science Education & Research at the undergraduate and post graduate levels.




The Institute is looking for dedicated, committed and eligible citizen of India to fill up the following vacancy on regular basis: -

1 Post Code 101

2 NAME OF THE POST:  MEDICAL OFFICER (LADY) – GROUP “A”




2. Post Code 102

NAME OF THE POST :  OFFICE SUPERINTENDENT – GROUP“B” -

Number of posts: Total Posts 4 



3. Post Code 103

NAME OF THE POST

 Office Attendant – GROUP “C”

3 Number of posts 01 






ALSO READ: 


OFFICE OF THE DISTRICT & SESSIONS JUDGE, SAS NAGAR RECRUITMENT 2022


Last date of submission of application forms is 07-04-2022 up to 5.00 p.m.


IMPORTANT links:



PSEB TERM 2 EXAM : ਪੰਜਵੀਂ ਦੀ ਪ੍ਰੀਖਿਆ ਸੈਲਫ ਪ੍ਰੀਖਿਆ ਕੇਂਦਰਾਂ ਅਤੇ ਅਠਵੀਂ ਦੀ ਪ੍ਰੀਖਿਆ ਬੋਰਡ ਵੱਲੋਂ ਸਥਾਪਿਤ ਕੇਂਦਰਾਂ ਤੇ : ਕੰਟਰੋਲਰ ਪ੍ਰੀਖਿਆਵਾਂ

 ਪੰਜਵੀਂ ਅਤੇ ਅੱਠਵੀਂ ਸ਼੍ਰੇਣੀ ਪਰੀਖਿਆ ਮਾਰਚ/ਅਪ੍ਰੈਲ 2022 (ਟਰਮ-2) ਡੇਟ ਸੀਟ 




 ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੰਜਵੀਂ ਸ਼੍ਰੇਣੀ ਲਿਖਤੀ ਪਰੀਖਿਆ (ਟਰਮ-2) ਮਿਤੀ 15-03-2022 ਤੋਂ 23-03-2022 ਤੱਕ ਅਤੇ ਅੱਠਵੀਂ ਸ਼੍ਰੇਣੀ ਦੀ ਲਿਖਤੀ ਪਰੀਖਿਆ (ਟਰਮ-2) ਮਿਤੀ 07-04-2022 ਤੋਂ 22-04-2022 ਤੱਕ ਕਰਵਾਈਆਂ ਜਾਣਗੀਆਂ।

 ਇਹ ਪਰੀਖਿਆ ਸਵੇਰੇ 10:00 ਵਜੇ ਤੋਂ ਸ਼ੁਰੂ ਹੋਵੇਗੀ। 

PSEB BOARD EXAM DATE SHEET 2022

ਪੰਜਵੀਂ ਸ਼੍ਰੇਣੀ ਦੀ ਪਰੀਖਿਆ ਸੈਲਫ ਪਰੀਖਿਆ ਕੇਂਦਰਾਂ ਵਿੱਚ ਅਤੇ ਅੱਠਵੀਂ ਸ਼੍ਰੇਣੀ ਦੀ ਪਰੀਖਿਆ ਬੋਰਡ ਵੱਲੋਂ ਸਥਾਪਿਤ ਕੀਤੇ ਪਰੀਖਿਆ ਕੇਂਦਰਾਂ ਵਿੱਚ ਕਰਵਾਈ ਜਾਵੇਗੀ।

ਸਿੱਖਿਆ ਬੋਰਡ ਵੱਲੋਂ ਟਰਮ 2 ਪ੍ਰੀਖਿਆਵਾਂ ਦੀ ਹਰੇਕ ਅਪਡੇਟ ਦੇਖੋ ਇਥੇ


ਪਰੀਖਿਆਵਾਂ ਕੋਵਿਡ-19 ਨੂੰ ਧਿਆਨ ਵਿੱਚ ਰੱਖਦੇ ਹੋਏ ਕਰਵਾਈਆਂ ਜਾਣਗੀਆਂ।  ਇਹਨਾਂ ਸ਼੍ਰੇਣੀਆਂ ਦੀ ਡੇਟ ਸ਼ੀਟ ਅਤੇ ਹੋਰ ਵਧੇਰੇ ਜਾਣਕਾਰੀ ਬੋਰਡ ਦੀ ਵੈੱਬਸਾਈਟ WWW.pseb.ac.in ਤੇ ਵੀ ਉਪਲੱਬਧ ਹੈ।


RECENT UPDATES

Today's Highlight