ਪੰਜਾਬ ਸਰਕਾਰ ਨੂੰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਬਦਲੀ ਕਰਨੀ ਪਈ ਮਹਿੰਗੀ, ਹਾਈਕੋਰਟ ਨੇ ਲਗਾਈ ਸਟੇਅ

 ਚੰਡੀਗੜ੍ਹ 12 ਅਗਸਤ 

ਪੰਜਾਬ ਸਰਕਾਰ ਦੁਆਰਾ ਮਿਤੀ 15-07 2022 ਨੂੰ ਜਾਰੀ ਕੀਤੇ ਹੁਕਮਾਂ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ( ਐ.ਸਿ) ਫਿਰੋਜ਼ਪੁਰ ਦੀ ਬਦਲੀ ਕੀਤੀ ਗਈ ਸੀ।


ਇਹਨਾਂ ਹੁਕਮਾਂ ਵਿਰੁੱਧ ਸ੍ਰੀ ਸੁਖਵਿੰਦਰ ਸਿੰਘ, ਉਪ ਜਿਲ੍ਹਾ ਸਿੱਖਿਆ ਅਫਸਰ (ਐ.ਸਿ.) ਫ਼ਿਰੋਜ਼ਪੁਰ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਸਿਵਲ ਰਿੱਟ ਪਟੀਸ਼ਨ ਨੰ: 17335 ਆਫ 2022 ਦਾਇਰ ਕੀਤੀ ਗਈ।



 ਜਿਸ ਵਿੱਚ ਮਾਨਯੋਗ ਅਦਾਲਤ ਵੱਲੋਂ ਮਿਤੀ 16-08-2022 ਨੂੰ ਪਾਸ ਕੀਤੇ ਹੁਕਮਾਂ ਰਾਹੀਂ ਬਦਲੀ ਦੇ ਹੁਕਮ ਸਟੇਅ ਕਰ ਦਿੱਤੇ ਗਏ ਸਨ। ਇਸ ਲਈ ਮਾਨਯੋਗ ਕੋਰਟ ਦੇ ਹੁਕਮਾਂ ਦੇ ਸਨਮੁੱਖ ਸ੍ਰੀ ਸੁਖਵਿੰਦਰ ਸਿੰਘ, ਉਪ ਜਿਲ੍ਹਾ ਸਿੱਖਿਆ ਅਫਸਰ, (ਐ.ਸਿ.) ਫਿਰੋਜ਼ਪੁਰ ਅਤੇ ਡਾ. ਸਤਿੰਦਰ ਸਿੰਘ, ਪ੍ਰਿੰਸੀਪਲ, ਗੱਟੀ ਰਾਜੋਕੇ, ਫਿਰੋਜ਼ਪੁਰ ਦੇ ਮਿਤੀ 15.07 2022 ਰਾਹੀਂ ਕੀਤੇ ਗਏ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ  ਹੁਕਮ ਰੱਦ ਕੀਤੇ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ( ਸੈ.ਸਿ) ਨੂੰ ਦੁਬਾਰਾ ਉਹਨਾਂ ਦੇ ਅਹੁਦੇ ਤੇ ਹਾਜ਼ਰ ਹੋਣ ਲਈ ਹੁਕਮ ਜਾਰੀ ਕੀਤੇ ਗਏ ਹਨ।


FOR MORE DETAILS READ OFFICIAL LETTER HERE

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends