ਮਨਿਸਟੀਰੀਅਲ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਨਾਲ ਮੀਟਿੰਗ: 2-3 ਸਕੂਲਾਂ ਵਿੱਚ ਕੰਮ ਕਰਦੇ ਕਲਰਕਾਂ ਦੀ ਮੰਗ ਨੂੰ ਮਿਲਿਆ ਭਰੋਸਾ

 ਚੰਡੀਗੜ੍ਹ, 6 ਸਤੰਬਰ 

ਅੱਜ ਮਿਤੀ 06-09-2022 ਨੂੰ ਸਰਦਾਰ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਜੀ ਦੇ ਨਾਲ ਪੰਜਾਬ ਭਵਨ ਵਿਖੇ ਸ੍ਰੀ ਅਨੀਰੁਧ ਮੋਦਗਿੱਲ ਸੂਬਾ ਪ੍ਰਧਾਨ, ਅਮਰੀਕ ਸਿੰਘ ਸੰਧੂ ਸੂਬਾ ਜਨਰਲ ਸਕੱਤਰ ਦੀ ਅਗਵਾਈ ਹੇਠ ਵਫ਼ਦ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਵਫ਼ਦ ਵੱਲੋਂ ਸਿੱਖਿਆ ਵਿਭਾਗ ਦੇ ਮਨਿਸਟੀਰੀਅਲ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਵਿਸਥਾਰ ਸਹਿਤ ਦੱਸਿਆ ਗਿਆ। ਮੀਟਿੰਗ ਦੌਰਾਨ ਹੇਠ ਲਿਖੀਆਂ ਮੰਗਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ:-ਸਕੂਲਾਂ ਵਿੱਚ ਕੰਮ ਕਰਦੇ ਕਲਰਕਾਂ ਨੂੰ ਦੋ-ਦੋ ਤਿੱਨ-ਤਿੱਨ ਸਕੂਲਾਂ ਦੀ ਬਜਾਏ ਇੱਕ ਇੱਕ ਸਕੂਲ ਦੇਣ ਦੀ ਮੰਗ ਤੇ ਮੰਤਰੀ ਜੀ ਵੱਲੋਂ ਦੱਸਿਆ ਗਿਆ ਕਿ ਇਸ ਸਬੰਧੀ ਫਾਈਲ ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਨੂੰ ਭੇਜੀ ਜਾ ਚੁੱਕੀ ਹੈ, ਆਰਜ਼ੀ ਦਿੱਤੇ ਗਏ ਸਕੂਲਾਂ ਦੀਆਂ ਪੋਸਟਾਂ ਨੂੰ ਖਾਲੀ ਸ਼ੋਅ ਕਰਨ ਸੰਬੰਧੀ ਤੇ ਦੂਰ ਦੁਰਾਡੇ ਸਕੂਲਾਂ ਵਿੱਚ ਜਾਂਦੇ ਕਲਰਕਾਂ ਦੀਆਂ ਬਦਲੀਆਂ ਨੇੜਲੇ ਸਕੂਲਾਂ ਕਰਨ ਸਬੰਧੀ ਮੰਗ ਦਾ ਨਿਪਟਾਰਾ ਜਲਦੀ ਕਰਨ ਸਬੰਧੀ ਵਿਸ਼ਵਾਸ ਦਿਵਾਇਆ ਗਿਆ।


ਹਰੇਕ ਕੇਡਰ ਦੀਆਂ ਤਰੱਕੀਆਂ ਸਮੇਤ ਸਟੈਨੋ ਕਰਨ ਸਬੰਧੀ ਮੰਗ ਤੇ ਉਨ੍ਹਾਂ ਜਲਦੀ ਤੋਂ ਜਲਦੀ ਕਾਰਵਾਈ ਕਰਨ ਦਾ ਵਿਸਵਾਸ ਦੁਆਇਆ ਗਿਆ। ਬੀ.ਐਡ ਪਾਸ ਕਲਰਕ ਨੂੰ ਮਾਸਟਰ ਕੇਡਰ ਵਿਚ ਤਰੱਕੀ ਕਰਨ ਸਬੰਧੀ ਨਾਰਮਜ਼ ਅਨੁਸਾਰ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ।ਬੀ.ਪੀ.ਈ.ਓ ਦਫਤਰਾਂ ਵਿਚ ਇਕ ਇਕ ਸੀਨੀਅਰ ਸਹਾਇਕ ਦੀ ਅਸਾਮੀ ਦੇਣ ਤੇ ਮੰਤਰੀ ਜੀ ਵੱਲੋਂ ਭਰੋਸਾ ਦਿੱਤਾ ਗਿਆ।*  ਪਿਛਲੇ ਸਮੇ ਤੋਂ ਰੁਕਿਆ ਹੋਇਆ 50-50 ਪ੍ਰਤੀਸ਼ਤ ਅਨੁਸਾਰ ਕਲਰਕ ਤੋਂ ਜੂਨੀਅਰ ਸਹਾਇਕ ਦੇ ਗਰੇਡ ਦੀ ਪਲੇਸਮੈਂਟ ਸਬੰਧੀ ਜਲਦੀ ਪੱਤਰ ਜਾਰੀ ਕਰਨ ਸਬੰਧੀ ਵਿਸ਼ਵਾਸ ਦਿਵਾਇਆ ਗਿਆ। ਕਲਰਕ, ਸੀਨੀਅਰ ਸਹਾਇਕ ਅਤੇ ਸੁਪਰਡੰਟ ਸੀਨੀਆਰਤਾ ਸੂਚੀ ਵੀ ਅਪਡੇਟ ਕਰਨ ਸਬੰਧੀ ਵਿਸ਼ਵਾਸ ਦਿਵਾਇਆ ਗਿਆ।ਵੱਖ ਵੱਖ ਜ਼ਿਲ੍ਹਿਆਂ ਵਿੱਚੋਂ ਮੁਅੱਤਲ/ਗ਼ੈਰਹਾਜ਼ਰ ਅਤੇ ਦੋਸ ਸੂਚੀਆਂ ਜਾਰੀ ਹੋਏ ਕਰਮਚਾਰੀਆਂ ਦੇ ਕੇਸਾਂ ਦਾ ਨਿਪਟਾਰਾ ਵਿਸ਼ੇਸ਼ ਸੈੱਲ ਬਣਾ ਕੇ ਇੱਕ ਮਹੀਨੇ ਦੇ ਅੰਦਰ ਅੰਦਰ ਕਰਨ ਸਬੰਧੀ ਆਦੇਸ਼ ਦਿੱਤੇ ਗਏ।

      ਇਸ ਮੀਟਿੰਗ ਵਿਚ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਜਥੇਬੰਦੀ ਦੇ ਵਫ਼ਦ ਵਿੱਚ ਵਰਿੰਦਰ ਕੁਮਾਰ ਜ਼ਿਲ੍ਹਾ ਪ੍ਰਧਾਨ, ਲਖਵੀਰ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਰੋਪੜ, ਕਪਿਲ ਦੱਤ ਸ਼ਰਮਾ ਸੂਬਾ ਮੁੱਖ ਸਲਾਹਕਾਰ, ਮਨਦੀਪ ਸਿੰਘ, ਦੀਪਕ ਰਾਣਾ, ਸੰਦੀਪ ਭੱਟ ਰੋਪੜ, ਭੁਪਿੰਦਰ ਸਿੰਘ ਜਿਲ੍ਹਾ ਪ੍ਰਧਾਨ ਨਵਾਂ ਸ਼ਹਿਰ, ਹਰਪਾਲ ਸਿੰਘ, ਰੂਪ ਸਿੰਘ ਡੀ.ਈ.ਓ ਦਫ਼ਤਰ ਫ਼ਰੀਦਕੋਟ, ਬਲਬੀਰ ਸਿੰਘ ਸੀਨੀਅਰ ਮੀਤ ਪ੍ਰਧਾਨ ਹੁਸ਼ਿਆਰਪੁਰ, ਜਸਬੀਰ ਸਿੰਘ ਜ਼ਿਲ੍ਹਾ ਪ੍ਰਧਾਨ ਮੋਹਾਲੀ, ਕਿਰਨ ਪ੍ਰਾਸ਼ਰ ਜ਼ਿਲ੍ਹਾ ਵਿੱਤ ਸਕੱਤਰ ਮੋਹਾਲੀ ਸ਼ਾਮਿਲ ਹੋਏ।


RECENT UPDATES

School holiday

SCHOOL HOLIDAYS IN FEBRUARY 2023: ਫਰਵਰੀ ਮਹੀਨੇ ਸਕੂਲਾਂ ਵਿੱਚ ਛੁੱਟੀਆਂ ਹੀ ਛੂਟੀਆਂ

SCHOOL HOLIDAYS IN FEBRUARY 2023   ਸਕੂਲਾਂ ਵਿੱਚ ਫਰਵਰੀ ਮਹੀਨੇ ਦੀਆਂ ਛੁੱਟੀਆਂ  ਪਿਆਰੇ ਵਿਦਿਆਰਥੀਓ ਪ੍ਰੀ ਬੋਰਡ ਪ੍ਰੀਖਿਆਵਾਂ ਜਨਵਰੀ ਮਹੀਨੇ ਤੋਂ ਸ਼ੁਰੂ ਹੋ ਕੇ ਫਰ...