ਪਾਠ-5 ਫ਼ਰਾਂਸ ਦੀ ਕ੍ਰਾਂਤੀ
ਬਹੁ ਵਿਕਲਪੀ ਪ੍ਰਸ਼ਨ:
1. ਫ਼ਰਾਂਸ ਦੀ ਕ੍ਰਾਂਤੀ ਹੋਈ:
- (ੳ) 1789 ਈ:-1799ਈ:
- (ਅ) 1789ਈ:-1798ਈ:
- (ੲ) 1787ਈ:-1799ਈ:
- (ਸ) 1787ਈ:-1798ਈ:
ਉੱਤਰ : (ੳ) 1789 ਈ:-1799ਈ:
2. ਫ਼ਰਾਂਸੀਸੀ ਇਤਿਹਾਸ ਵਿੱਚ 1793ਈ ਤੋਂ1794ਈ: ਦੇ ਸਮੇਂ ਨੂੰ ਇਸ ਨਾਮ ਨਾਲ ਜਾਣਿਆ ਜਾਂਦਾ ਹੈ:
- (ੳ) ਆਤੰਕ ਦਾ ਦੌਰ
- (ਅ) ਖੁਸ਼ਹਾਲੀ ਦਾ ਦੌਰ
- (ੲ) ਵਿੱਤੀ ਸੰਕਟ ਦਾ ਸਮਾਂ
- (ਸ) ਇਹ ਸਾਰੇ
ਉੱਤਰ : (ੳ) ਆਤੰਕ ਦਾ ਦੌਰ
3. ਬੈਸਟਾਈਲ (ਬੈਸਟੀਲ) ਦਾ ਹਮਲਾ ਹੋਇਆ:
- (ੳ) 14 ਜੁਲਾਈ, 1798ਈ: ਨੂੰ
- (ਅ) 14 ਜੁਲਾਈ, 1789ਈ: ਨੂੰ
- (ੲ) 04 ਜੁਲਾਈ, 1798ਈ: ਨੂੰ
- (ਸ) 04 ਜੁਲਾਈ, 1789ਈ: ਨੂੰ
ਉੱਤਰ : (ੳ) 14 ਜੁਲਾਈ, 1798ਈ: ਨੂੰ
4. ਫ਼ਰਾਂਸੀਸੀਆਂ ਦੁਆਰਾ ਆਦਮੀ ਦਾ ਸਿਰ ਧੜ੍ਹ ਤੋਂ ਅਲੱਗ ਕਰਨ ਲਈ ਵਰਤਿਆ ਗਿਆ ਯੰਤਰ ਸੀ:
- (ੳ) ਜੈਕੋਬਿਨ
- (ਅ) ਰੋਬਸਪਾਇਰੀ
- (ੲ) ਗੁਲੂਟਾਇਨ
- (ਸ) ਟੈਨਿਸ ਕੋਰਟ
ਉੱਤਰ : (ੲ) ਗੁਲੂਟਾਇਨ
5. ‘ਸੋਸ਼ਲ ਕੰਟਰੈਕਟ' ਪੁਸਤਕ ਦਾ ਲੇਖਕ ਹੈ:
- (ੳ) ਰੂਸੋ
- (ਅ) ਵਾਲਤੇਅਰ
- (ੲ) ਮਾਨਟੈਸਕਿਊ
- (ਸ) ਇਹਨਾਂ ਵਿੱਚੋਂ ਕੋਈ ਨਹੀਂ
ਉੱਤਰ : (ੳ) ਰੂਸੋ
ਖਾਲੀ ਥਾਵਾਂ ਭਰੋ:
1. 1804 ਈ: ਵਿੱਚ ਨੈਪੋਲੀਅਨ ਨੇ ਆਪਣੇ ਆਪ ਨੂੰ ਫ਼ਰਾਂਸ ਦਾ ਸਮਰਾਟ ਘੋਸ਼ਿਤ ਕੀਤਾ।
2. 20 ਜੂਨ, 1789 ਈ: ਨੂੰ ਫ਼ਰਾਂਸ ਵਿੱਚ ਤੀਸਰੇ ਵਰਗਏ ਪਤੀਨਿਧ ਸਹੁੰ ਚੁੱਕੀ ਗਈ।
