ਪ੍ਰੀ-ਪ੍ਰਾਇਮਰੀ ਜਮਾਤਾਂ ਦੀਆਂ ਮਹੀਨਾਵਾਰ ਖੇਡ ਗਤੀਵਿਧੀਆਂ ਦਾ ਕੈਲੰਡਰ ਜਾਰੀ

 ਪ੍ਰੀ-ਪ੍ਰਾਇਮਰੀ ਜਮਾਤਾਂ ਦੀਆਂ ਮਹੀਨਾਵਾਰ ਖੇਡ ਗਤੀਵਿਧੀਆਂ ਦਾ ਕੈਲੰਡਰ ਜਾਰੀ

ਐੱਸ.ਏ.ਐੱਸ. ਨਗਰ 11 ਅਪ੍ਰੈਲ (ਚਾਨੀ )

ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਵਿੱਚ ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 3 ਤੋਂ 6 ਸਾਲ ਦੇ ਵਿਦਿਆਰਥੀਆਂ ਲਈ ਚਲਾਈਆਂ ਜਾ ਰਹੀਆਂ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਸਾਰੀਆਂ ਖੇਡ ਗਤੀਵਿਧੀਆਂ ਕਰਵਾਉਣ ਲਈ ਮਹੀਨਾਵਾਰ ਖੇਡ ਗਤੀਵਿਧੀਆਂ ਦਾ ਕੈਲੰਡਰ ਜਾਰੀ ਕੀਤਾ ਗਿਆ ਹੈ।



