ਪ੍ਰਾਇਮਰੀ ਸਕੂਲਾਂ ਦੇ ਬੱਚਿਆ ਲਈ ਵੀ ਸਕੂਲ ਖੋਲ੍ਹਣ ਦੀ ਮੰਗ:ਮੁੱਖ ਅਧਿਆਪਕ ਜਥੇਬੰਦੀ ਪੰਜਾਬ
ਪ੍ਰਾਇਮਰੀ ਸਿੱਖਿਆ ਬਹੁਤ ਜਰੂਰੀ :ਰਕੇਸ ਕੁਮਾਰ ਬਰੇਟਾ
ਬੱਚਿਆ ਨਾਲ ਹੀ ਸਕੂਲਾ ਵਿੱਚ ਰੌਣਕਾ:ਕੁਲਾਣਾ
ਓਮੀ ਕ੍ਰੋਮ ਦੇ ਚੱਲਦਿਆਂ ਜਿੱਥੇ ਪੰਜਾਬ ਸਰਕਾਰ ਨੇ ਜਿੱਥੇ ਸਕੂਲਾਂ ਨੂੰ 6 ਵੀ ਕਲਾਸ ਤੋ ਖੋਲਿਆ ਹੈ ਉਥੇ ਪ੍ਰਾਇਮਰੀ ਸਕੂਲਾਂ ਨੂੰ ਵੀ ਤੁਰੰਤ ਖੋਲਣ ਦੀ ਮੰਗ ਮੁੱਖ ਅਧਿਆਪਕ ਜਥੇਬੰਦੀ ਵੱਲੋ ਕੀਤੀ ਹੈ। ਬਾਜ਼ਾਰਾਂ ਵਿੱਚ ਭੀੜਾਂ, ਆਈਲੈਟਸ ਸੈਂਟਰ ਅਤੇ ਵੱਖ- ਵੱਖ ਥਾਂਵਾਂ ਤੇ ਇਕੱਠ ਵੱਡੀ ਗਿਣਤੀ ਵਿੱਚ ਦੇਖੇ ਜਾਂਦੇ ਹਨ। ਬੱਸਾਂ ਵਿੱਚ ਸਵਾਰੀਆਂ ਦੀ ਓਵਰਲੋਡ ਗਿਣਤੀ ਕਿਤੇ ਨਾ ਕਿਤੇ ਇਹ ਇਸਾਰਾ ਕਰਦੀ ਹੈ ਕੇ ਬੱਚਿਆਂ ਨੂੰ ਸਕੂਲਾਂ ਤੋ ਦੂਰ ਰੱਖਣਾ ਉਹਨਾਂ ਦੀ ਪੜ੍ਹਾਈ ਨੂੰ ਖਤਮ ਕਰਨਾ ਹੈ। ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੀ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਜਿਸ ਤਰ੍ਹਾਂ ਵੱਖ ਵੱਖ ਸੈਂਟਰਾ, ਸਿਨੇਮਾ ਘਰ ਅਤੇ ਹੋਰ ਭੀੜ ਵਾਲੀਆਂ ਥਾਵਾਂ ਨੂੰ ਖੋਲ੍ਹਿਆ ਗਿਆ ਹੈ ਉਸੇ ਤਰ੍ਹਾਂ ਹੀ ਪ੍ਰਾਇਮਰੀ ਸਕੂਲਾਂ ਨੂੰ ਵੀ ਖੋਲ੍ਹਣਾ ਚਾਹੀਦਾ ਹੈ ਤਾਂ ਜੋ ਇਮਤਿਹਾਨਾਂ ਦੇ ਦਿਨਾਂ ਵਿੱਚ ਬੱਚਿਆਂ ਨੂੰ ਪੜ੍ਹਨ ਵੱਲ ਪ੍ਰੇਰਿਤ ਕੀਤਾ ਜਾਵੇ।
ਜਥੇਬੰਦੀ ਪੰਜਾਬ ਦੇ ਸੂਬਾ ਜੁਆਇੰਟ ਸਕੱਤਰ ਰਕੇਸ਼ ਕੁਮਾਰ ਬਰੇਟਾ ਨੇ ਕਿਹਾ ਕਿ ਪ੍ਰਾਇਮਰੀ ਸਿੱਖਿਆ ਬਹੁਤ ਲਾਜਮੀ ਹੈ ਇਹ ਤਾਂ ਹੀ ਸੰਭਵ ਹੈ ਜੇਕਰ ਸਰਕਾਰੀ,ਪ੍ਰਇਵੇਟ ਸਕੂਲਾਂ ਵਿੱਚ ਪੜ੍ਹਦੇ ਸਮੂਹ ਵਿਦਿਆਰਥੀਆਂ ਨੂੰ ਸਕੂਲਾਂ ਨਾਲ ਜੋੜਿਆ ਜਾਵੇ। ਆਨਲਾਈਨ ਸਿੱਖਿਆ ਕਿਤੇ ਮੋਬਾਇਲ ਫੋਨ ਦੇ ਨਾਲ ਨਾਲ ਲੈਪਟਾਪ ਦੀ ਵੀ ਮੰਗ ਕਰਦੀ ਹੈ ਜਿਸ ਤੋਂ ਪੰਜਾਬ ਦੇ ਬੱਚੇ ਬਿਲਕੁਲ ਕੋਰੇ ਹਨ। ਜਥੇਬੰਦੀ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਜਸ਼ਨਦੀਪ ਕੁਲਾਣਾ ਨੇ ਬੋਲਦਿਆਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ 9 ਫਰਵਰੀ ਤੋਂ ਬਾਅਦ ਪ੍ਰਾਇਮਰੀ ਸਕੂਲਾਂ ਨੂੰ ਖੋਲ੍ਹਿਆ ਜਾਵੇ ਤਾਂ ਜੋ ਬੱਚਿਆਂ ਨੂੰ ਪੜ੍ਹਾਈ ਨਾਲ ਜੋੜਿਆ ਜਾਵੇ।ਉਨ੍ਹਾਂ ਕਿਹਾ ਕਿ ਉਹ ਓਮੀਕਰੋਮ ਨੂੰ ਧਿਆਨ ਵਿੱਚ ਰੱਖਦਿਆਂ ਬੱਚਿਆਂ ਨੂੰ ਹੈਲਥ ਸਬੰਧੀ ਜ਼ਰੂਰੀ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾਣ ਅਤੇ ਲੋੜਵੰਦ ਬੱਚਿਆਂ ਦਾ ਟੀਕਾਕਰਨ ਕਰਕੇ ਬੱਚਿਆਂ ਨੂੰ ਮੁੜ ਸਿੱਖਿਆ ਨਾਲ ਜੋੜਿਆ ਜਾਵੇ ਤਾਂ ਜੋ ਪਿਛਲੇ ਦੋ ਸਾਲਾਂ ਤੋਂ ਹੋ ਰਿਹਾ ਪੜ੍ਹਾਈ ਦਾ ਨੁਕਸਾਨ ਪੂਰਾ ਕੀਤਾ ਜਾ ਸਕੇ। ਉਨ੍ਹਾਂ ਪੰਜਾਬ ਸਰਕਾਰ ਅਤੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਸਹੀ ਹਲਾਤਾਂ ਅਨੁਸਾਰ ਸਕੂਲ ਖੋਲ੍ਹੇ ਜਾਣ।