3. ਮਾਨਟੈਸਕਿਊ ਨੇ ਲੋਕਤੰਤਰ ਦੇ ਵਿਚਾਰ ਦਾ ਪ੍ਰਚਾਰ ਕੀਤਾ।
4. ਫ਼ਰਾਂਸ ਦੇ ਲਿਖਤੀ ਸੰਵਿਧਾਨ ਦਾ ਖਰੜਾ 1791 ਈ: ਵਿੱਚ ਪੂਰਾ ਹੋ ਗਿਆ।
5. ਵਰਸਾਇ ਨੂੰ ‘ਚੇਨਸੂ ਦੇ ਵਰਸੈਲਿਜ਼' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਸਹੀ ਮਿਲਾਨ ਕਰੋ:
- 1. ਟਿੱਬੇ (Tithe) : ਗਿਰਜ਼ਾਘਰ ਨੂੰ ਦਿੱਤਾ ਜਾਂਦਾ ਕਰ ( 1)
- 2. ਟਾਇਲੇ (Taille) : ਰਾਜ ਨੂੰ ਦਿੱਤਾ ਜਾਂਦਾ ਕਰ (2)
- 3. ਮੈਕਸੀਮਿਲਾਨ ਰੋਥਸਪਾਇਰੀ (Maximillian Robespierre): ਜੈਕੋਬਿਨ ਕਲੱਬ (3)
- 4. ਮਾਰਸੋਇਸ (Marseillaise) : ਫਰਾਂਸ ਦਾ ਰਾਸ਼ਟਰੀ ਗੀਤ (4)ਗਿਰੀਜਗਾਹਰ
- 5. ਬੈਸਟਾਈਲ (ਬੈਸਟੀਲ) : ਪੈਰਿਸ ਦਾ ਇੱਕ ਪੁਰਾਤਨ ਕਿਲ੍ਹਾ (5)
- 6. ਐਸਟੇਟ : ਫਰਾਂਸੀਸੀ ਸਮਾਜ (6)
ਫਰਾਂਸ ਦੀ ਕ੍ਰਾਂਤੀ ਦੇ ਪੜ੍ਹਾਵਾਂ ਨੂੰ ਸਹੀ ਤਰਤੀਬ ਵਿੱਚ ਲਗਾਓ: (solved )
1. ਡਾਇਰੈਕਟਰੀ ਦਾ ਰਾਜ :5 ਮਈ, 1989
2. ਬੈਸਟੀਲ ਨੂੰ ਘੇਰਾ ਪਾਉਣਾ : 17 ਜੂਨ . 1789
3. ਟੈਨਿਸ ਕੋਰਟ ਸੌਂਹ ਅਤੇ ਮਨੁੱਖੀ ਅਧਿਕਾਰਾਂ ਦਾ ਘੋਸ਼ਣਾ ਪੱਤਰ : 14 ਜੁਲਾਈ, 1789
4. ਲੂਈਸ 16ਵੇਂ ਦਾ ਵਧੇਰੇ ਕਰ ਲਗਾਉਣ ਲਈ ਪ੍ਰਤੀਨਿਧੀ ਸਭਾ ਦੀ ਬੈਠਕ ਬੁਲਾਉਣਾ : 1791-92
5. ਫਰਾਂਸ ਦਾ ਸੰਵਿਧਾਨਿਕ ਰਾਜਤੰਤਰ ਬਣਨਾ : 1792
6. ਜੈਕੋਬਿਨ-ਆਤੰਕ ਦਾ ਰਾਜ : 1793-94
7. ਕਨਟੈਨਸ਼ਨ-ਫਰਾਂਸ ਨੂੰ ਗਣਤੰਤਰ ਘੋਸ਼ਿਤ ਕਰਨਾ :1795-1799
ਗਤੀਵਿਧੀ(1): ਪੜ੍ਹੋ ਅਤੇ ਦੱਸੋ:
• ਇਹ ਉਹ ਪ੍ਰਸ਼ਾਸਨ ਹੈ ਜੋ ਇੱਕ ਰਾਜੇ ਜਾਂ ਰਾਣੀ ਦੁਆਰਾ ਚਲਾਇਆ ਜਾਂਦਾ ਹੈ। ਇਹ ਪ੍ਰਸ਼ਾਸਨ ਆਮ ਤੌਰ ‘ਤੇ ਪੀੜ੍ਹੀ ਦਰ ਪੀੜ੍ਹੀ ਚਲਦਾ ਹੈ।
ਦੱਸੋ ਇਸ ਪ੍ਰਸ਼ਾਸਨ ਨੂੰ ਕੀ ਕਿਹਾ ਜਾਂਦਾ ਹੈ? "ਰਾਜਤੰਤਰ"
ਗਤੀਵਿਧੀ (2):
ਹੇਠਾਂ ਲਿਖੇ ਤੱਥਾਂ ਵਿੱਚ ਹਾਈ ਲਾਈਟ ਕੀਤੇ ਗਏ ਸ਼ਬਦਾਂ ਨੂੰ ਧਿਆਨ ਵਿੱਚ ਰੱਖਕੇ ਮਾਈਂਡ ਮੈਪ ਤਿਆਰ ਕਰੋ:
👉ਕਈ ਸਾਲਾਂ ਤੋਂ ਚੱਲ ਰਹੇ ਯੁੱਧਾਂ ਕਾਰਨ ਫਰਾਂਸ ਦਾ ਖਜ਼ਾਨਾ ਖਾਲੀ ਹੋ ਗਿਆ ਅਤੇ ਫਰਾਂਸ ਦੀ ਆਰਥਿਕ ਹਾਲਤ ਖਰਾਬ ਹੋ ਗਈ।
👉ਫਰਾਂਸ ਵਿੱਚ ਸਮਾਜਿਕ ਅਸਮਾਨਤਾ ਸੀ। ਦੋ ਵਰਗ ਆਰਥਿਕ ਅਤੇ ਰਾਜਨੀਤਿਕ ਤੌਰ 'ਤੇ ਕਾਫ਼ੀ ਖੁਸ਼ਹਾਲ ਸਨ ਪਰ ਤੀਸਰਾ ਵਰਗ ਸਮਾਜਿਕ ਅਤੇ ਆਰਥਿਕ ਤੌਰ ਤੇ ਪੱਛੜਿਆ ਹੋਇਆ ਸੀ। ' ਕੇਵਲ ਤੀਜੇ ਵਰਗ ਦੇ ਲੋਕਾਂ ‘ਤੇ ਹੀ ਕਰ ਲਗਾਏ ਜਾਂਦੇ ਸਨ ਜੋ ਕਿ ਇੱਕ ਅਨਿਆਂਪੂਰਨ ਕਰ ਵਿਵਸਥਾ ਸੀ।
👉 ਅਠਾਰ੍ਹਵੀਂ ਸਦੀ ਵਿੱਚ ਪੜੇ ਲਿਖੇ ਮੱਧ ਵਰਗ ਦਾ ਵਿਕਾਸ ਹੋਇਆ।ਮੱਧ ਵਰਗ ਦੇ ਲੋਕ ਹੀ ਇਸ ਕ੍ਰਾਂਤੀ ਦੇ ਨੇਤਾ ਬਣੇ। ਵਿਦਵਾਨਾਂ ਦੇ ਸਮਾਨਤਾ ਦੇ ਵਿਚਾਰਾਂ ਨੇ ਫਰਾਂਸ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਜਾਗਰੂਕ ਕਰ ਦਿੱਤਾ।
ਮਾਈਂਡ ਮੈਪ : ਫਰਾਂਸ ਦੀ ਕ੍ਰਾਂਤੀ ਦੇ ਕਾਰਨ :
ਫਰਾਂਸ ਦਾ ਖਜ਼ਾਨਾ ਖਾਲੀ 💨 ਆਰਥਿਕ ਹਾਲਤ ਖਰਾਬ 💨 ਸਮਾਜਿਕ ਅਸਮਾਨਤਾ 💨 ਅਨਿਆਂਪੂਰਨ ਕਰ ਵਿਵਸਥਾ 💨 ਮੱਧ ਵਰਗ ਦਾ ਵਿਕਾਸ 💨 ਵਿਦਵਾਨਾਂ ਦੇ ਸਮਾਨਤਾ ਦੇ ਵਿਚਾਰਾਂ