ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਮਨਾਇਆ ਲੋਹੜੀ ਦਾ ਤਿਉਹਾਰ
ਪ੍ਰਧਾਨ ਡਾ. ਗਗਨਦੀਪ ਸਿੰਘ ਅਤੇ ਸੈਕਟਰੀ ਅਸ਼ਵਨੀ ਅਵਸਥੀ ਨੇ ਦਿੱਤੀਆਂ ਲੋਹੜੀ ਦੀਆਂ ਮੁਬਾਰਕਾਂ
ਆਪਣੀ ਸਾਰੀ ਟੀਮ ਦੇ ਸਹਿਯੋਗ ਨਾਲ ਵੱਧ ਤੋਂ ਵੱਧ ਸਮਾਜ ਸੇਵੀ ਕਾਰਜ ਕਰਾਂਗੇ : ਡਾ. ਗਗਨਦੀਪ ਸਿੰਘ
ਅਸ਼ਵਨੀ ਅਵਸਥੀ ਨੂੰ ਰੋਟਰੀ ਕਲੱਬ ਆਸਥਾ ਦੇ ਸਾਲ 2022-23 ਦੇ ਲਈ ਪ੍ਰਧਾਨ ਅਤੇ ਅਮਨ ਸ਼ਰਮਾ ਨੂੂੰ ਸੈਕਟਰੀ ਦੇ ਅਹੁਦੇ ਲਈ ਨਾਮਜਦ ਕੀਤਾ
ਅੰਮ੍ਰਿਤਸਰ :
ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ ਪ੍ਰਧਾਨ ਡਾ. ਗਗਨਦੀਪ ਸਿੰਘ ਅਤੇ ਸੈਕਟਰੀ ਅਸ਼ਵਨੀ ਅਵਸਥੀ ਦੀ ਅਗਵਾਈ ਵਿਚ ਲੋਹੜੀ ਦਾ ਤਿਉਹਾਰ ਸਮੂਹ ਮੈਂਬਰਾਂ ਨਾਲ ਸਥਾਨਕ ਹੋਟਲ ਵਿਖੇ ਧੂੰਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਆਈਪੀਡੀਜੀ ਸੀਏ ਦਵਿੰਦਰ ਸਿੰਘ ਸ਼ਾਮਿਲ ਹੋਏ।
ਇਸ ਦੌਰਾਨ ਲੋਹੜੀ ਦਾ ਭੁੱਗਾ ਬਾਲ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਲੋਹੜੀ ਦੀ ਰਸਮ ਅਦਾ ਕੀਤੀ ਗਈ। ਇਸ ਦੌਰਾਨ ਹਰ ਸਾਲ ਦੀ ਤਰ੍ਹਾਂ ਲੋਹੜੀ ਦੇ ਮੌਕੇ ਨਵੀਂ ਟੀਮ ਦੀ ਚੋਣ ਕੀਤੀ ਗਈ ਅਤੇ ਨਵੇਂ ਬੋਰਡ ਦਾ ਐਲਾਨ ਕੀਤਾ ਗਿਆ, ਜਿਸ ਵਿਚ ਅਸ਼ਵਨੀ ਅਵਸਥੀ ਨੂੰ ਰੋਟਰੀ ਕਲੱਬ ਆਸਥਾ ਦੇ ਸਾਲ 2022-23 ਦੇ ਲਈ ਪ੍ਰਧਾਨ ਅਤੇ ਅਮਨ ਸ਼ਰਮਾ ਨੂੂੰ ਸੈਕਟਰੀ ਦੇ ਅਹੁਦੇ ਲਈ ਨਾਮਜਦ ਕੀਤਾ ਗਿਆ। ਉਨ੍ਹਾਂ ਦੇ ਨਾਲ ਬਾਕੀ 18 ਮੈਂਬਰੀ ਟੀਮ ਦੇ ਵੱਖ-ਵੱਖ ਅਹੁਦਿਆਂ ਦਾ ਐਲਾਨ ਕੀਤਾ ਗਿਆ। ਇਸ ਮੌਕੇ ਮਾਸਟਰ ਆਫ ਸੈਰਾਮਨੀ ਦੀ ਰਸਮ ਹਰਦੇਸ਼ ਸ਼ਰਮਾ ਦਵੇਸਰ ਵਲੋਂ ਅਦਾ ਕੀਤੀ ਗਈ। ਰੋਟੇਰੀਅਨ ਅਸ਼ੋਕ ਸ਼ਰਮਾ ਨੇ ਨਵੇਂ ਬੋਰਡ ਦੇ ਨਾਲ ਆਏ ਹੋਏ ਨਵੇਂ ਮੈਂਬਰਾਂ ਨੂੰ ਜਾਣ-ਪਛਾਣ ਕਰਵਾਈ ਅਤੇ ਜੀ ਆਇਆ ਆਖਿਆ। ਇਸ ਮੌਕੇ ਡਾ. ਗਗਨਦੀਪ ਸਿੰਘ ਅਤੇ ਅਸ਼ਵਨੀ ਅਵਸਥੀ ਨੇ ਜਿੱਥੇ ਪਿਛਲੇ ਛੇ ਮਹੀਨੇ ਦੀ ਰਿਪੋਰਟ ਪੇਸ਼ ਕੀਤਾ, ਉਥੇ ਨਾਲ ਹੀ ਆਉਣ ਵਾਲੇ ਦਿਨਾਂ ਵਿਚ ਜਿਲ੍ਹਾ ਪ੍ਰਸ਼ਾਾਸਨ ਨਾਲ ਮਿਲ ਕੇ 15 ਤੋਂ 18 ਸਾਲ ਦੇ ਬੱਚਿਆਂ ਲਈ ਵੈਕਸ਼ੀਨੇਸ਼ਨ ਕੈਂਪ ਲਗਾਉਣ ਅਤੇ ਮੈਡੀਕਲ ਕੈਂਪ ਲਗਾਉਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਖਾਸ ਤੌਰ ’ਤੇ ਕੋਵਿਡ ਦੇ ਇਸ ਦੌਰ ਵਿਚ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਅਤੇ ਧੀਆਂ ਦੀ ਲੋਹੜੀ ਨੂੰ ਲਗਾਤਾਰ ਉਤਸ਼ਾਹਿਤ ਕਰਨ ਬਾਰੇ ਆਖਿਆ।
ਸਕੱਤਰ ਅਸ਼ਵਨੀ ਅਵਸਥੀ ਨੇ ਰੋਟਰੀ ਕਲੱਬ ਆਸਥਾ ਵਲੋਂ ਪਿਛਲੇ ਸਾਲ ਅਤੇ ਮੌਜੂਦਾ ਸਾਲ ’ਚ ਕਰਵਾਈਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਫ਼ਤ ਮੈਡੀਕਲ ਕੈਂਪ ਲਗਾਏ ਗਏ। ਵਾਤਾਵਰਨ ਨੂੰ ਹਰਿਆ-ਭਰਿਆ ਰੱਖਣ ਲਈ ‘ਬੂਟੇ ਲਗਾਓ’ ਮੁਹਿੰਮ ਤਹਿਤ ਤਕਰੀਬਨ 500 ਛਾਂਦਾਰ ਅਤੇ ਫ਼ਲਦਾਰ ਬੂਟੇ ਬਾਬਾ ਸੋਹਣ ਸਿੰਘ ਸੀਨੀਅਰ ਸੈਕੰਡਰੀ ਸਕੂਲ ਭਕਨਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਲਚੀਆਂ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰਾਂ ’ਚ ਲਗਾਏ ਗਏ। ਸਿਵਲ ਸਰਜਨ ਅੰਮ੍ਰਿਤਸਰ ਡਾ. ਚਰਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਦਵੇਸਰ ਕਾਲਜ ਦੇ ਸਹਿਯੋਗ ਨਾਲ ਕੋਵਿਡ ਵੈਕਸੀਨੇਸ਼ਨ ਕੈਂਪ ਲਗਵਾਇਆ ਗਿਆ ਜਿਸ ’ਚ ਤਕਰੀਬਨ 200 ਲੋਕਾਂ ਨੇ ਕੋਵਿਡਸ਼ੀਲਡ ਟੀਕਾ ਲਗਵਾਇਆ। ਗ਼ਰੀਬ ਅਤੇ ਵਿਧਵਾ ਔਰਤਾਂ ਨੂੰ ਰਾਸ਼ਨ ਵੰਡਿਆ ਗਿਆ। ਜ਼ਰੂਰਤਮੰਤ ਅੰਗਹੀਣ ਨੂੰ ਟ੍ਰਾਈ ਸਾਈਕਲ ਦਿੱਤਾ ਗਿਆ। ਇਕ ਗਰੀਬ ਬੱਚੀ ਨੂੰ ਬੀਐੱਸਸੀ ਨਰਸਿੰਗ ਕਰਨ ਲਈ ਲਗਾਤਾਰ ਤਿੰਨ ਸਾਲਾਂ ਤੋਂ ਮਾਲੀ ਮਦਦ ਦਿੱਤੀ ਜਾ ਰਹੀ ਹੈ। ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਵਿਿਦਆਰਥੀਆਂ ਨੂੰ ਗਰਮ ਕੋਟੀਆਂ ਅਤੇ ਜਰਾਬਾਂ ਦਿੱਤੀਆਂ ਗਈਆਂ। ਕੋਵਿਡ ਦੀ ਤੀਸਰੀ ਲਹਿਰ ਵੇਲੇ ਦੇਸ਼ ’ਚ ਪੈਦਾ ਹੋਈ ਆਕਸੀਜਨ ਕੀ ਘਾਟ ਨੂੰ ਦੂਰ ਕਰਨ ਲਈ ਇੰਟਰਨੈਸ਼ਨਲ ਗ੍ਰਾਂਟ ਤਹਿਤ ਦੋ ਆਕਸੀਜਨ ਕੰਸਟਰੇਟਰ ਪ੍ਰਾਪਤ ਹੋਏ। 33 ਬੱਚੀਆਂ ਨੂੰ ਰੱਖੜੀ ਮੌਕੇ ਸਰਵੀਕਲ ਕੈਂਸਰ ਤੋਂ ਬਚਾਅ ਲਈ ਟੀਕੇ ਲਗਵਾ ਕੇ ਦਿੱਤੇ ਗਏ। ਮਿਸ਼ਨ ਦੀਪ ਸਕੂਲ ਦੇ ਜ਼ਰੂਰਤਮੰਦ ਬੱਚਿਆਂ ਨੂੰ ਆਜ਼ਾਦੀ ਦਿਹਾੜੇ ’ਤੇ ਜੂਸ ਵੰਡਿਆ ਗਿਆ ਅਤੇ 11 ਹਜ਼ਾਰ ਰੁਪਏ ਦੀ ਮਾਲੀ ਮਦਦ ਵੀ ਕੀਤੀ ਗਈ। ਇਸੇ ਤਰਾਂ ਪਿੰਗਲਵਾੜੇ ’ਚ ਰਹਿੰਦੇ ਜ਼ਰੂਰਤਮੰਦ, ਲਾਚਾਰ ਅਤੇ ਅੰਗਹੀਣ ਲੋਕਾਂ ਨੂੰ ਵੀ ਜੂਸ ਵੰਡਿਆ ਗਿਆ।
ਕੋਵਿਡ ਵੇਕਸੀਨੇਸ਼ਨ ਕੈਂਪ ਲਗਾਇਆ ਗਿਆ। ਪ੍ਰਧਾਨ ਡਾਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਸਾਡੀ
ਸੰਸਥਾ ਭਵਿੱਖ ‘ਸਿੱਖਿਆ ਅਤੇ ਸਿਹਤ ਸਹੂਲਤਾਂ ਸਬੰਧਤ ਬਹੁਤ ਸਾਰੇ ਪ੍ਰਗਟ ਕਰੇਗੀ ਅਤੇ ਆਪਣੇ
ਸਮਾਜ ਸੇਵਾ ਦੇ ਅਭਿਆਨ ਨੂੰ ਇਸੇ ਤਰਾਂ ਨਿਰੰਤਰ ਜਾਰੀ ਰੱਖੇਗੀ। ਅੱਜ ਰੋਟਰੀ ਕਲੱਬ ਆਸਥਾ
ਵਿਚ ਨਵੇਂ ਮੈਂਬਰਾਂ ਨੇ ਸ਼ਮੂਲੀਅਤ ਵੀ ਕੀਤੀ ਅਤੇ ਭਵਿੱਖ ਵਿੱਚ ਲੋਕ ਸੇਵਾ ਕਰਨ ਦਾ ਅਹਿਦ ਲਿਆ।
ਇਸ ਮੌਕੇ ਆਈਪੀਪੀ ਮਨਮੋਹਨ ਸਿੰਘ, ਚਾਰਟਰ ਪ੍ਰ੍ਰਧਾਨ ਐਚਐਸ ਜੋਗੀ, ਜਤਿੰਦਰ ਸਿੰਘ ਪੱਪੂ, ਪਰਮਜੀਤ ਸਿੰਘ, ਅੰਦੇਸ਼ ਭੱਲਾ, ਦਵੇਸਰ ਕੰਸਲਟੈਂਟਸ ਤੋਂ ਹਰਦੇਸ਼ ਦਵੇਸਰ, ਕੇਐੱਸ ਚੱਠਾ, ਅਮਨ ਸ਼ਰਮਾ, ਸਰਬਜੀਤ ਸਿੰਘ, ਡਾ. ਰਣਵੀਰ ਬੇਰੀ, ਮਮਤਾ ਅਰੋੜਾ, ਪ੍ਰਦੀਪ ਕਾਲੀਆ, ਗੁਰਵਿੰਦਰ ਸਿੰਘ ਖਹਿਰਾ, ਸਿੰਮੀ ਬੇਦੀ, ਪ੍ਰਮੋਦ ਕਪੂਰ, ਕੰਵਲਜੀਤ ਸਿੰਘ, ਅਸ਼ੋਕ ਸ਼ਰਮਾ, ਪ੍ਰਿੰ. ਬਲਦੇਵ ਸਿੰਘ, ਮਨਿੰਦਰ ਸਿੰਘ ਸਿਮਰਨ, ਪ੍ਰਦੀਪ ਕੁਮਾਰ, ਵਿਨੋਦ ਕਪੂਰ, ਡਾ. ਹਰਜਾਪ ਸਿੰਘ ਬੱਲ ਅਤੇ ਇਨ੍ਹਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।