ਸਾਲ ਭਰ ਦੀਆਂ ਗਰਾਂਟਾਂ ਮਾਰਚ ਦੇ ਅਖੀਰ ਵਿੱਚ ਭੇਜ ਕੇ ਅਧਿਆਪਕ ਪਾਏ ਪੜ੍ਹਨੇ

 *ਸਾਲ ਭਰ ਦੀਆਂ ਗਰਾਂਟਾਂ ਮਾਰਚ ਦੇ ਅਖੀਰ ਵਿੱਚ ਭੇਜ ਕੇ ਅਧਿਆਪਕ ਪਾਏ ਪੜ੍ਹਨੇ*


*ਨਵੀਂ ਜਾਰੀ ਕੀਤੀ ਪੀਐਫਐਮਐਸ ਸਾਈਟ ਹੋਈ ਓਵਰਲੋਡਿਡ*  


*ਗਰਾਂਟਾਂ ਖ਼ਰਚਣ ਲਈ ਅਗਲੀ ਤਿਮਾਹੀ ਤੱਕ ਦਾ ਸਮਾਂ ਦਿੱਤਾ ਜਾਵੇ - ਦੌੜਕਾ*


ਨਵਾਂ ਸ਼ਹਿਰ 29ਮਾਰਚ ( ) ਵਿੱਤੀ ਵਰ੍ਹੇ ਦੇ ਆਖਰੀ ਮਹੀਨੇ ਦੇ ਆਖਰੀ ਦਿਨਾਂ ਵਿੱਚ ਸਕੂਲਾਂ ਵਿੱਚ ਧੜਾਧੜ ਆ ਰਹੀਆਂ ਗਰਾਂਟਾਂ ਨੇ ਅਧਿਆਪਕਾਂ ਨੂੰ ਪੜ੍ਹਨੇ ਪਾ ਰੱਖਿਆ ਹੈ। ਸਕੂਲਾਂ ਵਿੱਚ ਮਾਰਚ ਦੇ ਮਹੀਨੇ ਦੇ ਆਖਰੀ ਦਿਨਾਂ ਵਿੱਚ ਵੱਖਰੀਆਂ-ਵੱਖਰੀਆਂ ਮੱਦਾਂ ਲਈ ਗਰਾਂਟਾਂ ਦੇ ਵਰਤੋਂ ਸਰਟੀਫਿਕੇਟ ਵੀ 31 ਮਾਰਚ ਤੱਕ ਮੰਗੇ ਜਾ ਰਹੇ ਹਨ। ਅਧਿਆਪਕ 31 ਮਾਰਚ ਨੂੰ ਗਰਾਂਟਾਂ ਦੇ ਵਰਤੋਂ ਸਰਟੀਫਿਕੇਟ ਦੇਣ ਦੇ ਨਾਦਰਸ਼ਾਹੀ ਫੁਰਮਾਨਾਂ ਦੇ ਦਬਾਅ ਹੇਠ ਸੰਬੰਧਤ ਸਮਾਨ ਨੂੰ ਬਹੁਤ ਜਾਂਚ ਪਰਖ ਕੇ ਨਹੀਂ ਖਰੀਦ ਪਾ ਰਹੇ, ਜਿਸ ਕਾਰਨ ਖਰੀਦੇ ਸਮਾਨ ਦੀ ਗੁਣਵਤਾ ਵਿੱਚ ਕਮੀਆਂ ਰਹਿ ਸਕਦੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਨੇ ਕਿਹਾ ਹੈ ਕਿ ਮਾਰਚ ਦਾ ਮਹੀਨਾ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਬਹੁਤ ਅਹਿਮ ਹੁੰਦਾ ਹੈ, ਪਰ ਸ਼ੈਸ਼ਨ ਦੇ ਆਖਰੀ ਦਿਨਾਂ ਨੂੰ ਨਾ ਤਾਂ ਸਿੱਖਿਆ ਵਿਭਾਗ ਨੇ ਅਤੇ ਨਾ ਹੀ ਰਾਜ ਸਰਕਾਰ ਨੇ ਕਦੇ ਅਹਿਮ ਮੰਨਿਆਂ ਹੈ। ਅਧਿਆਪਕ ਆਸਵੰਦ ਹੁੰਦਾ ਹੈ ਕਿ ਉਸ ਦੇ ਪੜ੍ਹਾਏ ਵਿਦਿਆਰਥੀ ਚੰਗੇ ਨੰਬਰ ਲੈ ਕੇ ਅਗਲੀ ਜਮਾਤ ਵਿੱਚ ਦਾਖਲਾ ਲੈਣ। ਪਰ ਸਿੱਖਿਆ ਵਿਭਾਗ ਦੀਆਂ ਗਲਤ ਨੀਤੀਆਂ ਅਤੇ ਗੈਰ ਵਿੱਦਿਅਕ ਕੰਮਾਂ ਨੇ ਅਧਿਆਪਕ ਨੂੰ ਉਸ ਦੇ ਮੂਲ ਕੰਮ ਤੋਂ ਕੋਹਾਂ ਦੂਰ ਕਰ ਰੱਖਿਆ ਹੈ।




