ਚੰਡੀਗੜ੍ਹ ,19 ਅਪ੍ਰੈਲ
ਜਨਰਲ ਕੈਟਾਗਰੀ ਨੂੰ 600 ਯੂਨਿਟ ਤੋਂ ਉੱਪਰ ਯੂਨਿਟ ਹੋਣ 'ਤੇ ਪੂਰਾ ਬਿੱਲ ਦੇਣ ਸਬੰਧੀ ਮਾਮਲੇ ਤੋਂ ਬਾਅਦ ਅੱਜ ਪੰਜਾਬ ਦੇ ਬਿਜਲੀ ਮੰਤਰੀ ਨੇ ਸਪੱਸ਼ਟੀਕਰਨ ਜਾਰੀ ਕੀਤਾ ਹੈ।
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਫ੍ਰੀ ਬਿਜਲੀ ਦੀ ਸੁਵਿਧਾ ਕੇਵਲ ਇਕ ਕਿਲੋਵਾਟ (1kw) ਵਾਲੇ ਖਪਤਕਾਰਾਂ ਨੂੰ ਹੀ ਮਿਲੇਗੀ। 600 ਯੂਨਿਟ ਤੋਂ ਜ਼ਿਆਦਾ ਯੂਨਿਟ ਹੋਣ 'ਤੇ ਸਾਰੇ ਵਰਗਾਂ / ਕੈਟਾਗਰੀ ਨੂੰ ਪੂਰਾ ਬਿੱਲ ਦੇਣਾ ਪਵੇਗਾ।
ਬਿਜਲੀ ਮੰਤਰੀ ਨੇ ਕਿਹਾ ਕਿ 1 ਕਿੱਲੋਵਾਟ ਤੋਂ ਉੱਪਰ ਹਰੇਕ ਵਰਗ ਲਈ ਇਕ ਸਮਾਨ ਸ਼ਰਤਾਂ ਲਾਗੂ ਹੋਣਗੀਆਂ। ਪੰਜਾਬ ਸਰਕਾਰ ਨੇ 2 ਕਿੱਲੋਵਾਟ ਤਕ ਦੇ ਖਪਤਕਾਰਾਂ ਦੇ ਵੀ 31 ਦਸੰਬਰ 2021 ਤਕ ਦੇ ਸਾਰੇ ਬਕਾਏ ਮਾਫ਼ ਕਰ ਦਿੱਤੇ ਹਨ।
ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਵੱਲੋਂ ਬਿਜਲੀ ਦੇ 300 ਯੂਨਿਟ ਮੁਫ਼ਤ ਦਾ ਐਲਾਨ ਕੀਤਾ ਗਿਆ ਸੀ। ਐਲਾਨ ਅਨੁਸਾਰ ਐੱਸਸੀ ਕੈਟਾਗਰੀ ਨੂੰ 600 ਤੋਂ ਉੱਪਰ ਯੂਨਿਟ ਹੋਣ 'ਤੇ ਸਿਰਫ਼ ਵਾਧੂ ਯੂਨਿਟਸ ਦਾ ਬਿੱਲ ਦੇਣ ਤੇ ਜਨਰਲ ਕੈਟਾਗਰੀ ਨੂੰ ਪੂਰਾ ਦੇਣ ਸਬੰਧੀ ਕਿਹਾ ਗਿਆ ਸੀ ਜਿਸ ਤੋਂ ਬਾਅਦ ਮਾਮਲਾ ਕਾਫੀ ਭਖ ਗਿਆ। ਅੱਜ ਇਸ ਸਬੰਧੀ ਸਪੱਸ਼ਟੀਕਰਨ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਜਾਰੀ ਕੀਤਾ ਹੈ