ਅਧਿਆਪਕਾਂ ਦੀਆਂ ਪਰਮੋਸ਼ਨਾ ਤੇ ਬਦਲੀਆਂ ਸਬੰਧੀ ਵੱਡੀ ਖੱਬਰ

 ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਸਿੱਖਿਆ ਮੰਤਰੀ ਨਾਲ ਸੁਖਾਂਵੇ ਮਾਹੋਲ ਚ ਹੋਈ ਪੈਨਲ ਮੀਟਿੰਗ 

"ਪਰਮੋਸ਼ਨਾ ਤੇ ਬਦਲੀਆਂ ਜਲਦੀ ਕਰਨ ਦਾ ਦਿੱਤਾ ਭਰੋਸਾ "

ਚੰਡੀਗੜ੍ਹ 7 ਸਤੰਬਰ 

ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਇੱਕ ਅਹਿਮ ਮੀਟਿੰਗ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਬੈਂਸ ਨਾਲ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ, ਫਾਉਡਰ ਮੈਂਬਰ ਵਸ਼ਿੰਗਟਨ ਸਿੰਘ ਸਮੀਰੋਵਾਲ,ਸੂਬਾ ਜਨਰਲ ਸਕੱਤਰ ਬਲਜਿੰਦਰ ਧਾਲੀਵਾਲ ,ਸੂਬਾ ਵਿੱਤ ਸਕੱਤਰ ਸ੍ਰੀ ਰਮਨ ਕੁਮਾਰ ਪਠਾਨਕੋਟ ਅਤੇ ਸੀਨੀ ਮੀਤ ਪ੍ਰਧਾਨ ਹਰਮਿੰਦਰ ਸਿੰਘ ਉੱਪਲ ਦੀ ਸਾਂਝੀ ਅਗਵਾਈ ਵਿੱਚ ਪੰਜਾਬ ਭਵਨ ਚੰਡੀਗੜ ਵਿਖੇ ਹੋਈ ।ਮੀਟਿੰਗ ਵਿੱਚ ਜਥੇਬੰਦੀ ਵਲੋਂ ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ 2. 59 ਦਾ ਗੁਣਾਂਕ ਦੇਣ , ਪੇਂਡੂ ਭੱਤੇ,ਬਾਰਡਰ ਏਰੀਆ ਭੱਤਾ,ਮੁੱਖ ਅਧਿਆਪਕ ਪ੍ਰਬੰਧਕੀ ਭੱਤਾ,ਸਾਇੰਸ ਅਧਿਆਪਕਾ ਦਾ ਪ੍ਰੈਕਟੀਕਲ ਭੱਤਾ,ਦਰਜਾ ਚਾਰ ਭੱਤਾ ਅਤੇ ਸਿੱਖਿਆ ਵਿਭਾਗ ਸਬੰਧਿਤ ਹੋਰ ਭੱਤੇ ਲਾਗੂ ਕਰਨ ਸਬੰਧੀ ਜਥੇਬੰਦੀ ਵਲੋ ਤਿਆਰ ਕੀਤੀ ਫਾਇਲ ਤੇ ਵਿੱਤ ਮੰਤਰੀ ਨਾਲ ਗੱਲਬਾਤ ਕਰਕੇ ਬੰਦ ਭੱਤੇ ਚਾਲੂ ਕਰਵਾਉਣ ਅਤੇ 2.59 ਦ‍ਾ ਉਚੇਰਾ ਗੁਣਾਂਕ ਜਲਦ ਲਾਗੂ ਕਰਵਾਉਣ ਦਾ ਭਰੋਸਾ ਦਿੱਤਾ।




ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸੂਬਾ ਮੀਤ ਪ੍ਰਧਾਨ ਹਰਮਿੰਦਰ ਸਿੰਘ ਉੱਪਲ ,ਮਾਲਵਾ ਜ਼ੋਨ ਪ੍ਰਧਾਨ ਮਹਿੰਦਰ ਸਿੰਘ ਰਾਣਾ ,ਮਨਜਿੰਦਰ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਤਰਨਤਾਰਨ ,ਸੁਖਦੇਵ ਕਾਜਲ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਨੇ ਦੱਸਿਆ ਇਸ ਤੋ ਇਲਾਵਾ ਮਾਸਟਰ ਕੇਡਰ ਤੋ ਲੈਕਚਰਾਰ ਦੀਆਂ ਪ੍ਰਮੋਸ਼ਨਾ ਕਰਨ ਦੇ ਆਰਡਰ ਜਲਦੀ ਜਾਰੀ ਕਰਨ ਸੰਬੰਧੀ ਅਤੇ ਰਹਿੰਦੇ ਵਿਸ਼ਿਆਂ ਦੀਆਂ ਪਰਮੋਸ਼ਨਾ ਜਲਦੀ ਕਰਨ ਦੀ ਮੰਗ ਤੇ ਸਿੱਖਿਆ ਮੰਤਰੀ ਵਲੋਂ ਮੌਕੇ ਤੇ ਮੌਜੂਦ ਅਧਿਕਾਰੀਆਂ ਨੂੰ ਪਰਮੋਸ਼ਨਾ ਜਲਦੀ ਕਰਨ ਦੇ ਆਦੇਸ਼ ਦਿੱਤੇ ।ਮੁੱਖ ਅਧਿਆਪਕਾਂ ਦੀਆਂ ਪਦਉਨਤੀਆ ਸਬੰਧੀ 14 ਸਤੰਬਰ ਨੂੰ ਕੋਰਟ ਕੇਸ ਚ ਵਿਭਾਗ ਵੱਲੋਂ ਪੱਖ ਰੱਖ ਕੇ ਮਨਜ਼ੂਰੀ ਲੈਣ ਲਈ ਯਤਨ ਕੀਤੇ ਜਾਣਗੇ ।

PSEB  SEPTEMBER EXAM:  SYLLABUS FOR ENGLISH EXAM 

SYLLABUS OF MATHEMATICS AND SCIENCE FOR SEPTEMBER EXAM DOWNLOAD HERE 

 ਬਲਜਿੰਦਰ ਸਿੰਘ ਸ਼ਾਂਤਪੁਰੀ ਜ਼ਿਲ੍ਹਾ ਪ੍ਰਧਾਨ ਰੋਪੜ ਅਤੇ ਸੁਖਦੇਵ ਸਿੰਘ ਭੈਣੀ ਨੇ ਦੱਸਿਆ ਕਿ 2018 ਦੇ ਸਰਵਿਸ ਰੂਲਜ਼ ਰੱਦ ਕਰਕੇ ਮੁੱਖ ਅਧਿਆਪਕ ਲਈ ਪਦਉਨਤੀਆ ਦਾ ਕੋਟਾ 75% ਕੀਤੇ ਜਾਣ ਦੀ ਮੰਗ ਤੇ ਸਿੱਖਿਆ ਮੰਤਰੀ ਵਲੋਂ ਇਸ ਦੇ ਸਾਰਥਕ ਹਲ ਦਾ ਭਰੋਸਾ ਦਿੱਤਾ । ਬਦਲੀਆਂ ਸਬੰਧੀ ਪ੍ਰਵਾਨਗੀ ਲਈ ਫਾਈਲ ਮੁੱਖ ਮੰਤਰੀ ਜੀ ਵਲੋਂ ਕਲੀਅਰ ਹੋਣ ਤੇ ਜਲਦ ਬਦਲੀਆਂ ਕਰਨ ਦਾ ਭਰੋਸਾ ।

HOLIDAY ALERT: ਸ਼ੁਕਰਵਾਰ ਨੂੰ ਛੁੱਟੀ ਦਾ ਐਲਾਨ, ਵਿਦਿਅੱਕ ਸੰਸਥਾਵਾਂ ਰਹਿਣਗੀਆਂ ਬੰਦ 

LUMPY SKIN DISEASE: ਦੁੱਧ ਪੀਣ ਵਾਲਿਆਂ ਲਈ ਅਹਿਮ ਖ਼ਬਰ 




 ਵਿਭਾਗੀ ਟੈਸਟ ਰੱਦ ਕਰਨ ਦਾ ਮੁੱਦਾ ਵੀ ਜਥੇਬੰਦੀ ਵੱਲੋਂ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ ।ਇਸ ਤੋ ਇਲਾਵਾ ਇਕ ਦਿਨ ਦੀ ਮੈਡੀਕਲ ਛੁੱਟੀ ਈ ਐਚ ਆਰ ਐਮ ਐਸ ਤੇ ਅਪਲਾਈ ਨਹੀਂ ਹੁੰਦੀ ਦੀ ਮੰਗ ਸੰਬੰਧੀ ਉਸ ਪੋਰਟਲ ਨੂੰ ਦਰੁਸਤ ਕਰਨ ਵਾਸਤੇ ਸਿੱਖਿਆ ਮੰਤਰੀ ਵਲੋਂ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ।ਡਾ ਅਰਜਿੰਦਰ ਕਲੇਰ, ਧਰਮਜੀਤ ਸਿੰਘ ਢਿੱਲੋਂ ਤੇ ਗੁਰਮੇਜ ਸਿੰਘ ਕਲੇਰ ਨੇ ਦੱਸਿਆ ਕਿ ਜਥੇਬੰਦੀ ਵਲੋਂ ਐਸ ਐਸ ਏ ਰਮਸਾ ਅਧਿਆਪਕਾ ਦਾ ਬਕਾਇਆ ਰਾਸ਼ੀ ਜਾਰੀ ਕਰਨ ਸੰਬੰਧੀ, 27/06/2013 ਤਕ ਦਾਖਲਾ ਲੈ ਚੁੱਕੇ ਬਾਹਰਲੇ ਰਾਜਾਂ ਦੀਆਂ ਯੂਨੀਵਰਸਿਟੀਆਂ ਤੋ ਡਿਗਰੀ ਕਰਨ ਵਾਲੇ ਅਧਿਆਪਕਾ ਨੂੰ ਪਦਉਨਤ ਕਰਨ ਸੰਬੰਧੀ ਮੰਗ ,ਤਰਸ ਦੇ ਆਧਾਰ ਤੇ ਨਿਯੁਕਤੀ ਲੈਣ ਵਾਲੇ ਅਧਿਆਪਕਾਵਾਂ ਦੀਆਂ ਵਿਧਵਾ ਪਤਨੀਆਂ ਨੂੰ ਟਾਈਪਿੰਗ ਟੈਸਟ ਤੋਂ ਛੋਟ ਦੇਣ ਸਬੰਧੀ ਅਤੇ ਸਮਾਂ ਬਧ ਪਰਮੋਸ਼ਨਾ ਤੇ ਵੀ ਗਲਬਾਤ ਤੇ ਸਿੱਖਿਆ ਮੰਤਰੀ ਵਲੋਂ ਇਹਨਾ ਮੰਗਾਂ ਦੇ ਹਲ ਲਈ ਸਾਰਥਕ ਹਲ ਕਰਨ ਦਾ ਭਰੋਸਾ ਦਿੱਤਾ ।ਇਸ ਸਮੇਂ ਹੋਰਨਾ ਤੋ ਇਲਾਵਾ ਇੰਦਰਪਾਲ ਸਿੰਘ , ਗੁਰਮੀਤ ਸਿੰਘ, ਪਵਨ ਕੁਮਾਰ, ਗੁਰਦਿਆਲ ਸਿੰਘ, ਮਨਦੀਪ ਸਿੰਘ, ਕਿਰਨਦੀਪ ਸਿੰਘ, ਗੁਰਦੀਪ ਸਿੰਘ ਪੀਟਰ ਅਤੇ ਕਰਨੈਲ ਸਿੰਘ ਆਦਿ ਹਾਜ਼ਰ ਸਨ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends