ONLINE STUDY: ਵਧਦੀ ਗਰਮੀ ਦੇ ਹਵਾਲੇ ਨਾਲ ਆਨਲਾਈਨ ਸਿੱਖਿਆ ਥੋਪਣ ਦੀ ਡੀ.ਟੀ.ਐਫ ਵੱਲੋਂ ਨਿਖੇਧੀ

 ਵਧਦੀ ਗਰਮੀ ਦੇ ਹਵਾਲੇ ਨਾਲ ਆਨਲਾਈਨ ਸਿੱਖਿਆ ਥੋਪਣ ਦੀ ਡੀ.ਟੀ.ਐਫ ਵੱਲੋਂ ਨਿਖੇਧੀ 


ਮਿਆਰੀ ਸਹੂਲਤਾਂ ਦੇਣ ਦੀ ਥਾਂ, ਵਿਦਿਆਰਥੀਆਂ ਨੂੰ ਅਸਲ ਜਮਾਤ ਸਿੱਖਿਆ ਤੋਂ ਦੂਰ ਕਰਨਾ ਨਿਖੇਧੀਯੋਗ


4 ਮਈ ( ): ਪੰਜਾਬ ਦੇ ਸਕੂਲੀ ਸਿੱਖਿਆ ਵਿਭਾਗ ਵਲੋਂ ਪਿਛਲੇ ਸਮੇਂ ਦੌਰਾਨ 30 ਦਿਨ ਲਈ ਹੁੰਦੀਆਂ ਛੁੱਟੀਆਂ ਵਿੱਚ ਅਚਨਚੇਤ ਵਾਧਾ ਕਰਦਿਆਂ, 15 ਮਈ ਤੋਂ 30 ਜੂਨ ਤਕ ਸਕੂਲਾਂ ਵਿੱਚ ਛੁੱਟੀਆਂ ਕਰਨ ਦੇ ਐਲਾਨ ਦਰਮਿਆਨ 16 ਤੋਂ 30 ਮਈ ਤੱਕ ਆਨਲਾਈਨ ਸਿੱਖਿਆ ਦੀ ਗ਼ੈਰਵਾਜਬ ਸ਼ਰਤ ਲਗਾਉਣ ਸਬੰਧੀ ਡੈਮੋਕਰੈਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਪੰਜਾਬ ਨੇ ਸਖ਼ਤ ਇਤਰਾਜ਼ ਜ਼ਾਹਰ ਕੀਤਾ ਹੈ। ਵਧਦੀ ਗਰਮੀ ਦੇ ਹਵਾਲੇ ਨਾਲ ਨਿੱਜੀਕਰਨ ਪੱਖੀ ਅਤੇ ਵਿਤਕਰੇ ਭਰਪੂਰ ਆਨਲਾਈਨ ਸਿੱਖਿਆ ਥੋਪਣ ਦੀ ਬਜਾਏ, ਸਕੂਲਾਂ ਵਿੱਚ ਲਗਾਤਾਰ ਬਿਜ਼ਲੀ ਸਪਲਾਈ ਤੇ ਜਨਰੇਟਰ ਆਦਿ ਦੀ ਸਹੂਲਤ ਦੇਣ, ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਦਰਪੇਸ਼ ਔਖਿਆਈ ਨੂੰ ਦੇਖਦਿਆਂ ਸਮੂਹ ਸਕੂਲਾਂ ਲਈ ਸਵੇਰ ਦਾ ਸਮਾਂ 8 ਵਜੇ ਹੀ ਰੱਖਣ ਅਤੇ ਬੀਤੇ ਵਿੱਚ ਲੰਬਾ ਸਮਾਂ ਵਿੱਦਿਅਕ ਸੰਸਥਾਵਾਂ ਬੰਦ ਰਹਿਣ ਕਾਰਨ, ਇਸ ਵਾਰ ਛੁੱਟੀਆਂ ਵਿੱਚ ਵਾਧੇ ਤੋਂ ਗੁਰੇਜ਼ ਕਰਨ ਦੀ ਮੰਗ ਕੀਤੀ ਹੈ।



