ਆਪਣੀ ਪੋਸਟ ਇਥੇ ਲੱਭੋ

Saturday, 8 January 2022

JAIL WARDER AND MATRON RECRUITMENT: 847 ਅਸਾਮੀਆਂ ਦੀ ਭਰਤੀ ਲਈ, ਕਾਉਂਸਲਿੰਗ ਸ਼ਡਿਊਲ ਜਾਰੀ

 


ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਇਸ਼ਤਿਹਾਰ ਨੰਬਰ 08 ਆਫ 2021 ਰਾਹੀਂ ਵਾਰਡਰ(ਜੇਲ੍ਹ) ਦੀਆਂ ਕੁੱਲ 815 ਅਤੇ ਮੈਟਰਨ(ਜੇਲ੍ਹ) ਦੀਆਂ ਕੁੱਲ 32 ਅਸਾਮੀਆਂ ਪ੍ਰਕਾਸ਼ਿਤ ਕੀਤੀਆਂ ਸਨ। ਇਸ ਭਰਤੀ ਪ੍ਰਕਿਰਿਆ ਸਬੰਧੀ ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ ਉਪਰੰਤ ਸਰੀਰਿਕ ਮਾਪ ਟੈਸਟ ਅਤੇ ਸਰੀਰਿਕ ਯੋਗਤਾ ਟੈਸਟ ਲਿਆ ਗਿਆ ਸੀ। ਜਿਸ ਦਾ ਨਤੀਜਾ ਮਿਤੀ 25.11.2021 ਨੂੰ ਬੋਰਡ ਦੀ ਵੈਬਸਾਈਟ ਤੇ ਪ੍ਰਕਾਸ਼ਿਤ ਕਰ ਦਿੱਤਾ ਗਿਆ ਹੈ। 

 ਸਰੀਰਿਕ ਮਾਪ ਟੈਸਟ ਅਤੇ ਸਰੀਰਿਕ ਯੋਗਤਾ ਟੈਸਟ ਵਿੱਚ ਯੋਗ ਪਾਏ ਗਏ ਉਮੀਦਵਾਰਾ ਨੂੰ ਮਿਤੀ 18 ਜਨਵਰੀ 2022 ਤੋਂ ਮਿਤੀ 03 ਫਰਵਰੀ 2022 ਤੱਕ ਦਫਤਰ ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਣ ਭਵਨ, ਸੈਕਟਰ-68, ਮੋਹਾਲੀ ਵਿਖੇ Annexure-A (download here)  ਮੁਤਾਬਿਕ ਕਾਊਂਸਲਿੰਗ ਲਈ ਸੱਦਿਆ ਜਾਂਦਾ ਹੈ। ਕਾਉਂਸਲਿੰਗ ਸਮੇਂ ਹਾਜਰ ਹੋਣ ਵਾਲੇ ਸਮੂਹ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਲੜੀ ਨੰਬਰ 3 ਤੋਂ 8 ਵਿੱਚ ਦਰਜ ਸ਼ਰਤਾਂ ਅਨੁਸਾਰ ਆਪਣੇ ਵਿਦਿਅਕ ਦਸਤਾਵੇਜ਼, ਰਾਖਵਾਂਕਰਨ ਨਾਲ ਸਬੰਧਤ ਦਸਤਾਵੇਜ਼, ਪਹਿਚਾਣ ਪੱਤਰ ਅਤੇ ਹੋਰ ਲੋੜੀਂਦੇ ਦਸਤਾਵੇਜ਼ ਹਰ ਪੱਖੋ ਮੁਕੰਮਲ ਕਰ ਲੈਣ ਤਾਂ ਜੋ ਕਾਊਂਸਲਿੰਗ ਦੌਰਾਨ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ:-
Download counseling schedule here

RECENT UPDATES

Today's Highlight

PUNJAB SCHOOL CLOSED: ਸਕੂਲਾਂ ਨੂੰ ਖੋਲ੍ਹਣ ਦਾ ਫੈਸਲਾ

ਮੋਹਾਲੀ, 25 ਜਨ਼ਵਰੀ  ਪੰਜਾਬ ਸਰਕਾਰ ਵਲੋਂ  ਜਾਰੀ ਹੁਕਮਾਂ ਵਿੱਚ  ਸਮੂਹ  ਵਿਦਿਅਕ ਅਦਾਰਿਆਂ ਨੂੰ 25 ਜਨਵਰੀ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਸਕੂਲਾਂ ਨੂੰ ਵਿਦਿਆ...