 ਮੌਜੂਦਾ ਸਮੇਂ ਪੰਜਾਬ ਦਾ ਸਮੁੱਚਾ ਅਧਿਆਪਕ ਵਰਗ ਆਈਆਂ ਗਰਾਂਟਾਂ ਨੂੰ ਖਰਚਣ ਦੇ ਕੰਮਾਂ ਤੇ ਹੀ ਲੱਗਿਆ ਹੋਇਆ ਹੈ। ਪੰਜਾਬ ਭਰ ਦੇ ਸਕੂਲਾਂ ਵਿੱਚ ਇਨ੍ਹਾਂ ਆਈਆਂ ਗਰਾਂਟਾਂ ਦੀ ਰਕਮ ਟਰਾਂਸਫਰ ਕਰਨ ਲਈ ਅਧਿਆਪਕ ਕੰਪਿਊਟਰਾਂ ਅੱਗੇ ਬੈਠ ਕੇ ਪੀ ਐੱਫ ਐੱਮ ਐੱਸ ਦੀ ਵੈੱਬਸਾਈਟ ਤੇ ਲਾਗ ਇਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਲਗਾਤਾਰ ਕੰਪਿਊਟਰ 'ਤੇ ਵੈੱਬਸਾਈਟ ਹੈਵੀ ਲੋਡ ਹੋਣ ਦਾ ਮੈਸੇਜ ਆ ਰਿਹਾ ਹੈ। ਵਿਭਾਗ ਵਿਤੀ ਵਰ੍ਹੇ ਦੇ ਆਖ਼ਰੀ ਦੋ ਦਿਨਾਂ ਵਿੱਚ ਸਾਰੀਆਂ ਗਰਾਂਟਾਂ ਖ਼ਰਚਣ ਦੀਆਂ ਚਿੱਠੀਆਂ ਜਾਰੀ ਕਰ ਰਿਹਾ ਹੈ, ਜਿਸ ਨਾਲ ਸਟਾਫ ਦੀ ਘਾਟ ਅਤੇ ਗ਼ੈਰ ਵਿੱਦਿਅਕ ਕੰਮਾਂ ਦੀਆਂ ਪਰੇਸ਼ਾਨੀਆਂ ਨਾਲ ਜੂਝ ਰਹੇ ਅਧਿਆਪਕ ਹੋਰ ਪਰੇਸ਼ਾਨ ਹੋ ਰਹੇ ਹਨ। 

      ਆਗੂਆਂ ਨੇ ਨਵੀਂ ਬਣੀ ਸਰਕਾਰ ਦੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਤੋਂ ਮੰਗ ਕਰਦਿਆਂ ਕਿਹਾ ਹੈ ਕਿ ਅਧਿਆਪਕਾਂ ਨੂੰ ਗੈਰ ਵਿੱਦਿਅਕ ਕੰਮਾਂ ਵਿੱਚ ਉਲਝਾਉਣਾ ਬੰਦ ਕੀਤਾ ਜਾਵੇ ਅਤੇ ਮਾਰਚ ਦੇ ਆਖਰੀ ਦਿਨਾਂ ਵਿੱਚ ਆ ਰਹੀਆਂ ਗਰਾਂਟਾਂ ਨੂੰ ਖਰਚਣ ਲਈ ਘੱਟੋ-ਘੱਟ ਤਿੰਨ ਮਹੀਨੇ ਦਾ ਸਮਾਂ ਦਿੱਤਾ ਜਾਵੇ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends