ਵੱਖ-ਵੱਖ ਸਕੀਮਾਂ ਪ੍ਰੋਗਰਾਮਾਂ ਦੇ ਖੋਜ ਅਧਿਐਨਪ੍ਰੋਗਰਾਮ ਮੁਲਾਂਕਣ/ਪ੍ਰਭਾਵ ਵਿਸ਼ਲੇਸ਼ਣ ਕਰਨ ਲਈ ਵਿਸ਼ੇਸ਼ ਏਜੰਸੀਆਂ:
ਸਰਕਾਰ ਨੇ ਸਿੱਖਿਆ ਖੇਤਰ ਵਿੱਚ ਵਰਤਮਾਨ ਵਿੱਚ ਚਲਾਈਆਂ ਜਾ ਰਹੀਆਂ ਵੱਖ-ਵੱਖ
ਸਕੀਮਾਂ ਜਿਵੇਂ ਕਿ ਤਬਾਦਲਾ ਨੀਤੀ; ਸਮਾਰਟ ਸਕੂਲ ਨੀਤੀ; ਪੜੋ ਪੰਜਾਬ ਪੜਾਓ ਪੰਜਾਬ, ਇੰਗਲਿਸ
ਬਸਟਰ ਕਲੱਬ ਆਦਿ ਦੇ ਅਸਰ ਅਤੇ ਨਤੀਜਿਆਂ ਦੇ ਵਿਸ਼ਲੇਸ਼ਣ ਲਈ ਸੀ.ਆਰ.ਆਰ.ਆਈ.ਡੀ.
ਆਈ.ਡੀ.ਸੀ. ਪੰਜਾਬ ਯੂਨੀਵਰਸਿਟੀ/ ਐਨ.ਸੀ.ਈ.ਆਰ.ਟੀ. ਐਨ.ਆਈ.ਈ.ਪੀ.ਏ. ਆਦਿ ਵਰਗੀਆਂ
ਵਿਸ਼ੇਸ਼ ਏਜੰਸੀਆਂ/ਖੋਜ ਸੰਸਥਾਵਾਂ ਦੀਆਂ ਸੇਵਾਵਾਂ ਲੈਣ ਦਾ ਪ੍ਰਸਤਾਵ ਹੈ। ਇਹ ਇਹਨਾਂ ਪ੍ਰੋਗਰਾਮਾਂ ਨੂੰ
ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਇੱਕ ਫੀਡਬੈਕ ਲਪ ਪ੍ਰਦਾਨ ਕਰੇਗਾ।
36 ਸਕੂਲਜ਼ ਆਫ਼ ਐਮੀਨੈਂਸ: ਸਾਡੀ ਸਰਕਾਰ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ
ਕਰਨ ਲਈ ਵਚਨਬੱਧ ਹੈ, ਤਾਂ ਜੋ ਉਨ੍ਹਾਂ ਨੂੰ ਇਸ ਪ੍ਰਤੀਯੋਗਿਤਾ ਵਾਲੀ ਦੁਨੀਆਂ ਵਿੱਚ ਭਵਿੱਖ ਦੀਆਂ
ਚੁਣੌਤੀਆਂ ਲਈ ਤਿਆਰ ਕੀਤਾ ਜਾ ਸਕੇ। ਅਸੀਂ 100 ਮੌਜੂਦਾ ਸਕੂਲਾਂ ਦੀ ਸ਼ਨਾਖਤ ਕੀਤੀ ਹੈ ਜਿਨ੍ਹਾਂ ਨੂੰ
"ਸਕੂਲਜ ਆਫ ਐਮੀਨੈਂਸ" ਵਜੋਂ ਅਪਗ੍ਰੇਡ ਕਰਨ ਦੀ ਤਜਵੀਜ ਹੈ। ਇਹ ਸਕੂਲ ਪ੍ਰੀ-ਪ੍ਰਾਇਮਰੀ ਤੋਂ 12ਵੀਂ
ਤੱਕ ਦੇ ਸੰਯੁਕਤ ਸਕੂਲ ਹੋਣਗੇ ਅਤੇ ਉੱਤਮ ਬੁਨਿਆਦੀ ਢਾਂਚੇ ਜਿਵੇਂ ਕਿ ਡਿਜੀਟਲ ਕਲਾਸ ਰੂਮ, ਪੂਰੀ ਤਰ੍ਹਾਂ
ਉਪਕਰਣਯੁਕਤ ਲੇਬਜ਼, ਵੋਕੇਸ਼ਨਲ ਸਿਖਲਾਈ ਸਹੂਲਤਾਂ ਅਤੇ ਸਿਖਲਾਈ ਪ੍ਰਾਪਤ ਸਟਾਫ਼ ਵਾਲੇ ਹੋਣਗੇ।
ਵਿੱਤੀ ਸਾਲ 2022-23 ਲਈ ਇਸ ਮੰਤਵ ਲਈ 200 ਕਰੋੜ ਰੁਪਏ ਦਾ ਬਜਟ ਰਾਖਵਾਂ ਕੀਤਾ ਗਿਆ ਹੈ।