ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਇਂਟਰਨਲ ਅਸੈਸਮੇਂਟ ਭਰਨ ਸਬੰਧੀ ਹਦਾਇਤਾਂ (ਦਸਵੀਂ) ਜਾਰੀ

 ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਇਂਟਰਨਲ ਅਸੈਸਮੇਂਟ 

 ਭਰਨ ਸਬੰਧੀ ਹਦਾਇਤਾਂ (ਦਸਵੀਂ) ਜਾਰੀ

ਨੋਟ:

INA (INTERNAL ASSESSMENT) ਭਰਨ ਤੋਂ ਪਹਿਲਾਂ ਸਕੂਲ ਮੁੱਖੀ ਸਾਰੇ ਪਰੀਖਿਆਰਥੀਆਧਦੀ ਵਿਸ਼ੇ ਵਾਰ ਕੰਸੋਲੀਡੇਟਡ ਕਾਪੀ ਤਿਆਰ ਕਰਵਾ ਲੈਣ ਤਾਂ ਜੋ ਆਨਲਾਈਨ ਅੰਕ ਭਰਨ ਵਿੱਚ ਕੋਈ ਦਿੱਕਤ ਨਾ ਆਵੇ। ਇਸ ਕੰਮ ਲਈ ਪੈਨਲ ਵਿੱਚੋਂ ਰਫ ਪ੍ਰਿੰਟ ਲਿਆ ਜਾ ਸਕਦਾ ਹੈ, ਜਿਸ ਵਿੱਚ ਸਾਰੇ ਪਰੀਖਿਆਰਥੀਆਏ ਵੇਰਵੇ ਸਮੇਤ ਵਿਸ਼ੇ ਪ੍ਰਿੰਟ ਹੋ ਜਾਣਗੇ।

1.

INA ਦੇ ਅੰਕ ਆਨਲਾਈਨ ਭਰਨ ਲਈ ਸਕੂਲਾਂ ਨੂੰ 12 ਮਾਰਚ 2021 ਤੋਂ 6 ਅਪ੍ਰੈਲ 2021 ਤੱਕ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ। ਇਸ ਤੋਂ ਬਾਅਦ ਪੋਰਟਲ ਬੰਦ ਕਰ ਦਿੱਤਾ ਜਾਵੇਗਾ।

2.

ਅੰਗਰੇਜ਼ੀ ਵਿਸ਼ੇ ਦੀ ਪ੍ਰਯੋਗੀ ਪ੍ਰੀਖਿਆ ਸਬੰਧੀ ਸਾਰੀ ਜਾਣਕਾਰੀ/ਹਦਾਇਤਾਂ ਪਹਿਲਾਂ ਹੀ ਬੋਰਡ ਦੀ ਵੈੱਬਸਾਈਟ ਅਤੇ ਸਕੂਲ ਦੇ ਪੋਰਟਲ ਤੇ ਅਪਲੋਡ ਕੀਤੀ ਜਾ ਚੁੱਕੀ ਹੈ।

3.ਸਾਰੇ ਵਿਸ਼ਿਆ ਦੇ ਅੰਕ INA ਵਿਚ ਭਰਨੇ ਜ਼ਰੂਰੀ ਹਨ।

4.ਜੇਕਰ ਪਰੀਖਿਆਰਥੀ ਗੈਰ-ਹਾਜ਼ਰ ਹੈ ਤਾਂ INA ਵਿੱਚ 'A' (ABS) ਲਿਖਿਆ ਜਾਵੇ।

5.ਜੇਕਰ ਪਰੀਖਿਆਰਥੀ ਦੀ ਯੋਗਤਾ ਰੱਦ ਹੈ ਤਾਂ INA ਵਿੱਚ 'C' (CAN) ਲਿਖਿਆ ਜਾਵੇ।

6.INA ਦੇ ਅੰਕ ਭਰਨ ਦੀ ਸਹੀ ਵਿਧੀ ਹੈ ਕਿ ਜੇਕਰ ਪਰੀਖਿਆਰਥੀ ਦੇ ਅੰਕ 10 ਹਨ ਤਾਂ INA ਵਾਲੇ ਕਾਲਮ ਵਿਚ 010 ਦਰਜ਼ ਕੀਤਾ ਜਾਵੇ ਅਤੇ ਜੇਕਰ 1 ਅੰਕ ਹੈ ਤਾਂ 001 ਦਰਜ਼ ਕੀਤਾ ਜਾਵੇ।

7.ਆਪਣੇ ਪੱਧਰ ਤੇ ਸਕੂਲ ਨੂੰ ਆਨਲਾਈਨ ਕੋਈ ਵੀ ਵਿਸ਼ਾ ਤਬਦੀਲ ਕਰਨ ਦੀ ਆਗਿਆ ਨਹੀਂ ਹੈ। ਦਫਤਰ ਨਾਲ ਸੰਪਰਕ ਕਰਕੇ ਵਿਸ਼ਾ ਬਦਲੀ ਕਰਵਾਉਣ ਉਪਰੰਤ ਹੀ ਫਾਈਨਲ ਸਬਮਿਸ਼ਨ ਕੀਤੀ ਜਾਵੇ।

8.ਫਾਈਨਲ ਸਬਮਿਟ ਕਰਨ ਤੋਂ ਪਹਿਲਾਂ ਰਫ ਪ੍ਰਿੰਟ ਆਊਟ ਲੈ ਕੇ ਪਰੀਖਿਆਰਥੀਆਧੁਏ ਵਿਸ਼ੇਵਾਰ ਭਰੇ ਅੰਕ ਚੈਕ ਕਰ ਲਏ ਜਾਣ ਜੇਕਰ ਕੋਈ ਤਰੁੱਟੀ ਹੈ ਤਾਂ ਆਨ-ਲਾਈਨ ਸੋਧ ਕਰ ਲਈ ਜਾਵੇ।

9.

ਫਾਈਨਲ ਸਬਮਿਟ ਕਰਨ ਉਪਰੰਤ ਆਨ-ਲਾਈਨ ਡਾਟਾ ਲੀਕ ਹੋ ਜਾਵੇਗਾ ਅਤੇ ਕਿਸੇ ਵੀ ਪ੍ਰਕਾਰ ਦੀ ਸੋਧ ਨਹੀਂ ਕੀਤੀ ਜਾ ਸਕੇਗੀ।

10.ਫਾਈਨਲ ਪ੍ਰਿੰਟ ਦੀ ਕਾਪੀ ਬੋਰਡ ਨੂੰ ਭੇਜਣ ਦੀ ਜਰੂਰਤ ਨਹੀਂ ਹੈ। ਸਬੰਧਤ ਸਕੂਲ INA ਦੇ ਫਾਈਨਲ ਪ੍ਰਿੰਟ ਦੀ ਤਸਦੀਕਸ਼ੁਦਾ ਕਾਪੀ ਸਕੂਲ ਰਿਕਾਰਡ ਵਿੱਚ ਰੱਖਣਗੇ, ਬੋਰਡ ਵੱਲੋਂ ਜਰੂਰਤ ਪੈਣ ਤੇ ਇਸਦੀ ਮੰਗ ਕੀਤੀ ਜਾ ਸਕਦੀ ਹੈ।
ਆਂਗਣਵਾੜੀ ਕੇਂਦਰਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੇ ਨਿਰਦੇਸ਼

 

ਚੰਡੀਗੜ੍ਹ : ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਕੋਵਿਡ ਦੇ ਮਾਮਲਿਆਂ ਵਿੱਚ ਮੁੜ ਉਭਾਰ ਦੇ ਮੱਦੇਨਜ਼ਰ ਆਂਗਣਵਾੜੀ ਕੇਂਦਰਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਸ੍ਰੀਮਤੀ ਚੌਧਰੀ ਨੇ ਕਿਹਾ ਕਿ ਇਹ ਫੈਸਲਾ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਲਿਆ ਗਿਆ ਹੈ।

 ਉਨ੍ਹਾਂ ਕਿਹਾ ਕਿ ਬੱਚਿਆਂ ਅਤੇ ਹੋਰ ਲਾਭਪਾਤਰੀਆਂ ਨੂੰ ਰਾਸ਼ਨ ਅਤੇ ਹੋਰ ਸਮੱਗਰੀ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਰਾਹੀਂ ਘਰ- ਘਰ ਪਹੁੰਚਾਈ ਜਾਂਦੀ ਰਹੇਗੀ ਤਾਂ ਜੋ ਲਾਭਪਾਤਰੀਆਂ ਨੂੰ ਪੌਸ਼ਟਿਕ ਆਹਾਰ ਮਿਲਦਾ ਰਹੇ। ਉਨ੍ਹਾਂ ਸਾਰੇ ਸਿਹਤ ਪ੍ਰੋਟੋਕਾਲਾਂ ਭਾਵ ਮਾਸਕ ਪਹਿਨਣ, ਹੱਥ ਧੋਣ ਅਤੇ ਇੱਕ ਦੂਜੇ ਤੋਂ ਸਮਾਜਿਕ ਵਿੱਥ ਬਣਾ ਕੇ ਰੱਖਣ, ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਵੀ ਦਿੱਤੇ। 


ਕੈਬਨਿਟਟ ਮੰਤਰੀ ਨੇ ਕਿਹਾ ਕਿ ਬੱਚਿਆਂ ਨੂੰ ਇਸ ਮਾਰੂ ਵਾਇਰਸ ਤੋਂ ਬਚਾਉਣ ਲਈ ਜੰਗੀ ਪੱਧਰ 'ਤੇ ਯਤਨ ਜਾਰੀ ਹਨ। ਉਨ੍ਹਾਂ ਵਰਕਰਾਂ ਅਤੇ ਹੈਲਪਰਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਸਬੰਧੀ ਸਾਵਧਾਨੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਆਂਗਣਵਾੜੀ ਵਰਕਰ ਅਤੇ ਹੈਲਪਰ ਆਂਗਣਵਾੜੀ ਕੇਂਦਰਾਂ ਵਿੱਚ ਮੌਜੂਦ ਰਹਿਣਗੇ ਅਤੇ ਪੌਸ਼ਟਿਕ ਆਹਾਰ ਘਰ ਘਰ ਪਹੁੰਚਾਉਣ ਤੇ ਹੋਰ ਗਤੀਵਿਧੀਆਂ ਲਈ ਘਰ-ਘਰ ਪਹੁੰਚ ਕਰਨਗੇ। । 


ਸ੍ਰੀਮਤੀ ਚੌਧਰੀ ਨੇ ਕਿਹਾ ਕਿ ਵਰਕਰ ਅਤੇ ਹੈਲਪਰ ਪੜਾਅਵਾਰ ਢੰਗ ਨਾਲ ਲਾਭਪਾਤਰੀਆਂ ਨਾਲ ਮੁਲਾਕਾਤ ਕਰਨਗੇ ਅਤੇ ਇਹ ਯਕੀਨੀ ਬਣਾਉਣਗੇ ਕਿ ਵਿਭਾਗ ਦੁਆਰਾ ਦਿੱਤੀ ਸਮਾਂ ਸੀਮਾ ਦੇ ਅੰਦਰ ਬੱਚਿਆਂ ਦੇ ਸਰੀਰਕ ਵਾਧੇ ਦਾ ਨਿਗਰਾਨੀ ਰਿਕਾਰਡ ਤਿਆਰ ਕੀਤਾ ਜਾਵੇ।

