ਪੰਜਾਬ ਸਰਕਾਰ ਵੱਲੋਂ ਘਰਾਂ ਵਿੱਚ ਬਿਜਲੀ ਦੇ ਸਮਾਰਟ ਮੀਟਰ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਹਨਾਂ ਬਿਜਲੀ ਦੇ ਸਮਾਰਟ ਮੀਟਰਾਂ ਨੂੰ ਬਿਜਲੀ ਚੋਰੀ ਰੋਕਣ ਲਈ ਹੁਣ ਤੱਕ ਸਭ ਤੋਂ ਸੁਰੱਖਿਅਤ ਮੀਟਰ ਮੰਨਿਆ ਜਾਂਦਾ ਸੀ, ਉੱਥੇ ਹੀ ਮਿਲੀ ਜਾਣਕਾਰੀ ਅਨੁਸਾਰ ਲੋਕਾਂ ਨੇ ਬਿਜਲੀ ਚੋਰੀ ਕਰਨ ਦਾ ਨਵਾਂ ਤਰੀਕਾ ਲੱਭ ਲਿਆ ਹੈ।
ਇਹ ਪਹਿਲਾ ਮਾਮਲਾ ਲੁਧਿਆਣਾ 'ਚ ਸਾਹਮਣੇ ਆਇਆ ਤੇ ਇਸ ਮਾਮਲੇ ਦੀ ਜਾਂਚ ਜਲੰਧਰ ਦੀ ਮੀਟਰ ਲੈਬਾਰਟਰੀ , ਜੋ ਅਜਿਹੇ ਮਾਮਲਿਆਂ 'ਤੇ ਖੋਜ ਕਰਦੀ ਹੈ ਉਥੇ ਸ਼ੁਰੂ ਹੋ ਗਈ ਹੈ।
ਕਿਵੇਂ ਕੀਤੀ ਸਮਾਰਟ ਮੀਟਰ ਨਾਲ ਬਿਜਲੀ ਦੀ ਚੋਰੀ?
ਮੀਡੀਆ ਰਿਪੋਰਟਾਂ ਅਨੁਸਾਰ ਸਮਾਰਟ ਮੀਟਰ ਤੋਂ ਬਿਜਲੀ ਦੀ ਚੋਰੀ ਲਈ ਇਸ ਮੀਟਰ ਦੇ ਫ੍ਰੀਕੁਐਂਸੀ ਸਰਕਟ ਨਾਲ ਕੀਤੀ ਛੇੜਛਾੜ ਅਤੇ ਇਸ ਕਾਰਨ ਮੀਟਰ 33% ਹੌਲੀ ਚੱਲਣ ਲੱਗ ਗਿਆ। ਮਤਲਬ ਇਸ ਮੀਟਰ ਨਾਲ ਮੀਟਰ ਰੀਡਿਂਗ 33% ਘੱਟ ਆਉਣੀ ਸ਼ੁਰੂ ਹੋ ਗਈ। ਜੇਕਰ 100 ਯੂਨਿਟ ਬਿਜਲੀ ਖਪਤ ਹੋਈ ਤਾਂ ਮੀਟਰ ਵਿਚ ਰੀਡਿੰਗ ਸਿਰਫ 67 ਯੂਨਿਟ ਆਈ।
SMART ELECTRIC METER : ਕੀ ਹੈ ਸਮਾਰਟ ਮੀਟਰ, ਪੜ੍ਹੋ ਪੂਰੀ ਜਾਣਕਾਰੀ
ਕਿਵੇਂ ਪਤਾ ਲੱਗਾ, ਸਮਾਰਟ ਮੀਟਰ ਵਿਚ ਚੋਰੀ ਦਾ-
ਇਹ ਪਤਾ ਉਦੋਂ ਲੱਗਾ ਜਦੋਂ ਚੈਕਿੰਗ ਦੌਰਾਨ ਇਨਫੋਰਸਮੈਂਟ ਵਿੰਗ ਦੀ ਟੀਮ ਨੇ ਮੀਟਰ ਚੈੱਕ ਕਰਨ ਲਈ ਸਮਾਰਟ ਮੀਟਰ ਦੀ ਕੇਬਲ ਨਾਲ ਕਲਿਪ-ਆਨ ਮੀਟਰ (ਸਹੀ ਯੂਨਿਟ ਦੀ ਖਪਤ ਜਾਣਨ ਵਾਲਾ ਮੀਟਰ ) ਲਗਾਇਆ।
ਬਿਜਲੀ ਦੇ ਸਮਾਰਟ ਮੀਟਰ ਲਗਾਉਣ ਦਾ ਕੰਮ ਸਰਕਾਰੀ ਕਰਮਚਾਰੀਆਂ ਦੇ ਘਰਾਂ ਤੇ, ਪੜ੍ਹੋ ਇਥੇ
ਬਿਜਲੀ ਚੋਰੀ ਤੇ ਲਗਾ 2.5 ਲੱਖ ਦਾ ਜੁਰਮਾਨਾ
ਡਿਪਟੀ ਚੀਫ ਇੰਜਨੀਅਰ ਇਨਫੋਰਸਮੈਂਟ ਵਿੰਗ ਲੁਧਿਆਣਾ ਅਨਿਲ ਸ਼ਰਮਾ ਨੇ ਖਪਤਕਾਰ ਨੂੰ ਬਿਜਲੀ ਚੋਰੀ ਦੇ ਮਾਮਲੇ ਵਿੱਚ 2.50 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਹੈ। ਇਸ ਵਿੱਚ 1.90 ਲੱਖ ਰੁਪਏ ਦੀ ਬਿਜਲੀ ਚੋਰੀ ਅਤੇ 60 ਹਜ਼ਾਰ ਰੁਪਏ ਦੇ ਕੰਪਾਊਂਡਿੰਗ ਚਾਰਜਿਜ਼ ਸ਼ਾਮਲ ਕੀਤੇ ਗਏ ਹਨ।