      ਇਸ ਸਬੰਧੀ ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਬਿਆਨ ਜਾਰੀ ਕਰਦਿਆਂ, ਕਿਹਾ ਕਿ ਅਧਿਆਪਕ ਜਥੇਬੰਦੀਆਂ ਵੱਲੋਂ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਅਤੇ ਨਾਨ ਟੀਚਿੰਗ ਦੀਆਂ ਖਾਲੀ 40 ਹਜ਼ਾਰ ਤੋਂ ਵਧੇਰੇ ਅਸਾਮੀਆਂ ਨੂੰ ਭਰਨ ਅਤੇ 60 ਫੀਸਦੀ ਦੇ ਕਰੀਬ ਪੈਂਡਿੰਗ ਕਿਤਾਬਾਂ ਫੌਰੀ ਸਕੂਲਾਂ ਤਕ ਪੁੱਜਦੀਆਂ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਪ੍ਰੰਤੂ ਇਸ ਪਾਸੇ ਸੁਹਿਰਦ ਯਤਨ ਕਰਨ ਦੀ ਥਾਂ, ਆਨਲਾਇਨ ਸਿੱਖਿਆ ਦੀ ਸ਼ਰਤ ਤਹਿਤ ਗਰਮੀ ਦੀਆਂ ਛੁੱਟੀਆਂ ਵਿੱਚ ਕੀਤਾ ਅਚਨਚੇਤ ਵਾਧਾ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਕਰ ਰਿਹਾ ਹੈ। ਜਦ ਕਿ ਹਕੀਕਤ ਇਹ ਹੈ ਕਿ ਪਿਛਲੇ ਦੋ ਸਾਲਾਂ ਦੌਰਾਨ ਕੋਵਿਡ-19 ਦੇ ਹਵਾਲੇ ਨਾਲ ਲਗਭਗ 15 ਮਹੀਨੇ ਵਿੱਦਿਅਕ ਸੰਸਥਾਵਾਂ ਨੂੰ ਬੰਦ ਰੱਖਣ ਦਰਮਿਆਨ, ਸਕੂਲ ਦੇ ਕੁਦਰਤੀ ਮਾਹੌਲ ਵਿੱਚ ਮਿਲਦੀ ਜਮਾਤ ਸਿੱਖਿਆ ਦੀ ਥਾਂ ਆਨਲਾਈਨ ਸਿੱਖਿਆ ਦਾ ਦਿੱਤਾ ਬਦਲ, ਹਰ ਪੱਖੋਂ ਫੇਲ੍ਹ ਸਾਬਿਤ ਹੋਇਆ ਹੈ। ਸਗੋਂ ਇਸ ਕਾਰਨ ਦੇਸ਼ ਭਰ ਵਿੱਚ 70 ਲੱਖ ਤੋਂ ਜ਼ਿਆਦਾ ਬੱਚੇ ਸਿੱਖਿਆ ਵਿੱਚੋਂ ਡਰਾਪ ਆਊਟ ਭਾਵ ਸਕੂਲਾਂ ਤੋਂ ਬਾਹਰ ਹੋ ਗਏ।


ਡੀਟੀਐਫ ਆਗੂਆਂ ਗੁਰਮੀਤ ਸੁਖਪੁਰ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਰਾਜੀਵ ਬਰਨਾਲਾ, ਰਘਵੀਰ ਭਵਾਨੀਗਡ਼੍ਹ ਅਤੇ ਜਸਵਿੰਦਰ ਔਜਲਾ ਨੇ ਨਵੀਂ ਚੁਣੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਿਛਲੀਆਂ ਸਰਕਾਰਾਂ ਵਾਂਗ ਨਿੱਜੀਕਰਨ ਪੱਖੀ ਫ਼ੈਸਲੇ ਲੈਣੇ ਬੰਦ ਕੀਤੇ ਜਾਣ ਅਤੇ ਜਨਤਕ ਸਿੱਖਿਆ ਪ੍ਰਤੀ ਸੁਹਿਰਦ ਅਧਿਆਪਕ ਜਥੇਬੰਦੀਆਂ ਦੇ ਸੁਝਾਵਾਂ ਵੱਲ ਵਾਜਿਬ ਧਿਆਨ ਦਿੱਤਾ ਜਾਵੇ।

Featured post

PSEB 8th Result 2024 BREAKING NEWS: 8 ਵੀਂ ਜਮਾਤ ਦਾ ਨਤੀਜਾ ਇਸ ਦਿਨ

PSEB 8th Result 2024 : DIRECT LINK Punjab Board Class 8th result 2024  :  ਸਮੂਹ ਸਕੂਲ ਮੁੱਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਅੱਠਵੀਂ ਦੇ ਪ੍ਰੀਖਿਆਰਥੀਆਂ...

RECENT UPDATES

Trends