ਮੁੱਖ ਅਧਿਆਪਕ ਜਥੇਬੰਦੀ ਦੀ ਡੀ ਪੀ ਆਈ ਪ੍ਰਾਇਮਰੀ ਨਾਲ ਮੀਟਿੰਗ, ਅਧਿਆਪਕਾਂ ਦੀਆਂ ਤਰੱਕੀ ਹੋਣਗੀਆਂ ਜਲਦ : ਡੀਪੀਆਈ

 ਮੁੱਖ ਅਧਿਆਪਕ ਜਥੇਬੰਦੀ ਦਾ ਵਫਦ ਡੀ ਪੀ ਆਈ ਪ੍ਰਾਇਮਰੀ ਨੂੰ ਮਿਲਿਆ :ਅਮਨਦੀਪ ਸਰਮਾ ਸੂਬਾ ਪ੍ਰਧਾਨ ਪੰਜਾਬ।

   ਸੈਟਰ ਹੈਡ ਟੀਚਰ ਦੀ ਸੀਨੀਅਰਤਾ ਜਿਲ੍ਹਾ ਪੱਧਰੀ ਹੋਵੇ:ਰਾਕੇਸ ਕੁਮਾਰ ਬਰੇਟਾ।

ਮੋਹਾਲੀ 18 ਅਪ੍ਰੈਲ, 2022

     ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੀ ਪੈਨਲ ਮੀਟਿੰਗ ਡਾਇਰੈਕਟਰ ਪਬਲਿਕ ਇੰਸਟ੍ਰਕਸ਼ਨ ਪ੍ਰਾਇਮਰੀ ਨਾਲ ਜਥੇਬੰਦੀ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੀ ਸੁਰੂਆਤ ਕਰਦਿਆ ਸ੍ਰੀ ਅਮਨਦੀਪ ਸਰਮਾ ਨੇ ਕਿਹਾ ਕਿ ਪ੍ਰਾਇਮਰੀ ਕਾਡਰ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਪ੍ਰਾਇਮਰੀ ਅਧਿਆਪਕਾਂ ਨੂੰ ਜੂਝਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਹਰੇਕ ਪ੍ਰਾਇਮਰੀ ਸਕੂਲ ਵਿੱਚ ਪਾਰਟ ਟਾਈਮ ਸਵੀਪਰ ਦੀ ਪੋਸਟ, ਪ੍ਰੀ- ਪ੍ਰਾਇਮਰੀ ਬੱਚਿਆਂ ਵਾਸਤੇ ਹੈਲਪਰ ਦੀ ਪੋਸਟ, ਅਧਿਆਪਕਾਂ ਦੀ ਬਦਲੀ ਪਾਲਿਸੀ ਵਿਚ ਸੋਧ, ਕੱਚੇ ਅਧਿਆਪਕਾਂ ਨੂੰ ਪੱਕਾ ਕਰਨਾ ਪ੍ਰਾਇਮਰੀ ਅਧਿਆਪਕਾਂ ਦੀਆਂ ਅਦਾਲਤਾਂ ਵਿੱਚ ਚੱਲ ਰਹੀਆਂ ਭਰਤੀਆਂ 6635, 2364 ਨੂੰ ਤੁਰੰਤ ਪੂਰਾ ਕਰਵਾਉਣਾ, ਸੈਂਟਰ ਹੈਡ ਟੀਚਰਾਂ ਦੀ ਸੀਨੀਆਰਤਾ ਸੂਚੀ ਜਿਲ੍ਹਾ ਪੱਧਰ ਤੇ ਕਰਨਾ, ਪੇਂਡੂ ਭੱਤਾ ਬਹਾਲ ਕਰਨਾ, ਪ੍ਰਾਇਮਰੀ ਤੋਂ ਮਾਸਟਰ ਕਾਡਰ ਦੇ ਵੱਖ- ਵੱਖ ਵਿਸ਼ਿਆਂ ਦੀਆਂ ਤਰੱਕੀਆਂ ਸੀਨੀਅਰਤਾ ਸੂਚੀਆਂ ਵਿੱਚ ਸੋਧ ਕਰਨ ਉਪਰੰਤ ਤੁਰੰਤ ਕਰਨਾ ਆਦਿ ਮਸਲਿਆਂ ਤੇ ਗੱਲਬਾਤ ਕੀਤੀ ਗਈ।



