ਸਕੂਲੀ ਸਿੱਖਿਆ ਲਈ ਯੋਗ ਅਗਵਾਈ ਵਿਸ਼ੇ 'ਤੇ ਚਰਚਾ

 ਸਕੂਲੀ ਸਿੱਖਿਆ ਲਈ ਯੋਗ ਅਗਵਾਈ ਵਿਸ਼ੇ 'ਤੇ ਚਰਚਾ

ਅਗਵਾਈ ਲਈ ਕੌਮੀ ਮਿਸ਼ਨ ਪ੍ਰੋਗਰਾਮ ਤਹਿਤ ਸਿੱਖਿਆ ਵਿਭਾਗ ਪੰਜਾਬ ਵੱਲੋਂ ਇੱਕ ਰੋਜ਼ਾ ਵਰਕਸ਼ਾਪ ਆਯੋਜਿਤ

ਚੰਡੀਗੜ੍ਹ/ਐੱਸ.ਏ.ਐੱਸ. ਨਗਰ 24 ਜਨਵਰੀ ( ਚਾਨੀ)

ਸਕੂਲ ਸਿੱਖਿਆ ਵਿਭਾਗ ਵੱਲੋਂ ਸਕੱਤਰ ਸਕੂਲ ਸਿੱਖਿਆ ਪੰਜਾਬ ਅਜੋਏ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਪ੍ਰਦੀਪ ਕੁਮਾਰ ਅਗਰਵਾਲ ਦੀ ਦੇਖ-ਰੇਖ ਹੇਠ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਉਪਰਾਲਿਆਂ ਸਦਕਾ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ, ਕੰਮ ਕਰਦੇ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਸਿੱਖਿਆਦਾਇਕ ਵਾਤਾਵਰਨ ਪ੍ਰਦਾਨ ਕਰਵਾਉਣ ਹਿੱਤ ਯੋਗ ਮਾਹੌਲ ਦੇਣ ਲਈ ਅਗਵਾਈ ਕਰਤਾ (ਮੈਂਟਰ) ਦੀ ਸਾਕਾਰਾਤਮਕ ਭੂਮਿਕਾ ਅਤੇ ਇਸਦੇ ਪ੍ਰਾਪਤ ਕੀਤੇ ਜਾ ਸਕਣ ਵਾਲੇ ਉਦੇਸ਼ਾਂ ਸਬੰਧੀ ਆਨਲਾਇਨ ਚਰਚਾ ਕਰਵਾਈ। ਸਮੂਹ ਭਾਗ ਲੈਣ ਆਏ ਮੈਂਬਰਾਂ ਨੂੰ ਡਾ ਜਰਨੈਲ ਸਿੰਘ ਕਾਲੇਕੇ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਨੇ ਜੀ ਆਇਆ ਨੂੰ ਕਿਹਾ। ਇਸ ਚਰਚਾ ਵਿੱਚ ਦਿੱਲੀ ਤੋਂ ਡਾ. ਜਯੇਸ਼ ਪਟੇਲ ਡਿਪਟੀ ਸੈਕਟਰੀ ਐਨ.ਸੀ.ਟੀ.ਈ. ਨੇ ਵੀ ਵਿਸ਼ੇਸ਼ ਮਾਹਿਰਾਂ ਦੀ ਟੀਮ ਨਾਲ ਹਿੱਸਾ ਲਿਆ। ਡਾ. ਜਯੇਸ਼ ਪਟੇਲ ਨੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਐੱਨਸੀਟੀਈ ਨੂੰ ਦੋ ਦਸਤਾਵੇਜ਼ ਤਿਆਰ ਕਰਨ ਲਈ ਕਾਰਜ ਮਿਲਿਆ ਹੈ। ਇਹਨਾਂ ਦਸਤਾਵੇਜਾਂ ਨੂੰ ਤਿਆਰ ਕਰਨ ਲਈ ਇਹ ਖੁੱਲ੍ਹੀ ਚਰਚਾ ਰੱਖੀ ਗਈ ਹੈ ਜਿਸ ਵਿੱਚ ਪੰਜਾਬ ਦੇ ਸਿੱਖਿਆ ਮਾਹਿਰ, ਅਧਿਆਪਕ ਅਤੇ ਅਧਿਕਾਰੀ ਵੀ ਭਾਗ ਲੈ ਰਹੇ ਹਨ। ਹੁਣ ਤੱਕ ਖੁੱਲ੍ਹੀ ਚਰਚਾ ਦੇ 11-11 ਪ੍ਰੋਗਰਾਮ ਮੁਕੰਮਲ ਕੀਤੇ ਜਾ ਚੁੱਕੇ ਹਨ। ਉਹਨਾਂ ਕਿਹਾ ਕਿ ਨੈਸ਼ਨਲ ਮੈਂਟਰਿੰਗ ਮਿਸ਼ਨ (ਐੱਨ.ਐੱਮ.ਐੱਮ.) ਲਈ ਬਹੁਤ ਵਧੀਆ ਸੁਝਾਅ ਮਿਲਣਗੇ ਜਿਸ ਨਾਲ ਬਹੁਤ ਵਧੀਆ ਦਸਤਾਵੇਜ਼ ਤਿਆਰ ਹੋ ਕੇ ਸਾਹਮਣੇ ਆਏਗਾ।



ਇਸ ਮੌਕੇ ਚਰਚਾ ਵਿੱਚ ਭਾਗ ਲੈਣ ਵਾਲਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਉਹਨਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਮੈਂਟਰਿੰਗ (ਅਗਵਾਈ) ਦੀ ਪ੍ਰਕਿਰਿਆ ਨੂੰ ਮਹੱਤਵਪੂਰਨ ਦੱਸਿਆ। ਉਹਨਾਂ ਕਿਹਾ ਕਿ ਇਹ ਇੱਕ ਕਿਸਮ ਦਾ ਆਤਮ-ਵਿਸ਼ਵਾਸ਼ ਪੈਦਾ ਕਰੇ। ਮੈਂਟਰ ਆਪਣੇ ਸਾਥੀ ਦਾ ਰਾਹ ਦਸੇਰਾ ਬਣੇ। ਮੈਂਟਰਿੰਗ ਪ੍ਰਕਿਰਿਆ ਨਾਲ ਸਿੱਖਿਆ ਦਾ ਮਾਹੌਲ ਸਾਜਗਾਰ ਬਣੇ ਤਾਂ ਜੋ ਬੱਚਿਆਂ ਨੂੰ ਇਸਦਾ ਵੱਧ ਤੋਂ ਵੱਧ ਲਾਭ ਹੋ ਸਕੇ। 

