ਆਪਣੀ ਪੋਸਟ ਇਥੇ ਲੱਭੋ

Wednesday, 20 April 2022

ਆਈਏਐਸ ਕ੍ਰਿਸ਼ਨ ਕੁਮਾਰ ਵਲੋਂ ਮਾਈਨਿੰਗ ਵਿਭਾਗ ਦਾ ਚਾਰਜ ਸੰਭਾਲਦੇ ਹੀ , ਲਿਆ ਇਹ ਫੈਸਲਾ

 

ਚੰਡੀਗੜ੍ਹ 20 ਅਪ੍ਰੈਲ 
ਸਾਬਕਾ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਜਲ ਸਰੋਤ ,ਮਾਈਨਿੰਗ ਅਤੇ  ਜਿਓਲਾਜੀ ਵਿਭਾਗ ਦੇ ਪ੍ਰਮੁੱਖ ਸਕੱਤਰ ਦਾ ਅਹੁਦਾ ਸੰਭਾਲਣ ਉਪਰੰਤ ਕੰਮ ਕਾਜ ਸ਼ੁਰੂ ਕਰ ਦਿੱਤਾ ਹੈ। ਆਈਏਐਸ ਕ੍ਰਿਸ਼ਨ ਕੁਮਾਰ  ਪਹਿਲਾਂ ਸਕੂਲ ਸਿੱਖਿਆ ਵਿਭਾਗ ਵਿੱਚ ਸਕੱਤਰ ਅਤੇ ਉੱਚੇਰੀ ਸਿੱਖਿਆ ਵਿਭਾਗ ਵਿੱਚ ਵੀ ਸਕੱਤਰ ਰਹੇ ਹਨ।

ਭਗਵੰਤ ਮਾਨ ਸਰਕਾਰ ਨੇ ਉਨ੍ਹਾਂ ਨੂੰ ਮਾਈਨਿੰਗ ਅਤੇ  ਜਿਓਲਾਜੀ ਵਿਭਾਗ ਦਾ ਪ੍ਰਮੁੱਖ ਸਕੱਤਰ  ਦਾ ਲਗਾਇਆ ਹੈ। ਅਹੁਦਾ ਸੰਭਾਲਦੇ ਹੀ ਕ੍ਰਿਸ਼ਨ ਕੁਮਾਰ ਨੇ  ਬਰਿੰਦਰ ਪਾਲ ਸਿੰਘ ਮੁੱਖ ਇੰਜੀਨੀਅਰ ਤੋਂ ਮਾਈਨਿੰਗ  ਦਾ ਚਾਰਜ ਪ੍ਰਬੰਧਕੀ ਕਾਰਨਾਂ ਕਰਕੇ ਵਾਪਸ ਲੈ ਲਿਆ ਹੈ। 

ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ, ਹੁਕਮਾਂ ਦੀ ਕਾਪੀ ਪੜਨ ਲਈ ਇਥੇ ਕਲਿੱਕ ਕਰੋ।RECENT UPDATES

Today's Highlight