ਨਿਪੁੰਨ ਭਾਰਤ ਤਹਿਤ ਦੀ ਇੱਕ ਰੋਜ਼ਾ ਵਰਕਸ਼ਾਪ ਸ਼ੁਰੂ
ਅਧਿਆਪਕਾਂ ਨੂੰ ਕੋਵਿਡ ਨਿਯਮਾਂ ਦੀ ਪਾਲਣਾ ਕਰਨ 'ਤੇ ਵਿਸ਼ੇਸ਼ ਜ਼ੋਰਦੇਣ ਲਈ ਕਿਹਾ-ਸੁਰਜੀਤ ਸਿੰਘ ਬੀ. ਪੀ.ਈ.ਓ ਡਾਰੀਆਂ
ਸ਼ੰਭੂ 7 ਜਨਵਰੀ( ਚਾਨੀ ) ਅੱਜ ਬੀ.ਪੀ.ਈ.ਓ ਦਫਤਰ ਡਾਹਰੀਆਂ ਵਿਖੇ ਬਣੇ ਬੀ.ਆਰ.ਸੀ ਵਿੱਚ ਸੁਰਜੀਤ ਸਿੰਘ ਬੀ.ਪੀ.ਈ.ਓ.ਦੀ ਅਗਵਾਈ ਤਹਿਤ ਬਲਾਕ ਡਾਹਰੀਆਂ ਵਿੱਚ ਪੈਂਦੇ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਦੀ ਇੱਕ ਰੋਜ਼ਾ ਵਰਕਸ਼ਾਪ ਸ਼ੁਰੂ ਕੀਤੀ ਗਈ। ਇਸ ਟ੍ਰੇਨਿੰਗ ਵਿੱਚ ਬੀ.ਐਮ.ਟੀ ਰਾਜ ਕੁਮਾਰ ਨੇ ਅਧਿਆਪਕਾਂ ਨੂੰ ਨਿਪੁੰਨ ਭਾਰਤ ਤਹਿਤ ਚੱਲ ਰਹੇ ਪ੍ਰੋਗਰਾਮ ਵਾਰੇ ਜਾਣਕਾਰੀ ਦਿੱਤੀ ਅਤੇ ਇਸ ਪ੍ਰੋਗਰਾਮ ਵਿੱਚ ਪ੍ਰੀ-ਪ੍ਰਾਇਮਰੀ ਤੋਂ ਲੈ ਕੇ ਤੀਜੀ ਜਮਾਤ ਤੱਕ ਬੱਚਿਆਂ ਨੂੰ ਬੁਨਿਆਦੀ ਗਿਆਨ 'ਤੇ ਸੰਖਿਆ ਗਿਆਨ ਬਾਰੇ ਵਿਸਤਾਰ ਪੂਰਵਕ ਅਧਿਆਪਕਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਬੀ.ਪੀ.ਈ.ਓ ਡਾਹਰੀਆਂ ਸੁਰਜੀਤ ਸਿੰਘ ਨੇ ਅਧਿਆਪਕਾਂ ਨੂੰ ਸਕੂਲਾਂ ਵਿੱਚ 100 ਦਿਨਾਂ ਦੀ ਪੜ੍ਹਨ ਮੁਹਿੰਮ, ਦਾਖ਼ਲਾ ਮੁਹਿੰਮ ਸ਼ੁਰੂ ਕਰਨ 'ਤੇ ਕੋਵਿਡ ਤਹਿਤ ਸਕੂਲ ਬੰਦ ਹੋਣ ਕਾਰਨ ਬੱਚਿਆਂ ਨੂੰ ਸੋਸ਼ਲ ਮੀਡੀਆ ਰਾਹੀਂ ਜਾਂ ਮਾਤਾ-ਪਿਤਾ ਨਾਲ ਸੰਪਰਕ ਕਰਨ ਲਈ ਕਿਹਾ ਗਿਆ। ਅੱਜ ਦੀ ਇਸ ਵਰਕਸ਼ਾਪ ਵਿੱਚ ਕੋਵਿਡ ਦਾ ਵਿਸ਼ੇਸ਼ ਧਿਆਨ ਰੱਖਦੇ ਹੋਏ , ਸਿਰਫ 20 ਅਧਿਆਪਕਾਂ ਨੇ ਹਿੱਸਾ ਲਿਆ। ਇੰਚਾਰਜ ਸੀ.ਐਚ.ਟੀ ਇਕਬਾਲ ਕੌਰ ਜੀ ਨੇ ਵੀ ਆਪਣੀ ਡਿਊਟੀ ਬਖੂਬੀ ਨਿਭਾਈ। ਇਸ ਮੌਕੇ 'ਤੇ ਜ਼ਿਲ੍ਹਾ ਪਟਿਆਲਾ ਦੇ ਮੀਡੀਆ ਕੋਆਰਡੀਨੇਟਰ ਮੇਜਰ ਸਿੰਘ 'ਤੇ ਅਨੂਪ ਸ਼ਰਮਾ ਪ੍ਰਿੰਟ ਮੀਡੀਆ ਕੋਆਰਡੀਨੇਟਰ ਨੇ ਵੀ ਹਿੱਸਾ ਲਿਆ। ਬਲਾਕ ਮੀਡੀਆ ਕੋਆਰਡੀਨੇਟਰ ਸਤਨਾਮ ਸਿੰਘ ਇੰਚਾਰਜ ਸ.ਐਲੀ ਸਕੂਲ ਹਰਪਾਲਾਂ ਨੇ ਪ੍ਰਿੰਟ ਅਤੇ ਸੋਸ਼ਲ ਮੀਡੀਆ ਦੀ ਜਿੰਮੇਵਾਰੀ ਬਾਖ਼ੂਬੀ ਨਿਭਾਈ।