ਇਸ ਚਰਚਾ ਵਿੱਚ ਡਾ. ਜਰਨੈਲ ਸਿੰਘ ਕਾਲੇਕੇ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ, ਸਹਾਇਕ ਡਾਇਰੈਕਟਰ ਡਾ. ਮਨਿੰਦਰ ਸਿੰਘ ਸਰਕਾਰੀਆ, ਰਾਜੇਸ਼ ਕੁਮਾਰ ਭਾਰਦਵਾਜ ਸਹਾਇਕ ਡਾਇਰੈਕਟਰ, ਪ੍ਰਭਜੋਤ ਕੌਰ ਸਹਾਇਕ ਡਾਇਰੈਕਟਰ, ਜਯੋਤੀ ਸੋਨੀ ਸਹਾਇਕ ਡਾਇਰੈਕਟਰ, ਹਰਪ੍ਰੀਤ ਸਿੰਘ ਸਹਾਇਕ ਡਾਇਰੈਕਟਰ, ਨਿਰਮਲ ਕੌਰ ਸਟੇਟ ਰਿਸੋਰਸ ਪਰਸਨ, ਪ੍ਰੋ. ਸੁਖਵਿੰਦਰ ਕੌਰ ਮੁਖੀ ਸਿੱਖਿਆ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਸੁਨੀਲ ਕੁਮਾਰ, ਪ੍ਰਦੀਪ ਛਾਬੜਾ, ਵਰਿੰਦਰ ਸੇਖੋਂ, ਸੀਮਾ ਵਾਲੀਆ ਸਟੇਟ ਰਿਸੋਰਸ ਪਰਸਨ, ਰਾਜਿੰਦਰ ਸਿੰਘ ਚਾਨੀ ਸਟੇਟ ਮੀਡੀਆ ਕੋਆਰਡੀਨੇਟਰ, ਡਾ. ਬੂਟਾ ਸਿੰਘ ਪ੍ਰਿੰਸੀਪਲ ਡਾਇਟ ਮਾਨਸਾ, ਡਾ. ਆਨੰਦ ਗੁਪਤਾ ਪ੍ਰਿੰਸੀਪਲ ਡਾਇਟ ਫਤਹਿਗੜ੍ਹ ਸਾਹਿਬ, ਡਾ.ਹਰਪਾਲ ਸਿੰਘ ਬਾਜਕ ਸਟੇਟ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਇਮਰੀ, ਚੰਦਰ ਸ਼ੇਖਰ ਜਲੰਧਰ, ਸਤਨਾਮ ਸਿੰਘ ਹੁਸ਼ਿਆਰਪੁਰ, ਗੁਰਤੇਜ ਸਿੰਘ, ਗੁਰਿੰਦਰ ਕੌਰ, ਹਰਜੀਤ ਕੌਰ, ਨੀਲਮ ਕੁਮਾਰੀ, ਜਸਕਰਨ ਸਿੰਘ ਬੀਪੀਈਓ ਪਟਿਆਾਲਾ, ਪ੍ਰਿੰਸੀਪਲ ਸ਼ੰਕਰ ਚੌਧਰੀ ਫਾਜ਼ਿਲਕਾ, ਪ੍ਰਿੰਸੀਪਲ ਰਾਜੇਸ਼ ਜੈਨ ਰੂਪਨਗਰ, ਰੁਪਿੰਦਰ ਕੌਰ ਲੁਧਿਆਣਾ, ਗੁਰਦਮਨਪ੍ਰੀਤ ਕੌਰ ਫਤਿਹਗੜ੍ਹ ਸਾਹਿਬ,ਭੁਪਿੰਦਰ ਸਿੰਘ ਖਰੜ, ਮਹਿੰਦਰ ਸਿੰਘ ਸ਼ੈਲੀ ਫਿਰੋਜ਼ਪੁਰ, ਜਸਪ੍ਰੀਤ ਸਿੰਘ ਫਤਿਹਗੜ੍ਹ ਸਾਹਿਬ, ਦੀਪਿਕਾ ਛਿੱਬਰ ਮੋਹਾਲੀ, ਰਾਜਵੰਤ ਸਿੰਘ ਪਟਿਆਲਾ, ਅਵਨਿੰਦਰ ਸਿੰਘ ਫਤਿਹਗੜ੍ਹ ਸਾਹਿਬ, ਵਿਵੇਕ ਸ਼ੌਨਿਕ ਮੋਹਾਲੀ, ਜਸਵੀਰ ਸਿੰਘ ਲੁਧਿਆਣਾ, ਗੁਰਿੰਦਰ ਸਿੰਘ ਲੁਧਿਆਣਾ, ਹਰਮਨਦੀਪ ਸਿੰਘ ਸੰਗਰੂਰ, ਸੀਮਾ ਸ਼ਰਮਾ ਮੋਹਾਲੀ, ਦੀਪਿਕਾ ਸ਼ਰਮਾ ਮੋਹਾਲੀ, ਅਭਿਨਵ ਜੋਸ਼ੀ ਪਟਿਆਲਾ, ਬੰਦਨਾ ਪੁਰੀ ਪ੍ਰਿੰਸੀਪਲ ਮੁਧੋ ਸੰਗਤੀਆਂ, ਸੁਮਿਤ ਬਾਂਸਲ ਦੱਪਰ, ਪ੍ਰਿੰਸੀਪਲ ਪਰਮਲ ਸਿੰਘ ਨਦਾਮਪੁਰ ਪਟਿਆਲਾ, ਨਿਧੀ ਗੁਪਤਾ, ਮਨਪ੍ਰੀਤ ਸਿੰਘ, ਨਿਤਿਨ, ਜੈਸਮੀਨ ਢੀਂਗਰਾ, ਅਮਰਦੀਪ ਸਿੰਘ ਬਾਠ, ਅਸ਼ੋਕ ਕੁਮਾਰ, ਸੰਜੇ ਸ਼ਰਮਾ ਸਾਂਝੀ ਸਿੱਖਿਆ, ਇਸ਼ਪ੍ਰੀਤ ਕੌਰ, ਮਮਤਾ, ਮਲਿਕਾ ਅਤੇ ਹੋਰ ਰਿਸੋਰਸ ਪਰਸਨਾਂ ਨੇ ਭਾਗ ਲਿਆ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends