ਹਲਕਾ ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਪਿੰਡ ਲਲਹੇੜੀ ਦੇ ਵਿਕਾਸ ਕਾਰਜਾਂ ਦਾ ਲਿਆ ਜਾਇਜਾ

 ਆਮ ਆਦਮੀ ਪਾਰਟੀ ਹਲਕਾ ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ  ਵਲੋਂ ਅੱਜ ਪਿੰਡ ਲਲਹੇੜੀ ਦਾ ਦੌਰਾ ਕੀਤਾ  ਗਿਆ।  ਇਸ ਮੌਕੇ  ਪਿੰਡ ਦੇ ਪਤਵੰਤੇ ਸੱਜਣਾਂ ਨਾਲ ਪਿੰਡ ਦੀ ਭਲਾਈ ਵਾਰੇ  ਚਰਚਾ ਕੀਤੀ ਗਈ।  ਪਿੰਡ ਦੇ ਲੋਕਾਂ ਵਲੋਂ ਲਲਹੇੜੀ ਪਿੰਡ ਦੇ ਵਿਕਾਸ ਵਿਚ ਆਉਣ ਵਾਲਿਆਂ ਕਮੀਆਂ ਵਾਰੇ ਵਿਧਾਇਕ ਨੂੰ ਦਸਿਆ ਗਿਆ।  ਵਿਧਾਇਕ ਵਲੋਂ ਲੋਕਾਂ ਦੀਆਂ ਸਮਸਿਆਵਾਂ ਨੂੰ ਧਿਆਨ  ਨਾਲ ਸੁਣਿਆ ਅਤੇ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਹਲ ਕਰਨ ਦਾ ਭਰੋਸਾ ਦਿੱਤਾ।  ਵਿਧਾਇਕ ਤਰੁਨਪ੍ਰੀਤ ਸਿੰਘ ਸੋਂਦ  ਨੇ ਕਿਹਾ ਪਿੰਡ ਦੇ ਵਿਕਾਸ ਲਈ ਜੋ ਵੀ ਅੜਚਨਾਂ ਆ ਰਹੀਆਂ ਹਨ ਉਹਨਾਂ ਨੂੰ ਜਲਦੀ ਹੀ ਦੂਰ ਕੀਤਾ ਜਾਵੇਗਾ।  ਇਸ ਮੌਕੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ, ਪੰਚ ਗੁਰਦੇਵ ਸਿੰਘ , ਪੰਚ ਗੁਰਜੰਟ ਸਿੰਘ , ਪੰਚ ਸੁਰਜੀਤ ਸਿੰਘ , ਪੰਚ ਹਰਪ੍ਰੀਤ ਸਿੰਘ, ਪੰਚ ਗੁਰਮੀਤ ਸਿੰਘ , ਦਰਸ਼ਨ ਸਿੰਘ, ਇੰਦਰ ਸਿੰਘ , ਕੇਵਲ ਸਿੰਘ ਆਦਿ ਹਾਜਰ ਸਨ।  

RECENT UPDATES

School holiday

SCHOOL HOLIDAYS IN FEBRUARY 2023: ਫਰਵਰੀ ਮਹੀਨੇ ਸਕੂਲਾਂ ਵਿੱਚ ਛੁੱਟੀਆਂ ਹੀ ਛੂਟੀਆਂ

SCHOOL HOLIDAYS IN FEBRUARY 2023   ਸਕੂਲਾਂ ਵਿੱਚ ਫਰਵਰੀ ਮਹੀਨੇ ਦੀਆਂ ਛੁੱਟੀਆਂ  ਪਿਆਰੇ ਵਿਦਿਆਰਥੀਓ ਪ੍ਰੀ ਬੋਰਡ ਪ੍ਰੀਖਿਆਵਾਂ ਜਨਵਰੀ ਮਹੀਨੇ ਤੋਂ ਸ਼ੁਰੂ ਹੋ ਕੇ ਫਰ...