ਆਫਲਾਈਨ ਹੀ ਹੋਣਗੀਆਂ ਸਾਲਾਨਾ ਪ੍ਰੀਖਿਆਵਾਂ, ਵਿਦਿਆਰਥੀ ਸਾਲਾਨਾ ਪ੍ਰੀਖਿਆਵਾਂ ਤੋਂ ਅਵੇਸਲੇ ਨਾ ਹੋਣ-ਜਿਲ੍ਹਾ ਸਿੱਖਿਆ ਅਧਿਕਾਰੀ

 

ਸਕੂਲਾਂ ਵਿੱਚ ਆਫਲਾਈਨ ਹੀ ਹੋਣਗੀਆਂ ਸਾਲਾਨਾ ਪ੍ਰੀਖਿਆਵਾਂ।

ਹਰਜੀਤ ਸਿੰਘ ਡੀਈਓ (ਸੈ. ਸਿੱ) ਰਾਜਿੰਦਰ ਕੌਰ ਡੀਈਓ (ਐ. ਸਿੱ) ਚਰਨਜੀਤ ਸਿੰਘ ਡਿਪਟੀ ਡੀਈਓ(ਸੈ. ਸਿੱ) ਕੁਲਦੀਪ ਸਿੰਘ(ਐ. ਸਿੱ)


ਲੁਧਿਆਣਾ ,13 ਮਾਰਚ(ਅੰਜੂ ਸੂਦ )-ਸੂਬਾ ਸਰਕਾਰ ਵੱਲੋਂ ਸਕੂਲੀ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਪ੍ਰੀਖਿਆ ਤਿਆਰੀ ਛੁੱਟੀਆਂ ਦੇ ਐਲਾਨ ਨਾਲ ਵਿਦਿਆਰਥੀਆਂ ਨੂੰ ਘਰਾਂ ਵਿੱਚ ਰਹਿਣ ਲਈ ਕਿਹਾ ਗਿਆ ਹੈ।ਪਰ ਸਮੂਹ ਜਮਾਤਾਂ ਦੇ ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਕੋਵਿਡ-19 ਹਦਾਇਤਾਂ ਦੇ ਪਾਲਣ ਨਾਲ ਸਕੂਲਾਂ ਵਿੱਚ ਹੀ ਹੋਣਗੀਆਂ।ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਰਜੀਤ ਸਿੰਘ ਅਤੇ ਰਾਜਿੰਦਰ ਕੌਰ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ ਪੂਰੀ ਲਗਨ ਨਾਲ ਜਾਰੀ ਰੱਖੀ ਜਾਵੇ।ਸਿੱਖਿਆ ਅਧਿਕਾਰੀਆਂ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਪ੍ਰੀਖਿਆਵਾਂ ਨਾ ਹੋਣ ਬਾਰੇ ਖੁਦ ਦੇ ਜਾਂਂ ਬੱਚਿਆਂ ਦੇ ਮਨ੍ਹਾਂ ਵਿੱਚ ਕੋਈ ਖਿਆਲ ਨਾ ਲਿਆਂਦਾ ਜਾਵੇ, ਸਗੋਂ ਬੱਚਿਆਂ ਨੂੰ ਘਰਾਂ ਵਿੱਚ ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ ਲਈ ਪ੍ਰੇਰਿਤ ਕੀਤਾ ਜਾਵੇ।ਸਿੱਖਿਆ ਅਧਿਕਾਰੀਆਂ ਨੇ ਕੋਰੋਨਾ ਦੇ ਵਧਦੇ ਖਤਰੇ ਦੌਰਾਨ ਮਾਪਿਆਂ ਨੂੰ ਬੱਚਿਆਂ ਦੀ ਸਿਹਤ ਦਾ ਵੀ ਖਿਆਲ ਰੱਖਣ ਦੀ ਅਪੀਲ ਕੀਤੀ।ਅਧਿਕਾਰੀਆਂ ਨੇ ਕਿਹਾ ਕਿ ਜੇਕਰ ਵਿਦਿਆਰਥੀਆਂ ਨੂੰ ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ ਸੰਬੰਧੀ ਕਿਸੇ ਵਿਸ਼ੇ ਦੇ ਅਧਿਆਪਕ ਦੀ ਸਹਾਇਤਾ ਦੀ ਜਰੂਰਤ ਹੋਵੇ ਤਾਂ ਕੋਵਿਡ-19 ਹਦਾਇਤਾਂ ਦਾ ਪਾਲਣ ਕਰਦਿਆਂ ਉਹ ਬਿਨਾਂ ਇਕੱਠ ਕੀਤੇ ਇਕੱਲੇ ਇਕੱਲੇ ਤੌਰ 'ਤੇ ਥੋੜ੍ਹੇ ਸਮੇਂ ਲਈ ਅਧਿਆਪਕ ਕੋਲ ਸਕੂਲ ਆ ਸਕਦੇ ਹਨ।

                      ਉਪ ਜਿਲ੍ਹਾ ਸਿੱਖਿਆ ਅਫ਼ਸਰ ਚਰਨਜੀਤ ਸਿੰਘ ਜਲਾਜਣ ਸੈਕੰਡਰੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਕੁਲਦੀਪ ਸਿੰਘ ਐਲੀਮੈਂਟਰੀ ਨੇ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸਮੇਂ ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਮਜਬੂਤ ਰੱਖਦਿਆਂ ਸਾਰਾ ਧਿਆਨ ਪ੍ਰੀਖਿਆਵਾਂ ਦੀ ਤਿਆਰੀ ਵੱਲ ਲਗਾਉਣ ਦੀ ਜਰੂਰਤ ਹੈ।ਸਾਲਾਨਾ ਪ੍ਰੀਖਿਆਵਾਂ ਸੰਬੰਧੀ ਕਿਸੇ ਕਿਸਮ ਦਾ ਅਵੇਸਲਾਪਣ ਪ੍ਰਾਪਤੀਆਂ ਨੂੰ ਨਾਕਾਰਤਮਕ ਰੂਪ ਵਿੱਚ ਪ੍ਰਭਾਵਿਤ ਕਰ ਸਕਦਾ ਹੈ।ਸਿੱਖਿਆ ਅਧਿਕਾਰੀਆਂ ਨੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਵੀ ਆਨਲਾਈਨ ਤਰੀਕੇ ਵਿਦਿਆਰਥੀਆਂ ਦੇ ਲਗਾਤਾਰ ਸੰਪਰਕ ਵਿੱਚ ਰਹਿਣ ਦੀ ਅਪੀਲ ਕਰਦਿਆਂ ਵਿਦਿਆਰਥੀਆਂ ਦਾ ਮਨੋਬਲ ਬਣਾਈ ਰੱਖਣ ਲਈ ਕਿਹਾ। ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਪੜ੍ਹਾਈ ਸੰਬੰਧੀ ਕਿਸੇ ਵੀ ਕਿਸਮ ਦੀ ਦਿੱਕਤ ਦੂਰ ਕਰਨ ਲਈ ਉਹ ਆਪਣੇ ਅਧਿਆਪਕਾਂ ਸਮੇਤ ਕਿਸੇ ਵੀ ਪੜ੍ਹੋ ਪੰਜਾਬ ਟੀਮ ਮੈਂਬਰ ਨਾਲ ਸੰਪਰਕ ਕਰ ਸਕਦੇ ਹਨ।ਅੰਜੂ ਸੂਦ ਜਿਲ੍ਹਾ ਮੀਡੀਆ ਕੋ-ਆਰਡੀਨੇਟਰ ਨੇ ਕਿਹਾ ਕਿ ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ ਲਈ ਇਸ ਸਮੇਂ ਜਦੋਂ ਅਧਿਆਪਕਾਂ ਵੱਲੋਂ ਸਾਰਾ ਪਾਠਕ੍ਰਮ ਕਰਵਾ ਦਿੱਤਾ ਗਿਆ ਹੈ ਤਾਂ ਵਿਦਿਆਰਥੀ ਘਰ ਵਿੱਚ ਰਹਿ ਕੇ ਦੁਹਰਾਈ ਕਰਨ ਵੱਲ ਵੱਧ ਤੋਂ ਵੱਧ ਧਿਆਨ ਦੇ ਸਕਦੇ ਹਨ।

Revised Date sheet for non board classes (12/3/2021)

 

HT PROMOTED IN MORNING,ORDER CANCELLED IN EVENING

 
PSEB EXAM : morning time - 6th & 11 th ,Afternoon Session- 7th & 9th class examCOVID ALERT: Education department has issued following guidelines for PSEB EXAM MARCH 2021

-STATE HAS DECLARED PREPARATORY LEAVES FOR STUDENTS 

-TEACHERS WILL REMAIN PRESENT IN SCHOOLS

 NON BOARD CLASSES EXAMS

Exams will be conducted in two shifts i.e , * 9:00 am to 12:00 pm & *12:20 pm to 3:20 pm

In morning time - 6th & 11 th class will come to take exam.

Afternoon Session- 7th & 9th class will come.

Printed paper will be there by tomorrow.

CORONA positive students will take their exams after they get well following SOP .For such students revised date sheet & question papers will be released later in a centralised structure 

Students must take papers maintaining COVID appropriate behaviour and one bench for one student will be followed.In case of shortage of benches students will sit in open area & school grounds.

BOARD CLASSES

Offline exam will surely take place 

Preparatory leaves for board classes declared by state from tomorrow 

Organise doubt clearing sessions ( students to be called in small numbers say two to four students at one time )especially for 10th class .Other local level measures to be adopted without violating SOP.

✅ADMISSION DRIVE

Take full advantage of full fee collection announcements by Private Schools, digital prospectus is to be generated and public announcements should be made and using many other modes to increase enrolment 


ਇਮਤਿਹਾਨ ਨਿਰਧਾਰਿਤ ਡੇਟਸ਼ੀਟ ਅਨੁਸਾਰ ਹੀ ਹੋਣਗੇ: ਵਿਜੈ ਇੰਦਰ ਸਿੰਗਲਾ

 ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ


ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਸਾਲਾਨਾ ਇਮਤਿਹਾਨਾਂ ਦੀ ਤਿਆਰੀ ਲਈ ਛੁੱਟੀਆਂ ਦਾ ਐਲਾਨ


ਇਮਤਿਹਾਨ ਨਿਰਧਾਰਿਤ ਡੇਟਸ਼ੀਟ ਅਨੁਸਾਰ ਹੀ ਹੋਣਗੇ: ਵਿਜੈ ਇੰਦਰ ਸਿੰਗਲਾ 


ਪੰਜਾਬ ਦੇ ਸਾਰੇ ਸਰਕਾਰੀ, ਏਡਿਡ ਅਤੇ ਨਿਜੀ ਸਕੂਲਾਂ ਤੇ ਲਾਗੂ ਹੋਣਗੀਆਂ ਹਦਾਇਤਾਂ


ਚੰਡੀਗੜ੍ਹ, 12 ਮਾਰਚ:ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਪੰਜਾਬ ਦੇ ਸਕੂਲਾਂ ਵਿੱਚ ਹੋਣ ਵਾਲੇ ਸਾਲਾਨਾ ਇਮਤਿਹਾਨਾਂ ਦੀ ਤਿਆਰੀ ਲਈ ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਜਮਾਤਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ 13 ਮਾਰਚ ਤੋਂ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਕੋਵਿਡ ਦੀ ਸਥਿਤੀ ਨੂੰ ਰਿਵਿਊ ਕਰਨ ਲਈ ਮੁੱਖ ਸਕੱਤਰ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗਾਂ ਵਿੱਚ ਕੋਵਿਡ-19 ਦੇ ਫੈਲਾਅ ਨੂੰ ਰੋਕਣ ਬਾਰੇ ਮਿਲੇ ਸੁਝਾਵਾਂ ਦੇ ਮੱਦੇਨਜ਼ਰ ਛੁੱਟੀਆਂ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। 

ਉਹਨਾਂ ਕਿਹਾ ਕਿ ਸਕੂਲਾਂ ਵਿੱਚ ਅਧਿਆਪਕ ਪਹਿਲਾਂ ਦੀ ਤਰ੍ਹਾਂ ਆਉਂਦੇ ਰਹਿਣਗੇ। ਵਿਦਿਆਰਥੀਆਂ ਵੱਲੋਂ ਸਾਰੀਆਂ ਜਮਾਤਾਂ ਦੇ ਇਮਤਿਹਾਨ ਕੋਵਿਡ-19 ਸਬੰਧੀ ਵੱਖ-ਵੱਖ ਸਮੇਂ 'ਤੇ ਜਾਰੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੁਆਰਾ ਜਾਰੀ ਕੀਤੀਆਂ ਜਾਣ ਵਾਲੀਆਂ ਹਦਾਇਤਾਂ ਅਨੁਸਾਰ ਆਫਲਾਈਨ ਲਏ ਜਾਣਗੇ ਪਰ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਸਕੂਲਾਂ ਵਿੱਚ ਜਿਆਦਾ ਭੀੜ ਨਾ ਹੋਵੇ। ਜਿੱਥੇ ਕਿਤੇ ਅਧਿਆਪਕ ਜਾਂ ਵਿਦਿਆਰਥੀ ਕੋਰੋਨਾ ਪ੍ਰਭਾਵਿਤ ਪਾਏ ਜਾਂਦੇ ਹਨ ਤਾਂ ਸਬੰਧਿਤ ਸਕੂਲ ਵੱਲੋਂ ਸਿਹਤ ਵਿਭਾਗ ਵੱਲੋਂ ਕੋਵਿਡ-19 ਸਬੰਧੀ ਸਮੇਂ-ਸਮੇਂ 'ਤੇ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। 

ਸਿੱਖਿਆ ਮੰਤਰੀ ਸ੍ਰੀ ਸਿੰਗਲਾ ਨੇ ਕਿਹਾ ਕਿ ਸਕੂਲਾਂ ਨੂੰ ਸਮੇਂ-ਸਮੇਂ 'ਤੇ ਵਿਭਾਗ ਵੱਲੋਂ ਜਾਰੀ ਪੱਤਰਾਂ ਵਿੱਚ ਦਰਜ ਦਿਸ਼ਾ ਨਿਰਦੇਸ਼ਾਂ ਅਤੇ ਭਾਰਤ ਸਰਕਾਰ/ਪੰਜਾਬ ਸਰਕਾਰ ਵੱਲੋਂ ਕੋਵਿਡ-19 ਸਬੰਧੀ ਹਦਾਇਤਾਂ ਦਾ ਵੀ ਪਾਲਣ ਕਰਨਾ ਯਕੀਨੀ ਬਣਾਇਆ ਜਾਵੇ। 

ਜਿਕਰਯੋਗ ਹੈ ਕਿ ਪੰਜਵੀ ਦੀਆਂ ਸਾਲਾਨਾ ਬੋਰਡ ਦੀਆਂ ਪ੍ਰੀਖਿਆਵਾਂ 16 ਮਾਰਚ ਤੋਂ, 8ਵੀਂ ਅਤੇ 12ਵੀਂ ਦੀਆਂ ਸਾਲਾਨਾ ਬੋਰਡ ਦੀਆਂ ਪ੍ਰੀਖਿਆਵਾਂ 22 ਮਾਰਚ ਤੋਂ ਅਤੇ ਦਸਵੀਂ ਦੀਆਂ ਸਾਲਾਨਾ ਬੋਰਡ ਪ੍ਰੀਖਿਆਵਾਂ 9 ਅਪ੍ਰੈਲ ਤੋਂ ਸ਼ੁਰੂ ਹੋਣੀਆਂ ਹਨ। ਨਾਨ ਬੋਰਡ ਜਮਾਤਾਂ ਵਿੱਚ ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰਵੀਂ ਦੇ ਪੇਪਰ 15 ਮਾਰਚ ਤੋਂ, ਅਤੇ ਪਹਿਲੀ ਤੋਂ ਚੌਥੀ ਜਮਾਤਾਂ ਦੀ ਪ੍ਰੀਖਿਆ 17 ਮਾਰਚ ਤੋਂ ਸ਼ਰੂ ਹੋਣ ਜਾ ਰਹੀਆਂ ਹਨ।

ਨਾਨ ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ ਸਵੇਰ ਅਤੇ ਬਾਅਦ ਦੁਪਿਹਰ ਦੋ ਸ਼ਿਫਟਾਂ ਵਿਚ ਹੋਣਗੀਆਂ

 

ਨਾਨ ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ ਸਵੇਰ ਅਤੇ ਬਾਅਦ ਦੁਪਿਹਰ ਦੋ   ਸ਼ਿਫਟਾਂ ਵਿਚ ਹੋਣਗੀਆਂ। 

ਨਾਨ ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ ਸਵੇਰ ਅਤੇ ਬਾਅਦ ਦੁਪਿਹਰ ਦੋ   ਸ਼ਿਫਟਾਂ ਵਿਚ ਹੋਣਗੀਆਂ , ਸਿੱਖਿਆ ਵਿਭਾਗ ਇਸ ਸਬੰਧੀ ਜਲਦ ਹੀ ਨਵੀਂ ਡੇਟਸੀਟ ਜਾਰੀ ਕਰੇਗਾ।

 ਪ੍ਰੀਖਿਆ ਸੰਬੰਧੀ ਸਿੱਖਿਆ ਵਿਭਾਗ ਨੇ SOP ਵੀ ਜਾਰੀ ਕੀਤੀਆਂ ਹਨ। 

ਨਾਨ-ਬੋਰਡਡ ਜਮਾਤਾਂ ਦੀ ਪ੍ਰੀਖਿਆ ਸੰਬੰਧੀ SOP
  1. ਸਮੂਹ ਸਕੂਲ ਮੁਖੀਆਂ ,ਅਧਿਆਪਕਾਂ ਅਤੇ ਵਿਦਿਆਰਥੀਆਂ ਦੁਆਰਾ ਮਾਸਕ ਦੀ ਵਰਤੋਂ ਯਕੀਨੀ ਬਣਾਈ ਜਾਵੇ।
 2. ਬਿਨਾਂ ਮਾਸਕ ਦੇ ਕਿਸੇ ਵੀ ਵਿਦਿਆਰਥੀ ਦੀ ਪ੍ਰੀਖਿਆ ਨਾ ਲਈ ਜਾਵੇ।
 3. ਕਿਸੇ ਵੀ ਚੀਜ਼ ਜਿਵੇਂ ਮਾਸਕ/ ਰੁਮਾਲ, ਕਾਪੀ, ਪੈੱਨ, ਜਮੈਟਰੀ ਬਾਕਸ, ਪਾਣੀ ਦੀ ਬੋਤਲ ਆਦਿ ਦੀ ਸਾਂਝੇ ਤੌਰ 'ਤੇ ਵਰਤੋਂ ਨਾ ਕੀਤੀ ਜਾਵੇ। 
 4. ਆਪਸੀ ਦੂਰੀ ਬਣਾ ਕੇ ਰੱਖੀ ਜਾਵੇ। 
 5. ਪ੍ਰੀਖਿਆ ਵਿੱਚ ਬੈਂਚ ਦੀ ਵਰਤੋਂ ਕਰਦੇ ਸਮੇਂ ਬੈਂਚ ਉੱਪਰ ਸਿਰਫ ਇੱਕ ਹੀ ਬੱਚਾ ਬਠਾਇਆ ਜਾਵੇ, ਉਸ ਨਾਲ ਕਿਸੇ ਵੀ ਹੋਰ ਜਮਾਤ ਦਾ ਬੱਚਾ ਨਾ ਬਿਠਾਇਆ ਜਾਵੇ।
 6. ਜੇਕਰ ਉਕਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਬੈਂਚ ਘਟਦੇ ਹਨ ਤਾਂ ਵਿਦਿਆਰਥੀਆਂ ਦੀ ਪ੍ਰੀਖਿਆ ਕਮਰਿਆਂ ਤੋਂ ਬਾਹਰ ਵਰਾਂਡੇ ਜਾਂ ਮੈਦਾਨ ਵਿੱਚ ਲਈ ਜਾਵੇ। 
 7. ਸਰਕਾਰ ਦੁਆਰਾ ਜਾਰੀ sOP ਦੀ ਪਾਲਣਾ ਕਰਨਾ ਯਕੀਨੀ ਬਣਾਉਣਾ ਸਕੂਲ ਮੁਖੀ ਦੀ ਜਿੰਮੇਵਾਰੀ ਹੈ।

ਬੋਰਡ ਦੇ ਸੈੰਟਰਾ ਵਿੱਚ ਕਲਰਕਾਂ ਦਾ ਹੋਣਾ ਜਰੂਰੀ, ਦੂਜੇ ਮਹਿਕਮੇ ਵਿੱਚ ਕੰਮ ਕਰ ਰਹੇ ਕਲਰਕਾਂ ਨੂੰ ਫਾਰਗ ਕੀਤਾ ਜਾਵੇ : ਸਕੱਤਰ

BREAKING: ਸਿੱਖਿਆ ਵਿਭਾਗ ਨੇ 10 ਵੀੰ ਤੇ 12 ਵੀੰ ਨੂੰ ਵੀ ਪੇਪਰਾਂ ਦੀ ਤਿਆਰੀ ਲਈ ਕੀਤੀਆਂ ਛੁੱਟੀਆਂ

ਸਿੱਖਿਆ ਵਿਭਾਗ ਨੇ 10 ਵੀੰ ਤੇ 12 ਵੀੰ ਨੂੰ ਵੀ ਪੇਪਰਾਂ ਦੀ ਤਿਆਰੀ ਲਈ ਕੀਤੀਆਂ ਛੁੱਟੀਆਂ। 


ਮੋਹਾਲੀ 12 ਮਾਰਚ (ਪ੍ਰਮੋਦ ਭਾਰਤੀ) ਸਿੱਖਿਆ ਵਿਭਾਗ ਨੇ ਬੋਰਡ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਨੂੰ ਮੁੱਖ ਰੱਖਦਿਆਂ ਹੋਇਆਂ 10 ਵੀੰ ਤੇ 12 ਵੀੰ ਦੇ ਵਿਦਿਆਰਥੀਆਂ ਨੂੰ ਵੀ ਛੁੱਟੀਆਂ ਕਰ ਦਿੱਤੀਆਂ ਹਨ।ਇਸ ਸੰਬੰਧੀ ਛੇਤੀ ਹੀ ਪੱਤਰ ਜਾਰੀ ਕੀਤਾ ਜਾਵੇਗਾ।

CORONA : ਅਧਿਆਪਕ ਹਾਜ਼ਰ ਰਹਿਣਗੇ, ਵਿਦਿਆਰਥੀਆਂ ਨੂੰ ਪੇਪਰਾਂ ਲਈ preparatory Holidays

ਬੋਰਡ ਜਮਾਤਾਂ ਦੇ Practical/ CCE/ INTERNAL ASSESMENT ਲਈ ਹਦਾਇਤਾਂ

ਈ-ਪ੍ਰਾਸਪੈਕਟਸ ਸਿੱਖਿਆ ਵਿਭਾਗ ਦੀ ਇੱਕ ਹੋਰ ਨਿਵੇਕਲੀ ਪਹਿਲਕਦਮੀ :ਸਿੱਖਿਆ ਸਕੱਤਰ

 ਈ-ਪ੍ਰਾਸਪੈਕਟਸ ਪੇਸ਼ ਕਰ ਰਹੇ ਹਨ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਵਾਲੀ ਤਸਵੀਰ –ਸਿੱਖਿਆ ਸਕੱਤਰ


ਈ-ਪ੍ਰਾਸਪੈਕਟਸ ਸਿੱਖਿਆ ਵਿਭਾਗ ਦੀ ਇੱਕ ਹੋਰ ਨਿਵੇਕਲੀ ਪਹਿਲਕਦਮੀ


ਆਧੁਨਿਕ ਸਹੂਲਤਾਂ ਦੀਆਂ ਝਲਕੀਆਂ, ਹੋਣਹਾਰ ਬੱਚਿਆਂ ਦੀਆਂ ਤਸਵੀਰਾਂ ਅਤੇ ਹੋਰ ਲੋੜੀਂਦੀ ਜਾਣਕਾਰੀ ਨਾਲ ਭਰਪੂਰ ਦਸਤਾਵੇਜ ਹੈ ਈ-ਪ੍ਰਾਸਪੈਕਟਸ


ਐੱਸ.ਏ.ਐੱਸ. ਨਗਰ 11 ਮਾਰਚ-(ਪ੍ਰਮੋਦ ਭਾਰਤੀ) 


ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਪੰਜਾਬ ਸਕੂਲੀ ਸਿੱਖਿਆ ਦੇ ਖੇਤਰ ‘ਚ ਨਿਵੇਕਲੀਆਂ ਪਹਿਲਕਦਮੀਆਂ ਰਾਹੀਂ ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਪ੍ਰਦਾਨ ਰਿਹਾ ਹੈ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਰਾਜ ਦੇ ਸਰਕਾਰੀ ਸਕੂਲਾਂ ਵੱਲੋਂ ਚਲਾਈ ਈ-ਪ੍ਰਾਸਪੈਕਟ ਮੁਹਿੰਮ ਸਬੰਧੀ ਸਕੂਲ ਮੁਖੀਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਸਰਕਾਰੀ ਸਕੂਲਾਂ ਦੇ ਮੁਖੀ ਆਪਣੇ ਸਕੂਲਾਂ ਦੀਆਂ ਬਿਹਤਰੀਨ ਪ੍ਰਾਪਤੀਆਂ ਨੂੰ ਦਰਸਾਉਣ ਲਈ ਈ-ਪ੍ਰਾਸਪੈਕਟਸ ਤਿਆਰ ਕਰ ਰਹੇ ਹਨ। ਮਾਪਿਆਂ ਨੂੰ ਬਿਨਾਂ ਕਿਸੇ ਖਰਚੇ ਦੇ ਇਹ ਈ-ਪ੍ਰਾਸਪੈਕਸ ਦੀ ਸੁਵਿਧਾ ਤਾਂ ਮਿਲ ਹੀ ਰਹੀ ਹੈ ਨਾਲ ਹੀ ਆਮ ਲੋਕਾਂ ਨੂੰ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਬਿਹਤਰੀਨ ਬੁਨਿਆਦੀ ਢਾਂਚਾਗਤ ਸਿੱਖਿਆ ਸਹੂਲਤਾਂ ਬਾਰੇ ਜਾਣਕਾਰੀ ਮਿਲ ਰਹੀ ਹੈ।ਜ਼ਿਕਰਯੋਗ ਹੈ ਕਿ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਆਦੇਸ਼ਾਂ ਅਨੁਸਾਰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਰਾਜ, ਜ਼ਿਲ੍ਹਾ ਅਤੇ ਬਲਾਕ ਪੱਧਰੀ ਐਨਰੋਲਮੈਂਟ ਬੂਸਟਰ ਟੀਮਾਂ ਬਣਾਈਆਂ ਗਈਆਂ ਹਨ। ਇਹਨਾਂ ਟੀਮਾਂ ਵੱਲੋਂ ਜਿੱਥੇ ਦਾਖ਼ਲਿਆਂ ਨੂੰ ਵਧਾਉਣ ਲਈ ਸੋਸ਼ਲ਼ ਮੀਡੀਆ, ਸਥਾਨਕ ਸਮਾਜਿਕ/ਸਰਵਜਨਿਕ ਸਥਾਨਾਂ ਤੋਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਇਸਦੇ ਨਾਲ ਹੀ ਸਕੂਲ ਮੁਖੀਆਂ ਵੱਲੋਂ ਸਿੱਖਿਆ ਵਿਭਾਗ ਦੇ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਕੂਲਾਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਦਰਸਾਉਂਦੇ ਈ-ਪ੍ਰਾਸਪੈਕਟਸ ਵੀ ਜਾਰੀ ਕੀਤੇ ਜਾ ਰਹੇ ਹਨ।


ਈ-ਪ੍ਰਾਸਪੈਕਟਸ ਦੇ ਮੁੱਖ ਪੰਨੇ ਨੂੰ ਸਕੂਲ ਮੁਖੀ ਸਕੂਲਾਂ ਦੇ ਸੋਹਣੇ ਅਤੇ ਵੱਡ-ਆਕਾਰੀ ਮੁੱਖ ਗੇਟਾਂ, ਰੰਗਦਾਰ ਇਮਾਰਤਾਂ, ਬੱਚਿਆਂ ਦੀਆਂ ਕਿਰਿਆਵਾਂ ਅਤੇ ਵਿਭਾਗ ਵੱਲੋਂ ਜਾਰੀ ਵੱਖ-ਵੱਖ ਮੁਹਿੰਮਾਂ ਦੇ ਪੋਸਟਰ ਨਾਲ ਸਜਾ ਰਹੇ ਹਨ। ਇਸਦੇ ਨਾਲ ਹੀ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੇ ਸੁਨੇਹਿਆਂ ਨਾਲ ਭਰਪੂਰ ਇਹ ਈ-ਪ੍ਰਾਸਪੈਕਸ ਵਿੱਚ ਸਮਾਰਟ ਕਲਾਸਰੂਮਜ਼ ਅੰਦਰ ਸੁਸੱਜਿਤ ਆਧੁਨਿਕ ਸੁਵਿਧਾਵਾਂ ਅਤੇ ਉਹਨਾਂ ਨਾਲ ਕਿਰਿਆਵਾਂ ਕਰ ਰਹੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਤਸਵੀਰਾਂ ਵੀ ਲਗਾਈਆਂ ਜਾ ਰਹੀਆਂ ਹਨ। ਇਹਨਾਂ ਵਿੱਚ ਸਮਾਰਟ ਕਲਾਸਰੂਮਜ਼, ਲਾਇਬ੍ਰੇਰੀਆਂ, ਸਾਇੰਸ, ਗਣਿਤ, ਸਮਾਜਿਕ ਸਿੱਖਿਆ, ਅੰਗਰੇਜ਼ੀ, ਪੰਜਾਬੀ, ਮਿਊਜ਼ਿਕ ਪ੍ਰਯੋਗਸ਼ਾਲਾਵਾਂ, ਬਾਹਰ ਦੀ ਲੈਂਡਸਕੇਪਿੰਗ ਅਤੇ ਵੱਖ-ਵੱਖ ਵਿਸ਼ਿਆਂ ਦੇ ਵਿੱਦਿਅਕ ਪਾਰਕਾਂ ਦੀਆਂ ਫੋਟੋਆਂ ਵੀ ਲਗਾਈਆਂ ਗਈਆਂ ਹਨ। ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਮੁਕਾਬਲਿਆਂ ਵਿੱਚ ਅੱਵਲ ਸਥਾਨ ਪ੍ਰਾਪਤ ਕਰਨ ਕਰਕੇ ਹੋਣਹਾਰ ਵਿਦਿਆਰਥੀਆਂ ਜਾਂ ਚਮਕਦੇ ਸਿਤਾਰਿਆਂ ਦੇ ਕਾਲਮ ਹੇਠ ਵੀ ਈ-ਪ੍ਰਾਸਪੈਕਟਸ ਵਿੱਚ ਬੱਚਿਆਂ ਨੂੰ ਬਣਦਾ ਮਾਣ ਦਿੱਤਾ ਜਾ ਰਿਹਾ ਹੈ।