      ਜਥੇਬੰਦੀ ਦੇ ਜੋਆਇਟ ਸਕੱਤਰ ਰਕੇਸ਼ ਕੁਮਾਰ ਬਰੇਟਾ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਪ੍ਰਾਇਮਰੀ ਕਾਡਰ ਵਿੱਚ ਅਧਿਆਪਕਾਂ ਦੀ ਭਰਤੀ ਨਾ ਹੋਣ ਕਾਰਨ ਵੱਡੇ ਪੱਧਰ ਤੇ ਅਧਿਆਪਕਾਂ ਦੀ ਘਾਟ ਪਾਈ ਜਾ ਰਹੀ ਹੈ । ਉਨ੍ਹਾਂ ਭਰਤੀ ਤੁਰੰਤ ਪੂਰੀ ਕਰਨ, ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਦੀ ਪੋਸਟ ਪ੍ਰਬੰਧਕੀ ਪੋਸਟ ਕਰਵਾਉਣ, ਸੈਂਟਰ ਪੱਧਰ ਦੇ ਕਲਰਕ ਦੀ ਅਸਾਮੀ ਦੇਣ ਅਤੇ ਅਧਿਆਪਕਾਂ ਦੀਆਂ ਤਨਖ਼ਾਹਾਂ ਸਮੇਂ ਸਿਰ ਜਮ੍ਹਾਂ ਕਰਵਾਉਣ ਦੀ ਮੰਗ ਰੱਖੀ।

     ਜਥੇਬੰਦੀ ਨਾਲ ਹੋਈ ਮੀਟਿੰਗ ਵਿਚ ਮੈਡਮ ਹਰਿੰਦਰ ਕੌਰ ਡੀ ਪੀ ਆਈ ਪ੍ਰਾਇਮਰੀ ਨੇ ਕਿਹਾ ਕਿ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੇ ਵੱਖ ਵੱਖ ਵਿਸ਼ਿਆਂ ਦੀਆਂ ਤਰੱਕੀਆਂ ਜਲਦ ਹੋਣਗੀਆਂ। ਉਨ੍ਹਾਂ ਕਿਹਾ ਕਿ 

ਹੈਡ ਟੀਚਰ ਅਤੇ ਸੈਟਰ ਹੈਡ ਟੀਚਰ ਲਈ ਵੱਖਰਾ ਕੋਟਾ ਦੇਣ ਸਬੰਧੀ ਫਾਈਲ ਪ੍ਰਵਾਨਗੀ ਹਿੱਤ ਸਿੱਖਿਆ ਸਕੱਤਰ ਪੰਜਾਬ ਨੂੰ ਭੇਜ ਦਿੱਤੀ ਜਾਵੇਗੀ।


ALSO READ: ਸਿੱਖਿਆ ਵਿਭਾਗ ਵੱਲੋਂ BI- MONTHLY ਸਿਲੇਬਸ ਜਾਰੀ 



ਉਹਨਾਂ ਕਿਹਾ ਕੇ ਜ਼ਿਲ੍ਹਾ ਬਦਲ ਕੇ ਦੂਸਰੇ ਜ਼ਿਲ੍ਹਿਆਂ ਵਿੱਚ ਗਏ ਈਟੀਟੀ ਅਧਿਆਪਕਾਂ ਨੂੰ ਵੀ ਨਿਯੁਕਤੀ ਮਿਤੀ ਤੋਂ ਹੀ ਸੀਨੀਅਰਤਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਭਰ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਅਧਿਆਪਕਾਂ ਦੀਆਂ ਤਨਖਾਹਾਂ ਸਮੇਂ ਸਿਰ ਜਾਰੀ ਕਰਨ ਅਤੇ ਅਧਿਆਪਕਾਂ ਦੇ ਕੰਮ ਸਮੇਂ ਸਿਰ ਕਰਨ ਸੰਬੰਧੀ ਪੱਤਰ ਜਾਰੀ ਕੀਤਾ ਜਾਵੇਗਾ।

