ਭਾਰੀ ਮੀਂਹ ਦੌਰਾਨ ਅੱਧੀ ਰਾਤ 82 ਦਿਨਾਂ ਦੇ ਸੰਘਰਸ਼ ਤੋਂ ਬਾਅਦ ਟੈਂਕੀ ਤੋਂ ਉਤਾਰੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਪਰਮਪਾਲ ਅਤੇ ਅਮਨ ਰਾਣਾ ਫਾਜ਼ਿਲਕਾ

 ਭਾਰੀ ਮੀਂਹ ਦੌਰਾਨ ਅੱਧੀ ਰਾਤ 82 ਦਿਨਾਂ ਦੇ ਸੰਘਰਸ਼ ਤੋਂ ਬਾਅਦ ਟੈਂਕੀ ਤੋਂ ਉਤਾਰੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਪਰਮਪਾਲ ਅਤੇ ਅਮਨ ਰਾਣਾ ਫਾਜ਼ਿਲਕਾ


ਅਧਿਆਪਕ ਆਗੂ ਹਰਪਾਲ ਕੌਰ ਦੀ ਅਗਵਾਈ ਚ ਹੋਈਆਂ ਮੀਟਿੰਗਾਂ ਰੰਗ ਲਿਆਈਆਂ


ਆਰਟ ਐਂਡ ਕਰਾਫਟ,ਮਾਸਟਰ ਕੇਡਰ,ਲੈਕਚਰਾਰ ਪੋਸਟਾਂ ਕੱਢਣ 'ਤੇ ਸਿੱਖਿਆ ਮੰਤਰੀ ਦਾ ਕੀਤਾ ਧੰਨਵਾਦ



ਚੰਡੀਗੜ੍ਹ 8 ਜਨਵਰੀ(ਹਰਦੀਪ ਸਿੰਘ ਸਿੱਧੂ) ਸਿੱਖਿਆ ਮੰਤਰੀ ਪ੍ਰਗਟ ਸਿੰਘ ਨਾਲ ਉਨ੍ਹਾਂ ਦੇ ਨਿਵਾਸ ਸਥਾਨ ਚੰਡੀਗੜ੍ਹ ਵਿਖੇ ਮਜ੍ਹਬੀ ਸਿੱਖ ਵਾਲਮੀਕਿ ਭਲਾਈ ਫਰੰਟ ਪੰਜਾਬ ਦੀ ਪ੍ਰਧਾਨ ਅਤੇ ਅਧਿਆਪਕ ਆਗੂ ਹਰਪਾਲ ਕੌਰ ਮਾਨਸਾ ਦੀ ਅਗਵਾਈ ਚ ਹੋਈਆਂ ਲਗਾਤਾਰ ਮੀਟਿੰਗਾਂ ਰੰਗ ਲਿਆਈਆਂ,ਚੋਣਾਂ ਜਾਬਤਾ ਲੱਗਣ ਤੋਂ ਐਨ ਪਹਿਲਾ ਸਿਰੇ ਚੜ੍ਹੇ ਹੱਕੀ ਮਸਲਿਆਂ ਨੂੰ ਲੈ ਕੇ ਬੇਰੁਜ਼ਗਾਰ ਅਧਿਆਪਕ ਆਪਣੇ ਹੱਕੀ ਸੰਘਰਸ਼ ਤੇ ਮਾਣ ਮਹਿਸੂਸ ਕਰ ਰਹੇ ਹਨ, ਪਰ ਉਨ੍ਹਾਂ ਦੇ ਹੱਕੀ ਸੰਘਰਸ਼ ਭਵਿੱਖ ਚ ਜਾਰੀ ਰਹਿਣਗੇ। ਉਨ੍ਹਾਂ ਨੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਅਤੇ ਅਧਿਆਪਕ ਆਗੂ ਹਰਪਾਲ ਕੌਰ ਦਾ ਧੰਨਵਾਦ ਕੀਤਾ। ਟੈਂਕੀ 'ਤੇ ਚੜ੍ਹੇ ਪਰਮਪਾਲ ਨੁਕੇਰੀਆਂ, ਸੰਦੀਪ ਰਾਣਾ ਨੂੰ 82 ਦਿਨਾਂ ਤੋਂ ਬਾਅਦ ਖਰੜ ਟੈਂਕੀ ਤੋਂ ਲਾਹਿਆ ਗਿਆ।

Also read: 

ਪੰਜਾਬ ਚੋਣਾਂ 2022 ਦੇਖੋ ਮਹੱਤਵ ਪੂਰਨ ਅਪਡੇਟ ਇਥੇ‌ 

ELECTION CODE OF CONDUCT: ਨਵੀਆਂ ਭਰਤੀਆਂ/ ਬਦਲੀਆਂ  ਤੇ ਜੁਆਇੰਨ ਕਰਨ ਲਈ ਰੋਕ

6TH PAY COMMISSION : READ ALL NEW NOTIFICATION HERE

PSEB 2ND TERM EXAM SYALLABUS MODEL TEST PAPER DOWNLOAD HERE


 5994 ਈ ਟੀ ਟੀ ਪੋਸਟਾਂ ਦੀ ਆਨਲਾਈਨ ਭਰਤੀ ਪ੍ਰੀਕ੍ਰਿਆ ਜਲਦੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਵਲੰਟੀਅਰ ਅਧਿਆਪਕਾਂ ਦੇ 6600 ਰੁਪਏ ਦੇ ਵਾਧੇ ਦੀ ਫਾਈਲ ਵਿੱਤ ਵਿਭਾਗ ਕੋਲ ਸੀ ਅਤੇ ਇਸ ਸਬੰਧੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਵੀ ਮੁੱਦਾ ਠੋਸ ਰੂਪ ਵਿੱਚ ਉਠਾਇਆ ਗਿਆ।ਪਰ ਬੇਰੁਜ਼ਗਾਰ ਅਧਿਆਪਕ, ਭਰਾਤਰੀ ਜਥੇਬੰਦੀਆਂ ਇਸ ਪੱਖੋਂ ਨਿਰਾਸ਼ ਹਨ ਕਿ ਮੁੱਖ ਮੰਤਰੀ ਦਾ ਹੁੰਗਾਰਾ ਨਾ ਪੱਖੀਂ ਰਿਹਾ।  

              ਵੱਖ ਵੱਖ ਮੀਟਿੰਗ ਦੌਰਾਨ ਇਸ ਤੋਂ ਪਹਿਲਾ ਆਗੂਆਂ ਨੇ 5994,2364 ਪੋਸਟਾਂ ਦੀ ਭਰਤੀ ਪ੍ਰੀਕ੍ਰਿਆ ਨੂੰ ਸ਼ੁਰੂ ਕਰਨ,ਵਲੰਟੀਅਰਾਂ ਦੇ ਵਾਧੇ ਭੱਤੇ ਦਾ ਨੋਟੀਫਿਕੇਸ਼ਨ ਜਾਰੀ ਕਰਨ,ਵੱਖ ਵੱਖ ਭਰਤੀਆਂ ਨੂੰ ਮੁਕੰਮਲ ਕਰਨ ਅਤੇ ਹੋਰ ਵੱਖ ਵੱਖ ਅਧਿਆਪਕਾਂ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਉਠਾਇਆ। 

         ਮਜ੍ਹਬੀ ਸਿੱਖ ਵਾਲਮੀਕਿ ਭਲਾਈ ਫਰੰਟ ਪੰਜਾਬ ਦੀ ਪ੍ਰਧਾਨ ਅਤੇ ਅਧਿਆਪਕ ਆਗੂ ਮੈਡਮ ਹਰਪਾਲ ਕੌਰ ਨੇ ਦੱਸਿਆ ਪਿਛਲੇ ਸਮੇਂ ਤੋਂ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨਾਲ ਲਗਾਤਾਰ ਹੋ ਰਹੀਆਂ ਮੀਟਿੰਗਾਂ ਤੋਂ ਬਾਅਦ ਅੱਜ ਵੱਖ ਵੱਖ ਅਧਿਆਪਕ ਕੇਡਰਾਂ ਦੇ ਮਸਲਿਆਂ ਨੂੰ ਫਿਰ ਗੰਭੀਰਤਾ ਨਾਲ ਵਿਚਾਰਿਆ ਗਿਆ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੇ ਮਸਲਿਆਂ ਪ੍ਰਤੀ ਕਾਨੂੰਨ ਅਨੁਸਾਰ ਜੋ ਹੋਇਆ,ਉਹ ਹਰ ਹਾਲਤ ਵਿਚ ਕਰਵਾਇਆ ਜਾਵੇਗਾ।ਮੈਡਮ ਹਰਪਾਲ ਕੌਰ ਨੇ ਦੱਸਿਆ ਕਿ ਬੇਸ਼ੱਕ 6635 ਦੀ ਭਰਤੀ ਦਾ ਮਸਲਾ ਕੋਰਟ ਅਧੀਨ ਹੈ,ਪਰ ਸਿੱਖਿਆ ਮੰਤਰੀ ਦੇ ਅੰਦੇਸ਼ਾ ਤੋਂ ਬਾਅਦ ਇਸ ਭਰਤੀ ਨੂੰ ਨੇਪਰੇ ਚਾੜ੍ਹਨ ਲਈ ਸਿੱਖਿਆ ਵਿਭਾਗ ਆਪਣੀ ਸਾਰੀ ਪ੍ਰੀਕ੍ਰਿਆ ਪੂਰੀ ਕਰ ਰਿਹਾ ਹੈ ਤਾਂ ਕਿ ਕੋਰਟ ਦੇ ਫੈਸਲੇ ਤੋਂ ਅਧਿਆਪਕਾਂ ਨੂੰ ਤਰੁੰਤ ਨਿਯੁਕਤੀ ਪੱਤਰ ਦਿੱਤੇ ਜਾਣ। 

          ਇਸ ਮੌਕੇ ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ, ਅਧਿਆਪਕ ਆਗੂ ਅਕਬਰ ਸਿੰਘ ਬੱਪੀਆਣਾ,ਮਨਿੰਦਰਜੀਤ ਸਿੰਘ ਯੂਥ ਪ੍ਰਧਾਨ ਮਜ੍ਹਬੀ ਸਿੱਖ ਵਾਲਮੀਕਿ ਭਲਾਈ ਫਰੰਟ ਪੰਜਾਬ, ਈ ਟੀ ਟੀ ਟੈੱਟ ਪਾਸ ਜਥੇਬੰਦੀ ਦੇ ਪ੍ਰਧਾਨ ਦੀਪਕ ਕੰਬੋਜ,ਨਿਰਮਲ ਜ਼ੀਰਾ, ਸੰਦੀਪ ਸਾਮਾ,ਸੁਰਿੰਦਰਪਾਲ ਗੁਰਦਾਸਪੁਰ,

ਪਰਮਪਾਲ ਨੁਕੇਰੀਆਂ,ਅਮਨ ਰਾਣਾ ਫ਼ਾਜ਼ਿਲਕਾ,ਦਾਨਿਸ਼ ਭੱਟੀ,ਕੁਲਦੀਪ ਖੋਖਰ ,ਗੁਰਪ੍ਰੀਤ ਫਾਜ਼ਿਲਕਾ, ਸ਼ਲਿੰਦਰ ਕੰਬੋਜ,ਰਜ਼ੀਨਾ ਖਾਨ,ਸੋਨੀਆ ਪਟਿਆਲਾ, ਹਰਪ੍ਰੀਤ ਕੌਰ,ਸੰਦੀਪ ਕੌਰ ,ਐੱਮ ਪੀ ਕੇਵਲ ਸਿੰਘ,ਅਤੇ ਵੱਡੀ ਗਿਣਤੀ ਵਿੱਚ ਈ ਟੀ ਟੀ ਟੈੱਟ ਪਾਸ ਲੜਕੇ ਲੜਕੀਆਂ ਅਧਿਆਪਕ ਹਾਜ਼ਰ ਸਨ।

💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends