ਸਕੂਲੀ ਬੱਚਿਆਂ ਨੂੰ ਮੌਸਮੀ ਬਿਮਾਰੀਆਂ ਅਤੇ ਡੇਂਗੂ ਤੋਂ ਬਚਾਅ ਸਬੰਧੀ ਦਿੱਤੀ ਜਾਣਕਾਰੀ
ਨੂਰਪੁਰ ਬੇਦੀ 26 ਜੁਲਾਈ
ਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ.ਵਿਧਾਨ ਚੰਦਰ ਦੀ ਅਗਵਾਈ ਹੇਠ ਅੱਜ ਸਰਕਾਰੀ ਸਕੂਲ ਹੀ ਨਲਹੋਟੀ ਵਿਖੇ ਸਕੂਲੀ ਬੱਚਿਆਂ ਨੂੰ ਮੌਸਮੀ ਬਿਮਾਰੀਆਂ ਬਾਰੇ ਰਿਤੂ ਬੀ ਈ ਈ, ਹੈਲਥ ਸੁਪਰਵਾਈਜ਼ਰ ਪ੍ਰਿਤਪਾਲ ਸਿੰਘ, ਅਰਵਿੰਦਜੀਤ ਸਿੰਘ, ਨੇ ਦੱਸਿਆ ਕਿ ਬਰਸਾਤ ਦੇ ਮੌਸਮ ਵਿੱਚ ਤਾਪਮਾਨ ਵਿਚ ਭਾਰੀ ਉਤਰਾਅ ਚੜ੍ਹਾਅ ਆਉਂਦੇ ਹਨ ਇਸ ਨਾਲ ਸਰੀਰ ਬੈਕਟੀਰੀਆ ਅਤੇ ਵਾਇਰਲ ਹਮਲੇ ਲਈ ਅਤਿ ਸੰਵੇਦਨਸ਼ੀਲ ਹੋ ਜਾਂਦਾ ਹੈ ਅਤੇ ਵਿਅਕਤੀ ਨੂੰ ਸਰਦੀ ਜ਼ੁਕਾਮ ਬੁਖਾਰ ਅਤੇ ਪੇਟ ਦੇ ਰੋਗ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ, ਅਜਿਹੇ ਮੌਸਮ ਵਿੱਚ ਤੰਦਰੁਸਤ ਰਹਿਣ ਲਈ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਲੋੜ ਹੁੰਦੀ ਹੈ।
ਬਰਸਾਤ ਦਾ ਮੌਸਮ ਸਾਨੂੰ ਸਭ ਨੂੰ ਬਹੁਤ ਚੰਗਾ ਲੱਗਦਾ ਪਰ ਇਹ ਮੌਸਮ ਆਪਣੇ ਨਾਲ ਕਾਫ਼ੀ ਸਰੀਰਕ ਸਮੱਸਿਆ ਲੈ ਕੇ ਆਉਂਦਾ ਹੈ ਬਰਸਾਤ ਦੇ ਮੌਸਮ ਵਿੱਚ ਕੁਝ ਖਾਸ ਕਿਸਮ ਦੇ ਵਾਇਰਸ ਵਧੇਰੇ ਕਿਰਿਆਸ਼ੀਲ ਹੋ ਜਾਂਦੇ ਜੋ ਸਾਨੂੰ ਬੀਮਾਰ ਕਰ ਸਕਦੇ ਹਨ। ਬਰਸਾਤ ਦੇ ਮੌਸਮ ਚ ਮੱਛਰਾਂ ਦੀ ਪੈਦਾਵਾਰ ਵਧ ਜਾਂਦੀ ਹੈ ਜਿਸ ਨੂੰ ਡੇਂਗੂ ਹੋਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ ਉਨ੍ਹਾਂ ਨੇ ਬੱਚਿਆਂ ਨੂੰ ਡੇਂਗੂ ਮਲੇਰੀਆ ਜਾਗਰੂਕਤਾ ਸਮੱਗਰੀ ਪ੍ਰਦਰਸ਼ਿਤ ਕਰਕੇ ਦੱਸਿਆ ਕਿ ਮੱਛਰਾਂ ਕਰਕੇ ਡੇਂਗੂ ਮਲੇਰੀਆ ਵਰਗੀਆਂ ਭਿਆਨਕ ਬਿਮਾਰੀਆਂ ਫੈਲ ਸਕਦੀਆਂ ਹਨl ਉਨ੍ਹਾਂ ਨੇ ਕਿਹਾ ਕਿ ਆਪਣੇ ਸਕੂਲ ਅਤੇ ਘਰਾਂ ਦੇ ਆਲੇ ਦੁਆਲੇ ਦੀ ਸਫ਼ਾਈ ਰੱਖੋ, ਪਾਣੀ ਪੀਣ ਵਾਲੇ ਬਰਤਨ ਢੱਕ ਕੇ ਰੱਖਣ, ਇਨ੍ਹਾਂ ਬਰਤਨਾਂ ਨੂੰ ਹਰ ਹਫ਼ਤੇ ਖਾਲੀ ਕਰਕੇ ਸੁਕਾਉਣਾ ਬਹੁਤ ਜ਼ਰੂਰੀ ਹੈ, ਘਰਾਂ ਦੀਆਂ ਛੱਤਾਂ ਤੇ ਪਏ ਕਬਾੜ ਆਦਿ ਨੂੰ ਕਵਰ ਕਰਕੇ ਰੱਖੋ ਜਾਂ ਹੇਠਾਂ ਢਕ ਕੇ ਰੱਖੋ, ਪਸ਼ੂਆਂ ਨੂੰ ਪਾਣੀ ਪਿਲਾਉਣ ਵਾਲੀਆਂ ਹੌਦੀਆਂ ਨੂੰ ਹਫਤੇ ਤੋਂ ਪਹਿਲਾਂ ਖਾਲੀ ਕਰਕੇ ਸਾਫ਼ ਕਰੋ, ਕੂਲਰਾਂ ਨੂੰ ਵੀ ਹਰ ਹਫ਼ਤੇ ਇਕ ਦਿਨ ਤੋਂ ਪਹਿਲਾਂ ਖਾਲੀ ਕਰਕੇ ਸੁਕਾਉਣ ਚਾਹੀਦਾ ਹੈ।ਪੰਛੀਆਂ ਦੇ ਪੀਣ ਲਈ ਪਾਣੀ ਵਾਲੇ ਕਟੋਰੇ ਦੀ ਸਫ਼ਾਈ ਕਰਨੀ ਬਹੁਤ ਜ਼ਰੂਰੀ ਹੈ,ਇਹ ਸਾਰੀਆਂ ਸਰਗਰਮੀਆਂ ਨੂੰ ਅਮਲ ਚ ਲਿਆਉਣ ਲਈ ਸਿਹਤ ਵਿਭਾਗ ਨੇ ਨਾਅਰਾ ਦਿੱਤਾ ਹੈ ਹਰ ਸ਼ੁੱਕਰਵਾਰ ਡਰਾਈ ਡੇਅ ਇਸ ਦੇ ਨਾਲ ਨਾਲ ਬਚਾਓ ਲਈ ਪੂਰੇ ਕੱਪੜੇ ਪਹਿਨੋ,ਰਾਤ ਸਮੇਂ ਸੌਣ ਲੱਗਿਆ ਮੱਛਰਦਾਨੀ ਜਾਂ ਪਤਲੀ ਚਾਦਰ ਵਗੈਰਾ ਲਗਾਉ, ਸਰੀਰ ਤੇ ਮੱਛਰ ਮਾਰੂ ਕਰੀਮਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਮੌਕੇ ਡਾ ਮੁਨੀਸ਼ ਬਾਲੀ, ਅਮਰੀਕ ਸਿੰਘ ਹੈਲਥ ਵਰਕਰ, ਨੀਲਮ, ਜੋਤੀ, ਜਯੋਤੀ ਕਲਿਆਣਾ ਅਧਿਆਪਕ ਅਤੇ ਸਕੂਲੀ ਬੱਚੇ ਹਾਜ਼ਰ ਸਨ।