      ਸਿੰਗਲ ਟੀਚਰ ਸਕੂਲਾਂ ਵਿੱਚੋਂ ਹੋਈਆ ਅਧਿਆਪਕਾਂ ਦੀਆਂ ਬਦਲੀਆਂ ਤੇ ਨਵੀਂ ਭਰਤੀ ਵਿੱਚ ਪਹਿਲ ਦੇ ਆਧਾਰ ਤੇ ਸਟੇਸ਼ਨ ਦੇ ਕੇ ਉਨ੍ਹਾਂ ਅਧਿਆਪਕਾਂ ਨੂੰ ਰਿਲੀਵ ਕੀਤਾ ਜਾਵੇਗਾ। ਹਰੇਕ ਸਕੂਲ ਵਿੱਚ ਪਾਰਟ ਟਾਈਮ ਸਵੀਪਰ ਦੇ ਬਜਟ ਲਈ ਸਰਕਾਰ ਨੂੰ ਲਿਖਿਆ ਜਾਵੇਗਾ। ਮਿਡ ਡੇ ਮੀਲ ਸਕੀਮ ਵਿੱਚ ਵਾਧੇ ਸਬੰਧੀ ਡਾਇਰੈਕਟਰ ਜਨਰਲ ਵੱਲੋਂ ਪਹਿਲਾਂ ਹੀ ਕੇਂਦਰ ਸਰਕਾਰ ਨੂੰ ਲਿਖਿਆ ਜਾ ਚੁੱਕਾ ਹੈ। ਪ੍ਰੀ- ਪ੍ਰਾਇਮਰੀ ਦੇ ਬੱਚਿਆਂ ਦੇ ਖਾਣੇ ਵਰਦੀਆਂ ਲਈ ਵੀ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵਿਸ਼ੇਸ਼ ਪੱਤਰ ਭੇਜਿਆ ਜਾਵੇਗਾ। ਸਹੀਦ ਭਗਤ ਸਿੰਘ ਨਗਰ ਦੇ ਅਧਿਆਪਕਾਂ ਦੀਅ‍ਾ ਤਨਖ਼ਾਹਾਂ ਜਾਰੀ ਕਰਨ ਸਬੰਧੀ ਰੋਪੜ ਜ਼ਿਲ੍ਹੇ ਦੇ ਬਲਾਕ ਸਿੱਖਿਆ ਅਫ਼ਸਰਾਂ ਨੂੰ ਤੁਰੰਤ ਪਾਵਰਾਂ ਦੇਣ ਬਾਰੇ ਪੱਤਰ ਜਾਰੀ ਕਰਨ ਲਈ ਕਿਹਾ। 1904 ਹੈਡ ਟੀਚਰ ਦੀਆਂ ਪੋਸਟਾਂ ਬਹਾਲ ਕਰਨ ਸਬੰਧੀ ਪੱਤਰ ਸਰਕਾਰ ਨੂੰ ਲਿਖਿਆ ਜਾਵੇਗਾ। ਪਰਖ ਕਾਲ ਸਮੇਂ ਸਬੰਧੀ ਮੰਗ ਤੇ ਮੰਤਰੀ ਸਾਹਿਬ ਦੀ ਮੀਟਿੰਗ ਤੇ ਵਿਚਾਰ ਕੀਤਾ ਜਾਵੇਗਾ। ਪ੍ਰਮੋਟ ਹੋਏ ਅਧਿਆਪਕਾਂ ਨੂੰ ਬਦਲੀਆਂ ਦੀ ਪਾਲਿਸੀ ਤੋ ਛੋਟ ਦੇਣ ਸਬੰਧੀ ਉਹਨਾਂ ਕਿਹਾ ਕੇ ਇਸ ਮੰਗ ਨੂੰ ਨਵੀਂ ਬਦਲੀ ਪਾਲਿਸੀ ਵਿੱਚ ਵਿਚਾਰਿਆ ਜਾਵੇਗਾ। ਸੈੰਟਰ ਪੱਧਰ ਤੇ ਕਲਰਕ ਦੀ ਪੋਸਟ ਦੇਣ ਅਤੇ ਬਲਾਕਾਂ ਦੀਆਂ ਕਲਰਕਾਂ ਦੀਆਂ ਪੋਸਟਾਂ ਭਰਨ ਸਬੰਧੀ ਸਰਕਾਰ ਨੂੰ ਲਿਖਿਆ ਜਾਵੇਗਾ। ਉਹਨਾਂ ਕਿਹਾ ਕਿ ਅਧਿਆਪਕਾਂ ਦੇ ਸਾਰੇ ਮਸਲੇ ਹੱਲ ਕੀਤੇ ਜਾਣਗੇ। ਇਸ ਸਮੇਂ ਸੂਬਾ ਮੀਤ ਪ੍ਰਧਾਨ ਜਸਨਦੀਪ ਸਿੰਘ ਕੁਲਾਣਾ, ਗੁਰਜੰਟ ਸਿੰਘ ਬੱਛੂਆਣਾ, ਭਾਰਤ ਭੂਸ਼ਨ ਮਾਨਸਾ, ਦਿਲੀਪ ਕੁਮਾਰ ਨਵਾਂਸ਼ਹਿਰ, ਯੋਗੇਸ ਨਵਾਂ ਸਹਿਰ, ਨਿਸਾ ਮੁਕੇਰੀਆ, ਰੇਣੂ ਤਿਵਾੜੀ ਮੁਹਾਲੀ, ਪਾਗਲ ਆਇਆ ਜਮ੍ਹਾਂ ਰਾਕੇਸ ਕੁਮਾਰ ਆਦਿ ਹਾਜਰ ਸਨ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends