*ਪੈਨਸ਼ਨਰਾਂ ਵਲੋਂ 10 ਸਤੰਬਰ ਦੀ ਸੰਗਰੂਰ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ*
*ਤਨਖਾਹ ਕਮਿਸ਼ਨ ਵਲੋਂ ਸੁਝਾਏ ਗੁਣਾਂਕ ਅਨੁਸਾਰ ਪੈਨਸ਼ਨਾਂ ਸੋਧਣ ਦੀ ਮੰਗ*
*ਕੋਰੋਨਾ ਬਹਾਨੇ ਦਰਜ ਕੀਤੇ ਪੁਲਿਸ ਕੇਸ ਰੱਦ ਨਾ ਕਰਨ ਦੀ ਨਿਖੇਧੀ*
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 07 ਸਤੰਬਰ
ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਸੋਮ ਲਾਲ ਜੀ ਦੀ ਪ੍ਰਧਾਨਗੀ ਹੇਠ ਵਿਸ਼ਵਕਰਮਾ ਮੰਦਰ ਰਾਹੋਂ ਰੋਡ ਨਵਾਂ ਸ਼ਹਿਰ ਵਿਖੇ ਹੋਈ। ਮੀਟਿੰਗ ਵਿੱਚ ਕੁਲਦੀਪ ਸਿੰਘ ਦੌੜਕਾ, ਕਰਨੈਲ ਸਿੰਘ ਰਾਹੋਂ ਰਿਟਾਇਰਡ ਬੀਪੀਈਓ, ਜੀਤ ਲਾਲ ਗੋਹਲੜੋਂ, ਅਸ਼ੋਕ ਕੁਮਾਰ ਵਿੱਤ ਸਕੱਤਰ, ਸੁੱਚਾ ਰਾਮ ਸਾਬਕਾ ਬੀਪੀਈਓ, ਹਰਭਜਨ ਸਿੰਘ ਭਾਵੜਾ, ਭਲਵਿੰਦਰ ਪਾਲ ਛੋਕਰਾਂ, ਰਾਮ ਪਾਲ, ਰੇਸ਼ਮ ਲਾਲ, ਦੀਦਾਰ ਸਿੰਘ, ਸਰਵਣ ਰਾਮ ਸੁਪਰਡੈਂਟ, ਧਰਮਪਾਲ ਪ੍ਰਿੰਸੀਪਲ, ਰਾਮ ਮਿੱਤਰ ਕੋਹਲੀ, ਰਾਮ ਲਾਲ, ਹਰਮੇਸ਼ ਲਾਲ ਰਾਣੇਵਾਲ ਅਤੇ ਨਿਰਮਲ ਦਾਸ ਨੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਸਰਕਾਰ ਦੀ ਬਦਨੀਤੀ ਦੀ ਚਰਚਾ ਕੀਤੀ। ਬੁਲਾਰਿਆਂ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਵਲੋਂ 10 ਸਤੰਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਕੀਤੀ ਜਾਣ ਵਾਲੀ ਰੋਸ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ। ਇਸ ਸਬੰਧੀ ਹਰੇਕ ਤਹਿਸੀਲ ਵਿੱਚੋਂ ਪੈਨਸ਼ਨਰਾਂ ਦੇ ਰੈਲੀ ਵਿੱਚ ਜਾਣ ਲਈ ਬੱਸਾਂ ਦਾ ਪ੍ਰਬੰਧ ਕਰਨ ਲਈ ਤਹਿਸੀਲ ਬੰਗਾ ਲਈ ਰਾਮ ਮਿੱਤਰ ਕੋਹਲੀ, ਤਹਿਸੀਲ ਬਲਾਚੌਰ ਲਈ ਸੋਮ ਲਾਲ ਅਤੇ ਤਹਿਸੀਲ ਨਵਾਂ ਸ਼ਹਿਰ ਲਈ ਅਸ਼ੋਕ ਕੁਮਾਰ ਦੀ ਡਿਊਟੀ ਲਗਾਈ ਗਈ। ਪੈਨਸ਼ਨਾਂ ਸਬੰਧੀ ਵੱਖ ਵੱਖ ਬੈਕਾਂ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਚਰਚਾ ਕੀਤੀ ਗਈ ਜਿਸ ਦੇ ਹੱਲ ਲਈ ਬੈਂਕ ਅਧਿਕਾਰੀਆਂ ਨੂੰ ਵਫਦ ਦੇ ਰੂਪ ਵਿੱਚ ਮਿਲਣ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਵਿੱਚ ਪੰਜਾਬ ਦੇ ਜਨਤਕ ਖੇਤਰ ਦੇ ਸਮੁੱਚੇ ਅਦਾਰਿਆਂ ਵਿੱਚ ਕੱਚੇ, ਠੇਕੇ ਤੇ, ਆਊਟ ਸੋਰਸ, ਮਾਣ ਭੱਤੇ ਤੇ ਕੰਮ ਕਰਦੇ ਮੁਲਾਜ਼ਮ ਜੋ ਲੋਕਾਂ ਨੂੰ ਸੇਵਾਵਾਂ ਦੇ ਰਹੇ ਹਨ, ਨੂੰ ਤੁਰੰਤ ਰੈਗੂਲਰ ਕਰਨ ਦੀ ਮੰਗ ਕੀਤੀ। ਪਿਛਲੀ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੀਤਾ ਧੋਖਾ ਰੱਦ ਕਰਕੇ ਜਨਵਰੀ 2016 ਨੂੰ 125% ਬਣਦੇ ਮਹਿੰਗਾਈ ਭੱਤੇ ਨਾਲ 2.72 ਦੇ ਗੁਣਾਂਕ ਨਾਲ ਪੈਨਸ਼ਨ ਦੁਹਰਾਈ ਕਰਨ, ਕੇਂਦਰੀ ਪੈਟਰਨ ਤੇ ਡੀਏ ਦੇ ਬਕਾਏ ਦੇਣ, 20 ਸਾਲ ਦੀ ਸੇਵਾ ਵਾਲੇ ਮੁਲਾਜ਼ਮਾਂ ਨੂੰ ਪੂਰੀ ਪੈਨਸ਼ਨ ਦਾ ਲਾਭ ਦੇਣ, ਕੈਸ਼ਲੈੱਸ ਹੈਲਥ ਸਕੀਮ ਸੋਧ ਕੇ ਲਾਗੂ ਕਰਨ ਦੀ ਮੰਗ ਕੀਤੀ।
ਜ਼ਿਲ੍ਹੇ ਵਿੱਚ ਕੋਰੋਨਾ ਦੇ ਬਹਾਨੇ ਬਣਾਏ ਗਏ ਪੁਲਿਸ ਕੇਸਾਂ ਨੂੰ ਹੁਣ ਤੱਕ ਰੱਦ ਨਾ ਕਰਨ ਦੀ ਨਿਖੇਧੀ ਕੀਤੀ ਗਈ।
ਮੀਟਿੰਗ ਵਿਚ ਸੁਰਜੀਤ ਰਾਮ, ਕ੍ਰਿਸ਼ਨ ਲਾਲ, ਹਰਦਿਆਲ ਸਿੰਘ, ਜੋਗਾ ਸਿੰਘ, ਅਮਰਜੀਤ ਸਿੰਘ, ਸਰੂਪ ਲਾਲ, ਬਖਤਾਵਰ ਸਿੰਘ, ਸੁਰਜੀਤ ਰਾਮ, ਅਵਤਾਰ ਸਿੰਘ, ਰਾਮ ਸਿੰਘ, ਧਰਮ ਪਾਲ, ਜੋਗਿੰਦਰ ਪਾਲ, ਤੇਜਾ ਸਿੰਘ, ਅਵਤਾਰ ਸਿੰਘ ਛੋਕਰਾਂ, ਮਲਕੀਤ ਸਿੰਘ, ਪਿਆਰਾ ਸਿੰਘ, ਜਰਨੈਲ ਸਿੰਘ, ਜਸਬੀਰ ਸਿੰਘ, ਮਹਿੰਗਾ ਸਿੰਘ, ਆਤਮਾ ਸਿੰਘ, ਰਾਮ ਲਾਲ, ਸੁੱਖ ਚੰਦ, ਭੁਪਿੰਦਰ ਸਿੰਘ, ਠਾਕਰ ਸਿੰਘ, ਰਾਵਲ ਸਿੰਘ, ਹਰਮੇਸ਼ ਲਾਲ, ਪ੍ਰੇਮ ਚੰਦ ਰਤਨ, ਕ੍ਰਿਸ਼ਨ ਲਾਲ, ਮਹਿੰਗਾ ਰਾਮ, ਲਲਿਤ ਕੁਮਾਰ ਸ਼ਰਮਾ, ਈਸ਼ਵਰ ਚੰਦਰ, ਗੁਰਦਿਆਲ ਸਿੰਘ, ਕੇਵਲ ਰਾਮ, ਹਰਭਜਨ ਸਿੰਘ, ਗੁਰਮੇਲ ਸਿੰਘ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।