ਸਰਕਾਰੀ ਸਕੂਲਾਂ ਵਿੱਚ ਪਿਛਲੇ ਸਮੇਂ ਦੌਰਾਨ ਕਰਵਾਈਆਂ ਗਈਆਂ ਗਤੀਵਿਧੀਆਂ ਜਿਵੇਂ ਕਿ ਸਮਾਰਟ ਸਕੂਲ ਉਦਘਾਟਨ, ਸਮਾਰਟ ਫੋਨ ਵੰਡ ਸਮਾਗਮ, ਵਿੱਦਿਅਕ ਮੁਕਾਬਲਿਆਂ ਦੇ ਆਯੋਜਨ, ਸਕੂਲਾਂ ਵਿੱਚ ਕੋਰੋਨਾ ਦੌਰਾਨ ਕਰਵਾਈਆਂ ਗਈਆਂ ਆਨ-ਲਾਈਨ ਕਿਰਿਆਵਾਂ, ਕਿਤਾਬਾਂ ਦੇ ਘਰ-ਘਰ ਜਾ ਕੇ ਵੰਡਣ ਦੀਆਂ ਤਸਵੀਰਾਂ ਨੂੰ ਵੀ ਸਕੂਲ ਮੁਖੀ ਪ੍ਰਮੁੱਖਤਾ ਨਾਲ ਈ-ਪ੍ਰਾਸਪੈਕਟਸ ਦੀ ਸ਼ਾਨ ਬਣਾ ਰਹੇ ਹਨ। ਸਕੂਲਾਂ ਦੀਆਂ ਬਾਹਰੀ ਦੀਵਾਰਾਂ 'ਤੇ ਕੀਤੀਆਂ ਗਈ ਸ਼ਾਨਦਾਰ ਅਤੇ ਆਕਰਸ਼ਕ ਪੇਂਟਿੰਗਾਂ, ਸੁਨੇਹਿਆਂ, ਸਕੂਲ ਦੀ ਇਮਾਰਤ 'ਤੇ ਕੀਤੇ ਗਏ ਬਾਲਾ ਵਰਕ ਦੀਆਂ ਤਸਵੀਰਾਂ ਨੂੰ ਵੀ ਈ-ਪ੍ਰਾਸਪੈਕਟਸ ਵਿੱਚ ਅਲੱਗ ਪੰਨ੍ਹੇ ਤੇ ਜਗ੍ਹਾ ਦੇ ਕੇ ਸਕੂਲੀ ਸੁੰਦਰਤਾ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।


ਈ-ਪ੍ਰਾਸਪੈਕਟਸ ਵਿੱਚ ਦੇਸ਼ ਦੀਆਂ ਵੱਖ-ਵੱਖ ਭਾਸ਼ਾਵਾਂ ਵਿਚ ਛਪਦੀਆਂ ਨੈਸ਼ਨਲ ਅਤੇ ਸਥਾਨਕ ਪ੍ਰਿੰਟ/ਵੈੱਬ ਮੀਡੀਆ ਦੀਆਂ ਕਲਿੱਪਿੰਗ ਨੂੰ ਵੀ ਕੋਲਾਜ ਬਣਾ ਕੇ ਸਥਾਨ ਦਿੱਤਾ ਜਾ ਰਿਹਾ ਹੈ। ਸਕੂਲ ਦੇ ਮਿਹਨਤੀ ਸਟਾਫ਼ ਦੀ ਸਾਂਝੀ ਤਸਵੀਰ ਅਤੇ ਉਹਨਾਂ ਦੇ ਨਾਵਾਂ ਦੇ ਨਾਲ ਉਹਨਾਂ ਦੀਆਂ ਉੱਚ ਵਿੱਦਿਅਕ ਯੋਗਤਾਵਾਂ ਨਾਲ ਮਾਪਿਆਂ ਅਤੇ ਪਾਠਕਾਂ ਨੂੰ ਦੱਸਣ ਦੀ ਕੋਸ਼ਿਸ਼ ਹੈ ਕਿ ਸਰਕਾਰੀ ਸਕੂਲਾਂ ਵਿੱਚ ਬਹੁਤ ਹੀ ਮਿਹਨਤੀ, ਉੱਚ ਯੋਗਤਾ ਅਤੇ ਤਜ਼ੁਰਬੇ ਵਾਲਾ ਅਧਿਆਪਕ ਵਰਗ ਕੰਮ ਕਰ ਰਿਹਾ ਹੈ। ਸਕੂਲਾਂ ਵਿੱਚ ਚਲ ਰਹੇ ਨੈਤਿਕ ਸਿੱਖਿਆ ਸਬੰਧੀ ਪ੍ਰੋਗਰਾਮਾਂ, ਇੰਗਲਿਸ਼ ਬੂਸ਼ਟਰ ਕਲੱਬ, ਬਡੀ ਗਰੁੱਪ, ਈਕੋ ਕਲੱਬ, ਐੱਨ.ਸੀ.ਸੀ. ਐੱਨ.ਐੱਸ.ਐੱਸ., ਸਕਾਉਟ ਐਂਡ ਗਾਈਡ, ਸ਼ਾਨਦਾਰ ਨਤੀਜਿਆਂ ਸਬੰਧੀ ਜਾਣਕਾਰੀ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਮੁਫ਼ਤ ਸਹੂਲਤਾਂ ਦਾ ਜ਼ਿਕਰ ਵੀ ਈ-ਪ੍ਰਾਸਪੈਕਟਸ ਵਿੱਚ ਕੀਤਾ ਜਾ ਰਿਹਾ ਹੈ।ਸਕੂਲ ਸਿੱਖਿਆ ਵਿਭਾਗ ਵੱਲੋਂ 75ਵੇਂ ਆਜ਼ਾਦੀ ਦਿਵਸ ਦੇ ਸਬੰਧ ਵਿੱਚ 12 ਮਾਰਚ ਤੋਂ ਸਕੂਲਾਂ ਨੂੰ ਲੇਖ, ਪੇਂਟਿੰਗ ਅਤੇ ਭਾਸ਼ਣ ਮੁਕਾਬਲੇ ਸ਼ੁਰੂ ਕਰਵਾਉਣ ਲਈ ਨਿਰਦੇਸ਼

 ਸਕੂਲ ਸਿੱਖਿਆ ਵਿਭਾਗ ਵੱਲੋਂ 75ਵੇਂ ਆਜ਼ਾਦੀ ਦਿਵਸ ਦੇ ਸਬੰਧ ਵਿੱਚ 12 ਮਾਰਚ ਤੋਂ ਸਕੂਲਾਂ ਨੂੰ ਲੇਖ, ਪੇਂਟਿੰਗ ਅਤੇ ਭਾਸ਼ਣ ਮੁਕਾਬਲੇ ਸ਼ੁਰੂ ਕਰਵਾਉਣ ਲਈ ਨਿਰਦੇਸ਼

ਚੰਡੀਗੜ, 11 ਮਾਰਚ

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਦੇ ਸਬੰਧ ਵਿੱਚ ਸਕੂਲਾਂ ਵਿੱਚ ਲੇਖ, ਪੇਂਟਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਉਣ ਲਈ ਨਿਰਦੇਸ਼ ਜਾਰੀ ਕੀਤੇ ਹਨ। ਅਗਲੇ ਸਾਲ 15 ਅਗਸਤ 2022 ਨੂੰ ਮਨਾਏ ਜਾ ਰਹੇ 75ਵੇਂ ਅਜ਼ਾਦੀ ਦਿਵਸ ਤੋਂ 75 ਹਫਤੇ ਪਹਿਲਾਂ ‘ਆਜ਼ਾਦੀ ਕਾ ਅਮਰੁਤ ਮਹਾਓਤਸਵ’ ਨਾਂ ਦੇ ਹੇਠ ਦੇਸ਼ ਭਰ ਵਿੱਚ ਸ਼ੁਰੂ ਹੋ ਰਹੇ ਸਮਾਗਮਾਂ ਦੇ ਸੰਦਰਭ ਵਿੱਚ ਸਕੂਲ ਸਿੱਖਿਆ ਵਿਭਾਗ ਨੇ ਇਹ ਨਿਰਦੇਸ਼ ਜਾਰੀ ਕੀਤੇ ਹਨ।

ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਅਨੁਸਾਰ ਜ਼ਿਲਾ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਮੁਖੀਆਂ ਨੂੰ ਇਸ ਸਬੰਧ ਵਿੱਚ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਸਕੂਲ ਮੁਖੀਆਂ ਨੂੰ ਆਜ਼ਾਦੀ ਸੰਘਰਸ਼ ਨਾਲ ਸਬੰਧਿਤ ਘਟਨਾਵਾਂ ਅਤੇ ਦੇਸ਼ ਭਗਤਾਂ ਦੇ ਯੋਗਦਾਨ ਦੇ ਸਬੰਧ ਵਿੱਚ ਲੇਖ, ਪੇਂਟਿੰਗ ਅਤੇ ਭਾਸ਼ਣ ਮੁਕਾਬਲੇ ਆਯੋਜਿਤ ਕਰਵਾਉਣ ਲਈ ਆਖਿਆ ਗਿਆ ਹੈ। ਇਹ ਮੁਕਾਬਲੇ ਸਕੂਲਾਂ ਦੀ ਸਮਾਂ ਸਾਰਣੀ ਅਨੁਸਾਰ ਸਬੰਧਿਤ ਜਮਾਤਾਂ ਦੇ ਪੀਡੀਅਡ ਦੌਰਾਨ ਕਰਵਾਏ ਜਾਣਗੇ। ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਕੂਲ ਪੱਧਰ ’ਤੇ ਸਨਮਾਨਿਤ ਕਰਨ ਲਈ ਵੀ ਕਿਹਾ ਗਿਆ ਹੈ। ਇਨਾਂ ਮੁਕਾਬਲਿਆਂ ਵਿੱਚ ਨਾਨ ਬੋਰਡ ਕਲਾਸਾਂ ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰਵੀਂ ਨੂੰ ਪੂਰੀ ਤਰਾਂ ਸਰਗਰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਵੇਰ ਦੀ ਸਭਾ ਦੌਰਾਨ ਆਜ਼ਾਦੀ ਸੰਘਰਸ਼ ਦੀਆਂ ਘਟਨਾਵਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਮੁਹਈਆਂ ਕਰਵਾਉਣ ਲਈ ਵੀ ਆਖਿਆ ਗਿਆ ਹੈ।

POSTING OF TEACHERS IN DISADVANTAGEOUS AREA BILL 2021 , READ HERE

 

145 पाजिटिव केसों में 24 छात्र व पांच अध्यापक कोरोना पाजिटिव

 होशियारपुर;   कोरोना के कारण मंगलवार को पांच और लोगों की मौत हो गई। जिले में अब तक 386 लोग कोरोना के कारण दम तोड़ चुके हैं। कोरोना के केसों के बढ़ने से स्वास्थ्य विभाग सकते हैं और धीरे-धीरे हालात गंभीर हो रहे हैं। 


सबसे गंभीर विषय यह है कि कोरोना के स्कूलों में से पाजिटिव केस प्राप्त हो रहे हैं। इसके चलते 145 पाजिटिव केसों में 24 छात्र व पांच अध्यापक शामिल हैं। वहीं जिले में माइक्रो कंटेनमेंट जोनों की संख्या 18 हो गई है। दूसरी ओर, 20 स्कूलों में से भी 1377 सैंपल लिए गए। कुल 2834 नए सैंपल लिए गए हैं जबकि 1997 सैंपलों की रिपोर्ट प्राप्त हुई है। कुल पाजिटिव मरीजों का आंकड़ा 9438 हो चुका है। यदि कुल सैंपलों की बात की जाए तो अब तक 333786 सैंपल लिए जा चुके हैं और इनमें से 3,21,518 की रिपोर्ट नेगेटिव प्राप्त हुई है। 

Vijay Inder Singla rubbishes rumours regarding extension in probation period of teachers

 Vijay Inder Singla rubbishes rumours regarding extension in probation period of teachers


New bill to benefit newly recruited teachers for getting postings near their homes, nothing to do with probation period: School education minister


Opposition leaders spreading lies for their vested interests: Singla


Chandigarh, March 9:(Parmod Bharti) 


            While terming the opposition's charges totally baseless, Punjab School Education Minister Mr Vijay Inder Singla, on Tuesday, said that the school education department had not at all increased the probation period of newly recruited teachers from 3 to 4 years. The cabinet minister said that rather, the department has been quite sympathetic towards the genuine problems of the teachers which was quite evident from the fact that the 3,582 teachers recruited in border areas, have been allowed to apply for transfer after two years of service.


The cabinet minister said that 'The Punjab Education (Posting Of Teachers In Disadvantageous Area) Bill, 2021, passed today in Vidhan Sabha, is aimed to ensure availability of teachers in educationally disadvantageous areas of Punjab. He added that the objective of the bill was to regulate the postings of teachers upon their initial recruitment in order to ensure availability of teachers in educationally disadvantageous areas where usually posts of teachers remain vacant.


The minister said that by passing the new bill, the education department would offer postings to newly recruited teachers near their homes as apart from the border districts, several other educational blocks have been included in the educationally disadvantageous area. He added that these educational blocks would be the areas where twenty percent or more posts of teachers remained vacant during the recruitment year and would be reviewed every year.


Mr Vijay Inder Singla said that the opposition leaders were misleading the people with false claims that the Punjab government will extend the probation of teachers from three to four years by passing this bill. He added that the bill contained customary language regarding probation which was being misinterpreted by the opposition. He added that the department of personnel had already notified in October 2017 that the total period of probation including extension, if any, shall not exceed four years, of recruited by the direct appointment and three years if appointed otherwise.


He also shared the provision of the bill which has been dealing with the probation period of the teachers.The provision reads, "The Department invariably recruits teachers almost every year. The new teachers recruited are required to remain on probation for a period of three years, which is extendable to four years, and such teachers need to be posted in Disadvantages Area having shortage of teachers."


The minister said that the probation period of teachers would be extended only in a special case where the performance of an employee could not be found satisfactory during his or her initial years.

Important Instructions for Pseb class 5th exam

 PSEB 8TH CLASS QUESTION PAPER AND INTRUCTIONS FOR EXAM

 


PUNJAB GOVT GIS TABLE 01/10/2020 TO 31/12/2020
 

ਨਿਜੀ ਸਕੂਲਾਂ ਤੋਂ ਹਟ ਕੇ ਆਏ ਵਿਦਿਆਰਥੀਆਂ ਦੇ ਮਾਪਿਆਂ ਨੇ ਸਰਕਾਰੀ ਸਕੂਲਾਂ ਦੀ ਕੀਤੀ ਸ਼ਲਾਘਾ

 

ਦੋ ਦਿਨਾਂ ਮਾਪੇ-ਅਧਿਆਪਕ ਮਿਲਣੀਆਂ ਵਿੱਚ ਸਿੱਖਿਆ ਸਕੱਤਰ ਨੇ ਆਨਲਾਈਨ ਸ਼ਾਮਿਲ ਹੋ ਕੇ ਕੀਤੀ ਨਿਵੇਕਲੀ ਪਹਿਲਕਦਮੀ

ਵਿਦਿਆਰਥੀਆਂ ਨੇ ਸਾਲਾਨਾ ਪ੍ਰੀਖਿਆਵਾਂ ਵਿੱਚ ਵਧੀਆ ਅੰਕ ਪ੍ਰਾਪਤ ਕਰਨ ਦਾ ਕੀਤਾ ਵਾਅਦਾ

ਸਕੂਲ ਮੈਨੇਜਮੈਂਟ ਕਮੇਟੀਆਂ, ਮਾਪਿਆਂ ਅਤੇ ਸਰਪ੍ਰਸਤਾਂ ਨੇ ਮਾਪੇ-ਅਧਿਆਪਕ ਮਿਲਣੀਆਂ ਵਿੱਚ ਕੀਤੀ ਸ਼ਿਰਕਤ

ਐੱਸ.ਏ.ਐੱਸ. ਨਗਰ 9 ਮਾਰਚ ( )

ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਅਤੇ ਸਰਪਸਤਾਂ ਨੂੰ ਵਿਦਿਆਰਥੀਆਂ ਦੀ ਘਰੇਲੂ ਇਮਤਿਹਾਨਾਂ ਵਿੱਚ ਕੀਤੀ ਕਾਰਗੁਜ਼ਾਰੀ ਦੀ ਜਾਣਕਾਰੀ ਦੇਣ, ਹੋਣ ਜਾ ਰਹੀਆਂ ਸਾਲਾਨਾ ਪ੍ਰੀਖਿਆਵਾਂ ਵਿੱਚ ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਸਫ਼ਲਤਾ ਲਈ ਤਿਆਰੀ ਕਰਨ, ਸਕੂਲਾਂ ਵਿੱਚ ਆ ਰਹੇ ਗੁਣਾਤਮਿਕ ਅਤੇ ਗਿਣਾਤਮਿਕ ਸੁਧਾਰਾਂ ਦੀ ਜਾਣਕਾਰੀ ਦੇਣ ਲਈ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਦੋ ਦਿਨਾਂ ਮਾਪੇ-ਅਧਿਆਪਕ ਮਿਲਣੀਆਂ ਸਮਾਪਤ ਹੋ ਗਈਆਂ। ਦੋ ਦਿਨਾਂ ਮਾਪੇ ਅਧਿਆਪਕ ਮਿਲਣੀਆਂ ਵਿੱਚ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੇ ਦੂਜੇ ਦਿਨ ਮੋਗਾ, ਪਠਾਨਕੋਟ, ਸਭਸ ਨਗਰ, ਫਰੀਦਕੋਟ, ਐੱਸ.ਏ.ਐੱਸ. ਨਗਰ, ਤਰਨਤਾਰਨ, ਗੁਰਦਾਸਪੁਰ, ਬਰਨਾਲਾ, ਮਾਨਸਾ, ਹੁਸ਼ਿਆਰਪੁਰ ਜ਼ਿਲਿ੍ਹਆਂ ਵਿੱਚ ਚਲ ਰਹੀਆਂ ਮਾਪੇ-ਅਧਿਆਪਕ ਮਿਲਣੀਆਂ ਵਿੱਚ ਆਨਲਾਈਨ ਸ਼ਿਰਕਤ ਕੀਤੀ। ਇਹਨਾਂ ਮਿਲਣੀਆਂ ਵਿੱਚ ਸਕੱਤਰ ਸਕੂਲ ਸਿੱਖਿਆ ਨੇ ਵਿਦਿਆਰਥੀਆਂ ਨਾਲ ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ ਅਤੇ ਸਕੂਲਾਂ ਵਿੱਚ ਚਲ ਰਹੀ ਗੁਣਾਤਮਿਕ ਸਿੱਖਿਆ ਸਬੰਧੀ ਗੱਲਬਾਤ ਕੀਤੀ।

ਇਸ ਮੌਕੇ ਵਿਦਿਆਰਥੀਆਂ ਨੇ ਕਿਹਾ ਕਿ ਸਕੂਲਾਂ ਵਿੱਚ ਅਧਿਆਪਕ ਅਤੇ ਸਕੂਲ ਮੂਖੀ ਬਹੁਤ ਹੀ ਮਿਹਨਤ ਨਾਲ ਉਹਨਾਂ ਦੇ ਭਵਿੱਖ ਨੂੰ ਉੱਜਵਲ ਬਣਾਉਣ ਲਈ ਯਤਨਸ਼ੀਲ ਹਨ। ਮਾਪਿਆਂ ਨੇ ਕਿਹਾ ਕਿ ਸਕੂਲਾਂ ਵਿੱਚ ਵਧੀਆ ਢੰਗ ਨਾਲ ਅਗਵਾਈ ਦੇਣ ਦੇ ਨਾਲ ਹੀ ਸਵੇਰ ਤੜਕਸਾਰ ਹੀ ਫੋਨ ਕਾਰਕੇ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਈ ਬਾਰੇ ਪੁੱਛਣਾ ਬਹੁਤ ਚੰਗਾ ਲੱਗ ਰਿਹਾ ਹੈ। ਸੱਚਮੁੱਚ ਹੀ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਸਕੂਲ ਮੈਨੇਜਮੈਂਟ ਕਮੇਟੀਆਂ ਦੇ ਨੁਮਾਇੰਦਿਆਂ ਨੇ ਸਕੱਤਰ ਸਕੂਲ ਸਿੱਖਿਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਕੂਲਾਂ ਸਿੱਖਿਆ ਵਿਭਾਗ ਵੱਲੋਂ ਭੇਜੀਆਂ ਗਈਆਂ ਗ੍ਰਾਂਟਾਂ, ਅਧਿਆਪਕਾਂ ਅਤੇ ਸਕੂਲ ਮੁਖੀਆਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਅਤੇ ਸਮਾਜ ਸੇਵੀ ਸੱਜਣਾਂ ਦੇ ਸਹਿਯੋਗ ਨਾਲ ਸਕੂਲਾਂ ਦੀ ਕਾਇਆ ਕਲਪ ਹੋਈ ਹੈ ਅਤੇ ਮਾਪੇ ਨਿਜੀ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦਾ ਦਾਖ਼ਲਾ ਕਵਾ ਰਹੇ ਹਨ। ਨਿਜੀ ਸਕੂਲਾਂ ਤੋਂ ਹਟ ਕੇ ਆਏ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੱਤਰ ਸਕੂਲ ਸਿੱiਅਖਾ ਨਾਲ ਆਨਲਾਈਨ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਉਹਨਾਂ ਨੂੰ ਲਗਦਾ ਸੀ ਕਿ ਨਿਜੀ ਸਕੂਲਾਂ ਵਿੱਚ ਪੈਸੇ ਦੇ ਕੇ ਬੱਚਿਆਂ ਨੂੰ ਚੰਗੀ ਸਿੱਖਿਆ ਮਿਲਦੀ ਹੈ ਪਰ ਜਦੋਂ ਤੋਂ ਉਹਨਾਂ ਨੇ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪਾਏ ਹਨ ਖਰਚਾ ਤਾਂ ਬਚਿਆ ਹੀ ਹੈ ਨਾਲ ਹੀ ਬੱਚਿਆਂ ਨੂੰ ਸਿੱਖਣ ਲਈ ਵਧੀਆ ਮਾਹੌਲ, ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀ ਭਲਾਈ ਲਈ ਕੀਤੀ ਜਾ ਰਹੀ ਸਖ਼ਤ ਮਿਹਨਤ ਅਤੇ ਪੰਜਾਬ ਸਰਕਾਰ ਵੱਲੋਂ ਸਕੂਲੀ ਸਿੱਖਿਆ ਦੇ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਬਾਖੂਬੀ ਪਤਾ ਲੱਗਾ ਹੈ। 

ਵਿਦਿਆਰਥੀਆਂ ਨੇ ਕਿਹਾ ਕਿ ਸਿੱਖਿਆ ਸਕੱਤਰ ਨਾਲ ਗੱਲ ਕਰਕੇ ਉਹਨਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ। ਉਹ ਇਸ ਸਾਲ ਸਾਲਨਾ ਪ੍ਰੀਖਿਆਵਾਂ ਦੀ ਤਿਆਰੀ ਮਨ ਲਗਾ ਕੇ ਕਰ ਰਹੇ ਹਨ। ਉਹਨਾਂ ਕਿਹਾ ਕਿ ਪ੍ਰੋਜੈਕਟਾਂ ਅਤੇ ਸਮਾਰਟ ਐੱਲ.ਈ.ਡੀਜ਼. ਨਾਲ ਉਹਨਾਂ ਦੀ ਦੁਹਰਾਈ ਬਹੁਤ ਵਧੀਆ ਹੋ ਰਹੀ ਹੈ। ਮਾਪਿਆਂ ਨੇ ਕਿਹਾ ਕਿ ਇਸ ਸਮੇਂ ਵਿਦਿਆਰਥੀਆਂ ਦੀ ਸਫ਼ਲਤਾ ਲਈ ਅਧਿਆਪਕ ਮਾਪਿਆਂ ਨਾਲੋਂ ਵਧ ਕੇ ਚਿੰਤਾ ਕਰ ਰਹੇ ਹਨ ਜੋ ਕਿ ਸਮਾਜ ਲਈ ਬਹੁਤ ਹੀ ਚੰਗਾ ਹੈ।

ਇਸ ਆਨਲਾਈਨ ਮਾਪੇ ਅਧਿਆਪਕ ਮਿਲਣੀ ਵਿੱਚ ਸਲਿੰਦਰ ਸਿੰਘ ਸਹਾਇਕ ਡਾਇਰੈਕਟਰ ਐੱਸਸੀਈਆਰਟੀ ਪੰਜਾਬ, ਪ੍ਰਮੋਦ ਭਾਰਤੀ ਸਟੇਟ ਮੀਡੀਆ ਕੋਆਰਡੀਨੇਟਰ, ਜਸਵੀਰ ਸਿੰਘ ਅਤੇ ਚੰਦਰ ਸ਼ੇਖਰ ਸਟੇਟ ਰਿਸੋਰਸ ਪਰਸਨਜ਼ ਦੇ ਨਾਲ ਕੋਟ ਈਸੇ ਖਾਨ ਅਤੇ ਤਲਵੰਡੀ ਮੱਲ੍ਹੀਆਂ (ਮੋਗਾ), ਮੇਹਲੀ ਅਤੇ ਮਹਾਲੋਂ (ਸਭਸ ਨਗਰ), ਘੜੂੰਆ (ਮੋਹਾਲੀ), ਫਤਿਹਗੜ੍ਹ ਚੂੜੀਆਂ (ਗੁਰਦਾਸਪੁਰ), ਮਹਿਲ ਖੁਰਦ ਅਤੇ ਧੂਰਕੋਟ (ਬਰਨਾਲਾ) ਸਕੀਰਾ (ਪਠਾਨਕੋਟ), ਮਲਸੀਆਂ (ਜਲੰਧਰ), ਤਲਵਾੜਾ (ਹੁਸ਼ਿਆਰਪੁਰ), ਨੰਗਲ ਕਲਾਂ (ਮਾਨਸਾ) ਅਤੇ ਡੁਡਵਿੰਡੀ (ਕਪੂਰਥਲਾ) ਦੇ ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ ਦੇ ਵਿਦਿਆਰਥੀ, ਵਿਦਿਆਰਥੀਆਂ ਦੇ ਮਾਪੇ ਅਤੇ ਸਰਪ੍ਰਸਤ, ਅਧਿਆਪਕ, ਸਕੂਲ ਮੁਖੀ, ਸਕੂਲ ਮੈਨੇਜਮੈਂਟ ਕਮੇਟੀਆਂ ਦੇ ਨੁਮਾਇੰਦੇ, ਦਾਨੀ ਸੱਜਣ, ਸਰਪੰਚ ਅਤੇ ਪੰਚਾਇਤ ਮੈਂਬਰ, ਜ਼ਿਲ੍ਹਾ ਅਤੇ ਸਟੇਟ ਸਿੱਖਿਆ ਅਧਿਕਾਰੀਆਂ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਵੀ ਆਨਲਾਈਨ ਮੀਟਿੰਗ ਵਿੱਚ ਸ਼ਾਮਲ ਸਨ।

ਜਿਕਰਯੋਗ ਹੈ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਪਹਿਲੇ ਦਿਨ ਜ਼ਿਲ੍ਹਾ ਲੁਧਿਆਣਾ, ਫਿਰੋਜ਼ਪੁਰ, ਫਾਜ਼ਿਲਕਾ, ਅੰਮ੍ਰਿਤਸਰ, ਪਟਿਆਲਾ, ਬਠਿੰਡਾ, ਰੂਪਨਗਰ, ਫਤਿਹਗੜ੍ਹ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਸੰਗਰੂਰ ਅਤੇ ਕਪੂਰਥਲਾ ਜ਼ਿਲਿ੍ਹਆਂ ਦੇ ਸਕੂਲਾਂ ਵਿੱਚ ਚਲ ਰਹੀਆਂ ਮਾਪੇ ਅਧਿਆਪਕ ਮਿਲਣੀਆਂ ਵਿੱਚ ਭਾਗ ਲਿਆ ਸੀ।

New Pay Scale to be implemented in Education Department : DPI
 

ਮਾਪੇ-ਅਧਿਆਪਕ ਮਿਲਣੀ ਦੌਰਾਨ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦੇ ਸਿੱਖਿਆ ਸਕੱਤਰ ਹੋਏ ਰੂਬਰੂ

 ਮਾਪੇ-ਅਧਿਆਪਕ ਮਿਲਣੀ ਦੌਰਾਨ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦੇ ਸਿੱਖਿਆ ਸਕੱਤਰ ਹੋਏ ਰੂਬਰੂ


ਸਿੱਖਿਆ ਸਕੱਤਰ ਨੂੰ ਮਿਲ ਕੇ ਵਿਦਿਆਰਥੀ ਅਤੇ ਮਾਪੇ ਹੋਏ ਬਾਗੋ਼-ਬਾਗ਼

ਐੱਸ.ਏ.ਐੱਸ. ਨਗਰ 8 ਮਾਰਚ ( ਪ੍ਰਮੋਦ ਭਾਰਤੀ) ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਨਿਵੇਕਲੀ ਪਹਿਲ ਕਰਦਿਆਂ ਅੱਜ ਸਰਕਾਰੀ ਸਕੂਲਾਂ ਵਿੱਚ ਹੋਈ ਮਾਪੇ-ਅਧਿਆਪਕ ਮਿਲਣੀ ਵਿੱਚ ਆਨਲਾਈਨ ਸ਼ਿਰਕਤ ਕੀਤੀ ਗਈ। ਇਸ ਮਿਲਣੀ ਦੌਰਾਨ ਸਿੱਖਿਆ ਸਕੱਤਰ ਨੂੰ ਮਿਲ ਕੇ ਵਿਦਿਆਰਥੀ, ਮਾਪੇ, ਅਧਿਆਪਕ ਅਤੇ ਸਕੂਲ ਮੁਖੀ ਬਾਗੋ਼-ਬਾਗ਼ ਹੋ ਗਏ।

  ਇਸ ਬਾਰੇ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਮਿਤੀ 8 ਮਾਰਚ ਅਤੇ 9 ਮਾਰਚ ਨੂੰ ਸਾਰੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਮਾਪੇ-ਅਧਿਆਪਕ ਮਿਲਣੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅਧਿਆਪਕਾਂ ਵੱਲੋਂ ਮਾਪਿਆਂ ਨਾਲ ਵਿਦਿਆਰਥੀਆਂ ਦੇ ਵਿਕਾਸ ਸਬੰਧੀ ਵੱਖ-ਵੱਖ ਪੱਖਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਅੱਜ ਮਾਪੇ-ਅਧਿਆਪਕ ਮਿਲਣੀ ਦੇ ਪਹਿਲੇ ਦਿਨ ਦੌਰਾਨ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਅਤੇ ਸਕੂਲ ਮੁਖੀਆਂ ਨਾਲ ਗੱਲਬਾਤ ਕਰਨ ਲਈ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਵਿਦਿਆਰਥੀ, ਮਾਪੇ, ਅਧਿਆਪਕ, ਸਕੂਲ ਮੁਖੀ ਸਿੱਖਿਆ ਸਕੱਤਰ ਨੂੰ ਮਿਲ ਕੇ ਫੁੱਲੇ ਨਹੀਂ ਸਮਾਏ।

 ਇਸ ਮੌਕੇ ਸਿੱਖਿਆ ਸਕੱਤਰ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਕਾਰਗੁਜ਼ਾਰੀ ਦੀ ਸਰਾਹਨਾ ਕੀਤੀ। ਉਹਨਾਂ ਵਿਦਿਆਰਥੀਆਂ ਨੂੰ ਕੋਵਿਡ-19 ਮਹਾਂਮਾਰੀ ਸੰਬੰਧੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਵੀ ਕਿਹਾ। ਉਨ੍ਹਾਂ ਵਿਦਿਆਰਥੀਆਂ ਨੂੰ ਸਾਲਾਨਾ ਪ੍ਰੀਖਿਆਵਾਂ ਵਿੱਚ ਬਿਹਤਰ ਨਤੀਜਿਆਂ ਲਈ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਦੇ ਬਿਹਤਰ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਸਿੱਖਿਆ ਸਕੱਤਰ ਨੇ ਮਾਪਿਆਂ ਨਾਲ ਗੱਲਬਾਤ ਕਰਦਿਆਂ ਵਿਦਿਆਰਥੀਆਂ ਦੀ ਭਲਾਈ ਹਿੱਤ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਵਧ-ਚੜ੍ਹ ਕੇ ਸਹਿਯੋਗ ਦੇਣ ਲਈ ਕਿਹਾ। ਬਹੁਤ ਸਾਰੇ ਮਾਪਿਆਂ, ਜਿਹਨਾਂ ਦੇ ਬੱਚੇ ਨਿੱਜੀ ਸਕੂਲਾਂ ਵਿੱਚੋਂ ਹਟ ਕੇ ਸਰਕਾਰੀ ਸਕੂਲਾਂ ਵਿੱਚ ਆਏ ਹਨ, ਨੇ ਸਰਕਾਰੀ ਸਕੂਲਾਂ ਦੀ ਅਤੇ ਅਧਿਆਪਕਾਂ ਦੀ ਬਹੁਤ ਪ੍ਰਸੰਸਾ ਕੀਤੀ। ਮਾਪਿਆਂ ਨੇ ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਪ੍ਰਾਪਤੀ ਲਈ ਅਧਿਆਪਕਾਂ ਵੱਲੋਂ ਕਰਵਾਈ ਜਾ ਰਹੀ ਮਿਹਨਤ, ਇੰਗਲਿਸ਼ ਬੂਸਟਰ ਕਲੱਬਾਂ ਦੀ ਬਦੌਲਤ ਵਿਦਿਆਰਥੀਆਂ ਦੀ ਕਾਰਗੁਜ਼ਾਰੀ, ਸਮਾਰਟ ਕਲਾਸਰੂਮ, ਵਾਧੂ ਕਲਾਸਾਂ ਅਤੇ ਲਾਕਡਾਊਨ ਦੇ ਸਮੇਂ ਦੌਰਾਨ ਵਿਭਾਗ ਦੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀ ਕਰਵਾਈ ਗਈ ਪੜ੍ਹਾਈ ਦੀ ਉਚੇਚੇ ਤੌਰ ਤੇ ਸਰਾਹਨਾ ਕੀਤੀ। ਇਸ ਮੌਕੇ ਮੀਟਿੰਗ ਵਿੱਚ ਸ਼ਾਮਲ ਹੋਏ ਮਾਪਿਆਂ, ਸਕੂਲ ਮੈਨੇਜ਼ਮੈਂਟ ਕਮੇਟੀਆਂ ਦੇ ਮੈਂਬਰਾਂ, ਸਰਪੰਚਾਂ, ਪੰਚਾਇਤ ਮੈਂਬਰਾਂ ਅਤੇ ਪਤਵੰਤੇ ਸੱਜਣਾਂ ਵੱਲੋਂ ਸਕੂਲਾਂ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਆਪਣਾ ਭਰਪੂਰ ਸਹਿਯੋਗ ਦੇਣ ਦਾ ਵਚਨ ਦਿੱਤਾ।

 ਸਿੱਖਿਆ ਸਕੱਤਰ ਨੇ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਲਈ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੁਆਰਾ ਕਰਵਾਈ ਜਾ ਰਹੀ ਸਖ਼ਤ ਮਿਹਨਤ ਦੀ ਭਰਪੂਰ ਪ੍ਰਸੰਸਾ ਕੀਤੀ।

ਵਿਦਿਆਰਥੀ ਵੀ ਸਿੱਖਿਆ ਸਕੱਤਰ ਨਾਲ ਗੱਲਬਾਤ ਕਰਕੇ ਬਹੁਤ ਖੁਸ਼ ਨਜ਼ਰ ਆਏ। ਵਿਦਿਆਰਥੀਆਂ ਨੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਅਧਿਆਪਕਾਂ ਵੱਲੋਂ ਉਨ੍ਹਾਂ ਨੂੰ ਬਹੁਤ ਹੀ ਲਗਨ, ਪਿਆਰ ਅਤੇ ਉਤਸ਼ਾਹ ਨਾਲ ਪੜ੍ਹਾਇਆ ਜਾ ਰਿਹਾ ਹੈ। ਉਹਨਾਂ ਦੀ ਕਾਰਗੁਜ਼ਾਰੀ ਤੋਂ ਉਹਨਾਂ ਦੇ ਮਾਪੇ ਅਤੇ ਅਧਿਆਪਕ ਬਹੁਤ ਖੁਸ਼ ਹਨ। ਉਹਨਾਂ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਉਹ ਸਾਲਾਨਾ ਪ੍ਰੀਖਿਆਵਾਂ ਵਿੱਚ ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਪ੍ਰਾਪਤੀ ਲਈ ਖ਼ੂਬ ਮਿਹਨਤ ਕਰਕੇ ਆਪਣੀ ਕਾਰਗੁਜ਼ਾਰੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਮਾਪਿਆਂ, ਅਧਿਆਪਕਾਂ, ਸਕੂਲ ਅਤੇ ਵਿਭਾਗ ਦਾ ਨਾਂ ਰੌਸ਼ਨ ਕਰਨਗੇ।

 ਇਸ ਮੌਕੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਪਟਿਆਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਲਾਣਾ ( ਪਟਿਆਲਾ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਬੜਿੰਗਾਂ (ਲੁਧਿਆਣਾ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇਆਲੀ ਖ਼ੁਰਦ (ਲੁਧਿਆਣਾ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਾਹਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਟੜਾ ਕਰਮ ਸਿੰਘ (ਅੰਮ੍ਰਿਤਸਰ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਗ ਕਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੱਲਣ (ਤਰਨਤਾਰਨ), ਸਰਕਾਰੀ ਕੰਨਿਆ ਹਾਈ ਸਕੂਲ ਚਾਚੋਕੀ(ਕਪੂਰਥਲਾ) ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘ ਭਗਵੰਤਪੁਰ (ਰੂਪਨਗਰ) ਅਤੇ ਕਈ ਹੋਰ ਸਕੂਲਾਂ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ, ਅਧਿਆਪਕਾਂ, ਸਕੂਲ ਮੁਖੀਆਂ, ਸਕੂਲ ਮੈਨੇਜ਼ਮੈਂਟ ਕਮੇਟੀਆਂ ਦੇ ਮੈਂਬਰਾਂ, ਸਰਪੰਚਾਂ ਅਤੇ ਪਤਵੰਤੇ ਸੱਜਣਾਂ ਨੇ ਸਿੱਖਿਆ ਸਕੱਤਰ ਨਾਲ ਗੱਲਬਾਤ ਕੀਤੀ। ਸਿੱਖਿਆ ਸਕੱਤਰ ਨਾਲ ਗੱਲਬਾਤ ਕਰਨ ਵਾਲੇ ਵਿਦਿਆਰਥੀਆਂ ਵਿੱਚ ਅਮਨਪ੍ਰੀਤ ਕੌਰ, ਮਹਿਕਪ੍ਰੀਤ ਕੌਰ, ਅੰਜੂ ਸ਼ਰਮਾ, ਗੁਰਨੂਰ ਕੌਰ, ਹਰਪਾਲ ਕੌਰ, ਸਿਮਰਨਜੀਤ ਕੌਰ, ਕੋਮਲਪ੍ਰੀਤ ਕੌਰ, ਰਾਜਵੀਰ ਕੌਰ ਅਤੇ ਲਵਨੀਸ਼ ਕੌਰ ਤੋਂ ਇਲਾਵਾ ਹੋਰ ਕਈ ਵਿਦਿਆਰਥੀ ਸ਼ਾਮਿਲ ਸਨ। ਇਸ ਤੋਂ ਇਲਾਵਾ ਪ੍ਰਿੰਸੀਪਲ ਦਵਿੰਦਰ ਸਿੰਘ ਛੀਨਾ, ਪ੍ਰਿੰਸੀਪਲ ਮੀਨੂ ਗੁਪਤਾ, ਪ੍ਰਿੰਸੀਪਲ ਕੰਵਲਜੀਤ ਕੌਰ ਅਤੇ ਹੋਰ ਕਈ ਸਕੂਲ ਮੁਖੀਆਂ, ਮਾਪਿਆਂ ਅਤੇ ਪਤਵੰਤੇ ਸੱਜਣਾਂ ਨੇ ਸਿੱਖਿਆ ਸਕੱਤਰ ਨਾਲ ਗੱਲਬਾਤ ਕੀਤੀ। ਅੱਜ ਇਸ ਮਿਲਣੀ ਦੌਰਾਨ ਅੰਮ੍ਰਿਤਸਰ, ਤਰਨਤਾਰਨ, ਲੁਧਿਆਣਾ, ਰੂਪਨਗਰ, ਫਾਜ਼ਿਲਕਾ, ਬਠਿੰਡਾ, ਕਪੂਰਥਲਾ, ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ, ਪਟਿਆਲਾ ਅਤੇ ਐੱਸ.ਏ.ਐੱਸ. ਨਗਰ ਜ਼ਿਲ੍ਹਿਆਂ ਦੇ ਵਿਦਿਆਰਥੀਆਂ ਦੇ ਸਿੱਖਿਆ ਸਕੱਤਰ ਰੁਬਰੂ ਹੋਏ।

बाबा बालक नाथ दियोट सिध्द में भर्ती, पढें यहाँBBN DIOTSIDH RECRUITMENT 2021

A walk in-interview for the selection of candidate to be engaged on contractual basis for Ayurvedic Chikitsalya run by Trust Baba Balak Nath Temple Deotsidh, Distt. Hamirpur HP will be held as per program below.

 Venue : office of the Sub Divisional Officer © Barsar-cum-Chairman, Trust Baba Balak Nath Temple Deotsidh at Barsar Distt. Hamirpur (HP). Date of Interview: 23-03-2021 (10.00 AM to 12.00 Noon)


Name of Post : Pharmacist
Number of posts : 01
Date of Interview : 23-03-21
Experience: 2 year 
Pay scale : 5910- 20200 +  3000 GP (8910
fixed) 


Qualification: 
1. Plus two or its equivalent from
recognized board/University
2. Successful training of at least
two year duration in Ayurvedic
Pharmacy/Diploma in Pharmacy
(Ayurvedic) Bechlor Degree in
Pharmacy (Ayurvedic) from
institution recognized by H.P.
Takniki Shiksha Board/University
recognized by H.P. Govt.

NOTE 

1. AGE : The applicant should not be below 21 years and above 45 year of age & relaxation in age as per Govt.
norms.
2. Interested candidates may appear before the selection committee with all original documents along with
the set of self attested photocopies of the same.
3. No TA/DA will be paid to the candidates for attending the interview.
4. The selection committee reserves the rights to cancel/postpone/extend to subsequent date without
assigning any reason thereof.
5. The post is purely temporary on contractual basis.
6. The applicant must be permanent resident of Himanchal Pradesh.
7. The candidate who do not possess the requisite qualification and experience need not attend the
walk-in-Interview.
8. Candidate must report within scheduled time i.e.before 10.00 am to 12.00 noon else they will not be
allowed to participate in the walk-in interview.

ਸੋਸਲ ਮੀਡੀਆ ਕੋਆਰਡੀਨੇਟਾਂ ਨੂੰ ਸਿਖਿਆ ਵਿਭਾਗ ਵਲੋਂ ਦਿਤਾ ਜਾਵੇਗਾ ਟੀਏ

RECENT UPDATES

School holiday

SCHOOL HOLIDAYS IN FEBRUARY 2023: ਫਰਵਰੀ ਮਹੀਨੇ ਸਕੂਲਾਂ ਵਿੱਚ ਛੁੱਟੀਆਂ ਹੀ ਛੂਟੀਆਂ

SCHOOL HOLIDAYS IN FEBRUARY 2023   ਸਕੂਲਾਂ ਵਿੱਚ ਫਰਵਰੀ ਮਹੀਨੇ ਦੀਆਂ ਛੁੱਟੀਆਂ  ਪਿਆਰੇ ਵਿਦਿਆਰਥੀਓ ਪ੍ਰੀ ਬੋਰਡ ਪ੍ਰੀਖਿਆਵਾਂ ਜਨਵਰੀ ਮਹੀਨੇ ਤੋਂ ਸ਼ੁਰੂ ਹੋ ਕੇ ਫਰ...