ਦਫ਼ਤਰ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਨੂੰ ਜਾਰੀ ਪੱਤਰ ਅਨੁਸਾਰ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਸ਼ੈਸ਼ਨ 2022-23 ਲਈ ਅਪ੍ਰੈਲ ਮਹੀਨੇ ਵਿੱਚ 13 ਮਾਰਚ ਨੂੰ ਵਿਸਾਖੀ ਦੇ ਮੌਕੇ ‘ਤੇ ਸੱਭਿਆਚਾਰ ਸੰਬੰਧੀ ਗਤੀਵਿਧੀ ਕਰਵਾਉਣ ਦੀ ਯੋਜਨਾਬੰਦੀ ਕੀਤੀ ਗਈ ਹੈ। ਇਸੇ ਤਰ੍ਹਾਂ 22 ਅਪ੍ਰੈਲ ਨੂੰ ਧਰਤ ਦਿਵਸ (ਅਰਥ ਡੇ), 17 ਮਈ ਨੂੰ ਫੋਟੋ ਫਰੇਮ ਬਣਾਉਣਾ, 30 ਜੁਲਾਈ ਨੂੰ ਤੀਜ ਮੌਕੇ ਕਾਗਜ਼ੀ ਸ਼ਿਲਪਕਾਰੀ ਕਰਦੇ ਹੋਏ ਹੱਥ-ਪੱਖੀ ਤਿਆਰ ਕਰਨਾ, 10 ਅਗਸਤ ਨੂੰ ਰੱਖੜੀ ਬਣਾਉਣ ਦੀ ਐਕਟੀਵਿਟੀ ਕੀਤੀ ਜਾਵੇਗੀ। 5 ਸਤੰਬਰ ਨੂੰ ਅਧਿਆਪਕ ਦਿਵਸ ਵਾਲੇ ਦਿਨ ਆਈਸਕ੍ਰੀਮ ਸਟਿਕਸ ਨਾਲ ਪੈੱਨ ਸਟੈਂਡ ਤਿਆਰ ਕਰਨਾ, 4 ਅਕਤੂਬਰ ਨੂੰ ਦੁਸਹਿਰੇ ਸਬੰਧੀ ਆਈਸ ਕ੍ਰੀਮ ਸਟਿਕਸ ਨਾਲ ਕਠਪੁੱਤਲੀ ਤਿਆਰ ਕਰਨਾ ਅਤੇ 22 ਅਕਤੂਬਰ ਨੂੰ ਦਿਵਾਲੀ ਮੌਕੇ ਦੀਵੇ/ਲੜੀਆਂ ਸਜਾਉਣ ਦੀ ਐਕਟੀਵਿਟੀ ਕਰਵਾਈ ਜਾਣੇਗੀ। ਪ੍ਰੀ-ਪ੍ਰਾਇਮਰੀ ਬੱਚਿਆਂ ਦੇ ਹੁਨਰ ਅਤੇ ਉਹਨਾਂ ਦੁਆਰਾ ਸਿੱਖੀਆਂ ਗਈਆਂ ਗਤੀਵਿਧੀਆਂ ਨੂੰ ਮਾਪਿਆਂ ਸਾਹਮਣੇ ਪੇਸ਼ ਕਰਨ ਲਈ 14 ਨਵੰਬਰ ਨੂੰ ਬਾਲ ਮੇਲਾ ਕਰਵਾਇਆ ਜਾਣਾ ਹੈ ਅਤੇ 3 ਦਸੰਬਰ 2022 ਨੂੰ ਮੁਕਟ ਬਣਾਉਣ ਦੀ ਐਕਟੀਵਿਟੀ ਕਰਵਾਈ ਜਾਵੇਗੀ। ਨਵੇਂ ਵਰ੍ਹੇ 2023 ਵਿੱਚ 25 ਜਨਵਰੀ ਨੂੰ ਬਾਲ ਗੀਤ ਮੁਕਾਬਲਾ ਅਤੇ 16 ਫਰਵਰੀ ਨੂੰ ਖੇਡ ਦਿਵਸ ਮਨਾਉਂਦਿਆਂ ਬੱਚਿਆਂ ਦੀਆਂ ਬਾਲ ਖੇਡਾਂ ਕਰਵਾਈਆਂ ਜਾਣਗੀਆਂ। 29 ਮਾਰਚ, 2023 ਨੂੰ ਬੱਚਿਆਂ ਦੇ ਮਨੋਬਲ ਵਧਾਉਣ ਅਤੇ ਪੜ੍ਹਣ ਦੀ ਰੁਚੀ ਵਿਕਸਿਤ ਕਰਨ ਲਈ ਗ੍ਰੈਜੂਏਸ਼ਨ ਸੈਰੇਮਨੀ ਕਰਵਾਈ ਜਾਵੇਗੀ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਹਨਾਂ ਗਤੀਵਿਧੀਆਂ ਨੂੰ ਕਰਵਾਉਣ ਸਮੇਂ ਸਕੂਲਾਂ ਦੇ ਅਧਿਆਪਕ ਵਿਦਿਆਰਥੀਆਂ ਦੀ ਅਗਵਾਈ ਅਤੇ ਮਦਦ ਕਰਨਗੇ। ਇਹਨਾਂ ਗਤੀਵਿਧੀਆਂ ਨੂੰ ਸੋਸ਼ਲ਼ ਮੀਡੀਆ ਟੀਮਾਂ ਰਾਹੀਂ ਸਕੂਲਾਂ ਦੇ ਫੇਸਬੁੱਕ ਪੇਜ਼, ਵਟਸਐਪ ਅਤੇ ਹੋਰ ਸੋਸ਼ਲ਼ ਮੀਡੀਆ ਪਲੇਟਫਾਰਮਾਂ ਰਾਹੀਂ ਆਮ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਜਿਸ ਦਿਨ ਇਹ ਗਤੀਵਿਧੀਆਂ ਕਰਵਾਈਆਂ ਜਾਣ ਉਸ ਦਿਨ ਵਿਦਿਆਰਥੀਆਂ ਦੇ ਮਾਪਿਆਂ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਨੂੰ ਵੀ ਸਕੂਲ ਵਿੱਚ ਸੱਦਾ ਦਿੱਤਾ ਜਾਵੇ। ਬੱਚਿਆਂ ਦੁਆਰਾ ਤਿਆਰ ਕੀਤੀਆਂ ਗਈਆਂ ਕਲਾਕ੍ਰਿਤੀਆਂ ਨੂੰ ਸਕੂਲ ਦੇ ਵਿੱਚ ਢੁਕਵੀਂ ਥਾਂ ‘ਤੇ ਡਿਸਪਲੇ ਵੀ ਕੀਤਾ ਜਾਵੇ। ਇਸ ਨਾਲ ਜਿੱਥੇ ਬੱਚਿਆਂ ਦੇ ਮਾਪਿਆਂ ਦਾ ਸਰਕਾਰੀ ਸਕੂਲਾਂ ਵਿੱਚ ਵਿਸ਼ਵਾਸ ਵਧੇਗਾ, ਉੱਥੇ ਵਿਦਿਆਰਥੀਆਂ ਵਿੱਚ ਵੀ ਆਤਮਵਿਸ਼ਵਾਸ ਪੈਦਾ ਹੋਵੇਗਾ।    

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends