ਸੈਸ਼ਨ 2022-23 ਲਈ ਪੰਜਵੀਂ ਅਤੇ ਅੱਠਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਦੀਆਂ ਰਜਿਸਟ੍ਰੇਸ਼ਨ । ਕੰਟੀਨਿਊਸ਼ਨ ਰਿਟਰਨਾਂ ਆਨ-ਲਾਈਨ ਭਰਨ ਸਬੰਧੀ ਹਦਾਇਤਾਂ :
ਰਜਿਸਟ੍ਰੇਸ਼ਨ/ ਕੰਟੀਨਿਊਸ਼ਨ ਸਬੰਧੀ ਹਦਾਇਤਾਂ/ ਸਹਾਇਤਾ/ ਫੀਸਾਂ ਦਾ ਸ਼ਡਿਊਲ ਆਦਿ ਬੋਰਡ ਦੀ ਵੈਬਸਾਈਟ www.pseb.ac.in ਤੇ Registration Section ਅਧੀਨ ਅਤੇ ਸਕੂਲ ਲਾਗਇੰਨ ਆਈ.ਡੀ. ਵਿੱਚ ਉਪਲੱਬਧ ਹਨ।
• ਬੋਰਡ ਵੱਲੋਂ ਸਮੇਂ-ਸਮੇਂ ਤੇ ਹਦਾਇਤਾਂ, ਪ੍ਰੈਸ ਨੋਟ ਅਤੇ ਹੋਰ ਮਹੱਤਵਪੂਰਣ ਜਾਣਕਾਰੀ ਅਪਡੇਟ ਕੀਤੀ ਜਾਂਦੀ ਹੈ, ਇਸ ਲਈ ਬੋਰਡ ਦੀ ਵੈੱਬ ਸਾਈਟ, ਸਕੂਲ ਲਾਗਇਨ ਆਈ.ਡੀ., ਸਕੂਲ ਦੀ ਰਜਿਸਟਰਡ ਈਮੇਲ ਆਈ.ਡੀ. ਅਤੇ ਇੰਨਬਾਕਸ ਨੂੰ ਰੋਜ਼ਾਨਾ ਚੈੱਕ ਕਰਨਾ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਬੋਰਡ ਵੱਲੋਂ ਕੁਝ ਮਹੱਤਵਪੂਰਣ ਜਾਣਕਾਰੀ ਸਕੂਲ ਦੇ ਰਜਿਸਟਰਡ ਮੋਬਾਇਲ ਨੰਬਰ ਤੇ SMS ਰਾਹੀਂ ਵੀ ਭੇਜੀ ਜਾਂਦੀ ਹੈ। ਇਸ ਨੂੰ ਪੜ੍ਹਨਾ ਅਤੇ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ। ਬੋਰਡ ਵੱਲੋਂ ਕਿਸੇ ਵੀ ਸਕੂਲ ਨੂੰ ਵੱਖਰੇ ਤੌਰ ਤੇ ਪੱਤਰ ਰਾਹੀਂ ਸੂਚਨਾ ਨਹੀਂ ਭੇਜੀ ਜਾਵੇਗੀ।
• ਸਕੂਲ ਮੁੱਖੀ ਵੱਲੋਂ ਬੋਰਡ ਨਾਲ ਆਨ-ਲਾਈਨ ਈਮੇਲ ਰਾਹੀਂ ਜਾਂ ਕੋਈ ਵੀ ਪੱਤਰ ਵਿਹਾਰ ਕਰਨ ਸਮੇਂ ਲੈਟਰ ਪੈਡ ਤੇ ਵਿਸ਼ੇ ਸਬੰਧੀ ਡਿਟੇਲ, ਸਕੂਲ ਕੋਡ ਅਤੇ ਸ਼ਨਾਖਤੀ ਨੰਬਰ ਜ਼ਰੂਰ ਲਿਖਿਆ ਜਾਵੇ
ਦੂਜੇ ਰਾਜਾਂ/ਬੋਰਡਾਂ ਤੋਂ ਹੇਠਲੀ ਜਮਾਤ ਪਾਸ/ਰੀ-ਅਪੀਅਰ/ਫੇਲ੍ਹ ਵਿਦਿਆਰਥੀਆਂ ਦੇ ਦਸਤਾਵੇਜ਼ ਸਬੰਧਤ ਬੋਰਡ/ਸਿੱਖਿਆ ਸੰਸਥਾਵਾਂ ਦੀ ਵੈਬਸਾਈਟ ਤੋਂ ਵੈਰੀਫਾਈ ਕਰਨ ਉਪਰੰਤ ਹੀ ਦਾਖਲਾ ਦਿੱਤਾ ਜਾਵੇ।
• ਪੰਜਵੀਂ ਅਤੇ ਅੱਠਵੀਂ ਸ਼੍ਰੇਣੀ ਵਿੱਚ ਦੂਜੇ ਰਾਜ/ ਬੋਰਡ ਤੋਂ ਆਉਣ ਵਾਲੇ ਵਿਦਿਆਰਥੀਆਂ ਦੇ ਬੋਰਡਾਂ ਨੂੰ COBSE/MHRD ਮੈਂਬਰਜ਼ ਬੋਰਡਾਂ ਦੀ ਸੂਚੀ ਅਧੀਨ ਬੋਰਡ ਚੈਕ ਕਰਨ ਉਪਰੰਤ ਹੀ ਆਨ-ਲਾਈਨ ਰਜਿਸਟ੍ਰੇਸ਼ਨ ਕੀਤੀ ਜਾਵੇ।
ਪੰਜਵੀਂ ਅਤੇ ਅੱਠਵੀਂ ਸ਼੍ਰੇਣੀ ਲਈ ਦੂਜੇ ਰਾਜਾਂ/ਬੋਰਡਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਸਬੰਧੀ :
1. ਅਕਾਦਮਿਕ ਸ਼ਾਖਾ ਵੱਲੋਂ ਦਾਖਲੇ ਸਬੰਧੀ ਜਾਰੀ ਹਦਾਇਤਾਂ ਅਨੁਸਾਰ ਦੂਜੇ ਰਾਜਾਂ/ਬੋਰਡਾਂ ਤੋਂ ਆਉਣ ਵਾਲੇ ਜਿਹੜੇ ਵਿਦਿਆਰਥੀਆਂ ਨੇ ਜਿਸ ਸ਼੍ਰੇਣੀ ਵਿੱਚ ਦਾਖਲਾ ਲੈਣਾ ਹੈ, ਉਸ ਤੋਂ ਹੇਠਲੀ ਸ਼੍ਰੇਣੀ ਤੱਕ ਦੀ ਸਿੱਖਿਆ ਪ੍ਰਾਪਤ ਕਰਨ ਦਾ ਅਸਲ ਨਤੀਜਾ ਕਾਰਡ ਅਤੇ ਅਸਲ ਟਰਾਂਸਫਰ ਸਰਟੀਫਿਕੇਟ ਦੋਵੇਂ ਦਸਤਾਵੇਜ਼ ਲੈਏ ਲਾਜ਼ਮੀ ਹਨ ਅਤੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਉਸਨੂੰ ਕਿਸੇ ਵੀ ਸਕੂਲ ਵੱਲੋਂ Held Back ਨਾ ਕੀਤਾ ਗਿਆ ਹੋਵੇ।
2. ਸਕੂਲ ਮੁੱਖੀ ਆਪਣੇ ਪੱਧਰ ਤੇ ਟਰਾਂਸਫਰ ਸਰਟੀਫਿਕੇਟ ਅਤੇ ਨਤੀਜਾ ਕਾਰਡ ਸੀ.ਬੀ.ਐਸ.ਈ. ਜਾਂ ਦੂਜੇ ਰਾਜਾਂ ਦੇ ਬੋਰਡਾਂ ਦੀ ਵੈਬਸਾਈਟ ਤੇ ਜਾ ਕੇ ਸਕੂਲ ਬਾਰੇ ਵੈਰੀਫਾਈ ਕਰ ਲੈਣ ਕਿ ਸਰਟੀਫਿਕੇਟ ਜਾਰੀ ਕਰਨ ਵਾਲੀ ਸੰਸਥਾ/ਸਕੂਲ ਸਬੰਧਤ ਬੋਰਡ ਨਾਲ ਐਫੀਲੀਏਟਡ ਹੈ ਜਾਂ ਨਹੀਂ। ਇਸ ਦੇ ਨਾਲ ਹੀ ਸਕੂਲ ਮੁੱਖੀ ਜਾਂ ਕਲਾਸ ਇੰਚਾਰਜ ਵੈਬਸਾਈਟ ਤੇ ਜਾ ਕੇ ਵੈਰੀਫਾਈ ਕਰਨ ਉਪਰੰਤ ਹੀ ਸਬੰਧਤ ਵੇਰਵੇ ਆਪਣੇ ਰਿਕਾਰਡ ਵਿੱਚ ਦਰਜ ਕਰਨ।
ਜਾਂ
ਪੰਜਵੀਂ ਸ਼੍ਰੇਣੀ ਵਿੱਚ ਦਾਖਲ ਹੋਣ ਲਈ ਵਿਦਿਆਰਥੀ ਦੀ ਉਮਰ ਘੱਟੋਂ ਘੱਟ 9 ਸਾਲ ਮਿਤੀ 31 ਮਾਰਚ, 2022 ਤੱਕ ਹੋਈ ਲਾਜ਼ਮੀ ਹੈ ਅਤੇ ਅੱਠਵੀਂ ਸ਼੍ਰੇਣੀ ਵਿੱਚ ਦਾਖਲ ਹੋਣ ਲਈ ਵਿਦਿਆਰਥੀ ਦੀ ਉਮਰ ਘੱਟੋ ਘੱਟ 12 ਸਾਲ ਮਿਤੀ 31 ਮਾਰਚ, 2022 ਤੱਕ ਹੋਈ ਲਾਜ਼ਮੀ ਹੈ। ਵਿਦਿਆਰਥੀ ਤੋਂ ਉਸਦਾ ਅਸਲ ਜਨਮ ਸਰਟੀਫਿਕੇਟ ਜ਼ਰੂਰ ਲਿਆ ਜਾਵੇ। ਇਸ ਸਬੰਧੀ ਯੋਗਤਾ ਚੈੱਕ ਕਰਨ ਦੀ ਨਿਰੋਲ ਜਿੰਮੇਵਾਰੀ ਸਕੂਲ ਮੁੱਖੀ ਦੀ ਹੀ ਹੋਵੇਗੀ।
3. NRI ਵਿਦਿਆਰਥੀਆਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਰਾਬਰ ਦੀ ਯੋਗਤਾ ਦਾ ਸਮਾਨਤਾ ਪੱਤਰ ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਕਾਦਮਿਕ ਸ਼ਾਖਾ ਵੱਲੋਂ ਜਾਰੀ ਕੀਤਾ ਜਾਂਦਾ ਹੈ, ਸਕੂਲ ਮੁੱਖੀ ਇਸ ਸਮਾਨਤਾ ਪੱਤਰ ਨੂੰ ਲੈਣਾ ਵੀ ਯਕੀਨੀ ਬਣਾਉਣ।
4. ਜੇਕਰ ਕਿਸੇ ਵਿਦਿਆਰਥੀ ਨੂੰ ਹੇਠਲੀ ਸ਼੍ਰੇਣੀ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਰਜਿਸਟ੍ਰੇਸ਼ਨ ਨੰਬਰ ਜਾਰੀ ਹੋਇਆ ਹੈ ਤਾਂ ਆਨਲਾਈਨ ਐਂਟਰੀ ਕਰਦੇ ਸਮੇਂ ਵਿਦਿਆਰਥੀ ਦਾ ਰਜਿਸਟ੍ਰੇਸ਼ਨ ਨੰਬਰ ਭਰਨਾ ਯਕੀਨੀ ਬਣਾਇਆ ਜਾਵੇ ਅਤੇ ਸਬੂਤ ਵਜੋਂ ਦਸਤਾਵੇਜ਼ ਬਾਕੀ ਦਸਤਾਵੇਜ਼ਾਂ ਨਾਲ ਹੀ ਖੇਤਰੀ ਦਫਤਰ ਵਿੱਚ ਲਿਫਾਫੇ ਵਿੱਚ ਪਾ ਕੇ ਜਮ੍ਹਾਂ ਕਰਵਾਏ ਜਾਣ
5. ਦੂਜੇ ਰਾਜਾਂ/ਬੋਰਡਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੇ F2 ਅਤੇ A2 ਫਾਰਮਾਂ ਸਬੰਧੀ ਲੋੜੀਂਦੇ ਅਸਲ ਦਸਤਾਵੇਜ਼ਾਂ ਨੂੰ ਸਕੈਨ ਕਰਨ ਉਪਰੰਤ PDF ਫਾਈਲ ਬਣਾਕੇ ਫਾਰਮ ਵਿੱਚ ਅਪਲੋਡ ਕਰਨਾ ਲਾਜ਼ਮੀ ਹੈ ਅਤੇ ਇਸਦੇ ਨਾਲ ਹੀ ਅਸਲ ਦਸਤਾਵੇਜ਼ ਅਤੇ ਫਾਈਨਲ ਪ੍ਰਿੰਟ ਦੀ ਕਾਪੀ ਇੱਕ ਲਿਫਾਫੇ ਵਿੱਚ ਪਾ ਕੇ ਬੰਦ ਕਰਕੇ ਜਿਸ ਉੱਪਰ ਮੋਟੇ ਅੱਖਰਾਂ ਵਿੱਚ ਰਜਿਸਟ੍ਰੇਸ਼ਨ ਸ਼ਾਖਾ, ਸਕੂਲ ਦਾ ਨਾਂ, ਸਕੂਲ ਕੋਡ, ਸ਼ਨਾਖਤੀ ਨੰਬਰ ਅਤੇ ਜਿਲ੍ਹੇ ਦਾ ਨਾਂ ਜਰੂਰ ਲਿਖਿਆ ਜਾਵੇ, ਬੋਰਡ ਵੱਲੋਂ ਨਿਰਧਾਰਿਤ ਮਿਤੀਆਂ ਤੱਕ ਸਬੰਧਤ ਜਿਲ੍ਹਾ ਖੇਤਰੀ ਦਫਤਰ ਵਿੱਚ ਹਰ ਹਾਲਤ ਵਿੱਚ ਜਮ੍ਹਾਂ ਕਰਵਾਏ ਜਾਣ। ਵਿਦਿਆਰਥੀਆਂ ਦੇ ਦਸਤਾਵੇਜ਼ਾਂ ਦੀਆਂ ਕਾਪੀਆਂ ਸਕੂਲ ਰਿਕਾਰਡ ਹਿੱਤ ਲਾਜ਼ਮੀ ਰੱਖੀਆਂ ਜਾਣ ਕਿਉਂਕਿ ਬੋਰਡ ਵੱਲੋਂ ਲੋੜ ਪੈਣ ਤੇ ਕਿਸੇ ਵੀ ਸਮੇਂ ਦੁਬਾਰਾ ਰਿਕਾਰਡ ਦੀ ਮੰਗ ਕੀਤੀ ਜਾ ਸਕਦੀ ਹੈ।
ਆਨਲਾਈਨ ਰਜਿਸਟ੍ਰੇਸ਼ਨ/ ਕੰਟੀਨਿਊਸ਼ਨ ਕਰਨ ਸਬੰਧੀ ਹਦਾਇਤਾਂ:
• ਆਨ-ਲਾਈਨ ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਕਰਨ ਲਈ ਭਰੇ ਜਾਣ ਵਾਲੇ ਫਾਰਮਾਂ ਸਬੰਧੀ ਸ਼੍ਰੇਣੀ ਵਾਈਜ਼ ਵਿਸਥਾਰ ਪੂਰਵਕ ਹੇਠਾਂ ਦੱਸਿਆ ਗਿਆ ਹੈ। ਇਹਨਾਂ ਆਨ-ਲਾਈਨ ਫਾਰਮਾਂ ਵਿੱਚ ਵੇਰਵੇ ਦਾਖਲਾ ਖਾਰਜ ਰਜਿਸਟਰ ਮੁਤਾਬਕ ਧਿਆਨ ਪੂਰਵਕ ਪੂਰੇ ਅਤੇ ਸਹੀ ਭਰੇ ਜਾਣ। ਇੱਥੇ ਇਹ ਵੀ ਧਿਆਨ ਰੱਖਿਆ ਜਾਵੇ ਕਿ ਆਨ-ਲਾਈਨ ਫਾਰਮ ਭਰਦੇ ਸਮੇਂ ਅੰਗਰੇਜ਼ੀ ਤੋਂ ਪੰਜਾਬੀ ਕੰਨਵਰਜ਼ਨ ਦੀ ਸੁਵਿਧਾ ਸਕੂਲ ਦੀ ਸਹਾਇਤਾ ਲਈ ਦਿੱਤੀ ਹੈ, ਜੇਕਰ ਕੰਨਵਰਜ਼ਨ ਨਹੀਂ ਹੁੰਦੀ ਤਾਂ ਨਾਲ ਲੱਗੇ Keyboard ਤੋਂ ਪੰਜਾਬੀ ਦੇ ਵੇਰਵੇ ਠੀਕ ਕਰਨਾ ਯਕੀਨੀ ਬਣਾਇਆ ਜਾਵੇ। ਪੰਜਾਬੀ ਵਿੱਚ ਵੇਰਵਿਆਂ ਦੀ ਗਲਤੀ ਦੀ ਜ਼ਿੰਮੇਵਾਰੀ ਸਕੂਲ ਦੀ ਹੋਵੇਗੀ। ਵੇਰਵੇ ਭਰਨ ਉਪਰੰਤ ਇਸਦਾ Rough Print ਲੈ ਕੇ ਇਸਨੂੰ 2-3 ਵਾਰ ਚੰਗੀ ਤਰ੍ਹਾਂ ਚੈੱਕ ਕਰ ਲਿਆ ਜਾਵੇ। ਜੇਕਰ ਕੋਈ ਸੋਧ ਲੋੜੀਂਦੀ ਹੈ, ਤਾਂ ਸੋਧ ਕਰਨ ਉਪਰੰਤ ਦੁਬਾਰਾ Rough Print ਲੈ ਕੇ ਚੈੱਕ ਕੀਤਾ ਜਾਵੇ। ਇਸ ਤੋਂ ਇਲਾਵਾ Student Verification Form ਵੀ ਪ੍ਰਿੰਟ ਕਰਕੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆ ਤੋਂ ਵੇਰਵੇ ਚੈੱਕ ਕਰਵਾ ਲਏ ਜਾਣ। ਵੇਰਵਿਆ ਸਬੰਧੀ ਪੂਰੀ ਤਸੱਲੀ ਕਰਨ ਉਪਰੰਤ ਹੀ ਫਾਈਨਲ ਸਬਮਿਸ਼ਨ ਕੀਤਾ ਜਾਵੇ। ਫਾਈਨਲ ਸਬਮਿਸ਼ਨ ਉਪਰੰਤ ਵੇਰਵੇ ਲਾਕ ਹੋ ਜਾਣਗੇ। ਜੇਕਰ ਇਸ ਉਪਰੰਤ ਵਿਦਿਆਰਥੀ ਦੇ ਵੇਰਵੇ ਭਰਨ ਸਮੇਂ ਸਕੂਲ ਵੱਲੋਂ ਕੋਈ ਗਲਤੀ ਹੁੰਦੀ ਹੈ, ਤਾਂ ਇਸ ਦੀ ਜ਼ਿੰਮੇਵਾਰੀ ਸਕੂਲ ਮੁੱਖੀ ਦੀ ਆਪਣੀ ਹੋਵੇਗੀ। ਫਾਈਨਲ ਪ੍ਰਿੰਟ ਦੀ ਕਾਪੀ ਵਿੱਚ ਹੱਥ ਨਾਲ ਕੀਤੀ ਸੋਧ ਸਵੀਕਾਰਨ ਯੋਗ ਨਹੀਂ ਹੋਵੇਗੀ|
ਰਜਿਸਟ੍ਰੇਸ਼ਨ/ ਕੰਟੀਨਿਊਸ਼ਨ ਸਬੰਧੀ ਇਹ ਧਿਆਨ ਵਿੱਚ ਰਹੇ ਕਿ ਜਦੋਂ ਤੱਕ ਫਾਈਨਲ ਸਬਮਿਸ਼ਨ ਨਹੀਂ ਕੀਤਾ ਜਾਂਦਾ, ਉਦੋਂ ਤੱਕ ਆਨਲਾਈਨ ਕੀਤੀ ਐਂਟਰੀ ਡੰਮੀ/ ਪੈਡਿੰਗ ਮੰਨੀ ਜਾਵੇਗੀ ਅਤੇ ਇਸਨੂੰ ਸਵੀਕਾਰ ਵੀ ਨਹੀਂ ਕੀਤਾ ਜਾਵੇਗਾ |
ਪੰਜਵੀਂ ਸ਼੍ਰੇਣੀ ਲਈ : F1 ਫਾਰਮ ਸਬੰਧੀ :
1.ਪੰਜਾਬ ਰਾਜ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਕੂਲਾਂ ਤੋਂ ਚੌਥੀ ਸ਼੍ਰੇਣੀ ਤੱਕ ਦੀ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਜਿਹੜੇ ਪਹਿਲੀ ਵਾਰ ਪੰਜਵੀਂ ਸ਼੍ਰੇਣੀ ਅਧੀਨ ਬੋਰਡ ਵਿੱਚ ਰਜਿਸਟਰਡ ਹੋਣਗੇ, ਅਜਿਹੇ ਵਿਦਿਆਰਥੀਆਂ ਲਈ ਐਫ-1 (F-1) ਫਾਰਮ ਭਰਿਆ ਜਾਵੇ (E-Punjab ਤੋ Import ਵੀ ਕੀਤਾ ਜਾ ਸਕਦਾ ਹੈ )।
2. ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਪਿਛਲੇ ਦੋ ਸਾਲਾਂ ਦੌਰਾਨ ਪੰਜਵੀਂ ਫੇਲ੍ਹ/Not Promoted/ਗੈਰ ਹਾਜਰ ਚੰਦ ਕੇਵਲ ਰੈਗੂਲਰ ਵਿਦਿਆਰਥੀਆਂ ਨੂੰ ਵੀ ਐਫ-1 (F-1) ਫਾਰਮ ਵਿੱਚ ਹੀ import ਕੀਤਾ ਜਾਵੇ। ਅਜਿਹੇ ਵਿਦਿਆਰਥੀਆਂ ਦੀ ਆਨਲਾਈਨ ਐਂਟਰੀ ਕਰਦੇ ਸਮੇਂ ਰਿਜਸਟ੍ਰੇਸ਼ਨ ਨੰਬਰ ਜ਼ਰੂਰ ਭਰਿਆ ਜਾਵੇ।
F2 ਫਾਰਮ ਸਬੰਧੀ :
ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਪਿਛਲੇ ਤਿੰਨ ਸਾਲ ਤੋਂ ਪਹਿਲਾਂ ਕਿਸੇ ਵੀ ਸਾਲ ਵਿੱਚ ਚੌਥੀ ਸ਼੍ਰੇਣੀ ਤੱਕ ਦੀ ਸਿੱਖਿਆ ਪ੍ਰਾਪਤ (ਕੇਵਲ ਰੈਗੂਲਰ) ਵਿਦਿਆਰਥੀਆਂ ਜਿੰਨ੍ਹਾਂ ਨੂੰ ਬੋਰਡ ਵੱਲੋਂ ਰਜਿਸਟ੍ਰੇਸ਼ਨ ਨੰਬਰ ਜਾਰੀ ਹੋਇਆ ਹੈ ਜਾਂ ਨਹੀ ਹੋਇਆ ਹੈ ਤਾਂ ਅਜਿਹੇ ਵਿਦਿਆਰਥੀਆਂ ਦੀ ਨਵੀਂ ਐਂਟਰੀ ਵੀ F2 ਫਾਰਮ ਵਿੱਚ ਕੀਤੀ ਜਾਵੇ ਅਤੇ ਆਨ-ਲਾਈਨ ਫਾਰਮ ਭਰਨ ਸਮੇਂ ਬੋਰਡ ਦੀ ਸੂਚੀ ਵਿੱਚੋਂ P.S.E.B. ਸਿਲੈਕਟ ਕੀਤਾ ਜਾਵੇ।
ਜਿਹੜੇ ਵਿਦਿਆਰਥੀ ਕਿਸੇ ਹੋਰ ਰਾਜ/ਬੋਰਡ (MHRD ਵੱਲੋਂ ਪ੍ਰਵਾਨਿਤ ਬੋਰਡਾਂ ਦੀ ਸੂਚੀ ਅਧੀਨ) ਤੋਂ ਚੌਥੀ ਸ਼੍ਰੇਣੀ ਤੱਕ ਦੀ ਸਿੱਖਿਆ ਪ੍ਰਾਪਤ ਜਾਂ ਪਿਛਲੇ ਦੋ ਸਾਲਾਂ ਦੌਰਾਨ ਪੰਜਵੀਂ ਫੇਲ/Not Promoted(ਕੇਵਲ ਰੈਗੂਲਰ) ਹਨ, ਲਈ ਐਫ-2 (F-7) ਫਾਰਮ ਭਰਿਆ ਜਾਵੇ। ਆਨਲਾਈਨ ਫਾਰਮ ਭਰਨ ਸਮੇਂ ਦੁੱਖੀ ਸ਼੍ਰੇਣੀ ਤੱਕ ਦੀ ਸਿੱਖਿਆ ਜਿਸ ਬੋਰਡ ਤੋਂ ਪ੍ਰਾਪਤ ਕੀਤੀ ਹੈ ਜਾਂ ਪੰਜਵੀਂ ਫੇਲ/ Not Promoted ਹੈ, ਦਾ ਨਾਂ ਲਾਜ਼ਮੀ ਸਲੈਕਟ ਕੀਤਾ ਜਾਵੇ। ਜੇਕਰ ਬੋਰਡ ਦਾ ਨਾਂ ਸੂਚੀ ਵਿੱਚ ਨਾ ਹੋਵੇ ਤਾਂ Other ਸਲੈਕਟ ਕੀਤਾ ਜਾਵੇ ਅਤੇ ਦਿੱਤੇ ਖਾਨੇ ਵਿੱਚ ਬੋਰਡ ਦਾ ਨਾਮ ਲਿਖਿਆ ਜਾਵੇ।
ਅੱਠਵੀਂ ਸ਼੍ਰੇਣੀ ਲਈ :A1 ਫਾਰਮ ਸਬੰਧੀ :
1. ਪੰਜਾਬ ਰਾਜ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਕੂਲਾਂ ਤੋਂ ਸੱਤਵੀਂ ਸ਼੍ਰੇਣੀ ਤੱਕ ਦੀ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਜਿਹੜੇ ਪਹਿਲਾਂ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਰਜਿਸਟਰਡ ਹਨ, ਅਜਿਹੇ ਵਿਦਿਆਰਥੀਆਂ ਲਈ ਏ-1 (A-1) ਫਾਰਮ ਭਰਿਆ ਜਾਵੇ, (E-Punjab ਤੋ Import ਵੀ ਕੀਤਾ ਜਾ ਸਕਦਾ ਹੈ।) ਅਜਿਹੇ ਵਿਦਿਆਰਥੀਆਂ ਦੀ ਆਨਲਾਈਨ ਐਂਟਰੀ ਕਰਦੇ ਸਮੇਂ ਪਹਿਲਾਂ ਜਾਰੀ ਰਜਿਸਟ੍ਰੇਸ਼ਨ ਨੰਬਰ ਜ਼ਰੂਰ ਭਰਿਆ ਜਾਵੇ।
2.ਪੰਜਾਬ ਰਾਜ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਕੂਲਾਂ ਤੋਂ ਪਿਛਲੇ ਦੋ ਸਾਲਾਂ ਦੌਰਾਨ ਅੱਠਵੀਂ ਫੇਲ੍ਹ (Not Promoted)/ਗੈਰ-ਹਾਜਰ/ਰੱਦ (ਕੇਵਲ ਰੈਗੂਲਰ) ਵਿਦਿਆਰਥੀ ਜਿਹੜੇ ਪਹਿਲਾਂ ਕਿਸੇ ਵੀ ਮਈ ਅਧੀਨ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਰਿਜਸਟਰਡ ਹਨ ਜਾਂ ਨਹੀਂ ਅਤੇ ਅੱਠਵੀਂ ਸ਼੍ਰੇਣੀ ਵਿੱਚ ਦਾਖਲਾ ਲਿਆ ਹੈ, ਉਹਨਾਂ ਲਈ ਏ-1 (A-1) ਫਾਰਮ ਭਰਿਆ ਜਾਵੇ ਅਤੇ ਵਿਦਿਆਰਥੀਆਂ ਦੀ ਆਨਲਾਈਨ ਐਂਟਰੀ ਕਰਦੇ ਸਮੇਂ ਪਹਿਲਾਂ ਜਾਰੀ ਰਿਜਿਸਟ੍ਰੇਸ਼ਨ ਨੰਬਰ ਜ਼ਰੂਰ ਭਰਿਆ ਜਾਵੇ।
A2 ਫਾਰਮ ਸਬੰਧੀ :
3.ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਪਿਛਲੇ ਤਿੰਨ ਸਾਲ ਤੋਂ ਪਹਿਲਾਂ ਕਿਸੇ ਵੀ ਸਾਲ ਵਿੱਚ ਸੱਤਵੀਂ ਸ਼੍ਰੇਣੀ ਤੱਕ ਦੀ ਸਿੱਖਿਆ ਪ੍ਰਾਪਤ (ਕੇਵਲ ਵੈਂਗੂਲਰ) ਵਿਦਿਆਰਥੀਆਂ ਜਿੰਨਾਂ ਨੂੰ ਬੋਰਡ ਵੱਲੋਂ ਰਿਜਸਟ੍ਰੇਸ਼ਨ ਨੰਬਰ ਜਾਰੀ ਹੋਇਆ ਹੈ ਜਾਂ ਨਹੀਂ, ਤਾਂ ਅਜਿਹੇ ਵਿਦਿਆਰਥੀਆਂ ਦੀ ਨਵੀਂ ਐਂਟਰੀ ਵੀ A2 ਫਾਰਮ ਵਿੱਚ ਕੀਤੀ ਜਾਵੇ ਅਤੇ ਆਨ-ਲਾਈਨ ਫਾਰਮ ਭਰਨ ਸਮੇਂ ਬੋਰਡ ਦੀ ਸੂਚੀ ਵਿੱਚੋਂ P.S.E.B. ਸਿਲੈਕਟ ਕੀਤਾ ਜਾਵੇ । ਜੇਕਰ ਵਿਦਿਆਰਥੀ ਨੂੰ ਪਿਛਲੀ ਕਿਸੀ ਵੀ ਸ਼੍ਰੇਣੀ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਰਜਿਸਟ੍ਰੇਸ਼ਨ ਨੰਬਰ ਜਾਰੀ ਹੋਇਆ ਹੈ ਤਾਂ ਫਾਰਮ ਭਰਨ ਸਮੇਂ ਪਹਿਲਾਂ ਜਾਰੀ ਰਜਿਸਟ੍ਰੇਸ਼ਨ ਨੰਬਰ ਜਰੂਰ ਭਰਿਆ ਜਾਵੇ।
4. ਜਿਹੜੇ ਵਿਦਿਆਰਥੀ ਕਿਸੇ ਦੂਜੇ ਰਾਜ/ਬੋਰਡ (MHRD ਵੱਲੋਂ ਪ੍ਰਵਾਨਿਤ ਬੋਰਡਾਂ ਦੀ ਸੂਚੀ ਅਧੀਨ) ਤੋਂ ਸੱਤਵੀਂ ਸ਼੍ਰੇਣੀ ਤੱਕ ਦੀ ਸਿੱਖਿਆ ਪ੍ਰਾਪਤ ਜਾਂ ਪਿਛਲੇ ਦੋ ਸਾਲਾਂ ਦੌਰਾਨ ਸੱਤਵੀਂ ਫੇਲ/Not Promoted (ਕੇਵਲ ਰੈਗੂਲਰ) ਲਈ ਫਾਰਮ ਏ-2 (A-2) ਭਰਿਆ ਜਾਵੇ। ਆਨਲਾਈਨ ਫਾਰਮ ਭਰਨ ਸਮੇਂ ਸੱਤਵੀਂ ਸ਼੍ਰੇਣੀ ਤੱਕ ਦੀ ਸਿੱਖਿਆ ਕਿਸ ਬੋਰਡ ਤੋਂ ਪ੍ਰਾਪਤ ਕੀਤੀ ਹੈ ਜਾਂ ਅੱਠਵੀਂ ਫੇਲ੍ਹ/Not Promoted ਹੈ, ਦਾ ਨਾਂ ਲਾਜ਼ਮੀ ਸਲੈਕਟ ਕੀਤਾ ਜਾਵੇ। ਜੇਕਰ ਬੋਰਡ ਦਾ ਨਾਂ ਸੂਚੀ ਵਿੱਚ ਨਾ ਹੋਵੇ, ਤਾਂ Other ਸਲੈਕਟ ਕੀਤਾ ਜਾਵੇ ਅਤੇ ਦਿੱਤੇ ਖਾਨੇ ਵਿੱਚ ਬੋਰਡ ਦਾ ਨਾਮ ਜ਼ਰੂਰ ਲਿਖਿਆ ਜਾਵੇ। ਜੇਕਰ ਦੂਜੇ ਰਾਜ ਤੋਂ ਆਉਣ ਵਾਲੇ ਵਿਦਿਆਰਥੀ ਨੂੰ ਪਿਛਲੀ ਕਿਸੇ ਵੀ ਸ਼੍ਰੇਣੀ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਰਜਿਸਟ੍ਰੇਸ਼ਨ ਨੰਬਰ ਜਾਰੀ ਹੋਇਆ ਹੈ, ਤਾਂ ਆਨ-ਲਾਈਨ ਐਂਟਰੀ ਵੇਲੇ ਰਜਿਸਟ੍ਰੇਸ਼ਨ ਨੰਬਰ ਲਾਜ਼ਮੀ ਭਰਿਆ ਜਾਵੇ।
ਸਕੂਲ ਤੋਂ ਸਕੂਲ ਮਾਈਗ੍ਰੇਸ਼ਨ :
1. ਬੋਰਡ ਵੱਲੋਂ ਜਾਰੀ ਦਾਖਲਾ ਸ਼ਡਿਊਲ ਦੀਆਂ ਮਿਤੀਆਂ ਖਤਮ ਹੋਣ ਉਪਰੰਤ ਜੇਕਰ ਕਿਸੇ ਵਿਦਿਆਰਥੀ ਨੇ ਸਕੂਲ ਤੋਂ ਸਕੂਲ ਮਾਈਗ੍ਰੇਸ਼ਨ ਕਰਵਾਉਣੀ ਹੈ (ਭਾਵ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇੱਕ ਸਕੂਲ ਤੋਂ ਦੂਸਰੇ ਸਕੂਲ ਵਿੱਚ ਦਾਖਲ ਹੋਣਾ ਹੈ), ਤਾਂ ਉਹ ਨਵੇਂ ਸਕੂਲ ਨੂੰ ਬੇਨਤੀ-ਪੱਤਰ ਦੇਵੇਗਾ।
2. ਨਵਾਂ ਸਕੂਲ ਜੇਕਰ ਵਿਦਿਆਰਥੀ ਦੀ ਬੇਨਤੀ ਸਵੀਕਾਰ ਕਰ ਲਵੇਗਾ ਤਾਂ ਨਵਾਂ ਸਕੂਲ ਆਨ-ਲਾਈਨ request generate ਕਰਕੇ ਪੁਰਾਣੇ ਸਕੂਲ ਤੋਂ ਇਸ ਸਬੰਧੀ ਸਹਿਮਤੀ ਲਵੇਗਾ। ਪੁਰਾਏ ਸਕੂਲ ਵੱਲੋਂ request accept ਕਰਨ ਉਪਰੰਤ 30 ਨਵੰਬਰ 2022 ਤੱਕ ਨਿਰਧਾਰਤ ਫੀਸ ਆਨ 3.
4.ਆਨਲਾਈਨ ਜਮ੍ਹਾਂ ਕਰਵਾ ਕੇ ਵਿਦਿਆਰਥੀ ਨੂੰ ਨਵੇਂ ਸਕੂਲ ਵਿੱਚ ਮਾਈਗ੍ਰੇਟ ਕਰ ਦਿੱਤਾ ਜਾਵੇਗਾ। ਨਿਰਧਾਰਿਤ ਮਿਤੀ ਤੋਂ ਬਾਅਦ ਵਿਰਲੇ ਕੇਸਾਂ ਜਿਵੇਂ ਮਾਤਾ/ ਪਿਤਾ/ ਗਾਰਡੀਅਨ ਦੀ ਬਦਲੀ/ ਅਚਾਨਕ ਮੌਤ ਹੋਣ ਦੀ ਸੂਰਤ ਵਿੱਚ ਸਕੂਲ ਦਾ ਲੈਟਰ ਹੈਡ ਅਤੇ ਸਬੂਤ ਵਜੋਂ ਦਸਤਾਵੇਜ਼ ਸਕੈਨ ਕਰਕੇ ਚੇਅਰਮੈਨ ਜੀ ਤੋਂ ਆਗਿਆ ਲੈਣ ਲਈ ਸਕੂਲ ਵੱਲੋਂ ਆਨ-ਲਾਈਨ Request ਸ਼ਾਖਾ ਨੂੰ ਭੇਜਈ ਹੋਵੇਗੀ। ਚੇਅਰਮੈਨ ਜੀ ਵੱਲੋਂ ਆਗਿਆ ਦੇਣ ਤੇ ਨਿਰਧਾਰਤ ਫੀਸ ਆਨ-ਲਾਈਨ ਜਮ੍ਹਾਂ ਕਰਵਾ ਕੇ ਸਕੂਲ ਵੱਲੋਂ ਆਪਣੇ ਪੱਧਰ ਤੇ ਮਾਈਗ੍ਰੇਸ਼ਨ ਕੀਤੀ ਜਾਵੇਗੀ। ਇਹ ਸਕੂਲ ਤੋਂ ਸਕੂਲ ਮਾਈਗ੍ਰੇਸ਼ਨ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਲਾਨਾ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ 45 ਦਿਨ ਪਹਿਲਾਂ ਤੱਕ ਕਰਵਾਈ ਜਾ ਸਕਦੀ ਹੈ।
5. ਸਰਕਾਰੀ ਅਤੇ ਏਡਿਡ ਸਕੂਲਾਂ ਦੇ ਪੰਜਵੀਂ ਅਤੇ ਅੱਠਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਦੀ ਸਕੂਲ ਤੋਂ ਸਕੂਲ ਮਾਈਗ੍ਰੇਸ਼ਨ ਫੀਸ ਛੱਡ ਕੇ ਬਾਕੀ ਸਕੂਲਾਂ ਦੇ ਵਿਦਿਆਰਥੀਆਂ ਤੋਂ ਪੰਜਵੀਂ ਅਤੇ ਅੱਠਵੀਂ ਸ਼੍ਰੇਣੀ ਲਈ ਸਕੂਲ ਸਕੂਲ ਮਾਈਗ੍ਰੇਸ਼ਨ ਫੀਸ ਲਈ ਜਾਵੇਗੀ। ਤੋਂ
6.ਜੇਕਰ ਕੋਈ ਸਕੂਲ ਮੁੱਖੀ ਸਕੂਲ ਤੋਂ ਸਕੂਲ ਮਾਈਗ੍ਰੇਸ਼ਨ ਕਰਵਾਏ ਬਿਨ੍ਹਾਂ ਕਿਸੇ ਵਿਦਿਆਰਥੀ ਨੂੰ ਦਾਖਲਾ ਦਿੰਦਾ ਹੈ ਤਾਂ ਉਸ ਵਿਦਿਆਰਥੀ ਦੀ ਆਨ-ਲਾਈਨ ਐਂਟਰੀ ਪਿਛਲੇ ਸਕੂਲ ਵਿੱਚ ਹੀ ਸ਼ੋਅ ਹੋਵੇਗੀ। ਇਸ ਲਈ ਸਕੂਲ ਮੁੱਖੀ ਬੋਰਡ ਵੱਲੋਂ ਜਾਰੀ ਦਾਖਲਾ ਸ਼ਡਿਊਲ ਦੀ ਮਿਤੀ ਖਤਮ ਹੋਣ ਉਪਰੰਤ ਕਿਸੇ ਵੀ ਵਿਦਿਆਰਥੀ ਨੂੰ ਸਕੂਲ ਤੋਂ ਸਕੂਲ ਮਾਈਗ੍ਰੇਸ਼ਨ ਕਰਵਾਏ ਬਿਨ੍ਹਾਂ ਦਾਖਲਾ ਨਾ ਦੇਣ ਅਤੇ ਜੇਕਰ ਕੋਈ ਸਕੂਲ ਮੁੱਖੀ ਸਕੂਲ ਤੋਂ ਸਕੂਲ ਮਾਈਗ੍ਰੇਸ਼ਨ ਕਰਵਾਏ ਬਿਨ੍ਹਾਂ ਵਿਦਿਆਰਥੀ ਨੂੰ ਦਾਖਲ ਕਰਦਾ ਹੈ ਤਾਂ ਅਣਗਹਿਲੀ ਦੀ ਜ਼ਿੰਮੇਵਾਰੀ ਸਕੂਲ ਮੁੱਖੀ ਦੀ ਹੀ ਹੋਵੇਗੀ ਅਤੇ ਇਸ ਸਬੰਧੀ ਬੋਰਡ ਵੱਲੋਂ ਨਿਯਮਾਂ ਅਨੁਸਾਰ ਸਕੂਲ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਇੰਟਰ ਬੋਰਡ ਮਾਈਗ੍ਰੇਸ਼ਨ :
1.ਬੋਰਡ ਵੱਲੋਂ ਜਾਰੀ ਦਾਖਲਾ ਸਡਿਊਲ ਦੀਆਂ ਮਿਤੀਆਂ ਖਤਮ ਹੋਣ ਉਪਰੰਤ ਦੂਜੇ ਰਾਜ/ਬੋਰਡ ਤੋਂ ਪੜ੍ਹਦੇ ਆ ਰਹੇ ਵਿਦਿਆਰਥੀ ਜੇਕਰ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਕੂਲ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ ਤਾਂ ਦੂਜੇ ਰਾਜ/ਬੋਰਡ ਦੇ ਸਕੂਲ ਤੋਂ ਟੀ.ਸੀ. ਕਟਵਾਉਣ ਦੇ 15 ਦਿਨ ਦੇ ਵਿੱਚ-ਵਿੱਚ ਜਿਸ
ਸਕੂਲ ਵਿੱਚ ਦਾਖਲਾ ਲੈਣਾ ਹੈ, ਨੂੰ 'ਇੰਟਰ ਬੋਰਡ ਮਾਈਗ੍ਰੇਸ਼ਨ ਕਰਵਾਉਣ ਸਬੰਧੀ ਬੇਨਤੀ-ਪੱਤਰ ਦੇਵੇਗਾ। ਜੇਕਰ ਸਕੂਲ ਮੁੱਖੀ ਬੇਨਤੀ ਸਵੀਕਾਰ ਕਰਦਾ ਹੈ ਤਾਂ ਵਿਦਿਆਰਥੀ ਕੋਲੋਂ ਸ਼੍ਰੇਣੀ ਵਾਈਜ਼ ਦੂਜੇ ਰਾਜ/ ਬੋਰਡਾਂ ਤੋਂ ਆਉਣ ਵਾਲੇ ਪ੍ਰੀਖਿਆਰਥੀਆਂ ਤੋਂ ਲਏ ਜਾਣ ਵਾਲੇ ਦਸਤਾਵੇਜ਼ ਲੈ ਕੇ ਇੰਟਰ ਬੋਰਡ ਮਾਈਗ੍ਰੇਸ਼ਨ ਕਰਨ ਲਈ ਸਕੂਲ ਦਾ ਨੰਟਰ ਪੰਡ ਅਤੇ ਵਿਦਿਆਰਥੀ ਦੇ ਦਸਤਾਵੇਜ਼ ਸਕੈਨ ਕਰਕੇ ਚੇਅਰਮੈਨ ਜੀ ਤੋਂ ਆਗਿਆ ਲੈਣ ਲਈ ਆਨ-ਲਾਈਨ Request ਰਜਿਸਟ੍ਰੇਸ਼ਨ ਸ਼ਾਖਾ ਨੂੰ ਭੇਜਈ ਹੋਵੇਗੀ| ਚੇਅਰਮੈਨ ਜੀ ਵੱਲੋਂ ਹੋਏ ਹੁਕਮਾਂ ਅਨੁਸਾਰ ਰਜਿਸਟ੍ਰੇਸ਼ਨ ਸ਼ਾਖਾ ਵੱਲੋਂ ਇੰਟਰ ਬੋਰਡ ਮਾਈਗ੍ਰੇਸ਼ਨ ਦੀ Request ਨੂੰ Accept ਜਾਂ Reject ਕੀਤਾ ਜਾਵੇਗਾ। ਜੇਕਰ Request accept ਹੁੰਦੀ ਹੈ ਤਾਂ ਇਸ ਉਪਰੰਤ ਨਿਰਧਾਰਤ ਫੀਸ ਆਨ-ਲਾਈਨ ਜਮ੍ਹਾਂ ਕਰਵਾ ਕੇ ਸਕੂਲ ਵੱਲੋਂ ਆਪਣੇ ਪੱਧਰ ਤੇ ਸਬੰਧਤ ਫਾਰਮ ਵਿੱਚ ਐਂਟਰੀ ਕੀਤੀ ਜਾਵੇਗੀ। ਇਹ ਇੰਟਰ ਬੋਰਡ ਮਾਈਗ੍ਰੇਸ਼ਨ : ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਲਾਨਾ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ 45 ਦਿਨ ਪਹਿਲਾਂ ਤੱਕ ਕਰਵਾਈ ਜਾ ਸਕਦੀ ਹੈ।
2.ਸਰਕਾਰੀ ਅਤੇ ਏਡਿਡ ਸਕੂਲਾਂ ਦੇ ਪੰਜਵੀਂ ਅਤੇ ਅੱਠਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਤੋਂ ਇੰਟਰ ਬੋਰਡ ਮਾਈਗ੍ਰੇਸ਼ਨ ਫੀਸ ਛੱਡ ਕੇ ਬਾਕੀ ਸਕੂਲਾਂ ਦੇ ਵਿਦਿਆਰਥੀਆਂ ਤੋਂ ਇੰਟਰ ਬੋਰਡ ਮਾਈਗ੍ਰੇਸ਼ਨ ਫੀਸ ਲਈ ਜਾਵੇਗੀ।
ਫਾਈਨਲ ਸਬਮਿਸ਼ਨ ਕਰਨ ਸਬੰਧੀ ਹਦਾਇਤਾਂ :
ਬੋਰਡ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਆਨਲਾਈਨ ਸਾਰੇ ਵੇਰਵੇ ਭਰਨ ਅਤੇ ਇਹਨਾਂ ਦਾ Rough Print ਚੈੱਕ ਕਰਨ ਉਪਰੰਤ ਹੇਠ ਲਿਖੇ ਅਨੁਸਾਰ ਫਾਈਨਲ ਸਬਮਿਸ਼ਨ ਕੀਤਾ ਜਾਵੇ:
1. ਕਿਸੇ ਵੀ ਫਾਰਮ ਵਿੱਚ ਐਂਟਰੀ ਕਰਨ ਉਪਰੰਤ ਵਿਦਿਆਰਥੀਆਂ ਦੀ ਫਾਈਨਲ ਸਬਮਿਸ਼ਨ MULTIPLE LOT (ਭਾਵ ਇੱਕ ਵਾਰ ਫਾਈਨਲ ਸਬਮਿਸ਼ਨ ਕਰਨ ਉਪਰੰਤ ਉਸ ਤੋਂ ਬਾਅਦ ਵੀ ਬਾਕੀ ਰਹਿੰਦੇ ਵਿਦਿਆਰਥੀਆਂ ਦੀ ਫਾਈਨਲ ਸਬਮਿਸ਼ਨ ਦੁਆਰਾ ਵੱਖ-ਵੱਖ LOTS ਰਾਹੀਂ ਵੀ ਸਡਿਊਲ ਵਿੱਚ ਨਿਰਧਾਰਿਤ ਆਖਰੀ ਮਿਤੀ ਤੱਕ ) ਵਿੱਚ ਕੀਤੀ ਜਾ ਸਕਦੀ ਹੈ।
2.ਆਨਲਾਈਨ ਫਾਰਮ ਵਿੱਚ ਵਿਦਿਆਰਥੀਆਂ ਦੇ ਸਹੀ ਵੇਰਵੇ ਭਰਨ ਅਤੇ ਰਫ ਪ੍ਰਿੰਟ ਚੈੱਕ ਕਰਨ ਉਪਰੰਤ Calculate Fee ਤੇ ਕਲਿੱਕ ਕੀਤਾ ਜਾਵੇ| ਕਲਿੱਕ ਕਰਨ ਉਪਰੰਤ ਐਂਟਰ ਕੀਤੇ ਵਿਦਿਆਰਥੀਆਂ ਦੀ ਫਾਰਮ-ਵਾਈਜ਼ ਗਿਣਤੀ ਅਤੇ ਫੀਸ ਦਿਖੇਗੀ। ਜੇਕਰ ਕਿਸੇ ਪ੍ਰੀਖਿਆਰਥੀ ਦੇ ਵੇਰਵੇ ਅਧੂਰੇ ਭਰੇ ਹਨ ਤਾਂ ਫੀਸ ਵਾਲਾ ਪੰਨਾ ਨਹੀਂ ਦਿਖੇਗਾ, ਬਲਕਿ ਉਹਨਾ ਪ੍ਰੀਖਿਆਰਥੀਆਂ ਦੀ ਸੂਚੀ ਦਿਖੇਗੀ। ਇਹਨਾਂ ਪ੍ਰੀਖਿਆਰਥੀਆਂ ਦੇ ਵੇਰਵੇ ਪੂਰਨ ਕਰਨ ਉਪਰੰਤ ਮੁੜ Calculate Fee ਤੇ ਕਲਿੱਕ ਕੀਤਾ ਜਾਵੇ| ਸਕਰੀਨ ਉੱਪਰ ਦਿੱਖ ਰਹੀ ਗਿਣਤੀ / ਫੀਸ ਜੇਕਰ ਠੀਕ ਹੈ, ਤਾਂ Final Submit ਬਟਨ ਤੇ ਕਲਿੱਕ ਕੀਤਾ ਜਾਵੇ। ਸਿਰਫ ਇਸ ਬਟਨ ਤੇ ਕਲਿੱਕ ਕਰਨ ਨਾਲ ਫਾਈਨਲ ਸਬਮਿਸ਼ਨ complete ਨਹੀਂ ਹੋਵੇਗੀ, Online Payment Gateway ਜਾਂ ਬੈਂਕ ਚਲਾਨ ਜਨਰੇਟ ਕਰਕੇ ਮਿੱਥੀ ਮਿਤੀ ਤੱਕ ਫੀਸ deposit ਕਰਨਾ ਲਾਜ਼ਮੀ ਹੋਵੇਗਾ ਬੈਂਕ ਚਲਾਨ ਜਨਰੇਟ ਕਰਨ ਦੀ ਸੂਰਤ ਵਿੱਚ ਚਲਾਨ ਵਿੱਚ ਦਰਜ Valid date ਤੱਕ ਬੈਂਕ ਵਿੱਚ ਫੀਸ ਜਮ੍ਹਾਂ ਕਰਵਾਉਣਾ ਯਕੀਨੀ ਬਣਾਇਆ ਜਾਵੇ | ਫਾਈਨਲ ਸਬਮਿਸ਼ਨ ਕਰਨ ਉਪਰੰਤ ਸਾਰੇ ਵੇਰਵੇ ਲਾਕ ਹੋ ਜਾਣਗੇ, ਇਸ ਲਈ ਇਸ ਤੋਂ ਪਹਿਲਾਂ ਵੇਰਵੇ ਚੈੱਕ ਕਰ ਲਏ ਜਾਣ ਅਤੇ ਗਲਤੀ ਹੋਣ ਦੀ ਸੂਰਤ ਵਿੱਚ ਦਰੁੱਸਤੀ ਕਰਕੇ ਫਿਰ ਫਾਈਨਲ ਸਬਮਿਸ਼ਨ ਕੀਤੀ ਜਾਵੇ। ਫਾਈਨਲ ਸਬਮਿਸ਼ਨ ਤੇ ਕਲਿੱਕ ਕਰਨ ਤੋਂ ਬਾਅਦ ਕੋਈ ਸੋਧ ਨਹੀਂ ਕੀਤੀ ਜਾ ਸਕੇਗੀ। ਇਸ ਉਪਰੰਤ ਬੋਰਡ ਵੱਲੋਂ ਵੇਰਵਿਆਂ ਦੀਆਂ ਸੋਧਾਂ ਲਈ ਨਿਰਧਾਰਤ ਸ਼ਡਿਊਲ ਅਨੁਸਾਰ ਹੀ ਸੋਧਾਂ ਕੀਤੀਆਂ ਜਾਣਗੀਆਂ।
3.ਪੰਜਵੀਂ ਅਤੇ ਅੱਠਵੀਂ ਸ਼੍ਰੇਣੀ ਲਈ ਸਰਕਾਰੀ । ਏਡਿਡ ਸਕੂਲਾਂ ਦਾ 01 ਫੀਸ ਦਾ ਚਲਾਨ ਜਨਰੇਟ ਕਰਕੇ ਫਾਈਨਲ ਪ੍ਰਿੰਟ ਲੈਣਾ ਯਕੀਨੀ ਬਣਾਇਆ ਜਾਵੇ। ਜੇਕਰ ਸਰਕਾਰੀ/ਏਡਿਡ ਸਕੂਲਾਂ ਵੱਲੋਂ ਰਜਿਸਟ੍ਰੇਸ਼ਨ ਸਡਿਊਲ ਅਨੁਸਾਰ ਬਿਨਾਂ ਲੇਟ ਫੀਸ ( ਭਾਵ 01 ਫੀਸ )ਨਾਲ ਅੰਤਿਮ ਮਿਤੀ ਤੱਕ ਚਲਾਨ ਜਨਰੇਟ ਨਹੀ
ਕੀਤਾ ਜਾਂਦਾ ਤਾਂ ਜਾਰੀ ਸ਼ਡਿਊਲ ਅਨੁਸਾਰ ਲੇਟ ਫੀਸ ਭਰਨੀ ਪਵੇਗੀ । ਜਨਰੇਟ ਕੀਤੇ ਚਲਾਨ ਅਤੇ ਫਾਈਨਲ ਪ੍ਰਿੰਟ ਦੀ ਕਾਪੀ ਸਕੂਲ ਰਿਕਾਰਡ ਵਿੱਚ ਲਾਜ਼ਮੀ ਰੱਖੀ ਜਾਵੇ।ਚਲਾਨ ਨਾ ਜਨਰੇਟ ਕਰਨ ਦੀ ਸੂਰਤ ਵਿੱਚ ਸਮੁੱਚੀ ਜ਼ਿੰਮੇਵਾਰੀ ਸਕੂਲ ਮੁੱਖੀ ਦੀ ਹੀ ਹੋਵੇਗੀ।
4. ਉਕਤ ਦਰਜ ਸਾਰੀਆਂ ਹਦਾਇਤਾਂ ਅਤੇ ਨਿਰਧਾਰਿਤ ਸ਼ਡਿਊਲ ਅਨੁਸਾਰ ਰਜਿਸਟ੍ਰੇਸ਼ਨ/ ਕੰਟੀਨਿਊਸ਼ਨ ਕਰਵਾਉਣਾ ਸਕੂਲ ਮੁੱਖੀ ਦੀ ਜ਼ਿੰਮੇਵਾਰੀ ਹੈ। ਕਿਸੇ ਕਿਸਮ ਦੀ ਲਾਪਰਵਾਹੀ ਅਤੇ ਗਲਤੀ ਲਈ ਸਕੂਲ ਮੁੱਖੀ ਜ਼ਿੰਮੇਵਾਰ ਹੋਵੇਗਾ